ਫੇਸਬੁੱਕ ਦਾ ਇਹ ਫੰਡਾ ਦੇਵੇਗਾ 10 ਗੀਗਾਬਾਈਟ ਪ੍ਰਤੀ ਸੈਕਿੰਡ ਦੀ ਸਪੀਡ

07/31/2015 5:40:46 PM

ਜਲੰਧਰ- ਦੂਰ-ਦੁਰਾਡੇ ਖੇਤਰਾਂ ''ਚ ਇੰਟਰਨੈਟ ਸੇਵਾ ਪਹੁੰਚਾਉਣਾ ਅੱਜ ਵੀ ਇਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਦਿਸ਼ਾ ''ਚ ਜਿਥੇ ਇਕ ਪਾਸੇ ਗੂਗਲ ਪ੍ਰੋਜੈਕਟ ਲੂਨ ਦੇ ਮਾਧਿਅਮ ਨਾਲ ਕੋਸ਼ਿਸ਼ ਕਰ ਰਿਹਾ ਹੈ ਉਥੇ ਫੇਸਬੁੱਕ ਨੇ ਡਰੋਨ ਏਅਰਕ੍ਰਾਫਟ ਦਾ ਸਹਾਰਾ ਲਿਆ ਹੈ, ਜਿਸ ਦਾ ਨਾਮ ਕੰਪਨੀ ਨੇ Aquila ਰੱਖਿਆ ਹੈ।

ਕੰਪਨੀ ਨੇ ਇਸ ਬਾਰੇ ''ਚ ਆਪਣੇ ਫੇਸਬੁੱਕ ਅਕਾਊਂਟ ''ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ''ਚ Aquila ਦੇ ਸਫਲ ਟੈਸਟ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫੇਸਬੁੱਕ ਦੇ ਕੋ-ਫਾਊਂਡਰ ਮਾਰਕ ਜ਼ੁਕਰਬਰਗ ਨੇ ਲਿੱਖਿਆ ਵੀ ਹੈ ਕਿ ਸਾਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੈ ਕਿ ਅਸੀਂ ਆਪਣੇ ਏਅਰਕ੍ਰਾਫਟ Aquila ਦਾ ਨਿਰਮਾਣ ਪੂਰਾ ਕਰ ਲਿਆ ਹੈ ਜੋ ਇੰਟਰਨੈਟਡਾਟਓਆਰਜੀ ਦਾ ਹੀ ਹਿੱਸਾ ਹੈ।
ਕੰਪਨੀ ਨੇ Aquila ਦੇ ਬਾਰੇ ''ਚ ਕੁਝ ਹੋਰ ਜਾਣਕਾਰੀਆਂ ਵੀ ਦਿੱਤੀਆਂ ਹਨ। Aquila ਮਨੁੱਖੀ ਰਹਿਤ ਸੋਲਰ ਪਾਵਰ ਨਾਲ ਚੱਲਣ ਵਾਲਾ ਇਕ ਡਰੋਨ ਏਅਰਕ੍ਰਾਫਟ ਹੈ ਜੋ ਆਸਮਾਨ ''ਚ ਰਹਿ ਕੇ ਥੱਲੇ ਧਰਤੀ ''ਤੇ ਇੰਟਰਨੈਟ ਸੇਵਾ ਮੁਹੱਇਆ ਕਰਵਾਏਗਾ। ਫੇਸਬੁੱਕ ਦੇ ਇਸ ਡਰੋਨ ''ਚ ਬੋਇੰਗ 737 ਦੇ ਪੰਖ ਜਿੰਨੇ ਵੱਡੇ ਪੰਖ ਲੱਗੇ ਹਨ ਤੇ ਇਹ ਲੱਗਭਗ 90 ਹਜ਼ਾਰ ਫੁੱਟ ਦੀ ਉਂਚਾਈ ''ਤੇ ਉੱਡ ਸਕਦਾ ਹੈ ਤੇ ਇਹ 10 ਗੀਗਾਬਾਈਟ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਇੰਟਰਨੈਟ ਦੇਵੇਗਾ। ਇੰਨਾ ਹੀ ਨਹੀਂ ਇਹ ਇਕ ਵਾਰ ''ਚ 90 ਦਿਨਾਂ ਤਕ ਹਵਾ ''ਚ ਰਹਿਣ ''ਚ ਸਮਰੱਥ ਹੈ।

ਫੇਸਬੁੱਕ ਦਾ ਇਹ ਡਰੋਨ ਏਅਰਕ੍ਰਾਫਟ ਲੇਜ਼ਰ ਤੇ ਰੇਡਿਓ ਤਕਨੀਕ ਦੇ ਮਾਧਿਅਮ ਨਾਲ ਇੰਟਰਨੈਟ ਸੇਵਾ ਮੁਹੱਇਆ ਕਰਵਾਏਗਾ। Aquila ਆਸਮਾਨ ''ਚ ਏਅਰਟ੍ਰੈਫਿਕ ਤੋਂ ਉਪਰ ਮਤਲਬ ਜਿਸ ਉਂਚਾਈ ''ਤੇ ਹਵਾਈ ਜਹਾਜ਼ ਉਡਾਣ ਭਰਦੇ ਹਨ ਉਸ ਤੋਂ ਉਪਰ ਸਥਾਪਿਤ ਹੋਵੇਗਾ ਜਿਸ ਨਾਲ ਕਿ ਹਵਾਈਜਹਾਜ਼ ਦੀ ਉਡਾਣ ''ਤੇ ਕਿਸੀ ਤਰ੍ਹਾਂ ਦਾ ਕੋਈ ਅਸਰ ਨਾ ਹੋਵੇ।


Related News