ਵਿਸ਼ਵ ਤਮਾਕੂ ਪਾਬੰਦੀ ਦਿਵਸ : 21ਵੀਂ ਸਦੀ ’ਚ ਤਮਾਕੂ ਨਾਲ ਹੋਵੇਗੀ 1 ਅਰਬ ਲੋਕਾਂ ਦੀ ਮੌਤ

5/31/2020 11:59:06 AM

20ਵੀਂ ਸਦੀ ਵਿਚ 10 ਕਰੋੜ ਲੋਕਾਂ ਦੀ ਹੋਈ ਸੀ ਮੌਤ

ਦੁਨੀਆ ਵਿਚ ਸਭ ਤੋਂ ਵੱਧ ਮੌਤਾਂ ਦੀ ਵਜ੍ਹਾ ਤਮਾਕੂ ਦਾ ਸੇਵਨ ਹੈ। ਤਮਾਕੂ ਦਾ ਸੇਵਨ ਕਰਨਾ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਸਮੱਸਿਆ ਹੈ। 20ਵੀਂ ਸਦੀ ਵਿਚ ਤਮਾਕੂ ਦੇ ਵੱਖ-ਵੱਖ ਪ੍ਰੋਡਕਟ ਦਾ ਸੇਵਨ ਕਰਨ ਨਾਲ ਤਕਰੀਬਨ 10 ਕਰੋੜ ਲੋਕਾਂ ਦੀ ਮੌਤ ਹੋ ਗਈ ਸੀ। ਡਬਲਯੂ. ਐੱਚ. ਓ. ਦੇ ਮੁਤਾਬਕ 21ਵੀਂ ਸਦੀ ਵਿਚ ਇਕ ਅਰਬ ਲੋਕਾਂ ਦੀ ਮੌਤ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਮੁਤਾਬਕ ਦੁਨੀਆ ਵਿਚ ਹਰ ਸਾਲ 80 ਲੱਖ ਲੋਕਾਂ ਦੀ ਮੌਤ ਤਮਾਕੂ ਦੇ ਸੇਵਨ ਨਾਲ ਹੋ ਜਾਂਦੀ ਹੈ। ਇਨ੍ਹਾਂ ਵਿਚੋਂ 10 ਲੱਖ ਲੋਕਾਂ ਤੋਂ ਵੱਧ ਦੀ ਮੌਤ ਪੈਸਿਵ ਸਮੋਕਿੰਗ ਨਾਲ ਹੁੰਦੀ ਹੈ।

ਜੇਕਰ ਇਨਸਾਨ 1 ਸਿਗਰਟ ਪੀਂਦਾ ਹੈ ਤਾਂ ਉਸਦੀ ਉਮਰ 11 ਮਿੰਟ ਘੱਟ ਜਾਂਦੀ ਹੈ। ਰੋਜ਼ ਦੀਆਂ ਜੇਕਰ 5 ਸਿਗਰਟਾਂ ਪੀ ਰਹੋ ਹੋ ਤਾਂ 55 ਮਿੰਟ ਉਮਰ ਘੱਟ ਹੋ ਰਹੀ ਹੈ।

ਦੁਨੀਆ ਭਰ ਵਿਚ
80 ਲੱਖ ਲੋਕ ਤਮਾਕੂ ਦੇ ਸੇਵਨ ਨਾਲ ਹਰ ਸਾਲ ਜਾਨ ਗਵਾਉਂਦੇ ਹਨ।
6 ਸੈਕੰਡ ਵਿਚ ਤਮਾਕੂ ਦੀ ਵਜ੍ਹਾ ਨਾਲ ਇਕ ਇਨਸਾਨ ਦੀ ਜਾਂਦੀ ਹੈ ਜਾਨ।

ਭਾਰਤ ਵਿਚ
10 ਲੱਖ ਲੋਕਾਂ ਦੀ ਮੌਤ ਹਰ ਸਾਲ ਤਮਾਕੂ ਦਾ ਸੇਵਨ ਕਰਨ ਨਾਲ ਹੁੰਦੀ ਹੈ।

ਇਹ ਤਸਵੀਰ ਜਗ ਬਾਣੀ ਸਟੂਡੀਓ ਵਿਚ ਲਈ ਗਈ ਹੈ। ਪੂਰਾ ਭਾਰਤ ਹੀ ਇਸ ਸਮੇਂ ਤਮਾਕੂ ਦੀ ਗ੍ਰਿਫਤ ਵਿਚ ਹੈ।

ਵਿਸ਼ਵ ਯੁੱਧ ਤੋਂ ਵੱਧ, ਤਮਾਕੂ ਸੇਵਨ ਨਾਲ ਮਰ ਚੁੱਕੇ ਹਨ ਲੋਕ
20ਵੀਂ ਸਦੀ ਵਿਚ ਤਕਰੀਬਨ 10 ਕਰੋੜ ਲੋਕਾਂ ਦੀ ਜਾਨ ਗਈ। ਇਸ ਲਿਹਾਜ਼ ਨਾਲ ਵਿਸ਼ਵ ਯੁੱਧ ਤੋਂ ਵੀ ਵੱਧ ਮੌਤਾਂ ਤਮਾਕੂ ਸੇਵਨ ਨਾਲ ਹੋਈਆਂ। ਪਹਿਲੇ ਵਿਸ਼ਵ ਯੁੱਧ ਵਿਚ ਤਕਰੀਬਨ 1.8 ਕਰੋੜ ਲੋਕਾਂ ਦੀ ਮੌਤ ਹੋ ਈ ਸੀ ਤੇ ਦੂਜੇ ਵਿਚ ਤਕਰੀਬਨ 8 ਕਰੋੜ ਲੋਕਾਂ ਦੀ ਜਾਨ ਚਲੀ ਗਈ ਸੀ।

‘ਤਮਾਕੂ ਉਦਯੋਗ ਨੌਜਵਾਨਾਂ ਨੂੰ ਬਹਿਕਾ ਨਾ ਸਕੇ, ਇਸ ’ਤੇ ਰੋਕ ਲਾਉਣਾ ਤੇ ਉਨ੍ਹਾਂ ਨੂੰ ਤਮਾਕੂ ਤੇ ਨਿਕੋਟੀਨ ਦਾ ਇਸਤੇਮਾਲ ਕਰਨ ਤੋਂ ਰੋਕਣਾ’

ਡਬਲਯੂ. ਐੱਚ. ਓ. ਦੀ ਰਿਪੋਰਟ ਮੁਤਾਬਕ ਇੰਡਸਟਰੀ ਯੂਥ ਨੂੰ ਬਹੁਤ ਹੀ ਚਲਾਕੀ ਨਾਲ ਬਹਿਕਾ ਕੇ ਤਮਾਕੂ ਤੇ ਉਸ ਨਾਲ ਜੁੜੇ ਪ੍ਰੋਡਕਟਸ ਵੱਲ ਖਿੱਚਦੀ ਹੈ।

ਤਮਾਕੂ ਤੇ ਉਸ ਨਾਲ ਜੁੜੇ ਪ੍ਰੋਡਕਟਸ ਵਿਚ ਫਲੇਵਰ ਦਾ ਇਸਤੇਮਾਲ ਕਰਕੇ ਨੌਜਵਾਨਾਂ ਨੂੰ ਤਮਾਕੂ ਪ੍ਰਾਡਕਟਸ ਦਾ ਸੇਵਨ ਕਰਨ ਲਈ ਉਕਸਾਇਆ ਜਾਂਦਾ ਹੈ। ਲੋ ਟਾਰ ਸਿਗਰਟ, ਅਜਿਹੀ ਬ੍ਰਾਂਡਿੰਗ ਕਰਕੇ ਤਮਾਕੂ ਨੂੰ ਵੇਚਿਆ ਜਾਂਦਾ ਹੈ। ਵਿਕਣ ’ਤੇ ਰੋਕ ਲਾਉਣਾ ਮੁਸ਼ਕਲ ਹੈ ਪਰ ਅਸੀਂ ਖਰੀਦ ’ਤੇ ਤਾਂ ਰੋਕ ਲਾ ਸਕਦੇ ਹਾਂ, ਕਿਉਂਕਿ ਤਮਾਕੂ ਹਰ ਤਰੀਕੇ ਨਾਲ ਨੁਕਸਾਨਦੇਹ ਹੈ।

ਤਮਾਕੂ ਆਇਆ ਕਿੱਥੋਂ?
ਅਮਰੀਕਾ ਵਿਚ 6000 ਈਸਾ ਪੂਰਬ ਤੋਂ ਹੀ ਤਮਾਕੂ ਪੈਦਾ ਹੁੰਦਾ ਸੀ ਤੇ ਇਨਸਾਨ ਨੇ ਪਹਿਲੀ ਸਦੀ ਈਸਾ ਪੂਰਬ ਵਿਚ ਹੀ ਤਮਾਕੂ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਸੀ। 1492 ਵਿਚ ਕ੍ਰਿਸਟੋਫਰ ਕੋਲੰਬਸ ਤਮਾਕੂ ਦਾ ਬੀਜ ਯੂਰਪ ਲੈ ਗਿਆ। ਉਥੋਂ ਇਹ ਪੂਰੀ ਦੁਨੀਆ ਵਿਚ ਫੈਲਿਆ। ਭਾਰਤ ਵਿਚ 1998 ਈਸਵੀ ਤੋਂ ਬਾਅਦ ਪੁਰਤਗਾਲੀ ਆਪਣੇ ਨਾਲ ਤਮਾਕੂ ਲਿਆਏ ਸਨ। ਅਕਬਰ ਨੂੰ ਵਰਨੈਲ ਨਾਮੀ ਪੁਰਤਗਾਲੀ ਨੇ ਤਮਾਕੂ ਤੇ ਜੜਾਓ ਚਿਲਮ ਭੇਟ ਕੀਤੀ ਸੀ।

ਮਾਲੀਆ ਲਈ ਜਾਰੀ ਰਹੇਗਾ ਤਮਾਕੂ ਦਾ ਕਾਰੋਬਾਰ, ਸੰਭਲਣਾ ਤੁਹਾਨੂੰ ਹੀ ਹੋਵੇਗਾ

12 ਲੱਖ ਕਰੋੜ ਦੀ ਤਮਾਕੂ ਇਕਾਨੋਮੀ
ਥਾਟ ਆਰਬਿਟ੍ਰੇਜ ਰਿਸਰਚ ਇੰਸਟੀਚਿਊਟ (ਟੈਰੀ) ਦੀ ਇਕ ਸਟੱਡੀ ਮੁਤਾਬਕ ਤਮਾਕੂ ਹਰ ਸਾਲ ਭਾਰਤ ਦੀ ਇਕਾਨੋਮੀ ਵਿਚ ਤਕਰੀਬਨ 11.79 ਲੱਖ ਕਰੋੜ ਰੁਪਏ ਦਾ ਯੋਗਦਾਨ ਦਿੰਦਾ ਹੈ। ਇਹ ਰਾਸ਼ੀ ਕੋਰੋਨਾ ਸੰਕਟ ਲਈ ਜਾਰੀ ਕੀਤੇ ਗਏ ਪੈਕੇਜ (20 ਲੱਖ ਕਰੋੜ ਰੁਪਏ) ਦਾ 59 ਫੀਸਦੀ ਹਿੱਸਾ ਹੈ। ਪੀ. ਐੱਮ. ਮੋਦੀ ਵਲੋਂ ਜਾਰੀ ਕੀਤਾ ਗਿਆ ਪੈਕੇਜ ਜੀ. ਡੀ. ਪੀ. ਦਾ 10 ਫੀਸਦੀ ਹੈ ਤੇ ਇਹ ਰਾਸ਼ੀ ਵੀ ਜੀ. ਡੀ. ਪੀ. ਦੇ 5 ਫੀਸਦੀ ਹਿੱਸੇ ਤੋਂ ਵੱਧ ਹੈ। ਅਜਿਹੇ ਵਿਚ ਮਾਲੀਆ ਲਈ ਤਮਾਕੂ ਦਾ ਕਾਰੋਬਾਰ ਸਰਕਾਰ ਜ਼ਿੰਦਗੀਆਂ ਨਾਲ ਖੇਡ ਕੇ ਵੀ ਜਾਰੀ ਰੱਖੇਗੀ।

4.5 ਕਰੋੜ ਲੋਕਾਂ ਦਾ ਰੋਜ਼ਗਾਰ
4.57 ਕਰੋੜ ਲੋਕ ਤਮਾਕੂ ਉਦਯੋਗ ਤੇ ਇਸ ਨਾਲ ਸਬੰਧਤ ਖੇਤਰ ਵਿਚ ਰੋਜ਼ਗਾਰ ਨਾਲ ਆਪਣਾ ਘਰ ਚਲਾਉਂਦੇ ਹਨ।

ਐਕਸਪੋਰਟ ਨਾਲ ਜੁੜੇ 85 ਲੱਖ ਲੋਕ
ਐਕਸਪੋਰਟ ਦੇ ਕਾਰੋਬਾਰ ਨਾਲ 85 ਲੱਖ ਕਰਮਚਾਰੀ ਜੁੜੇ ਹੋਏ ਹਨ।

6 ਹਜ਼ਾਰ ਕਰੋੜ ਦੀ ਵਿਦੇਸ਼ੀ ਕਰੰਸੀ
ਭਾਰਤ ਤਮਾਕੂ ਪ੍ਰਾਡਕਟਸ ਦਾ ਧਾਕੜ ਐਕਸਪੋਰਟਰ ਹੈ। ਸਰਕਾਰ ਨੂੰ ਸਾਲਾਨਾ 6 ਹਜ਼ਾਰ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਪ੍ਰਾਪਤ ਹੁੰਦੀ ਹੈ।

60 ਲੱਖ ਕਿਸਾਨ ਕਰਦੇ ਹਨ ਖੇਤੀ
60 ਲੱਖ ਕਿਸਾਨ ਤਮਾਕੂ ਦੀ ਖੇਤੀ ਕਰਦੇ ਹਨ। ਖੇਤੀ ਨਾਲ ਤਕਰੀਬਨ 2 ਕਰੋੜ ਖੇਤੀ ਮਜ਼ਦੂਰਾਂ ਦਾ ਘਰ ਚਲਦਾ ਹੈ।

96 ਘੰਟੇ ’ਚ ਇਸ ਆਦਤ ਤੋਂ ਪਾ ਸਕਦੇ ਹੋ ਛੁਟਕਾਰਾ
ਅਜਬ ਵਿਡੰਬਨਾ ਹੈ ਤਮਾਕੂ ਦਾ ਉਤਪਾਦਨ ਬੰਦ ਕਰ ਦਿੱਤਾ ਜਾਵੇ ਤਾਂ ਦੇਸ਼ ਦੀ ਅਰਥ ਵਿਵਸਥਾ ਡਗਮਗਾਉਣ ਲੱਗਦੀ ਹੈ। ਸਰਕਾਰ ਤਾਂ ਇਹ ਬੰਦ ਨਹੀਂ ਕਰ ਸਕਦੀ ਤੁਸੀਂ ਚਾਹੋ ਤਾਂ ਇਸ ਲਤ ਤੋਂ ਛੁਟਕਾਰਾ ਪਾ ਸਕਦੇ ਹੋ। ਤੁਹਾਨੂੰ ਸਿਰਫ 96 ਘੰਟਿਆਂ ਤਕ ਤਮਾਕੂ ਦਾ ਸੇਵਨ ਨਹੀਂ ਕਰਨਾ ਹੈ।

-ਮੈਡੀਕਲ ਸਾਇੰਸ ਮੁਤਾਬਕ ਸਾਡਾ ਦਿਲ ਇਕ ਦਿਨ ਵਿਚ ਇਕ ਲੱਖ ਤੋਂ ਵੀ ਵੱਧ ਵਾਰ ਧੜਕਦਾ ਹੈ।
-ਰਿਸਰਚ ਮੁਤਾਬਕ ਇਕ ਸਿਗਰਟ ਜਲਾਉਣ ਨਾਲ ਲਗਭਗ 4 ਹਜ਼ਾਰ ਤਰ੍ਹਾਂ ਦੇ ਕੈਮੀਕਲਸ ਨਿਕਲਦੇ ਹਨ।
-4000 ਵਿਚੋਂ 400 ਬਹੁਤ ਜ਼ਿਆਦਾ ਜ਼ਹਿਰੀਲੇ ਤੇ ਲਗਭਗ 43 ਤਰ੍ਹਾਂ ਦੇ ਕੈਂਸਰ ਪੈਦਾ ਕਰਨ ਵਾਲੇ ਹੁੰਦੇ ਹਨ।

96 ਘੰਟੇ ਛੱਡਣ ’ਤੇ ਕੀ?
ਡਾ. ਨਰੇਸ਼ ਚਾਵਲਾ ਮੁਤਾਬਕ 96 ਘੰਟੇ ਤਕ ਤਮਾਕੂ ਦਾ ਕਿਸੇ ਵੀ ਰੂਪ ਵਿਚ ਸੇਵਨ ਨਾ ਕਰਨ ’ਤੇ ਸਰੀਰ ਦਾ ਬਲੱਡ ਪ੍ਰੈਸ਼ਰ, ਪਲਸ ਰੇਟ ਤੇ ਟੈਂਪਰੇਚਰ ਆਮ ਹੋ ਜਾਂਦਾ ਹੈ।

ਖੂਨ ਵਿਚ ਨਿਕੋਟੀਨ ਤੇ ਕਾਰਬਨ ਮੋਨੋਆਕਸਾਈਡ ਦੀ ਮਾਤਰਾ ਨਾਰਮਲ ਹੋ ਜਾਂਦੀ ਹੈ। ਮਾਨਸਿਕ ਤਣਾਅ ਵੀ ਘੱਟ ਹੋਣ ਲੱਗਦਾ ਹੈ। ਸਰੀਰ ’ਚੋਂ ਜ਼ਹਿਰੀਲੇ ਤੱਤ ਖਤਮ ਹੋਣ ਲੱਗਦੇ ਹਨ। ਇਸ ਤੋਂ ਬਾਅਦ ਇੱਛਾਸ਼ਕਤੀ ਮਜ਼ਬੂਤ ਰੱਖਣੀ ਪੈਂਦੀ ਹੈ।

5 ਤੋਂ 15 ਸਾਲ ਤਕ ਸਭ ਠੀਕ
ਸਿਗਰਟ ਛੱਡਣ ਦੇ ਪੰਜ ਸਾਲ ਬਾਅਦ ਆਰਟਰੀ ਫਿਰ ਤੋਂ ਚੌੜੀ ਹੋਣ ਲੱਗਦੀ ਹੈ ਤੇ ਦਿਲ ਵਿਚ ਖੂਨ ਦਾ ਸੰਚਾਰ ਆਮ ਹੋ ਜਾਂਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। 15 ਸਾਲ ਤੋਂ ਬਾਅਦ ਫੇਫੜਿਆਂ ਦੇ ਕੈਂਸਰ ਦਾ ਖਤਰਾ ਆਮ ਲੋਕਾਂ ਦੇ ਬਰਾਬਰ ਹੋ ਜਾਂਦਾ ਹੈ। 15 ਸਾਲ ਬਾਅਦ ਇਕ ਸਮੋਕਰ ਨਾਨ ਸਮੋਕਰ ਦੀ ਕੈਟਗਰੀ ਵਿਚ ਆ ਜਾਂਦਾ ਹੈ।

ਅੱਜ ਤਮਾਕੂ ਲੋਕਾਂ ’ਤੇ ਇਸ ਹੱਦ ਤਕ ਹਾਵੀ ਹੈ ਕਿ ਦੇਸ਼ ਹੀ ਨਹੀਂ ਦੁਨੀਆ ਭਰ ਦੇ ਲਗਭਗ ਸਾਰੇ ਦੇਸ਼ ਇਸ ਦੀ ਲਪੇਟ ਵਿਚ ਹਨ। ਹਰ ਸਾਲ 80 ਲੱਖ ਤੋਂ ਵੱਧ ਲੋਕਾਂ ਦੀ ਮੌਤ ਸਿਰਫ ਤੇ ਸਿਰਫ ਤਮਾਕੂ ਸੇਵਨ ਨਾਲ ਹੋਈਆਂ ਬੀਮਾਰੀਆਂ ਦੇ ਕਾਰਣ ਹੁੰਦੀ ਹੈ।

ਈ-ਸਿਗਰਟ ਨਾਲ ਤਮਾਕੂ ਦੀ ਆਦਤ ਛੁੱਟ ਜਾਂਦੀ ਹੈ ਇਹ ਦਾਅਵਾ ਗਲਤ...
-ਈ-ਸਿਗਰਟ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਹਾਰਟ ਅਟੈਕ ਦਾ ਖਤਰਾ 56% ਵੱਧ ਹੁੰਦਾ ਹੈ।
-ਅੱਜ ਈ-ਸਿਗਰਟ ਦਾ ਇਸਤੇਮਾਲ ਕਰਨ ’ਤੇ 3 ਸਾਲ ਦੀ ਸਜ਼ਾ ਜਾਂ 5 ਲੱਖ ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।
-ਈ-ਸਿਗਰਟ ਵਿਚ ਨਿਕੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਨਾਲ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ।
-ਭਾਰਤ ਵਿਚ 2019 ਵਿਚ ਹੀ ਸਰਕਾਰ ਈ-ਸਿਗਰਟ ਦੇ ਨਿਰਮਾਣ ਤੇ ਵਿਕਰੀ ’ਤੇ ਪਾਬੰਦੀ ਲਾ ਚੁੱਕੀ ਹੈ।

ਇਹ ਲਾਚਾਰ ਸਰਕਾਰ ਦੀ ਮਜਬੂਰੀ ਹੈ, ਉਹ ਤੰਬਾਕੂੂ ਉਗਾਉਣਾ, ਬਣਾਉਣਾ ਤੇ ਵੇਚਣਾ ਬੰਦ ਨਹੀਂ ਕਰ ਸਕਦੀ ਪਰ ਪੈਸਾ ਤੇ ਸਿਹਤ ਸਾਡੀ ਹੈ। ਸਾਨੂੰ ਹੀ ਸੰਭਲਾਣਾ ਪਵੇਗਾ।

ਤਮਾਕੂ ਦੇ ਸਰੀਰ ’ਤੇ ਪੈਣ ਵਾਲੇ ਪ੍ਰਭਾਵ...

ਮਾਨਸਿਕ ਉਤੇਜਨਾ
ਚਿੰਤਾ ਤੇ ਚਿੜਚਿੜਾਪਨ
ਬਦਬੂਦਾਰ ਵਾਲ
ਖਰਾਬ ਦੰਦ
ਬ੍ਰੋਕਾਇਟਿਸ
ਲਗਾਤਾਰ ਖੰਘ ਆਉਣੀ
ਦਿਲ ਦੀ ਬੀਮਾਰੀ
ਉੱਚ ਕੋਲੈਸਟ੍ਰੋਲ
ਇਮਿਊਨ ਸਿਸਟਮ
ਬਾਂਝਪਨ
ਖੂਨ ਸੰਚਾਰ
ਸ਼ੂਗਰ ਸੰਬੰਧੀ ਮੁਸ਼ਕਲਾਂ
ਖੂਨ ਦਾ ਥੱਕੇ
ਮਾਸਿਕ ਧਰਮ ਦਾ ਬੰਦ ਹੋਣਾ
ਖਰਾਬ ਦ੍ਰਿਸ਼ਟੀ
ਗੰਧ ਤੇ ਸਵਾਦ ਸ਼ਕਤੀ ਖਤਮ ਹੋਣਾ
ਫੇਫੜੇ ਦਾ ਕੈਂਸਰ
ਖੂਨ ਕੋਸ਼ਿਕਾਵਾਂ ਦਾ ਸੁੰਘੜਨਾ
ਸੀ. ਓ. ਪੀ. ਡੀ.
ਭੁੱਖ ਘੱਟ ਲੱਗਣਾ
ਪੀਲੀਆਂ ਉਂਗਲੀਆਂ
ਸਰਵਾਈਕਲ ਕੈਂਸਰ
ਝੁਰੀਦਾਰ ਚਮੜੀ
ਗਰਭ ਅਵਸਥਾ ਤੇ ਨਵਜਨਮਿਆ ਸ਼ਿਸ਼ੂ
ਕੈਂਸਰ ਕੁਨੈਕਸ਼ਨ
ਬਲੱਡ ਕੈਂਸਰ

ਸੋਰਸ : ਡਬਲਯੂ. ਐੱਚ. ਓ., ਹੈਲਥ ਲਾਈਨ, ਟੈਰੀ, ਕੋਲੰਬੀਆ ਯੂਨੀਵਰਸਿਟੀ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur