ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੈਕਸ 31000 ਦੇ ਪਾਰ

06/27/2017 10:55:21 AM

ਨਵੀਂ ਦਿੱਲੀ—ਅੱਜ ਘਰੇਲੂ ਸਟਾਕ ਮਾਰਕਿਟ ਦੀ ਸ਼ੁਰੂਆਤ ਤੇਜ਼ੀ ਦੇ ਨਾਲ ਹੋਈ ਹੈ। ਸ਼ੁਰੂਆਤੀ ਕਾਰੋਬਾਰ 'ਚ ਬੈਂਕ, ਆਟੋ, ਮੈਟਲ, ਫਾਰਮਾ, ਰਿਐਲਟੀ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਉਧਰ ਆਈ.ਟੀ. ਸ਼ੇਅਰਾਂ 'ਚ ਗਿਰਾਵਟ ਦਾ ਰੁੱਖ ਹੈ। ਸੈਂਸੈਕਸ 56 ਅੰਕ ਚੜ੍ਹ ਕੇ 31195 ਅੰਕ 'ਤੇ ਨਿਫਟੀ 19 ਅੰਕ ਦੇ ਵਾਧੇ ਦੇ ਨਾਲ 9594 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਫਿਲਹਾਲ ਸੈਂਸੈਕਸ 70 ਅੰਕ ਯਾਨੀ 0.23 ਫੀਸਦੀ ਦੀ ਮਜ਼ਬੂਤੀ ਦੇ ਨਾਲ 31210 ਦੇ ਪੱਧਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 15 ਅੰਕ ਯਾਨੀ 0.15 ਫੀਸਦੀ ਵਾਧੇ ਦੇ ਨਾਲ 9590 ਦੇ ਪੱਧਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ। 
ਸਮਾਲਕੈਪ-ਮਿਡਕੈਪ ਸ਼ੇਅਰਾਂ 'ਚ ਸੁਸਤੀ
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਸੁਸਤੀ ਨਜ਼ਰ ਆ ਰਹੀ ਹੈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 0.04 ਫੀਸਦੀ ਡਿੱਗ ਕੇ 15375 ਦੇ ਆਲੇ-ਦੁਆਲੇ ਪਹੁੰਚ ਗਿਆ ਹੈ। ਉਧਰ ਬੀ.ਐਸ.ਈ. ਦਾ ਮਿਡਕੈਪ ਇੰਡੈਕਸ 0.26 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ। ਬੀ.ਐਸ.ਈ. ਦੇ ਆਇਲ ਐਂਡ ਗੈਸ ਇੰਡੈਕਸ 'ਚ ਵੀ ਕਮਜ਼ੋਰੀ ਨਜ਼ਰ ਆ ਰਹੀ ਹੈ ਅਤੇ ਇਹ 0.12 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ। 
ਬੈਂਕ ਨਿਫਟੀ 'ਚ ਕਮਜ਼ੋਰੀ
ਐਫ. ਐਮ. ਸੀ. ਜੀ., ਫਾਰਮਾ, ਮੈਟਲ ਅਤੇ ਰਿਐਲਟੀ ਸ਼ੇਅਰਾਂ 'ਚ ਖਰੀਦਾਰੀ ਨਾਲ ਬਾਜ਼ਾਰ 'ਚ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦਾ ਐਫ.ਐਮ.ਸੀ.ਜੀ. ਇੰਡੈਕਸ 1.15 ਫੀਸਦੀ ਚੜ੍ਹ ਗਿਆ ਹੈ ਜਦਕਿ ਨਿਫਟੀ ਦੇ ਫਾਰਮਾ ਇੰਡੈਕਸ 'ਚ 0.06 ਫੀਸਦੀ ਅਤੇ ਮੈਟਲ ਇੰਡੈਕਸ 'ਚ 0.42 ਫੀਸਦੀ ਅਤੇ ਅਤੇ ਰਿਐਲਟੀ ਇੰਡੈਕਸ 'ਚ 0.32 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉਧਰ ਬੈਂਕ ਸ਼ੇਅਰਾਂ 'ਚ ਅੱਜ ਸੁਸਤੀ ਨਜ਼ਰ ਆ ਰਹੀ ਹੈ। ਬੈਂਕ ਨਿਫਟੀ 0.12 ਫੀਸਦੀ ਦੀ ਕਮਜ਼ੋਰੀ ਦੇ ਨਾਲ 23515 ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਹਾਲਾਂਕਿ ਅੱਜ ਆਈ.ਟੀ., ਪੀ.ਐਸ.ਯੂ. ਬੈਂਕ ਅਤੇ ਐਨਰਜ਼ੀ ਸ਼ੇਅਰਾਂ 'ਚ ਕਮਜ਼ੋਰੀ ਆਈ ਹੈ। ਨਿਫਟੀ ਦਾ ਪੀ.ਐਸ.ਯੂ. ਬੈਂਕ ਇੰਡੈਕਸ 1.6 ਫੀਸਦੀ, ਆਈ.ਟੀ.ਇੰਡੈਕਸ 0.13 ਫੀਸਦੀ ਅਤੇ ਐਨਰਜ਼ੀ ਇੰਡੈਕਸ 0.17 ਫੀਸਦੀ ਦੀ ਕਮਜ਼ੋਰੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ।


Related News