ਹਿਮਾਚਲ 'ਚ ਮੀਂਹ ਤੇ ਗੜੇਮਾਰੀ, ਕਈ ਦਰੱਖਤ ਉਖੜੇ, ਵਾਹਨਾਂ ਨੂੰ ਵੀ ਪਹੁੰਚਿਆ ਨੁਕਸਾਨ
Saturday, Apr 20, 2024 - 01:12 AM (IST)
ਸ਼ਿਮਲਾ — ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ, ਜਿਨ੍ਹਾਂ 'ਚ ਮਨਾਲੀ ਅਤੇ ਸ਼ਿਮਲਾ ਵਰਗੇ ਪ੍ਰਮੁੱਖ ਸੈਰ-ਸਪਾਟਾ ਸਥਾਨ ਸ਼ਾਮਲ ਹਨ, 'ਚ ਸ਼ੁੱਕਰਵਾਰ ਨੂੰ ਬਿਜਲੀ ਡਿੱਗਣ ਦੇ ਨਾਲ ਮੀਂਹ ਅਤੇ ਗੜੇਮਾਰੀ ਹੋਈ, ਜਿਸ ਕਾਰਨ ਦਰੱਖਤ ਉਖੜ ਗਏ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਬਰਡ ਫਲੂ ਦਾ ਵਧਿਆ ਖ਼ਤਰਾ, ਪਹਿਲੀ ਵਾਰ ਦੁੱਧ 'ਚ ਪਾਇਆ ਗਿਆ ਵਾਇਰਸ
ਅਧਿਕਾਰੀਆਂ ਮੁਤਾਬਕ ਮਨਾਲੀ 'ਚ ਤੇਜ਼ ਹਵਾਵਾਂ ਕਾਰਨ ਇਕ ਦਰੱਖਤ ਉਖੜ ਗਿਆ, ਜਿਸ ਨਾਲ ਭੂਤਨਾਥ ਮੰਦਰ ਨੇੜੇ 9 ਵਾਹਨਾਂ ਅਤੇ ਇਕ ਘਰ ਦੀ ਛੱਤ ਡਿੱਗ ਗਈ। ਗੱਡੀ ਵਿੱਚ ਸਵਾਰ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਸ਼ਿਮਲਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬਿਜਲੀ ਅਤੇ ਗੜੇਮਾਰੀ ਦੇ ਨਾਲ ਰੁਕ-ਰੁਕ ਕੇ ਮੀਂਹ ਪਿਆ ਅਤੇ ਅਸਮਾਨ ਕਾਲੇ ਬੱਦਲਾਂ ਨਾਲ ਢੱਕਿਆ ਹੋਇਆ ਸੀ, ਜਿਸ ਨਾਲ ਦਿੱਖ ਕੁਝ ਮੀਟਰ ਤੱਕ ਘਟ ਗਈ। ਸੂਬੇ ਦੇ ਕਈ ਹਿੱਸਿਆਂ 'ਚ ਦਰੱਖਤ ਉਖੜਨ ਅਤੇ ਗੜੇਮਾਰੀ ਹੋਣ ਦੀਆਂ ਵੀ ਖਬਰਾਂ ਹਨ।
ਇਹ ਵੀ ਪੜ੍ਹੋ- 'ਜ਼ੌਂਬੀ' ਬਿਮਾਰੀ ਨੇ ਲਈ ਪਹਿਲੇ ਦੋ ਮਨੁੱਖਾਂ ਦੀ ਜਾਨ, ਖਾਧਾ ਸੀ ਹਿਰਨ ਦਾ ਮਾਸ
ਸਥਾਨਕ ਮੌਸਮ ਵਿਗਿਆਨ ਕੇਂਦਰ ਨੇ 20 ਅਪ੍ਰੈਲ ਤੋਂ 23 ਅਪ੍ਰੈਲ ਤੱਕ ਰਾਜ ਦੇ ਮੱਧ ਪਹਾੜੀ ਖੇਤਰਾਂ ਵਿੱਚ ਅਲੱਗ-ਥਲੱਗ ਥਾਵਾਂ 'ਤੇ ਮੀਂਹ ਅਤੇ ਉੱਚੇ ਇਲਾਕਿਆਂ ਵਿੱਚ ਕੁਝ ਥਾਵਾਂ 'ਤੇ ਮੀਂਹ ਜਾਂ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ 22 ਅਤੇ 23 ਅਪ੍ਰੈਲ ਨੂੰ ਵੱਖ-ਵੱਖ ਥਾਵਾਂ 'ਤੇ ਤੇਜ਼ ਹਵਾਵਾਂ ਦੇ ਨਾਲ ਬਿਜਲੀ, ਗੜ੍ਹੇਮਾਰੀ ਅਤੇ ਤੂਫ਼ਾਨ ਦੀ 'ਯੈਲੋ ਅਲਰਟ' ਵੀ ਜਾਰੀ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e