ਸ਼ੇਅਰ ਬਾਜ਼ਾਰ ''ਚ ਰਿਕਾਰਡ ਗਿਰਾਵਟ, ਸੈਂਸੈਕਸ 400 ਅੰਕ ਤੋਂ ਵੱਧ ਟੁੱਟਿਆ

07/10/2024 4:48:25 PM

ਮੁੰਬਈ : ਵੱਡੇ ਪੱਧਰ 'ਤੇ ਮੁਨਾਫਾ ਵਸੂਲੀ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਵਿਕਰੀ ਦੇ ਦਬਾਅ ਹੇਠ ਟੁੱਟ ਗਏ ਅਤੇ ਰਿਕਾਰਡ ਉੱਚਾਈ ਤੋਂ ਡਿੱਗ ਗਏ। ਮੈਟਲ, ਆਟੋ ਅਤੇ ਆਈ. ਟੀ.  ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ, ਯੂ. ਐੱਸ. ਫੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ ਵਿੱਚ ਕਟੌਤੀ ਨੂੰ ਲੈ ਕੇ ਵਧਦੀ ਅਨਿਸ਼ਚਿਤਤਾ ਨੇ ਵੀ ਘਰੇਲੂ ਸ਼ੇਅਰਾਂ ਵਿੱਚ ਕਮਜ਼ੋਰ ਰੁਝਾਨ ਵੱਧਾ ਦਿੱਤਾ ਹੈ। 

ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ 129.72 ਅੰਕ ਵਧ ਕੇ 80,481.36 ਦੇ ਨਵੇਂ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ। ਹਾਲਾਂਕਿ, ਸੂਚਕਾਂਕ ਜਲਦੀ ਹੀ 915.88 ਅੰਕ ਜਾਂ 1.13 ਫੀਸਦੀ ਦੀ ਗਿਰਾਵਟ ਨਾਲ 79,435.76 'ਤੇ ਕਾਰੋਬਾਰ ਕਰ ਰਿਹਾ ਸੀ। ਆਖਿਰ 'ਤੇ ਇਹ 426.87 ਅੰਕ ਜਾਂ 0.53 ਫੀਸਦੀ ਦੀ ਗਿਰਾਵਟ ਨਾਲ 79,924.77 'ਤੇ ਬੰਦ ਹੋਇਆ।

ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ ਸ਼ੁਰੂਆਤੀ ਕਾਰੋਬਾਰ 'ਚ 24,461.05 ਦੇ ਰਿਕਾਰਡ 'ਤੇ ਪਹੁੰਚ ਗਿਆ, ਪਰ ਇਸ ਦਾ ਮੁਨਾਫਾ 291.4 ਅੰਕ ਜਾਂ 1.19 ਫੀਸਦੀ ਦੀ ਗਿਰਾਵਟ ਨਾਲ 24,141.80 'ਤੇ ਆ ਗਿਆ। ਆਖਿਰਕਾਰ ਇਹ 108.75 ਅੰਕ ਜਾਂ 0.45 ਫੀਸਦੀ ਦੀ ਗਿਰਾਵਟ ਨਾਲ 24,324.45 'ਤੇ ਬੰਦ ਹੋਇਆ।

ਮੁਨਾਫੇ 'ਚ ਰਹੇ ਇਹ ਸ਼ੇਅਰ

ਅੱਜ ਦੇ ਕਾਰੋਬਾਰ 'ਚ ਸੈਂਸੈਕਸ ਦੇ 30 'ਚੋਂ 10 ਸ਼ੇਅਰ ਹਰੇ ਨਿਸ਼ਾਨ 'ਤੇ ਬੰਦ ਹੋਏ। ਏਸ਼ੀਅਨ ਪੇਂਟਸ, ਪਾਵਰ ਗਰਿੱਡ, ਐੱਨ. ਟੀ. ਪੀ. ਸੀ., ਅਡਾਨੀ ਪੋਰਟਸ ਅਤੇ ਭਾਰਤੀ ਏਅਰਟੈੱਲ ਸੈਂਸੈਕਸ ਵਿੱਚ ਚੋਟੀ ਦੇ 5 ਲਾਭਕਾਰੀ (ਮੁਨਾਫੇ ਵਾਲੇ) ਸਨ। ਇਸ ਤੋਂ ਇਲਾਵਾ ਸਨ ਫਾਰਮਾ, ਐੱਚ. ਯੂ. ਐੱਲ., ਟਾਈਟਨ ਐਕਸਿਸ ਬੈਂਕ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ 'ਚ ਵੀ ਤੇਜ਼ੀ ਰਹੀ।

ਘਾਟੇ 'ਚ ਰਹੇ ਇਹ ਸ਼ੇਅਰ

ਦੂਜੇ ਪਾਸੇ ਸੈਂਸੈਕਸ ਦੇ 30 ਸ਼ੇਅਰਾਂ 'ਚੋਂ 20 ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ। ਐੱਮ . ਐਂਡ ਐੱਮ., ਟਾਟਾ ਸਟੀਲ, ਟੀ. ਸੀ. ਐੱਸ., ਐੱਚ. ਸੀ. ਐੱਲ. ਟੈਕ ਅਤੇ ਐੱਸ. ਬੀ. ਆਈ. ਸੈਂਸੈਕਸ ਦੇ ਟਾਪ-5 ਲੂਜਰਸ ਰਹੇ। ਇਸ ਤੋਂ ਇਲਾਵਾ ਜੇ. ਐੱਸ. ਡਬਲਯੂ. ਸਟੀਲ, ਟਾਟਾ ਮੋਟਰਜ਼, ਕੋਟਕ ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਇੰਫੋਸਿਸ, ਇੰਡਸਇੰਡ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਐੱਲ. ਐਂਡ ਟੀ., ਰਿਲਾਇੰਸ, ਨੇਸਲੇ ਇੰਡੀਆ, ਅਲਟਰਾਟੈਕ ਸੀਮੈਂਟ, ਮਾਰੂਤੀ, ਆਈ. ਟੀ. ਸੀ., ਟੈਕ ਮਹਿੰਦਰਾ ਅਤੇ ਬਜਾਜ ਫਾਈਨਾਂਸ ਦੇ ਸ਼ੇਅਰਾਂ ਨੂੰ ਨੁਕਸਾਨ ਹੋਇਆ।


DILSHER

Content Editor

Related News