ਫੌਜ਼ੀਆਂ ਦੀ ਸ਼ਹਾਦਤ ’ਤੇ ਹੁੰਦੀ ਸਿਆਸਤ ਇਕ ਘਟੀਆ ਸੋਚ
Thursday, Jul 09, 2020 - 12:13 PM (IST)
ਸੱਚ ਹੈ, ਜਿਸ ਦੇਸ਼ ਵਿੱਚ ਹਰ ਕੰਮ ਵੋਟਾਂ ਲਈ ਹੁੰਦਾ ਹੋਵੇ, ਉਥੇ ਸ਼ਹੀਦ ਦੀ ਸ਼ਹਾਦਤ ’ਤੇ ਸਿਆਸਤ ਕਰਨੀ ਵੀ ਸਿਆਸਤਦਾਨਾਂ ਲਈ ਆਮ ਜਿਹੀ ਗੱਲ ਹੈ। ਇੱਕ ਗੱਲ ਸਾਫ਼ ਹੈ ਕਿ ਸੈਨਿਕ ਹਨ ਤਾਂ ਦੇਸ਼ ਹੈ, ਦੇਸ਼ ਹੈ ਤਾਂ ਅਸੀਂ ਹਾਂ। ਅਸੀਂ ਹਾਂ ਤਾਂ ਸੈਨੋਟਾਂ ਦੇ ਹੌਂਸਲੇ ਬੁਲੰਦ ਹੁੰਦੇ ਹਨ। ਜਦੋਂ ਸ਼ਹੀਦ ਫੌਜ਼ੀਆਂ ਦੀ ਸ਼ਹਾਦਤ ’ਤੇ ਸਿਆਸਤ ਹੁੰਦੀ ਹੈ ਤਾਂ ਸਰਹੱਦਾਂ ’ਤੇ ਡਿਊਟੀ ਕਰਦੇ ਸੈਨਿਕਾਂ ’ਤੇ ਕੀ ਬੀਤਦੀ ਹੋਵੇਗੀ, ਇਹ ਕੋਈ ਨਹੀਂ ਸੋਚਦਾ।
ਜਦੋਂ ਗਰਮੀਆਂ ਵਿੱਚ ਏ.ਸੀ. ਦਫਤਰਾਂ ਵਿੱਚ ਵੀ ਸਿਆਸਤਦਾਨਾਂ ਅਤੇ ਬਾਬੂਸ਼ਾਹੀ ਨੂੰ ਗਰਮੀ ਲੱਗਦੀ ਹੈ ਤਾਂ ਇਹ ਰਾਜਸਥਾਨ ਵਿੱਚ ਮਸ਼ਕਾਂ ’ਤੇ ਹੁੰਦੇ ਹਨ ਜਾਂ ਸਰਹੱਦਾਂ ’ਤੇ ਹੁੰਦੇ ਹਨ। ਇਵੇਂ ਹੀ ਸਰਦੀਆਂ ਵਿੱਚ ਜਦੋਂ ਹੀਟਰ ਲੱਗੇ ਹੁੰਦੇ ਹਨ ਅਤੇ ਸਜਾਈਆਂ ਵਿੱਚ ਬੈਠਿਆਂ ਵੀ ਠੰਡ ਦੀ ਦੁਹਾਈ ਪਾਉਂਦੇ ਰਹੇ ਹੁੰਦੇ ਹਨ ਤਾਂ ਫੌਜ਼ੀ ਲੇਹ ਲਦਾਖ, ਸ੍ਰੀ ਨਗਰ ਅਤੇ ਸਾਇਚਨ ਵਿੱਚ ਮਨਫੀ ਤਾਪਮਾਨ ਵਿੱਚ ਰਾਖੀ ਕਰ ਰਹੇ ਹੁੰਦੇ ਹਨ।
ਖੁਸ਼ੀ ਭਰਿਆ ਮਾਹੌਲ ਸਿਰਜਣ ਲਈ ਕੁਝ ਚੀਜ਼ਾਂ ਨੂੰ ਕਰੀਏ ਨਜ਼ਰਅੰਦਾਜ਼
ਬਹੁਤ ਵਾਰ ਲੋਕ ਇਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਦੀ ਤਨਖਾਹ ਮਿਲਦੀ ਹੈ। ਮੈਂ ਇਸ ਨਾਲ ਸਹਿਮਤ ਹਾਂ ਪਰ ੳਹ ਇਹ ਤਾਂ ਨਹੀਂ ਕਹਿੰਦੇ ਕਿ ਪਹਿਲਾਂ ਰਿਸ਼ਵਤ ਦਿਉ, ਫੇਰ ਦੁਸ਼ਮਣ ਦਾ ਕੀ ਕਰਨਾ ਸੋਚਾਂਗੇ। ਜਿਹੜੇ ਇਹ ਤਰਕ ਦਿੰਦੇ ਹਨ, ਉਨ੍ਹਾਂ ਨੂੰ ਵੀ ਤਨਖਾਹਾਂ ਮਿਲਦੀਆਂ ਹਨ ਪਰ ਹਰ ਕੰਮ ਲਈ ਚਾਹੇ ਉਹ ਗਲਤ ਹੈ ਜਾਂ ਠੀਕ ਰਿਸ਼ਵਤ ਲਏ ਬਗੈਰ ਕਰਦੇ ਹੀ ਨਹੀਂ।
ਖੈਰ, ਗੱਲ ਕਰਨੀ ਸੀ ਸ਼ਹੀਦਾਂ ਦੀ ਸ਼ਹਾਦਤ ’ਤੇ ਹੁੰਦੀ ਸਿਆਸਤ ਦੀ। ਇਸ ਸਬੰਧੀ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੀ ਨਹੀਂ ਸਮਝਦਾ ਕਿ ਉਸ ਨੇ ਬੋਲਣਾ ਕੀ ਹੈ। ਸਿਆਸਤਦਾਨਾਂ ਵਾਸਤੇ ਸ਼ਾਇਦ ਇਹ ਚੋਣ ਰੈਲੀ ਹੀ ਹੁੰਦੀ ਹੈ। ਵੋਟਾਂ ਬਟੋਰਨ ਤੋਂ ਬਗੈਰ ਕੋਈ ਸੋਚ ਹੀ ਨਹੀਂ ਹੁੰਦੀ। ਜਿਹੜੇ ਹੁਣ ਫੌਜ਼ੀ ਸ਼ਹੀਦ ਹੋਏ ਨੇ, ਉਮਰਾਂ ਪੜ੍ਹ ਕੇ ਦਿਲ ਵਲੂੰਧਰੇ ਜਾਂਦਾ ਹੈ। ਜਿਸ ਮਾਂ ਨੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਆਰੰਭਿਆ ਹੋਣ, ਉਸ ਮਾਂ ਦਾ ਪੁੱਤ ਤਿਰੰਗੇ ਵਿੱਚ ਘਰ ਪਹੁੰਚ ਜਾਵੇ। ਉਹ ਦਰਦ ਮਹਿਸੂਸ ਕਰਕੇ ਜੇਕਰ ਬੋਲਿਆ ਜਾਵੇ ਜਾਂ ਕੀਤਾ ਜਾਵੇ ਤਾਂ ਸਿਆਸਤ ਕਰਨ ਨੂੰ ਆਪੇ ਦਿਲ ਨਹੀਂ ਕਰੇਗਾ।
ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਆਦਾ ਲਾਭ ਸਿਆਸੀ ਆਗੂਆਂ ਨੂੰ ਜਾਂ ਆਮ ਲੋਕਾਂ ਨੂੰ...
ਜਿਸ ਬੱਚੇ ਨੇ ਜਨਮ ਲਿਆ ਪਰ ਉਸਦੇ ਬਾਪ ਨੇ ਉਸ ਨੂੰ ਵੇਖਿਆ ਹੀ ਨਹੀਂ। ਉਸ ਪਰਿਵਾਰ ਦੀ ਹਾਲਤ ਮਹਿਸੂਸ ਕਰਕੇ ਵੇਖੋ। ਜਿੰਨੇ ਵੀ ਫੌਜ਼ੀ ਸ਼ਹੀਦ ਹੋਏ ਛੋਟੀ ਉਮਰ ਦੇ ਹੀ ਹਨ। ਬੱਚੇ ਬਹੁਤ ਛੋਟੇ ਹੁੰਦੇ ਹਨ। ਇਸ ਉਮਰ ਤੱਕ ਕੋਈ ਵੀ ਜ਼ਿੰਮੇਵਾਰੀ ਪੂਰੀ ਨਹੀਂ ਹੋ ਸਕਦੀ। ਮਾਪਿਆਂ ਸਾਹਮਣੇ ਪੁੱਤਾਂ ਦਾ ਇਵੇਂ ਜਾਣਾ ਮਾਪਿਆਂ ਲਈ ਬਰਦਾਸ਼ਤ ਕਰਨਾ ਬਹੁਤ ਔਖਾ ਹੁੰਦਾ ਹੈ।
ਇਥੇ ਐਲਾਨ ਕਰਨ ਤੋਂ ਬਾਅਦ ਦੀ ਹਾਲਤ ਵੀ ਵੇਖਣੀ ਬਹੁਤ ਜ਼ਰੂਰੀ ਹੈ। ਜੋ ਸਰਕਾਰ ਐਲਾਨ ਕਰਦੀ ਹੈ ਉਸ ਨੂੰ ਪਰਿਵਾਰ ਤੱਕ ਪਹੁੰਚਦਾ ਕਰੇ। ਦਫਤਰਾਂ ਵਿੱਚ ਪਰਿਵਾਰਾਂ ਨੂੰ ਖੱਜਲ ਨਾ ਹੋਣਾ ਪਵੇ। ਮੁਆਫ ਕਰਨਾ ਕਈ ਵਾਰ ਇੰਨਾ ਪਰਿਵਾਰਾਂ ਤੋਂ ਵੀ ਰਿਸ਼ਵਤ ਲੈਣ ਦੀਆਂ ਖਬਰਾਂ ਪੜ੍ਹਨ ਨੂੰ ਮਿਲੀਆਂ ਹਨ। ਕੋਈ ਵੀ ਫੌਜ਼ੀ ਆਪਣੇ ਪਰਿਵਾਰ ਲਈ ਸਰਹੱਦ ’ਤੇ ਨਹੀਂ ਜਾਂਦਾ।
ਰੋਜ਼ਾਨਾ ਕਸਰਤ ਕਰਨ ਨਾਲ ਇਨ੍ਹਾਂ ਗੰਭੀਰ ਬੀਮਾਰੀਆਂ ਨੂੰ ਦਿੱਤੀ ਜਾ ਸਕਦੀ ਹੈ ਮਾਤ
ਉਹ ਸਾਰੇ ਦੇਸ਼ ਲਈ ਸ਼ਹੀਦ ਹੁੰਦਾ ਹੈ। ਉਹ ਦੇਸ਼ ਦੇ ਹਰ ਨਾਗਰਿਕ ਲਈ ਗੋਲੀ ਅੱਗੇ ਸੀਨਾ ਤਾਣ ਖੜ੍ਹਾ ਹੁੰਦਾ ਹੈ। ਅਜਿਹੇ ਫੌਜ਼ੀਆਂ ਦੀ ਸ਼ਹਾਦਤ ’ਤੇ ਵੀ ਜੇਕਰ ਸਿਆਸਤ ਕੀਤੀ ਜਾਵੇ ਤਾਂ ਇਸ ਤੋਂ ਘਟੀਆ ਸੋਚ ਕੀ ਹੋ ਸਕਦੀ ਹੈ। ਸਿਆਸਤ ਕਰ ਕਰਕੇ ਅਤੇ ਭ੍ਰਿਸ਼ਟਾਚਾਰ ਕਰ ਕਰਕੇ ਦੇਸ਼ ਦਾ ਸਿਸਟਮ ਤਹਿਸ ਨਹਿਸ ਹੋ ਗਿਆ ਜਾਂ ਕਰ ਦਿੱਤਾ। ਫੌਜ ਨੂੰ ਸਿਆਸਤ ਤੋਂ ਬਾਹਰ ਰੱਖਣਾ ਹੀ ਦੇਸ਼ ਦੇ ਹਿੱਤ ਵਿੱਚ ਹੈ।
ਸ਼ਹੀਦ ਦੇਸ਼ ਦੇ ਸ਼ਹੀਦ ਹੁੰਦੇ ਹਨ। ਇਸਦੇ ਨਾਲ ਉਹ ਮਾਵਾਂ ਦੇ ਪੁੱਤ ਹੁੰਦੇ ਹਨ। ਬਾਪ ਦੀ ਡੰਗੋਰੀ ਹੁੰਦੇ ਹਨ। ਭੈਣਾਂ ਦੇ ਭਰਾ ਹੁੰਦੇ ਹਨ ਇੱਕ ਨੌਜਵਾਨ ਧੀ ਦਾ ਪਤੀ ਹੁੰਦੇ ਹਨ ਅਤੇ ਮਾਸੂਮ ਬੱਚਿਆਂ ਦੇ ਬਾਪ ਵੀ ਹੁੰਦੇ ਹਨ। ਜਦੋਂ ਕੁੱਝ ਸਿਆਸਤ ਹੁੰਦੀ ਹੈ ਤਾਂ ਇੰਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸਦੇ ਨਾਲ ਸ਼ਹੀਦਾਂ ਦੇ ਉਨ੍ਹਾਂ ਸਾਥੀਆਂ ’ਤੇ ਕੀ ਬੀਤਦੀ ਹੈ, ਜੋ ਸਰਹੱਦ ਦੀ ਰਾਖੀ ਕਰ ਰਹੇ ਹੁੰਦੇ ਹਨ।
ਗਰਮੀ ’ਚ ਕੜਕਦੀ ਧੁੱਪ ਤੋਂ ਬਚਣ ਲਈ ਜਾਣੋ ਇਹ ਖ਼ਾਸ ਗੱਲਾਂ
ਸ਼ਹਾਦਤ ’ਤੇ ਸਿਆਸੀ ਰੋਟੀਆਂ ਸੇਕਣ ਵਾਲਾ ਕਿਵੇਂ ਦੇਸ਼ ਲਈ ਸੰਜੀਦਾ ਹੋ ਸਕਦਾ। ਇਸ ’ਤੇ ਗੌਰ ਜ਼ਰੂਰ ਕਰਨਾ ਚਾਹੀਦਾ ਹੈ। ਜੇਕਰ ਸ਼ਹੀਦ ਅਤੇ ਉਸਦੀ ਸ਼ਹਾਦਤ ਨੂੰ ਇੱਜ਼ਤ ਨਹੀਂ ਦੇ ਸਕਦੇ ਤਾਂ ਮਿਹਰਬਾਨੀ ਕਰਕੇ ਉਨ੍ਹਾਂ ਦੀ ਤੌਹੀਨ ਕਰਨ ਦੀ ਗੁਸਤਾਖੀ ਨਾ ਕਰੋ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
ਨਰਾਤਿਆਂ ਵਿੱਚ ਹੀ ਨਹੀਂ ਸਗੋਂ ਰੋਜ਼ਾਨਾ ਖਾਣਾ ਚਾਹੀਦਾ ਹੈ ਸਾਬੂਦਾਣਾ, ਜਾਣੋ ਕਿਉਂ