JIO ਫੋਨ ਦਾ 153 ਰੁਪਏ ਵਾਲਾ ਪ੍ਰੀਪੇਡ ਪੈਕ ਕੀਤਾ ਅਪਗ੍ਰੇਡ, ਰੋਜ਼ਾਨਾ ਮਿਲੇਗਾ 1GB ਡਾਟਾ

01/17/2018 1:10:04 PM

ਜਲੰਧਰ: ਟੈਲੀਕਾਮ ਆਪਰੇਟਰ ਕੰਪਨੀ ਰਿਲਾਇੰਸ ਜਿਓ ਨੇ ਆਪਣੇ ਜਿਓ ਫੋਨ ਲਈ ਲਾਂਚ ਕੀਤੇ ਗਏ 153 ਰੁਪਏ ਵਾਲੇ ਪ੍ਰੀਪੇਡ ਪੈਕ ਨੂੰ ਅਪਗਰੇਡ ਕੀਤਾ ਹੈ। ਕੰਪਨੀ ਹੁਣ ਇਸ ਪੈਕ 'ਚ ਯੂਜ਼ਰਸ ਨੂੰ ਰੋਜ਼ਾਨਾ 1 ਜੀ. ਬੀ 4ਜੀ ਡਾਟਾ, ਅਨਲਿਮਟਿਡ ਵੌਇਸ ਕਾਲ (ਲੋਕਲ, ਐੱਸ. ਟੀ. ਡੀ. ਰੋਮਿੰਗ) ਅਤੇ 100 ਐੱਸ. ਐੱਮ. ਐੱਸ. ਦੇਵੇਗੀ। ਪੈਕ ਦੀ ਵੈਲੀਡਿਟੀ 28 ਦਿਨਾਂ ਦੀ ਹੋਵੇਗੀ।PunjabKesari

ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਸ ਪੈਕ 'ਚ ਯੂਜ਼ਰਸ ਨੂੰ ਹਰ ਰੋਜ਼ 500 ਐੈੱਮ. ਬੀ. 4ਜੀ ਡਾਟਾ, ਅਨਲਿਮਟਿਡ ਵੌਇਸ ਕਾਲ ਅਤੇ 100 ਐੱਸ. ਐੈੱਮ. ਐੈੱਸ ਰੋਜ਼ਾਨਾ ਮਿਲਦਾ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਜਿਓ ਫੋਨ ਯੂਜ਼ਰ ਨੂੰ ਇੱਕੋ ਜਿਹੇ ਸਮਾਰਟਫੋਨ ਯੂਜ਼ਰ ਦੇ ਸਮਾਨ ਹੀ ਡਾਟਾ ਖਪਤ ਕਰਣ ਦੇ ਇਰਾਦੇ ਨਾਲ ਲਿਆਇਆ ਗਿਆ ਹੈ।


Related News