ਕੀ ਖ਼ੁਦਕੁਸ਼ੀ ਕਰ ਲੈਣਾ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਹੱਲ ਹੈ ਜਾਂ ਜ਼ਿੰਦਗੀ ਜਿਉਣਾ?

08/16/2020 10:50:23 AM

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ- 98550 36444

ਜ਼ਿੰਦਗੀ ਅਣਮੋਲ ਅਤੇ ਵਿਸ਼ਾਲ ਅਨੁਭਵਾਂ ਦਾ ਇੱਕ ਪਿਆਰਾ ਅਨੁਭਵ ਹੈ, ਜਿਸ ’ਚ ਜ਼ਿੰਦਗੀ ਨੂੰ ਜਿਉਣਾ ਅਤੇ ਅਨੰਦ ਮਾਣਦੇ ਰਹਿਣਾ ਚਾਹੀਦਾ ਹੈ। ਜ਼ਿੰਦਗੀ ਜਿਉਣ ਅਤੇ ਬਿਤਾਉਣ ਦਾ ਇੱਕ ਮਿੱਠਾ ਜਿਹਾ ਅਹਿਸਾਸ ਤੇ ਸ਼ੁਕਰਾਨਾ, ਉਸ ਰੱਬ ਦਾ ਜਿਸ ਨੇ ਸਾਨੂੰ ਇਹ ਜ਼ਿੰਦਗੀ ਜਿਉਣ ਦੀ ਅਨਮੋਲ ਦਾਤ ਬਖਸ਼ ਕੀਤੀ ਹੈ। ਜਿੱਥੇ ਅਸੀਂ ਤੁਸੀਂ ਆਪਣੀ ਆਪਣੀ ਜ਼ਿੰਦਗੀ ਜਿਉਣ ਜਾਂ ਬਿਤਾਉਣ ਦੇ ਪਲਾਂ ਨੂੰ ਖੁਸ਼ੀ ਦਾ ਰੂਪ ਦਿੰਦੇ ਹਾਂ, ਜਾਂ ਖੁਸ਼ ਰਹਿਣ ਦੇ ਪਲ ਲੱਭਦੇ ਰਹਿੰਦੇ ਹਾਂ, ਉੱਥੇ ਹੀ ਦੂਸਰੇ ਪਲ ਅਸੀਂ ਦੁੱਖਾਂ ਜਾਂ ਦੁੱਖ ਸ਼ਬਦ ਤੋਂ ਡਰ ਵੀ ਜਾਂਦੇ ਹਾਂ। ਜਿਵੇਂ ਸਾਡੇ ਸਰੀਰ ਦਾ ਪਰਛਾਵਾਂ ਚਾਹਕੇ ਵੀ ਸਾਡਾ ਸਾਥ ਨਹੀਂ ਛੱਡ ਸਕਦਾ, ਠੀਕ ਉਸੇ ਤਰਾਂ ਹੀ ਦੁੱਖ ਤੇ ਸੁੱਖ ਆਪਸ ਵਿੱਚ ਦੋ ਭਰਾਵਾਂ ਵਾਂਗੂ ਸਾਡੀ ਜ਼ਿੰਦਗੀ ਦਾ ਮਿੱਠਾ ਕੌੜਾ ਸੱਚ ਬਣਕੇ ਸਾਡੇ ਨਾਲ ਵਿਚਰਦੇ ਰਹਿੰਦੇ ਹਨ।

ਇਨਸਾਨ ਤੇ ਇਨਸਾਨੀਅਤ ਉਸ ਮਰਜ਼ ਦੀ ਦਵਾਈ ਹੈ, ਜੋ ਮੋਇਆ ਨੂੰ ਵੀ ਜਿਉਂਦਾ ਕਰਨ ਤੱਕ ਦਾ ਹੌਂਸਲਾ ਰੱਖਦੀ ਹੈ ਤੇ ਉਦਾਸਿਆ ਨੂੰ ਹਸਾਉਣ ਦਾ ਕੰਮ ਕਰ ਸਕਦੀ ਹੈ। ਹਾਰਿਆ ਨੂੰ ਦੁਬਾਰਾ ਜਿਤਾਉਣ ਦਾ ਰੁਤਬੇ ਆਪਣੇ ਕੋਲ ਰੱਖਦੀ ਹੈ ਪਰ ਕੀ ਅਸੀਂ ਅਸੀਂ ਕਦੇ ਇਨ੍ਹਾਂ ਖ਼ੂਬੀਆ ਨੂੰ ਅਜ਼ਮਾਇਆ ਹੈ ਜਾਂ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਨਹੀਂ ਕੀਤੀ ਤਾਂ ਕਿਉਂ? ਜੇਕਰ ਕੀਤੀ ਹੈ ਤਾਂ ਉਨ੍ਹਾਂ ਨੂੰ ਸਲਾਮ ।

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ 

ਸਾਡੀ ਜ਼ਿੰਦਗੀ ਵਿੱਚ ਜ਼ਿਆਦਾਤਰ ਦੁੱਖਾਂ ਦਾ ਕਾਰਨ ਸਾਡੀਆਂ ਵੱਧ ਰਹੀਆਂ ਲੋੜਾਂ ਹੀ ਹਨ, ਜੋ ਨਾ ਪੂਰੀਆਂ ਹੋਣ ’ਤੇ ਸਾਨੂੰ ਅਪਾਰ ਦੁੱਖ ਦਿੰਦੀਆਂ ਹਨ ਜਾਂ ਸਾਡੇ ਵਲੋਂ ਵੇਖੇਂ ਜਾਣ ਵਾਲੇ ਵੱਡੇ ਵੱਡੇ ਸੁਪਨੇ ਹਨ, ਜੋ ਨਾ ਪੂਰੇ ਹੋਣ ਦੀ ਸੂਰਤ ਵਿੱਚ ਸਾਨੂੰ ਦੁੱਖ ਦਿੰਦੇ ਹਨ। ਅਸਲੀਅਤ ਵਿੱਚ ਅਸੀਂ ਜ਼ਿੰਦਗੀ ਜਿਊਂਦੇ ਹਾਂ ਉਸਦਾ ਅਨੰਦ ਨਹੀਂ ਮਾਣਦੇ।

ਜੇਕਰ ਕੁਦਰਤ ਦੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਹਰੇਕ ਨਵੇਂ ਸਵੇਰੇ ਦਾ ਸਾਡੇ ਲਈ ਇੱਕ ਬਹੁਤ ਹੀ ਪਿਆਰਾ ਸੁਨੇਹਾ ਹੁੰਦਾ ਹੈ। ਕੀ ਐ ਇਨਸਾਨ ਵੇਖ ਮੈਂ ਕੱਲ ਗਿਆ ਸੀ ਤੇ ਹਨ੍ਹੇਰੇ ਮਗਰੋਂ ਅੱਜ ਫ਼ੇਰ ਤੈਨੂੰ ਜੀ ਆਇਆਂ ਆਖਣ ਲਈ ਆਇਆ ਹਾਂ ਪਰ ਅਸੀਂ ਉਸ ਆਏ ਦਿਨ ਨੂੰ ਕਦੇ ਆਪਣੀ ਜ਼ਿੰਦਗੀ ਦਾ ਸ਼ਾਇਦ ਦਿਨ ਗਿਣਿਆ ਵੀ ਨਾ ਹੋਵੇ, ਕਿਉਂਕਿ ਅਸੀਂ ਅੱਜ ਨੂੰ ਭੁੱਲ ਕੱਲ ਵਿੱਚ ਜ਼ਿਆਦਾ ਯਕੀਨ ਰੱਖਦੇ ਹਾਂ।

ਪੜ੍ਹੋ ਇਹ ਵੀ ਖਬਰ - ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰੋ ਇਹ ਕੰਮ, ਫਿਰ ਹੋਣਗੇ ਕਈ ਫਾਇਦੇ

ਜ਼ਿੰਦਗੀ ਕੱਲ ਲਈ ਨਹੀਂ ਬਣੀ, ਜ਼ਿੰਦਗੀ ਅੱਜ ਲਈ ਹੈ। ਇਸੇ ਲਈ ਜ਼ਿੰਦਗੀ ਨੂੰ ਬਹੁਤੇ ਲੋਕ ਜ਼ਿੰਦਗੀ ਜ਼ਿੰਦਾਬਾਦ ਨਾਲ਼ ਸੰਬੋਧਨ ਕਰਦੇ ਹਨ ਤੇ ਕਈ ਉਦਾਸੇ ਮੁੱਖ ਲੈਕੇ ਜਿਊਂਦੇ ਹਨ। ਅੱਜ ਦਾ ਇਨਸਾਨ ਥੋੜ੍ਹੇ ਜਿਹੇ ਔਖੇ ਵੇਲੇ ਅਤੇ ਨਾ ਪੂਰੇ ਹੋਏ ਖੁਆਬਾਂ ਨੂੰ ਲੈ ਕੇ ਆਪਣੇ ਆਪ ਲਈ ਖ਼ੁਦਕੁਸ਼ੀ ਵਾਲਾ ਰਸਤਾ ਅਖਤਿਆਰ ਕਰ ਲੈਂਦਾ ਹੈ। ਜਦ ਕੀ ਖ਼ੁਦਕੁਸ਼ੀ ਸਾਡੀ ਜ਼ਿੰਦਗੀ ਦਾ ਕਦੇ ਅੰਗ ਹੈ ਹੀ ਨਹੀਂ ਸੀ।

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ

ਮਰਨਾ ਤੇ ਆਪਣੇ ਆਪ ਨੂੰ ਮਾਰ ਲੈਣਾ ਇਨ੍ਹਾਂ ਦੋਹਾਂ ਸ਼ਬਦਾਂ ਵਿੱਚ ਬਹੁਤ ਫ਼ਰਕ ਹੈ। ਮਰਨਾ ਹੁੰਦਾ ਹੈ ਅਸੀਂ ਕੁਦਰਤੀ ਮੌਤ ਮਰੀਏ ਜਾਂ ਕੋਈ ਹਾਦਸਾ ਦੌਰਾਨ ਮਰ ਜਾਣ ਨੂੰ ਮਰਨਾ ਕਿਹਾ ਜਾਂਦਾ ਹੈ। ਦੂਸਰੇ ਪਾਸੇ ਆਪਣੇ ਆਪ ਨੂੰ ਮਾਰ ਲੈਣਾ ਭਾਵ ਖ਼ੁਦਕੁਸ਼ੀ ਕਰ ਲੈਣਾ ਇਹ ਮੂਰਖਤਾ ਦੀ ਸਭ ਵੱਡੀ ਨਿਸ਼ਾਨੀ ਹੈ। ਬੀਤੇ ਸਮੇਂ ਦੌਰਾਨ ਬਹੁਤ ਸਾਰੀਆਂ ਨਾਮਵਰ ਹਸਤੀਆਂ ਵੱਲੋ ਖੁਦਕੁਸ਼ੀਆਂ ਕੀਤੀਆਂ ਗਈਆਂ, ਜੋ ਕਿ ਸਾਡੇ ਸਭ ਲਈ ਇੱਕ ਸੋਚਣ ਵਾਲਾ ਵਿਸ਼ਾ ਬਣ ਜਾਂਦਾ ਹੈ। ਕੀ ਇੱਕ ਗਰੀਬ ਭੁੱਖਾ ਮਰੇ ਸਮਝ ਵਿੱਚ ਆਉਂਦਾ ਹੈ ਪਰ ਇੱਕ ਸਭ ਪਾਸੇ ਤੋਂ ਠੀਕ ਠਾਕ ਹੋਵੇ ਤੇ ਮਰ ਜਾਵੇ ,ਸਾਡੇ ਸਭ ਲਈ ਇੱਕ ਸਵਾਲੀਆ ਨਿਸ਼ਾਨ ਹੈ।

ਪੜ੍ਹੋ ਇਹ ਵੀ ਖਬਰ - ਕਿਉਂ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀ ਤਰਜ਼ ’ਤੇ ਸਾਬਕਾ ਫੌਜੀਆਂ ਨੂੰ ਕਰ ਰਹੀ ਹੈ ਅਣਦੇਖਿਆ..?

ਕਿਸੇ ਗਰੀਬ ਦਾ ਮਰ ਜਾਣਾ ਸਮਝ ਆਉਂਦਾ ਹੈ ਪਰ ਅਮੀਰ ਦਾ ਮਰ ਜਾਣਾ ਸਾਡੇ ਸਮਾਜ ਤੇ ਸਮਾਜਿਕ ਰਿਸ਼ਤਿਆਂ ਲਈ ਇੱਕ ਸੋਚਣ ਤੇ ਸਮਝਣ ਵਾਲਾ ਵਿਚਾਰ ਬਣ ਜਾਂਦਾ ਹੈ। ਕਿਸੇ ਵੀ ਪੱਖੋਂ ਆਪਣੇ ਆਪ ਨੂੰ ਮਾਰ ਲੈਣਾ ਇਨਸਾਨੀਅਤ ਨੂੰ ਹੀ ਸ਼ਰਮਸਾਰ ਕਰ ਦੇਣ ਦੇ ਬਰਾਬਰ ਹੈ, ਚਾਹੇ ਉਹ ਕਿਸੇ ਵੀ ਸਥਿਤੀ ਵਿੱਚ ਹੋਵੇ ਪਰ ਖ਼ੁਦਕੁਸ਼ੀ ਕਿਸੇ ਵੀ ਮੁਸ਼ਕਲ ਦਾ ਹੱਲ ਨਹੀਂ ਹੈ ਮੇਰੇ ਦੋਸਤ। ਪਰ ਅਸੀਂ ਲੋਕ ਜੇ ਇਸ ਜ਼ਿੰਦਗੀ ਦੀ ਅਹਿਮੀਅਤ ਸਮਝੀਏ ਤਾਂ?

ਦੁੱਖਾਂ ਨਾਲ ਤੇ ਮੁਸੀਬਤਾਂ ਨਾਲ ਜ਼ਿੰਦਗੀ ਜਿਊਣਾ ਇੱਕ ਕਲਾ ਹੈ। ਜਿਸ ਇਨਸਾਨ ਨੂੰ ਦੁੱਖਾਂ ਅਤੇ ਮੁਸੀਬਤਾਂ ਸੰਗ ਜ਼ਿੰਦਗੀ ਜਿਉਣੀ ਆ ਗਈ ,ਅਸਲ ਜ਼ਿੰਦਗੀ ਦਾ ਉਹ ਹੀ ਹੀਰੋ ਹੈ। ਜੋ ਆਪਣੇ ਜ਼ਿੰਦਗੀ ਦੇ ਕਿਰਦਾਰ ਨੂੰ ਹਰੇਕ ਸਥਿਤੀ ਵਿੱਚ ਨਿਭਾ ਗਿਆ ਉਹ ਹੀ ਜ਼ਿੰਦਗੀ ਜ਼ਿੰਦਾਬਾਦ ਦਾ ਹੱਕਦਾਰ ਹੈ। ਤੁਸੀਂ ਜ਼ਿੰਦਗੀ ਉਹ ਨਾ ਵੇਖੋ ਜੋ ਹੋਰ ਜਿਉਂਦੇ ਹਨ, ਅਸੀਂ ਤੁਸੀਂ ਜ਼ਿੰਦਗ਼ੀ ਉਹ ਵੇਖੀਏ ਜੋ ਸਾਡੇ ਜਿਊਣ ਨਾਲ ਸਾਨੂੰ ਅਤੇ ਸਾਡੇ ਚਾਉਂਣ ਵਾਲਿਆਂ ਨੂੰ ਖੁਸ਼ੀ ਦੇਵੇ। ਅਸਲੀ ਉਹ ਜ਼ਿੰਦਗੀ ਹੈ, ਜੋ ਸਾਡੇ ਆਪਣਿਆਂ ਨੂੰ ਦੁੱਖ ਦੇਵੇ ਅਸਲੀਅਤ ਵਿੱਚ ਉਹ ਖ਼ੁਦਕੁਸ਼ੀ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਦੌਰ ’ਚ ਹਰ ਸ਼ਖਸ ਲਈ ਸੈਨੇਟਾਈਜ਼ਰ ਵਰਤਣਾ ਕਿੰਨਾ ਕੁ ਸਹੀ, ਜਾਣੋਂ (ਵੀਡੀਓ)

ਆਉ ਪਿਆਰੇ ਦੋਸਤੋਂ ਅੱਜ ਆਪਣੇ ਆਪ ਨਾਲ ਇੱਕ ਵਾਹਦਾ ਕਰਦੇ ਹਾਂ ਕਿ ਜ਼ਿੰਦਗੀ ਵਿੱਚ ਹਰੇਕ ਦੁੱਖ ਮੁਸੀਬਤ ਦਾ ਹੱਸਕੇ ਸਾਹਮਣਾ ਕਰਾਂਗੇ, ਪਰ ਕਦੇ ਵੀ ਖ਼ੁਦਕੁਸ਼ੀ ਨਾ ਕਰਨਾ। ਅਸੀਂ ਖ਼ੁਦਕੁਸ਼ੀ ਕਰ ਲੈਣ ਵਾਲਾ ਕਦੇ ਵਿਚਾਰ ਵੀ ਆਪਣੇ ਮਨ ਵਿੱਚ ਨਹੀਂ ਲਿਆਵਾਂਗੇ, ਕਿਉਂਕਿ ਜ਼ਿੰਦਗੀ ਅਨਮੋਲ ਰਤਨ ਹੈ ਅਸੀਂ ਇਸ ਨੂੰ ਅਨਮੋਲ ਤਰੀਕਿਆਂ ਨਾਲ ਹੀ ਬਿਤਾਵਾਂਗੇ।

ਪੜ੍ਹੋ ਇਹ ਵੀ ਖਬਰ -ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor

Related News