ਪਾਕਿਸਤਾਨੀ ਮੁਹੰਮਦ ਜਿਨਾਹ ਅਤੇ ਭਾਰਤੀ ਕਾਰੋਬਾਰੀ ਵਾਡੀਆ ਦੇ ਇਸ ਰਿਸ਼ਤੇ ਬਾਰੇ ਜਾਣ ਤੁਸੀਂ ਹੋ ਜਾਵੋਗੇ ਹੈਰਾਨ

09/25/2016 7:16:14 PM

ਨਵੀਂ ਦਿੱਲੀ— ਮੁਹੰਮਦ ਅਲੀ ਜਿਨਾਹ ਇਕ ਅਜਿਹਾ ਪਾਕਿਸਤਾਨ ਬਣਉਣਾ ਚਾਹੁੰਦਾ ਸੀ, ਜਿੱਥੇ ਭਾਰਤ ਦੇ ਸਾਰੇ ਮੁਸਲਮਾਨ ਰਹਿ ਸਕਣ ਪਰ 90 ਫੀਸਦੀ ਮੁਸਲਮਾਨਾਂ ਨੇ ਪਾਕਿਸਤਾਨ ਨਾ ਜਾ ਕੇ ਜਿਨਾਹ ਦੀ ਸੋਚ ਨੂੰ ਗਲਤ ਸਾਬਤ ਕਰ ਦਿੱਤਾ। ਜਿਨਾਹ ਨੂੰ ਸਭ ਤੋਂ ਵੱਡਾ ਝਟਕਾ ਉਨ੍ਹਾਂ ਦੀ ਆਪਣੀ ਬੇਟੀ ਦੀਨਾ ਜਿਨਾਹ ਨੇ ਦਿੱਤਾ। ਜਿਨਾਹ ਦੇ ਨਹੀਂ ਚਾਹੁਣ ਤੋਂ ਬਾਅਦ ਵੀ ਦੀਨਾ ਨੇ ਮੁਸਲਿਮ ਦੀ ਬਜਾਏ ਇਕ ਪਾਰਸੀ ਕਾਰੋਬਾਰੀ ਨਾਲ ਵਿਆਹ ਕਰਾ ਲਿਆ। ਇੰਨਾ ਹੀ ਨਹੀਂ ਦੇਸ਼ ਦੇ ਬਟਵਾਰੇ ਤੋਂ ਬਾਅਦ ਜਦੋਂ ਜਿਨਾਹ ਪਾਕਿਸਤਾਨ ਗਏ ਅਤੇ ਉਸ ਦੇ ਸੰਸਥਾਪਕ ਬਣੇ ਤਾਂ ਦੀਨਾ ਨੇ ਪਾਕਿਸਤਾਨ ਦੀ ਬਜਾਏ ਭਾਰਤ ''ਚ ਰਹਿਣਾ ਪਸੰਦ ਕੀਤਾ ਅਤੇ ਹੁਣ ਤਕ ਵੀ ਭਾਰਤ ''ਚ ਰਹੀ, ਰਹਿੰਦੀ ਹੈ....

ਜਿਨਾਹ ਦੀ ਇਕਲੋਤੀ ਸੰਤਾਨ ਸੀ ਦੀਨਾ

ਦੀਨਾ ਜਿਨਾਹ ਜਾਂ ਦੀਨਾ ਵਾਡੀਆ ਮੁਹੰਮਦ ਅਲੀ ਜਿਨਾਹ ਦੀ ਇਕਲੋਤੀ ਸੰਤਾਨ ਸੀ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦਾ ਜਨਮ 15 ਅਗਸਤ 1919 ਨੂੰ ਹੋਇਆ ਅਤੇ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। ਦੀਨਾ ਦੇ ਪੈਦਾ ਹੋਣ ਤੋਂ ਠੀਕ ਪਹਿਲਾਂ ਜਿਨਾਹ ਆਪਣੀ ਪਤਨੀ ਨਾਲ ਲੰਡਨ ਦੇ ਇਕ ਸਿਨੇਮਾ ''ਚ ਫਿਲਮ ਦੇਖ ਰਹੇ ਸਨ। ਹਾਲਾਂਕਿ ਬਾਅਦ ਦੇ ਦਿਨਾਂ ''ਚ ਜਿਨਾਹ ਨੇ ਆਪਣੀ ਪਤਨੀ ਅਤੇ ਬੇਟੀ ਦੋਹਾਂ ਨੂੰ ਛੱਡ ਦਿੱਤਾ। ਦਰਅਸਲ ਜਿਨਾਹ ਨੂੰ ਆਪਣੇ ਮੁਸਲਿਮ ਚਿਹਰਾ ਖਰਾਬ ਹੋਣ ਦਾ ਡਰ ਸਤਾਉਣ ਲੱਗ ਰਿਹਾ ਸੀ ਕਿਉਂਕਿ ਉਸ ਦੀ ਪਤਨੀ ਵੀ ਮੁਸਲਿਮ ਨਹੀਂ ਸੀ।

ਪਿਤਾ ਦੇ ਬਿਨਾਂ ਦੀਨਾ ਪਲੀ ਅਤੇ ਥੋੜੇ ਸਾਲਾਂ ''ਚ ਮਾਂ ਦੀ ਮੌਤ ਹੋ ਗਈ

ਦਰਅਸਲ ਜਿਨਾਹ ਦਾ ਵਿਵਾਹਕ ਜੀਵਨ ਬਹੁਤ ਨਾਜ਼ੁਕ ਅਤੇ ਛੋਟਾ ਰਿਹਾ। ਜਿਨਾਹ ਨੇ ਆਪਣੇ ਮੁਸਲਿਮ ਅਕਸ ਦੇ ਮੱਦੇਨਜ਼ਰ ਆਪਣੀ ਪਾਰਸੀ ਪਤਨੀ ਤੋਂ ਦੂਰੀ ਬਣਾ ਲਈ। ਜਿਨਾਹ ਦੀ ਰਾਜਨੀਤਕ ਇੱਛਾ ਹੀ ਉਨ੍ਹਾਂ ਦੇ ਵਿਆਹ ਟੁੱਟਣ ਦਾ ਕਾਰਨ ਰਿਹਾ। ਬਿਨਾਂ ਪਿਤਾ ਦੇ ਵੱਡੀ ਹੋਈ ਦੀਨਾ ਦੀ ਜ਼ਿੰਦਗੀ ''ਚ ਸਭ ਤੋਂ ਬੁਰਾ ਦੌਰ ਉਸ ਸਮੇਂ ਆਇਆ ਜਦੋਂ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ। ਉਸ ਸਮੇਂ ਦੀਨਾ ਸਿਰਫ 10 ਸਾਲ ਦੀ ਸੀ। 

ਭਾਰਤੀ ਕਾਰੋਬਾਰੀ ਨਾਲ ਕਰਾਇਆ ਵਿਆਹ

ਸਾਲ 1936 ''ਚ ਦੀਨਾ ਦੀ ਮੁਲਾਕਾਤ ਨੇਵਿਲੀ ਵਾਡੀਆ ਨਾਲ ਹੋਈ। ਨੇਵਿਲੀ ਵਾਡੀਆ ਮਸ਼ਹੂਰ ਕਾਰੋਬਾਰੀ ਨੈਸ ਵਾਡੀਆ ਦੇ ਦਾਦਾ ਜੀ ਸਨ। ਨੇਵਿਲੀ ਦਾ ਪਰਿਵਾਰ ਪਾਰਸੀ ਸੀ। ਹਾਲਾਂਕਿ ਉਨ੍ਹਾਂ ਦੀ ਮਾਂ ਇਕ ਮਸੀਹੀ ਸੀ। ਬ੍ਰਿਟੇਨ ''ਚ ਪੈਦਾ ਹੋਏ ਨੇਵਿਲੀ ਅਤੇ ਦੀਨਾ ਨੂੰ ਆਪਣੇ ਰੰਗ-ਢੰਗ ਇਕੋ-ਜਿਹੇ ਲੱਗੇ ਅਤੇ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਉੱਥੇ ਹੀ ਜਿਨਾਹ ਇਕ ਮੁਸਲਮਾਨ ਨੇਤਾ ਦੇ ਤੌਰ ''ਤੇ ਉਭਰ ਰਹੇ ਸੀ ਅਤੇ ਉਸ ਨੂੰ ਇਸ ਪਿਆਰ ''ਤੇ ਇਤਰਾਜ਼ ਸੀ। ਜਿਨਾਹ ਨੇ ਆਪਣੀ ਬੇਟੀ ਨੂੰ ਕਿਹਾ ਕਿ ਭਾਰਤ ''ਚ ਹਜ਼ਾਰਾਂ ਮੁਸਲਿਮ ਲੜਕੇ ਹਨ, ਤੈਨੂੰ ਓਹੀ ਇਕ ਗੈਰ-ਮੁਸਲਿਮ ਮੁੰਡਾ ਮਿਲਿਆ ਸੀ। ਇਸ ''ਤੇ ਦੀਨਾ ਨੇ ਕਿਹਾ ਕਿ ਇਸ ਦੇਸ਼ ''ਚ ਹਜ਼ਾਰਾਂ ਮੁਸਲਿਮ ਲੜਕੀਆਂ ਸੀ ਫਿਰ ਤੁਹਾਨੂੰ ਵਿਆਹ ਕਰਨ ਲਈ ਮੇਰੀ ਮਾਂ ਹੀ ਮਿਲੀ ਸੀ। ਦੀਨਾ ਦਾ ਇਸ਼ਾਰਾ ਆਪਣੀ ਮਾਂ ਦੇ ਪਾਰਸੀ ਹੋਣ ਨੂੰ ਲੈ ਕੇ ਸੀ। ਜਿਨਾਹ ਇਸ ''ਤੇ ਕੋਈ ਜਵਾਬ ਨਹੀਂ ਦੇ ਸਕੇ।

ਕਿੰਗਜ਼ ਇਲੈਵਨ ਪੰਜਾਬ ਦੇ ਮਾਲਕ ਦੀ ਦਾਦੀ ਹੈ ਦੀਨਾ

ਦੀਨਾ ਵਾਡੀਆ ਦਾ ਪਰਿਵਾਰ ਭਾਰਤ ਦੇ ਵੱਡੇ ਕਾਰੋਬਾਰੀ ਘਰਾਨਿਆਂ ''ਚੋਂ ਇਕ ਹੈ। ਮੌਜੂਦਾ ਦੌਰ ''ਚ ਦੀਨਾ ਦਾ ਬੇਟਾ ਅਤੇ ਪਾਕਿਸਤਾਨ ਦੇ ਸੰਸਥਾਪਕ ਜਿਨਾਹ ਦਾ ਪੋਤਾ ਨੁਸਲੀ ਵਾਡੀਆ ਬੰਬਈ ਡਾਇੰਗ ਅਤੇ ਵਾਡੀਆ ਸਮੂਹ ਦੇ ਪ੍ਰਮੁੱਖ ਹਨ। ਦੀਨਾ ਦੇ ਬੇਟੇ ਨੁਸਲੀ ਵਾਡੀਆ ਨੂੰ ਇਕ ਦੌਰ ''ਚ ਭਾਜਪਾ ਦਾ ਨਜ਼ਦੀਕੀ ਮੰਨਿਆ ਜਾਂਦਾ ਸੀ। ਉਨ੍ਹਾਂ ਦਾ ਛੋਟਾ ਬੇਟਾ ਇੰਡੀਗੋ ਏਅਰਲਾਈਨ ਚਲਾਉਂਦਾ ਹੈ ਅਤੇ ਵੱਡਾ ਬੇਟਾ ਨੈਸ ਵਾਡੀਆ ਆਈ. ਪੀ. ਐੱਲ. ਟੀਮ ਕਿੰਗਜ਼ ਇਲੈਵਨ ਪੰਜਾਬ ਦਾ ਮਾਲਕ ਵੀ ਹੈ। ਨੈਸ ਵਾਡੀਆ ਨੁਸਲੀ ਦੇ ਬੇਟੇ ਅਤੇ ਜਿਨਾਹ ਦੇ ਪੜਪੋਤੇ ਹਨ।


Related News