5 ਸਤੰਬਰ ਅਧਿਆਪਕ ਦਿਹਾੜੇ ’ਤੇ ਵਿਸ਼ੇਸ਼ : ‘ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ’
Saturday, Sep 05, 2020 - 10:06 AM (IST)

ਬਲਜਿੰਦਰ ਮਾਨ
98150-18947
ਜੇਕਰ ਜੀਵਨ ਵਿਚ ਕਾਬਲ ਗੁਰੂ ਮਿਲ ਜਾਵੇ ਤਾਂ ਜੀਵਨ ਦਾ ਹਰ ਮਾਰਗ ਰੌਸ਼ਨੀਆਂ ਭਰਪੂਰ ਹੋ ਜਾਂਦਾ ਹੈ। ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਰਾਧਾ ਕ੍ਰਿਸ਼ਨ ਜੀ ਦਾ ਜਨਮ ਦਿਨ 5 ਸਤੰਬਰ ਨੂੰ ਅਧਿਆਪਕ ਦਿਹਾੜੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਰਾਜ ਸਰਕਾਰਾਂ ਅਤੇ ਕੇਂਦਰੀ ਸਰਕਾਰ ਆਪਣੇ ਅਧਿਆਪਕਾਂ ਦਾ ਮਾਣ ਰਾਜ ਅਤੇ ਕੌਮੀ ਸਨਮਾਨਾਂ ਨਾਲ ਕਰਦੀਆਂ ਹਨ। ਉਹ ਅਜਿਹਾ ਕਰਕੇ ਸਿੱਖਿਆ ਨੂੰ ਸਮਰਪਿਤ ਅਧਿਆਪਕਾਂ ਦਾ ਹੌਸਲਾ ਬੁਲੰਦ ਕਰਦੀਆਂ ਹਨ। ਇੰਜ ਉਨ੍ਹਾਂ ਦੀ ਸਮਾਜ ਨੂੰ ਦਿੱਤੀ ਦੇਣ ਉਜਾਗਰ ਹੁੰਦੀ ਹੈ ਅਤੇ ਲੋਕਾਂ ਨੂੰ ਪਤਾ ਲਗਦਾ ਹੈ ਕਿ ਅਧਿਆਪਕ ਕਿਹੋ ਜਿਹੇ ਹਲਾਤਾਂ ਨਾਲ ਟੱਕਰ ਲੈਂਦਾ ਹੋਇਆ ਬੱਚਿਆਂ ਦੇ ਸਰਬਪੱਖੀ ਵਿਕਾਸ ਕਰਦਾ ਹੈ। ਇਸ ਸਾਲ ਕੌਮੀ ਪੁਰਸਕਾਰ ਲਈ ਪੰਜਾਬ ਦਾ ਇਕੋ ਇਕ ਅਧਿਆਪਕ ਰਾਜਿੰਦਰ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈਕਾ ਜ਼ਿਲ੍ਹਾ ਫਰੀਦਕੋਟ ਭਾਰਤ ਦੇ 153 ਅਧਿਆਪਕਾਂ ਵਿਚ ਚੁਣਿਆ ਗਿਆ ਹੈ।
ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ
ਪੰਜਾਬ ਵਿਚੋਂ ਇਸ ਪੁਰਸਕਾਰ ਵਾਸਤੇ 42 ਅਧਿਆਪਕਾਂ ਨੇ ਅਪਲਾਈ ਕੀਤਾ ਸੀ। ਇਸ ਦਿਨ ਇਨ੍ਹਾਂ ਪੁਰਸਕਾਰ ਜੇਤੂਆਂ ਨੂੰ ਸੈਲੂਟ ਕਰਦੇ ਹੋਏ ਸਭ ਅਧਿਆਪਕਾਂ ਦਾ ਰੱਜ ਕੇ ਮਾਣ ਸਨਮਾਨ ਕਰਨਾ ਚਾਹੀਦਾ ਹੈ। ਅਸੀਂ ਅੱਜ ਜਿਸ ਵੀ ਅਹੁਦੇ ’ਤੇ ਹਾਂ ਉਹ ਆਪਣੇ ਅਧਿਆਪਕਾਂ ਦੀ ਦੇਣ ਸਦਕਾ ਹੀ ਹਾਂ। ਇਸੇ ਕਰਕੇ ਕਿਹਾ ਜਾਂਦਾ ਹੈ: ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ ਦੁੱਧ ਬਾਝ ਨਾ ਰਿੱਝਦੀ ਖੀਰ ਮੀਆਂ। ਆਓ ਕੁਝ ਕੌਮੀ ਅਤੇ ਰਾਜ ਪੁਰਸਕਾਰ ਜੇਤੂਆਂ ਦੇ ਉੱਤਮ ਕਾਰਜਾਂ ਬਾਰੇ ਜਾਨਣ ਦੀ ਕੋਸ਼ਿਸ਼ ਕਰੀਏ:-
ਅਮਰਜੀਤ ਸਿੰਘ ਚਾਹਲ
ਸਾਲ 2019 ਦਾ ਕੌਮੀ ਅਧਿਆਪਕ ਪੁਰਸਕਾਰ ਸਰਕਾਰੀ ਸੈਕੰਡਰੀ ਸਕੂਲ ਰੰਘੜਿਆਲ ਜ਼ਿਲ੍ਹਾ ਮਾਨਸਾ ਪੰਜਾਬ ਦੇ ਇਕੋ ਇਕ ਅਧਿਆਪਕ ਅਮਰਜੀਤ ਸਿੰਘ ਚਾਹਲ ਨੂੰ ਮਿਲਿਆ ਸੀ। ਇਸ ਸਕੂਲ ਤੋਂ ਪਹਿਲਾਂ ਉਹ ਬੁਢਲਾਡਾ ਤਹਿਸੀਲ ਦੇ ਪਿੰਡ ਰੈਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬਹੁਤ ਸਮਾਂ ਕਾਰਜਸ਼ੀਲ ਰਿਹਾ। ਇਸ ਸਕੂਲ ਦੀ ਗੇੜੀ ਮਾਰਦੇ ਹਾਂ ਤਾਂ ਇੰਜ ਅਹਿਸਾਸ ਹੁੰਦਾ ਹੈ ਜਿਵੇਂ ਕਿਸੇ ਹਾਈ ਫਾਈ ਸ਼ਹਿਰ ਦੇ ਕਿਸੇ ਆਧੁਨਿਕ ਸਕੂਲ ਵਿਚ ਪੁੱਜ ਗਏ ਹਾਂ। ਅਸਲ ਵਿਚ ਇਹ ਸਕੂਲ ਹੈ ਸਰਕਾਰੀ ਜਿਸ ਵਿਚ ਅਮਰਜੀਤ ਸਿੰਘ ਚਾਹਲ ਵਰਗੇ ਹਿੰਮਤੀ ਤੇ ਸਿਰੜੀ ਅਧਿਆਪਕ ਆਪਣੇ ਪੰਜ ਸਹਿਯੋਗੀਆਂ ਨਾਲ ਦਿਨ ਰਾਤ ਜੁਟੇ ਰਹੇ। ਸਾਰਾ ਸਕੂਲ ਆਧੁਨਿਕ ਤਕਨੀਕਸ ਨਾਲ ਲੈਸ ਹੈ। ਕਿਤੇ ਕੰਪਿਊਟਰ 'ਤੇ ਬੱਚੇ ਪੜ੍ਹਾਈ ਕਰਦੇ ਦਿਖਾਈ ਦਿੰਦੇ ਹਨ ਤੇ ਕਿਤੇ ਉਹ ਖੇਡਾਂ ਵਿਚ ਮੱਲਾਂ ਮਾਰਦੇ ਹਨ। ਸਮਾਰਟ ਸਕੂਲ ਦੀ ਹਰ ਕਲਾਸ ਵੀ ਸਮਾਰਟ ਹੈ। ਇਸ ਸਕੂਲ ਦੀ ਹਰ ਗੱਲ ਤੁਹਾਨੂੰ ਨੈਟ ਤੇ ਸਕੂਲ ਦੀ ਸਾਈਟ ਤੋਂ ਮਿਲ ਜਵੇਗੀ। ਅਮਰਜੀਤ ਨੇ ਤਾਂ ਸਾਰਾ ਸਿਲੇਬਸ ਸੌਖਾ ਬਣਾ ਕੇ ਨੈਟ ’ਤੇ ਪਾਇਆ ਹੋਇਆ ਹੈ ਤਾਂ ਕਿ ਹਰ ਕੋਈ ਇਸਦਾ ਲਾਭ ਲੈ ਸਕੇ।
ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ
ਚਾਹਲ ਦਾ ਕਹਿਣਾ ਹੈ ਕਿ ਸਾਨੂੰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਫਿਰ ਮੰਜ਼ਿਲ ’ਤੇ ਪੁੱਜਿਆ ਜਾ ਸਕੇਗਾ। ਸਕੂਲ ਵਿਚ ਹਰ ਆਧੁਨਿਕ ਸਹੂਲਤ ਉਪਲੱਬਧ ਹੈ। ਪੀਣ ਵਾਲਾ ਸ਼ੁੱਧ ਪਾਣੀ, ਖੁੱਲ੍ਹਾ ਡੁੱਲ੍ਹਾ ਖੇਡ ਦਾ ਮੈਦਾਨ, ਫੁੱਲਾਂ ਨਾਲ ਮਹਿਕਦਾ ਬਗੀਚਾ। ਕਿਤਾਬਾਂ ਨਾਲ ਭਰੀ ਲਾਇਬ੍ਰੇਰੀ। ਕਲਾਸਾਂ ਇੰਜ ਚਲਦੀਆਂ ਨੇ ਜਿਵੇਂ ਸਾਰਾ ਕੁਝ ਆਟੋਮੈਟਿਕ ਚੱਲ ਰਿਹਾ ਹੋਵੇ। ਕੰਧਾਂ ’ਤੇ ਝਾਤੀ ਮਾਰੀਏ ਤਾਂ ਕਿਤਾਬਾਂ ਚੁੱਕਣ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ। ਬਸ ਹਰ ਪਾਸੇ ਗਿਆਨ ਦੀਆਂ ਕਿਰਨਾਂ ਚਮਕਾਰੇ ਮਾਰਦੀਆਂ ਦਿਖਾਈ ਦਿੰਦੀਆਂ ਨੇ। ਖੋਜੀ ਬਿਰਤੀ ਦਾ ਮਾਲਕ ਚਾਹਲ ਹਰ ਪਲ ਸਿੱਖਿਆ ਨੂੰ ਸੁਖਾਲਾ ਬਨਾਉਣ ਦੀਆਂ ਵਿਧੀਆਂ ਲੱਭਦਾ ਰਹਿੰਦਾ ਹੈ। ਉਸਦਾ ਕਹਿਣਾ ਹੈ ਕਿ ਜੇਕਰ ਅਸੀਂ ਸੌਖੇ ਤਰੀਕੇ ਨਾਲ ਬੱਚਿਆਂ ਨੂੰ ਸਿੱਖਿਅਤ ਕਰੀਏ ਤਾਂ ਉਹ ਪੜ੍ਹਾਈ ਦਾ ਬੋਝ ਨਹੀਂ ਮਹਿਸੂਸ ਕਰਨਗੇ।
10 ਮਿੰਟ ’ਚ ਅੱਖਾਂ ਦੇ ਕਾਲੇ ਘੇਰਿਆਂ ਤੋਂ ਨਿਜ਼ਾਤ ਪਾਉਣ ਲਈ ਵਰਤੋ ਇਹ ਘਰੇਲੂ ਚੀਜ਼ਾਂ
ਅੰਸ਼ੁਲ ਜੈਨ
ਸਤੰਬਰ 2018 ਦੇ ਰਾਜ ਅਧਿਆਪਕ ਪੁਰਸਕਾਰ ਜੇਤੂ ਅਧਿਆਪਕਾ ਅੰਸ਼ੁਲ ਦਿਨ ਰਾਤ ਬਾਲ ਵਿਕਾਸ ਵਿਚ ਜੁਟੀ ਮਿਲਦੀ ਹੈ। ਉਸਦੀਆਂ ਸ਼ਾਨਦਾਰ ਪ੍ਰਾਪਤੀਆਂ ਲੇਖਾ ਜੋਖਾ ਕਾਫੀ ਲੰਬਾ ਚੌੜਾ ਹੈ। ਉਹ 2017 ਵਿਚ ਮਾਲਤੀ ਗਿਆਨਪੀਠ ਪੁਰਸਕਾਰ ਦੀ ਵੀ ਜੇਤੂ ਬਣੀ। ਸਾਇੰਸ ਅਧਿਆਪਕਾ ਅੰਸ਼ੁਲ ਜੈਨ ਨਵੀਆਂ ਵਿਧੀਆਂ ਅਪਣਾ ਕੇ ਬੱਚਿਆਂ ਨੂੰ ਮੈਰਿਟ ਵਿਚ ਆਉਣ ਦੇ ਕਾਬਲ ਬਣਾ ਰਹੀ ਹੈ। ਉਸਦਾ ਕਹਿਣਾ ਹੈ ਕਿ ਉਹ ਹਰ ਪਾਠ ਨੂੰ ਉਨ੍ਹਾਂ ਦੇ ਹਕੀਕੀ ਜੀਵਨ ਨਾਲ ਜੋੜਦੀ ਹੈ। ਜਿਸ ਕਰਕੇ ਉਹ ਸਮਝਣ ਵਿਚ ਸਮਰੱਥ ਹੋ ਜਾਂਦੇ ਹਨ। ਉਸਦਾ ਸਾਰਾ ਕਾਰਜ ਵੇਸਟ ਮੈਟੀਰੀਅਲ ਤੋਂ ਤੁਰਦਾ ਹੈ। ਇਸੇ ਨਾਲ ਉਸਦੇ ਮਾਡਲ ਨੂੰ ਪੂਰੇ ਭਾਰਤ ਵਿਚ ਇਨਾਮ ਹਾਸਲ ਕਰਨ ਦਾ ਮਾਣ ਪ੍ਰਾਪਤ ਹੋਇਆ, ਜਿਸ ਵਿਚ ਪੁਲ ਨਿਰਮਾਣ ਦੀ ਤਕਨੀਕ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਗਈ ਹੈ। ਉਹ ਨਾਰਦਨ ਰਿਜਨ ਦੀ ਬੈਸਟ ਟੀਚਿੰਗ ਪ੍ਰੈਕਟਿਸ ਵਿਚ ਵੀ ਅੱਗੇ ਰਹੀ।
ਸਾਇੰਸ ਵਿਸ਼ੇ ਵਿਚ ਬੱਚਿਆਂ ਦੀ ਰੁਚੀ ਪੈਦਾ ਕਰਨ ਵਿਚ ਉਹ ਆਪਣੀਆਂ ਨਵੀਆਂ ਵਿਧੀਆਂ ਨਾਲ ਸਫ਼ਲ ਹੁੰਦੀ ਹੈ। ਉਸ ਕੋਲ ਹਰ ਟੋਪਿਕ ਨੂੰ ਸਮਝਾਉਣ ਲਈ ਬਹੁਤ ਸਾਰਾ ਮੈਟੀਰੀਅਲ ਮੌਜੂਦ ਹੈ। ਇਸੇ ਕਰਕੇ ਰਾਜ ਅਤੇ ਸਟੇਟ ਤੋਂ ਇਲਾਵਾ ਕੌਮੀ ਪੱਧਰ ਤਕ ਸ਼ਾਨਦਾਰ ਮੱਲਾਂ ਮਾਰਦੀ ਅੱਗੇ ਵੱਧ ਰਹੀ ਹੈ। ਉਸਦਾ ਖਿਆਲ ਹੈ ਕਿ ਜੇਕਰ ਅਧਿਆਪਕ ਆਪਣੀ ਪੜ੍ਹਾਉਣ ਦੀ ਤਕਨੀਕ ਨੂੰ ਬਾਲ ਮਨ ਦੀ ਹਾਣੀ ਬਣਾ ਲਵੇ ਤਾਂ ਉਸਦੀ ਮੰਜ਼ਿਲ ਨੇੜੇ ਹੋ ਜ਼ਾਂਦੀ ਹੈ। ਫਜ਼ੂਲ ਦੀਆਂ ਵਸਤਾਂ ਤੋਂ ਤਿਆਰ ਕੀਤੇ ਮਾਡਲ ਹਰ ਕਿਸੇ ਦੇ ਮਨ ਵਿਚ ਵਸ ਜਾਂਦੇ ਹਨ। ਉਸ ਵਲੋਂ ਤਿਆਰ ਕੀਤਾ ਪੁਲ ਬਣਾਉਣ ਦਾ ਤਰੀਕਾ 'ਹਾਈਡ੍ਰੋਲਿਕ ਪ੍ਰੈਸ਼ਰ' ਪੂਰੇ ਭਾਰਤ ਵਿਚੋਂ ਸਲਾਹਿਆ ਗਿਆ । ਅੰਸ਼ਲ ਜੈਨ ਦੇ ਦਿਲ ਦਿਮਾਗ ਵਿਚ ਨਵੀਆਂ ਵਿਧੀਆਂ ਅਤੇ ਨਵੇ ਵਿਚਾਰਾਂ ਦਾ ਸਮੁੰਦਰ ਠਾਠਾਂ ਮਾਰਦਾ ਰਹਿੰਦਾ ਹੈ। ਇਨ੍ਹਾਂ ਨਾਲ ਉਹ ਨਵੀਆਂ ਖੋਜਾਂ ਕਰਕੇ ਬੱਚਿਆਂ ਨੂੰ ਵਿਗਿਆਨ ਵਿਸ਼ੇ ਵੱਲ ਰੁਚਿਤ ਕਰਦੀ ਰਹਿੰਦੀ ਹੈ।
ਕੀ ਤੁਸੀਂ ਵੀ ਆਪਣੇ ਖਾਣੇ ਨੂੰ ਸਵਾਦ ਬਣਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਡਾ. ਜਸਵਿੰਦਰ ਸਿੰਘ
ਫਿਜ਼ਿਕਸ ਦਾ ਲੈਕਚਰਾਰ ਡਾ.ਜਸਵਿੰਦਰ ਸਿੰਘ ਆਪਣੀ ਕਾਰ ਨੂੰ ਪ੍ਰਯੋਗਸ਼ਾਲਾ ਵਿਚ ਤਬਦੀਲ ਕਰਕੇ ਬੱਚਿਆਂ ਨੂੰ ਸਿੱਖਿਅਤ ਕਰ ਰਿਹਾ ਹੈ। ਪੂਰੇ ਭਾਰਤ ਦੀ ਇਸ ਪਹਿਲੀ ਨਵੀਂ ਖੋਜ ਨਾਲ ਉਸਨੇ ਜਿੱਥੇ ਆਪਣੇ ਸਕੂਲ ਦੇ ਬੱਚਿਆਂ ਨੂੰ ਸਾਇੰਸ ਤੇ ਮੈਥ ਨਾਲ ਜੋੜਿਆ, ਉੱਥੇ ਦੇਸ਼ ਦੇ ਦਸ ਰਾਜਾਂ ਦੇ ਹਜ਼ਾਰਾਂ ਅਧਿਆਪਕਾਂ ਅਤੇ ਲੱਖਾਂ ਵਿਦਿਆਰਥੀਆਂ ਨੂੰ ਪੜ੍ਹਨ ਪੜ੍ਹਾਉਣ ਦੀਆਂ ਸੌਖੀਆਂ ਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਕਰ ਰਿਹਾ ਹੈ। ਉਹ ਉਤਰ ਭਾਰਤ ਦੇ ਕਈ ਰਾਜਾਂ ਵਿਚ ਇਸ ਉਦੇਸ਼ ਦੀ ਪੂਰਤੀ ਲਈ ਜਾ ਚੁੱਕਾ ਹੈ। ਪੰਜਾਬ ਵਿਚ ਤਾਂ ਉਹ ਦਿਨ ਰਾਤ ਆਪਣੀ ਇਸ ਕਾਰ ਨਾਲ ਪ੍ਰਦਰਸ਼ਨੀਆਂ ਲਾਉਣ ਵਿਚ ਜੁਟਿਆ ਹੋਇਆ ਹੈ। ਕਾਰ ਵਿਚ ਹੀ ਉਹ ਸਾਰੇ ਪ੍ਰਯੋਗ 50 ਰੁਪਏ ਦੇ ਖਰਚੇ ਨਾਲ ਕਰਵਾ ਦਿੰਦਾ ਹੈ।
ਪੂਰੇ ਭਾਰਤ ਵਿਚ ਇਹ ਪਹਿਲੀ ਕਾਰ ਪ੍ਰਯੋਗਸ਼ਾਲਾ ਹੈ, ਜਿਸਦੀ ਭਾਰਤੀ ਸਾਇੰਸ ਖੋਜ ਸੰਸਥਾ ਸਮੇਤ ਕਈ ਮਹਿਕਮਿਆਂ ਨੇ ਸ਼ਲਾਘਾ ਕੀਤੀ ਹੈ। ਵਿਗਿਆਨ ਨਾਲ ਸਬੰਧਤ ਉਹ ਕੌਮੀ ਪੱਧਰ ਦੀਆਂ ਕਈ ਸੰਸਥਾਵਾਂ ਨਾਲ ਕੰਮ ਕਰ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਦਾ ਲੇਖਕ, ਸੋਧਕ ਅਤੇ ਪੇਪਰ ਸੈਟਰ ਵੀ ਹੈ। ਇੰਜ ਉਹ ਇਹ ਸਭ ਜ਼ਿੰਮੇਵਾਰੀਆਂ ਬਾਖੂਬੀ ਨਿਭਾਈ ਜਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਜੇ ਅਧਿਆਪਕ ਅਧਿਆਪਨ ਕਰੀ ਜਾਵੇ ਤਾਂ ਸਾਰੇ ਰਾਹ ਆਪਣੇ ਆਪ ਖੁੱਲ੍ਹ ਜਾਂਦੇ ਹਨ। ਸਾਡੇ ਬਹੁਤੇ ਅਧਿਆਪਕ ਸਿਰਫ਼ ਤੇ ਸਿਰਫ਼ ਸਿਲੇਬਸ ਤਕ ਹੀ ਆਪਣਾ ਦਾਇਰਾ ਸੀਮਤ ਕਰੀ ਬੈਠੇ ਹਨ। ਪੇਂਡੂ ਵਿਗਿਆਨੀ ਵਜੋਂ ਮਸ਼ੂਹਰ ਹੋਏ ਡਾ.ਜਸਵਿੰਦਰ ਸਿੰਘ ਅੰਦਰ ਇਸ ਸਮਾਜ ਲਈ ਮਣਾਂਮੂੰਹੀਂ ਤੇਹ ਮੋਹ ਹੈ। ਜਿਸ ਕਰਕੇ ਇਸ ਸਮਾਜ ਨੂੰ ਵਿਗਿਆਨਕ ਸੋਚ ਨਾਲ ਨਰੋਆ ਕਰਨ ਦੇ ਆਹਰ ਵਿਚ ਜੁਟਿਆ ਹੋਇਆ ਹੈ। ਅਸਲ ਵਿਚ ਉਹ ਸੱਚੀਆਂ ਮੁਹੱਬਤਾਂ ਦਾ ਹਾਣੀ ਇਕ ਵਿਗਿਆਨੀ ਅਤੇ ਧਾਰਮਿਕ ਬਿਰਤੀ ਵਾਲਾ ਇਨਸਾਨ ਹੈ। ਇਸੇ ਕਰਕੇ ਇਨਸਾਨੀ ਕਦਰਾਂ ਕੀਮਤਾਂ ਵਿਗਿਆਨ ਦੀ ਪੁੱਠ ਚਾੜ੍ਹਦਾ ਰਹਿੰਦਾ ਹੈ। ਦਰਜਨਾਂ ਸਟੇਟ ਅਤੇ ਨੈਸ਼ਨਲ ਪੱਧਰ ਦੇ ਪੁਰਸਕਾਰ ਹਾਸਲ ਕਰ ਚੁੱਕਾ ਹੈ।
ਰੁਝੇਵਿਆਂ ਕਾਰਨ ਕਸਰਤ ਲਈ ਨਹੀਂ ਮਿਲ ਰਿਹਾ ਸਮਾਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪ੍ਰਿੰ. ਲਲਿਤਾ ਅਰੋੜਾ
ਹੁਸ਼ਿਆਰਪੁਰ ਸ਼ਹਿਰ ਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਅੱਜ ਸਿੱਖਿਆ ਜਗਤ ਵਿਚ ਅੱਵਲ ਦਰਜੇ ਦੇ ਸਕੂਲਾਂ ਵਿਚ ਸ਼ਾਮਲ ਹੈ। ਇਸ ਸਕੂਲ ਦੀ ਇਹ ਰੀਤ ਰਹੀ ਹੈ ਕਿ ਇਥੋਂ ਦੀਆਂ ਵਿਦਿਆਰਥਣਾਂ ਹਰ ਖੇਤਰ ਵਿਚ ਮੋਹਰੀ ਰਹਿੰਦੀਆਂ ਹਨ। ਇਸ ਸਭ ਕਾਸੇ ਦਾ ਸਿਹਰਾ ਸਕੂਲ ਦੀ ਪ੍ਰਿੰਸੀਪਲ ਲਲਿਤਾ ਅਰੋੜਾ ਸਿਰ ਬੱਝਦਾ ਹੈ ,ਜੋ ਸਕੂਲ ਨੂੰ ਇਕ ਪਰਿਵਾਰ ਵਾਂਗ ਸੰਭਾਲਦੀ, ਸ਼ਿੰਗਾਰਦੀ ਅਤੇ ਇਕ ਕਪਤਾਨ ਵਾਂਘ ਯੋਗ ਅਗਵਾਈ ਕਰਦੀ ਹੈ ਜਿਸ ਕਾਰਨ ਹਰ ਮੁਕਾਬਲੇ ਦੇ ਨਤੀਜੇ ਸ਼ਾਨਦਾਰ ਰਹਿੰਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸ਼ਾਇਦ ਹੀ ਕੋਈ ਅਜਿਹਾ ਮੁਕਾਬਲਾ ਹੋਵੇਗਾ, ਜਿਸ ਵਿਚ ਇਥੋਂ ਦੀਆਂ ਵਿਦਿਆਰਥਣਾਂ ਮੈਡਲ ਨਹੀਂ ਜਿੱਤਦੀਆਂ। ਜਦੋਂ ਅਸੀਂ ਸਕੂਲ ਦੇ ਗੇਟ ’ਤੇ ਪੁੱਜਦੇ ਤਾਂ ਇੰਜ ਮਹਿਸੂਸ ਹੋਣ ਲਗਦਾ ਹੈ ਜਿਵੇਂ ਕਿਸੇ ਮਿਊਜ਼ਿਮ ਵਿਚ ਦਾਖਲ ਹੋ ਰਹੇ ਹੋਈਏ। ਲੰਬਾ ਸਾਰਾ ਕੋਰੀਡੋਰ ਗਿਆਨ ਵਿਗਿਆਨ ਅਤੇ ਪ੍ਰਾਪਤੀਆਂ ਦੀਆਂ ਝਲਕਾਂ ਪੇਸ਼ ਕਰਦਾ ਹੈ। ਸ਼ਾਨਦਾਰ ਮੱਲਾਂ ਮਾਰਨ ਵਾਲੀਆਂ ਬੱਚੀਆਂ ਦੀਆਂ ਤਸਵੀਰਾਂ ਬਾਕੀ ਸਾਥਣਾਂ ਲਈ ਪ੍ਰੇਰਕ ਪ੍ਰਸੰਗ ਦਾ ਕੰਮ ਕਰਦੀਆਂ ਹਨ।
ਜਮਾਤਾਂ ਵਿਚ ਝਾਤੀ ਮਾਰੋ ਤਾਂ ਆਧੁਨਿਕ ਸਹੂਲਤਾਂ ਨਾਲ ਲੈਸ ਕਮਰੇ ਹਰ ਕਿਸੇ ਨੂੰ ਆਕਰਸ਼ਿਤ ਕਰਦੇ ਹਨ। ਵਿਸ਼ਾਵਾਰਲੈਬਜ਼ ਹਰ ਕਿਸੇ ਲਈ ਰਾਹ ਦਸੇਰੇ ਦਾ ਕੰਮ ਕਰਦੀਆਂ ਹਨ। ਕਿਸੇ ਪਾਸੇ ਪੀ.ਟੀ ਤੇ ਕਿਸੇ ਪਾਸੇ ਗੀਤ ਸੰਗੀਤ ਸੁਣਾਈ ਦਿੰਦਾ ਹੈ। ਜ਼ਿਲ੍ਹਾ ਪੱਧਰੀ ਜਾਂ ਰਾਜ ਪੱਧਰੀ ਕੋਈ ਵੀ ਸਮਾਰੋਹ ਇਨ੍ਹਾਂ ਵਿਦਿਆਰਥਣਾਂ ਦੀ ਭਾਗੀਦਾਰੀ ਬਗੈਰ ਅਧੂਰਾ ਮੰਨਿਆ ਜਾਂਦਾ ਹੈ। ਸਤੰਬਰ 2018 ਵਿਚ ਪ੍ਰਿੰਸੀਪਲ ਲਲਿਤਾ ਰਾਣੀ ਨੂੰ ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਰਾਜ ਅਧਿਆਪਕ ਪੁਰਸਕਾਰ, ਰੈਡ ਕਰਾਸ ਪੰਜਾਬ ਵਲੋਂ 2017 ਵਿਚ ਰਾਜ ਪੁਰਸਕਾਰ ਅਤੇ 2016 ਵਿਚ ਪੰਜਾਬ ਦੇ ਗਵਰਰਨਰ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਕੂਲ ਨੂੰ ਸੰਚਾਲਤ ਕਰਨ ਲਈ ਹਰ ਪ੍ਰਕਾਰ ਦੀ ਸੁਵਿਧਾ ਦਾ ਪ੍ਰਬੰਧ ਹੈ।
ਕੈਨੇਡਾ ਸਟੱਡੀ ਵੀਜ਼ਾ: 30 ਅਪ੍ਰੈਲ ਤੱਕ ਆਨਲਾਈਨ ਕਲਾਸਾਂ ਨੇ ਵਿਦਿਆਰਥੀਆਂ ਦੇ ਵਧਾਏ ਤੌਖ਼ਲੇ