Honda ਦੀ ਇਹ Adventure Bike ਜਲਦ ਹੀ ਭਾਰਤ ''ਚ ਹੋਵੇਗੀ ਲਾਂਚ

04/27/2017 11:24:00 PM

ਜਲੰਧਰ- ਹੌਂਡਾ ਦੀ ਐਡਵੇਂਚਰ ਬਾਈਕ XRE 300 ਭਾਰਤ ''ਚ ਇਸ ਸਾਲ ਲਾਂਚ ਕੀਤੀ ਜਾ ਸਕਦੀ ਹੈ। ਇਕ ਆਟੋ ਵੈੱਬਸਾਈਟ ਟੀਮ. ਬੀ. ਐੱਚ. ਪੀ ਨੇ ਹਾਲ ਹੀ ''ਚ ਹੌਂਡਾ XR5 300 ਨੂੰ ਕੰਪਨੀ ਦੇ ਸਪਾਟਫਲੋਰ ''ਤੇ ਵੇਖਿਆ ਹੈ ਅਤੇ ਇਸ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤੋਂ ਇਹ ਤਾਂ ਤੈਅ ਹੈ ਕਿ ਭਾਰਤ ''ਚ ਇਹ ਬਾਇਕ ਬਹੁਤ ਜਲਦ ਲਾਂਚ ਹੋਣ ਵਾਲੀ ਹੈ।

ਹੌਂਡਾ XRE 300 ਇਸ ਸਮੇਂ ਬ੍ਰਾਜ਼ੀਲੀਅਨ ਮਾਰਕੀਟ ''ਚ ਵਿਕ ਰਹੀ ਹੈ। ਭਾਰਤ ''ਚ ਇਸਦਾ ਪ੍ਰੋਡਕਸ਼ਨ ਮਾਡਲ ਸਪੋਰਟਸ ਮੇਟੈਲਿਕ ਗਰੇ ਐਡਵੇਂਚਰ ਪੇਂਟ ਸਕੀਮ ''ਚ ਵੇਖਿਆ ਗਿਆ ਹੈ। ਬਾਈਕ ਦਾ ਵ੍ਹੀਲਬੇਸ 1,417mm, ਗਰਾਊਂਡ ਕਲਿਅਰੇਂਸ 259mm ਅਤੇ ਸੀਟ ਹਾਈਟ 860mm ਹੈ। HMSI ਨੇ ਅਜੇ ਇਸ ਦੇ ਲਾਂਚ ਦੇ ਬਾਰੇ ''ਚ ਕੋਈ ਆਧਿਕਾਰਕ ਘੋਸ਼ਣਾ ਨਹੀਂ ਕੀਤੀ ਹੈ ਪਰ ਜਾਣਕਾਰੀ ਮੁਤਾਬਕ ਕੰਪਨੀ ਇਸ ਨੂੰ ਅਕਤੂਬਰ 2017 ''ਚ ਲਾਂਚ ਕਰ ਸਕਦੀ ਹੈ। ਕੰਪਨੀ ਇਸ ਦੀ ਅਨੁਮਾਨਿਤ ਕੀਮਤ 2 ਲੱਖ ਰੁਪਏ ਰੱਖ ਸਕਦੀ ਹੈ।

ਮਿਲੇਗਾ ਦਮਦਾਰ ਇੰਜਣ :
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਹੌਂਡਾ XRE 300 ''ਚ 291. 6cc, DOHC, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਮਿਲੇਗਾ। PGM-FI ਇਲੈਕਟ੍ਰਾਨਿਕ ਇਜੈਕਸ਼ਨ ਨਾਲ ਲੈਸ ਇਹ ਇੰਜਣ 5 ਸਪੀਡ ਗਿਅਰਬਾਕਸ ਨਾਲ ਲੈਸ ਹੋਵੇਗਾ। ਇੰਜਣ 7,500rpm ''ਤੇ 25bhp ਦੀ ਪਾਵਰ ਅਤੇ 6,000rpm ''ਤੇ 27Nm ਦਾ ਟਾਰਕ ਜਨਰੇਟ ਕਰਦਾ ਹੈ। ਫ੍ਰੰਟ ਸਸਪੇਂਸ਼ਨ ''ਚ 245mm ਟੇਲੇਸਕੋਪਿਕ ਫਾਰਕ ਅਤੇ ਰਿਅਰ ਵਿੱਚ 225mm ਪ੍ਰੋ-ਲਿੰਕ ਸਸਪੇਂਸ਼ਨ ਲਗਾਏ ਗਏ ਹਨ।


Related News