‘ਸਾਊਦੀ ਅਰਬ ''ਚ ਖੋਲ੍ਹੀਆਂ ਗਈਆਂ 90 ਹਜ਼ਾਰ ਮਸੀਤਾਂ’ (ਵੀਡੀਓ)

Tuesday, Jun 02, 2020 - 07:54 PM (IST)

ਜਲੰਧਰ (ਬਿਊਰੋ) - ਧਾਰਮਿਕ ਸਥਾਨਾਂ ਨੂੰ 8 ਜੂਨ ਤੋਂ ਮੁੜ ਖੋਲ੍ਹੇ ਜਾਣ ਦੇ ਸਰਕਾਰ ਦੇ ਫੈਸਲੇ ਮੱਦੇਨਜ਼ਰ ਇਸਲਾਮੀ ਸੈਂਟਰ ਆਫ ਇੰਡਿਆ ਨੇ ਮਸੀਤਾਂ ਨੂੰ ਲੈ ਕੇ ਇਕ ਐਡਵਾਇਸ ਜਾਰੀ ਕੀਤੀ ਹੈ। ਇਸ ਐਡਵਾਇਸ ਵਿਚ ਕਿਹਾ ਗਿਆ ਹੈ ਕਿ ਮਸੀਤਾਂ ਵਿਚ ਭੀੜ ਇਕੱਠੀ ਨਾ ਹੋਣ ਦੇਵੋਂ ਅਤੇ ਨਾਲ ਹੀ 10 ਸਾਲ ਤੋਂ ਘੱਟ ਅਤੇ 65 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕ ਮਸੀਤਾਂ ਵਿਚ ਨਾ ਜਾਣ। ਉਕਤ ਲੋਕ ਆਪੋ-ਆਪਣੇ ਘਰ ਵਿਚ ਹੀ ਰਹਿ ਕੇ ਨਮਾਜ਼ ਅਦਾ ਕਰਨ। ਇਸ ਤੋਂ ਉਨ੍ਹਾਂ ਮਾਸਕ ਲੱਗਾ ਕੇ ਨਮਾਜ਼ ਅਦਾ ਕਰਨ ਦੇ ਲਈ ਕਿਹਾ ਹੈ ਅਤੇ ਨਾਲ ਹੀ ਵੁਜੂ ਵੀ ਘਰ ਤੋਂ ਹੀ ਕਰਕੇ ਆਉਣ ਦੇ ਲਈ ਕਿਹਾ ਹੈ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਦਾ ਪਸਾਰ ਜਾਨਣ ਲਈ ਹੁਣ ਭਾਰਤ ਅਤੇ ਅਮਰੀਕਾ ਕਰਾਉਣਗੇ Sero Survey (ਵੀਡੀਓ)

ਜਾਣਕਾਰੀ ਅਨੁਸਾਰ ਸਾਊਦੀ ਅਰਬ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਲਾਗ (ਮਹਾਮਾਰੀ) ਪਾਬੰਦੀ ਹਟਾਉਣ ਦੇ ਦੂਜੇ ਪੜਾਅ ਦੇ ਹਿੱਸੇ ਵਜੋਂ ਮੱਕਾ ਨੂੰ ਛੱਡ ਕੇ 90 ਹਜ਼ਾਰ ਮਸੀਤਾਂ ਮੁੜ ਤੋਂ ਖੋਲ੍ਹ ਦਿੱਤੀਆਂ ਹਨ। ਕਾਬਾ ਅਤੇ ਹਰਮ ਮਸਜਿਦਾਂ ਦਾ ਘਰ ਮੱਕਾ ਨੂੰ ਕੋਰੋਨਾ ਵਾਇਰਸ ਪਾਬੰਦੀ ਹਟਾਉਣ ਦੀ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ। ਹਾਲਾਂਕਿ, ਮਸੀਤਾਂ ਨੂੰ ਵਾਪਸ ਆਉਣ ਵਾਲੇ ਸ਼ਰਧਾਲੂਆਂ ਨੂੰ ਵਾਇਰਸ ਦੇ ਫੈਲਣ ਤੋਂ ਰੋਕਣ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਸ ਵਿੱਚ ਦੋ ਮੀਟਰ ਦੀ ਦੂਰੀ ਅਤੇ ਬਾਥਰੂਮ ਨੂੰ ਬੰਦ ਕਰਨਾ ਵੀ ਸ਼ਾਮਲ ਹੈ, ਜਿੱਥੇ ਲੋਕ ਪ੍ਰਾਰਥਨਾ ਤੋਂ ਪਹਿਲਾਂ ਵੁਜੂ ਕਰਦੇ ਹਨ। 

ਪੜ੍ਹੋ ਇਹ ਵੀ ਖਬਰ - ਅਧਿਆਪਕਾਂ ਦੀਆਂ ਬਦਲੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ 'ਚ ਹੋਇਆ ਵਾਧਾ

ਜਾਣਕਾਰੀ ਮੁਤਾਬਕ ਜਨਤਕ ਰੂਪ ਵਿੱਚ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਉਮੀਦ ਹੈ ਕਿ ਬਾਕੀ ਪਾਬੰਦੀਆਂ 21 ਜੂਨ ਤੱਕ ਖਤਮ ਕਰ ਦਿੱਤੀਆਂ ਜਾਣਗੀਆਂ। ਇਸ ਵਾਰ ਦੁਨੀਆਂ ਭਰ ਦਾ ਹੱਜ ਯਾਤਰਾ ਲਈ ਇੱਛੁਕ ਭਾਈਚਾਰਾ ਪਵਿੱਤਰ ਮੱਕਾ ਦੀ ਤੀਰਥ ਯਾਤਰਾ ਲਈ ਜਾ ਸਕੇਗਾ ਜਾਂ ਨਹੀਂ, ਇਸ ਬਾਰੇ ਅਜੇ ਕੋਈ ਵੀ ਸਪੱਸ਼ਟ ਜਾਣਕਾਰੀ ਨਹੀਂ ਹੈ। ਇਸ ਮਾਮਲੇ ਦੇ ਸਬੰਧ ’ਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਜ਼ਿੰਦਗੀ ਇਕ ਸੰਘਰਸ਼ ਹੈ, ਆਓ ਖੁਸ਼ ਰਹਿਣਾ ਸਿੱਖੀਏ

ਪੜ੍ਹੋ ਇਹ ਵੀ ਖਬਰ - ਪਸੀਨੇ ਦੀ ਬਦਬੂ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ


rajwinder kaur

Content Editor

Related News