ਸੈਨੇਟ ਨੇ ਟਰੰਪ ਕੈਬਨਿਟ ਲਈ ਦੋ ਮੈਂਬਰਾਂ ਦੇ ਨਾਵਾਂ ਨੂੰ ਦਿੱਤੀ ਮਨਜ਼ੂਰੀ

01/21/2017 3:47:36 PM

ਵਾਸ਼ਿੰਗਟਨ— ਅਮਰੀਕੀ ਸੈਨੇਟ ਨੇ ਦੋ ਸੇਵਾਮੁਕਤ ਸਮੁੰਦਰੀ ਜਨਰਲਾਂ ਜੇਮਜ਼ ਮੈਟਿਸ ਅਤੇ ਜਾੱਨ ਕੇਲੀ ਦੀ ਤਰਤੀਬਵਾਰ ਰੱਖਿਆ ਮੰਤਰੀ ਅਤੇ ਅੰਦਰੂਨੀ ਸੁਰੱਖਿਆ ਮੰਤਰੀ ਦੇ ਰੂਪ ''ਚ ਨਿਯੁਕਤੀ ਦੀ ਪੁਸ਼ਟੀ ਕੀਤੀ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱੱਕਣ ਤੋਂ ਕੁਝ ਹੀ ਘੰਟਿਆਂ ਬਾਅਦ ਕੈਬਨਿਟ ਦੇ ਇਨ੍ਹਾਂ ਦੋਵਾਂ ਮੈਂਬਰਾਂ ਦੇ ਨਾਵਾਂ ''ਤੇ ਮੋਹਰ ਲਾਈ ਗਈ। ਸੈਨੇਟ ਦੇ 98 ਮੈਂਬਰਾਂ ਨੇ ਮੈਟਿਸ ਦੇ ਪੱਖ ''ਚ ਵੋਟ ਕਰਦੇ ਹੋਏ, ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਜਦਕਿ 88 ਮੈਂਬਰਾਂ ਨੇ ਕੇਲੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਅਤੇ 11 ਮੈਂਬਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਇਕ ਸੈਨੇਟਰ ਨੇ ਵੋਟ ਨਹੀਂ ਦਿੱਤੀ। 100 ਮੈਂਬਰੀ ਸੈਨੇਟ ''ਚ ਟਰੰਪ ਦੀ ਰਿਪਬਲੀਕਨ ਪਾਰਟੀ ਦੇ 52 ਮੈਂਬਰ ਹਨ ਅਤੇ ਉਨ੍ਹਾਂ ਦਾ ਬਹੁਮਤ ਹੈ।


Related News