‘ਪੰਜਾਬੀ ਕਵਿਤਾ’ ਵਾਲੇ ਅਦਬ ਦੇ ਨਿਸ਼ਕਾਮ ਸੇਵਾਦਾਰ ‘ਕਰਮਜੀਤ ਸਿੰਘ ਗਠਵਾਲਾ’

Thursday, Jun 25, 2020 - 03:29 PM (IST)

‘ਪੰਜਾਬੀ ਕਵਿਤਾ’ ਵਾਲੇ ਅਦਬ ਦੇ ਨਿਸ਼ਕਾਮ ਸੇਵਾਦਾਰ ‘ਕਰਮਜੀਤ ਸਿੰਘ ਗਠਵਾਲਾ’

ਪੰਜਾਬੀ ਕਵਿਤਾ ਪੰਜਾਬੀ ਅਦਬ ਦਾ ਅਜਿਹਾ ਸਿਰਨਾਵਾਂ ਹੈ, ਜਿੱਥੇ ਤੁਹਾਨੂੰ ਅਦਬ ਅਤੇ ਅਦੀਬਾਂ ਦੀ ਡਿਜੀਟਲ ਪਲੇਟਫਾਰਮ 'ਤੇ ਵਿਲੱਖਣ ਮਜਲਿਸ ਮਿਲੇਗੀ।

ਹਰਪ੍ਰੀਤ ਸਿੰਘ ਕਾਹਲੋਂ

ਚਰਚਾ ਆਮ ਛਿੜਦੀ ਹੈ ਕਿ ਸਾਹਿਤ ਦੇ ਦੀਵਾਨੇ ਨਹੀਂ ਰਹੇ। ਪੰਜਾਬੀ ਅਦਬ ਅਤੇ ਅਦੀਬਾਂ ਦੀਆਂ ਸੱਥਾਂ ਬਹੁਤਾਤ ਨੂੰ ਉਦਾਸੀਨ ਜਾਪਦੀਆਂ ਹਨ। ਇਨ੍ਹਾਂ ਗੱਲਾਂ ਦੇ ਵਾਵਰੋਲਿਆਂ ਦੇ ਵਿਚਕਾਰ ਜ਼ਿਲ੍ਹਾ ਸੰਗਰੂਰ ਦੇ ਬਡਰੁੱਖਾਂ ਤੋਂ ਪੰਜਾਬੀ ਅਦਬ ਦੇ ਨਿਸ਼ਕਾਮ ਸੇਵਾਦਾਰ ਕਰਮਜੀਤ ਸਿੰਘ ਗਠਵਾਲਾ ਹਨ। ਕਰਮਜੀਤ ਸਿੰਘ ਗਠਵਾਲਾ ਨੇ 3 ਜਨਵਰੀ 2011 ਨੂੰ ਇਕੱਲਿਆਂ ਪੰਜਾਬੀ ਡਾਟ ਕਵਿਤਾ ਦੀ ਸ਼ੁਰੂਆਤ ਕੀਤੀ। ਵੱਖ-ਵੱਖ ਜ਼ੁਬਾਨਾਂ ਦੇ ਸਾਹਿਤ ਦਾ ਇਹ ਅਜਿਹਾ ਮੰਚ ਹੈ, ਜਿਹਦੇ 'ਤੇ ਡਿਜ਼ੀਟਲ ਸੰਸਾਰ ਦੇ ਦੀਵਾਨੇ ਬੰਦਿਆਂ ਨੇ ਗਾਹੇ-ਬਗਾਹੇ ਸ਼ਿਰਕਤ ਜ਼ਰੂਰ ਕੀਤੀ ਹੋਵੇਗੀ।

ਪੰਜਾਬੀ ਡਾਟ ਕਵਿਤਾ : https://www.punjabi-kavita.com/

ਵਰਤਮਾਨ ਯੁੱਗ ਵਿੱਚ ਪੋਲੀਟੈਕਨਿਕ ਸਿੱਖਿਆ ਦੀ ਮਹੱਤਤਾ ਦੇ ਮਾਇਨੇ

15 ਸਾਲ ਪਿੰਡ ਦੀ ਸਰਪੰਚੀ ਤੋਂ ਬਾਅਦ
ਕਰਮਜੀਤ ਸਿੰਘ ਗਠਵਾਲਾ ਦੱਸਦੇ ਹਨ ਕਿ ਉਨ੍ਹਾਂ ਦੀ ਇੱਕੋ ਮਨਸ਼ਾ ਸੀ ਕਿ ਪੰਜਾਬੀ ਸਾਹਿਤ ਦੀ ਅਜਿਹੀ ਵੈੱਬਸਾਈਟ ਬਣੇ ਜਿਥੇ ਪਾਠਕ ਪੰਜਾਬੀ ਸਾਹਿਤ ਨੂੰ ਅਤੇ ਸੰਸਾਰ ਦੇ ਸਾਹਿਤ ਦਾ ਉਲੱਥਾ ਪੜ੍ਹ ਸਕਣ। ਇਸ ਲਈ ਨਿੱਠਕੇ ਸ਼ੁਰੂਆਤ ਵਿਚ ਸਾਰੀਆਂ ਹੱਥ ਲਿਖਤਾਂ ਨੂੰ ਟਾਈਪ ਕੀਤਾ। ਕਿਤਾਬਾਂ ਤੋਂ ਵੇਖਕੇ ਵੀ ਟਾਈਪ ਕੀਤਾ। 2015 ਵਿੱਚ ਯੁਨੀਕੋਡ ਆ ਗਿਆ। ਇੰਜ ਥੋੜਾ ਕੰਮ ਤਾਂ ਸੌਖਾ ਹੋਇਆ ਪਰ ਪੁਰਾਣੇ ਸਾਰੇ ਕੰਮ ਨੂੰ ਤਰਤੀਬ ਵਿੱਚ ਲਿਆਉਣ ਲਈ ਮੁੜ ਤੋਂ ਕਾਰਜ ਕਰਨਾ ਪਿਆ। ਵੈਬਸਾਇਟ ਲਈ ਨਾਲੋ-ਨਾਲ ਇਹ ਕੋਸ਼ਿਸ਼ ਜ਼ਰੂਰ ਸੀ ਕੇ ਵੱਖ ਵੱਖ ਲਿੱਪੀਆਂ ਨੂੰ ਤਰਤੀਬ ਵਿੱਚ ਕੀਤਾ ਜਾਵੇ ਅਤੇ ਵੱਖ ਵੱਖ ਜ਼ੁਬਾਨਾਂ ਨੂੰ ਇੱਕ ਮੰਚ ਤੇ ਲਿਆਂਦਾ ਜਾਵੇ।

ਰਸੋਈ ਵਿਚ ਸਾਫ਼-ਸਫ਼ਾਈ ਕਰਨ ਅਤੇ ਖਾਣਾ ਬਣਾਉਣ ਸਮੇਂ ਕਦੇ ਨਾ ਕਰੋ ਇਨ੍ਹਾਂ ਗੱਲਾਂ ਨੂੰ ਨਜ਼ਰ-ਅੰਦਾਜ਼

ਪੰਜਾਬੀ ਡਾਟ ਕਵਿਤਾ ਦੀ ਸਿਰਜਣਾ
ਕਰਮਜੀਤ ਸਿੰਘ ਗਠਵਾਲਾ ਦੱਸਦੇ ਹਨ ਕਿ ਉਨ੍ਹਾਂ ਦੀ ਇੱਕੋ ਮਨਸ਼ਾ ਸੀ ਕਿ ਪੰਜਾਬੀ ਸਾਹਿਤ ਦੀ ਅਜਿਹੀ ਵੈੱਬਸਾਈਟ ਬਣੇ ਜਿਥੇ ਪਾਠਕ ਪੰਜਾਬੀ ਸਾਹਿਤ ਨੂੰ ਅਤੇ ਸੰਸਾਰ ਦੇ ਸਾਹਿਤ ਦਾ ਉਲੱਥਾ ਪੜ੍ਹ ਸਕਣ। ਇਸ ਲਈ ਨਿੱਠਕੇ ਸ਼ੁਰੂਆਤ ਵਿਚ ਸਾਰੀਆਂ ਹੱਥ ਲਿਖਤਾਂ ਨੂੰ ਟਾਈਪ ਕੀਤਾ। ਕਿਤਾਬਾਂ ਤੋਂ ਵੇਖਕੇ ਵੀ ਟਾਈਪ ਕੀਤਾ। 2015 ਵਿੱਚ ਯੁਨੀਕੋਡ ਆ ਗਿਆ। ਇੰਜ ਥੋੜਾ ਕੰਮ ਤਾਂ ਸੌਖਾ ਹੋਇਆ ਪਰ ਪੁਰਾਣੇ ਸਾਰੇ ਕੰਮ ਨੂੰ ਤਰਤੀਬ ਵਿੱਚ ਲਿਆਉਣ ਲਈ ਮੁੜ ਤੋਂ ਕਾਰਜ ਕਰਨਾ ਪਿਆ। ਵੈਬਸਾਇਟ ਲਈ ਨਾਲੋ-ਨਾਲ ਇਹ ਕੋਸ਼ਿਸ਼ ਜ਼ਰੂਰ ਸੀ ਕੇ ਵੱਖ-ਵੱਖ ਲਿੱਪੀਆਂ ਨੂੰ ਤਰਤੀਬ ਵਿੱਚ ਕੀਤਾ ਜਾਵੇ ਅਤੇ ਵੱਖ-ਵੱਖ ਜ਼ੁਬਾਨਾਂ ਨੂੰ ਇੱਕ ਮੰਚ ’ਤੇ ਲਿਆਂਦਾ ਜਾਵੇ।

ਵੱਡੀ ਮੁਸ਼ਕਲ
ਕਵਿਤਾ ਵੈੱਬਸਾਈਟ ਵਿਚ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ 70 ਫੀਸਦੀ ਪੰਜਾਬੀ ਸਾਹਿਤ ਦਾ ਫੌਂਟ ਇੱਕ ਲੈਅ ਵਿਚ ਕਰਨਾ ਪਿਆ। ਸਾਰਾ ਇਕੱਠਾ ਕੀਤਾ ਸਾਹਿਤ ਕੁਝ ਚਾਤ੍ਰਿਕ ਫੋਂਟ ਵਿੱਚ ਸੀ ਅਤੇ ਕੁਝ ਗੁਰਬਾਣੀ, ਅੱਖਰ ਜਾਂ ਹੋਰ ਕਈ ਤਰ੍ਹਾਂ ਦੇ ਫੌਂਟ ਵਿੱਚ ਸਨ। ਕਰਮਜੀਤ ਸਿੰਘ ਗਠਵਾਲਾ ਕਹਿੰਦੇ ਹਨ ਕੀ ਅਜਿਹਾ ਕਰਨ ਪਿੱਛੇ ਮੇਰਾ ਇਸ਼ਕ ਸੀ ਇਸ ਤੋਂ ਇਲਾਵਾ ਹੋਰ ਕੋਈ ਮਕਸਦ ਨਹੀਂ। ਦੂਜੀਆਂ ਜ਼ਬਾਨਾਂ ਦੇ ਸਾਹਿਤ ਪੰਜਾਬੀ ਜ਼ਬਾਨ ਵਿਚ ਉਲੱਥਾ ਕਰਨ ਪਿੱਛੇ ਮੇਰੀ ਇਹੋ ਭਾਵਨਾ ਸੀ ਕਿ ਪੰਜਾਬੀ ਸਾਹਿਤ ਦੇ ਪਾਠਕ ਦੂਜੀਆਂ ਜ਼ਬਾਨਾਂ ਦੇ ਸਾਹਿਤ ਨਾਲ ਵੀ ਰੂ-ਬ-ਰੂ ਹੋਣ। ਇੰਜ ਕਰਦੀਆ ਮੈਂ ਸੈਂਕੜੇ ਸਾਲਾਂ ਦੇ ਅਦੀਬਾਂ ਤੱਕ ਵੀ ਪਹੁੰਚਿਆ। ਉਨ੍ਹਾਂ ਦੇ ਸਾਹਿਤ ਤੱਕ ਪਹੁੰਚਣਾ ਪਿੱਛਲੇ ਹਜ਼ਾਰਾਂ ਸਾਲ ਦੇ ਸਫ਼ਰ ਨੂੰ ਤੈਅ ਕਰਨਾ ਹੀ ਹੈ। ਇੰਜ ਕਰਦਿਆਂ ਮਨ 'ਚ ਠਹਿਰਾਅ ਆਉਂਦਾ ਹੈ। 

ਸਿੱਖਿਆਰਥੀਆਂ ਦੇ ਭਵਿੱਖ ਲਈ ਅਹਿਮ: ਜਾਣੋ ਸਟੈਨੋਗ੍ਰਾਫੀ ’ਚ ਕਿਵੇਂ ਬਣਾਈਏ ਆਪਣਾ ਕਰੀਅਰ

550 ਤੋਂ ਵੱਧ ਅਦੀਬਾਂ ਦੀ ਮਜਲਿਸ
ਪੰਜਾਬੀ ਕਵਿਤਾ 'ਤੇ ਪੰਜਾਬੀ ਕਵਿਤਾ ਤੋਂ ਇਲਾਵਾ ਸੂਫ਼ੀ, ਉਰਦੂ, ਹਿੰਦੀ ਅਤੇ ਹੋਰ ਜ਼ਬਾਨਾਂ ਦਾ ਉਲੱਥਾ ਕੀਤਾ ਸਾਹਿਤ ਵੀ ਪੜ੍ਹਨ ਨੂੰ ਮਿਲਦਾ ਹੈ। ਕਰਮਜੀਤ ਸਿੰਘ ਹੁਣਾਂ ਨੇ ਮਹਾਤਮਾ ਬੁੱਧ ਤੋਂ ਲੈਕੇ ਮਹਾਂਕਵੀ ਕਾਲੀਦਾਸ, ਸੰਤ ਜੈ ਦੇਵ, ਸਰਮਦ, ਮੌਲਾਨਾ ਰੂਮੀ, ਭਾਈ ਨੰਦ ਲਾਲ ਗੋਯਾ, ਪੱਛਮੀ ਬੰਗਾਲ ਤੋਂ ਰਬਿੰਦਰਨਾਥ ਟੈਗੋਰ, ਸੁਬਰਮਨਿਅਮ ਭਾਰਤੀ, ਰੂਸੀ ਲੇਖਕ ਅਨਤੋਨ ਚੈਖੋਵ, ਮੈਕਸਿਮ ਗੋਰਕੀ ਅਤੇ ਸ਼ਾਹਕਾਰ ਅਦੀਬ ਰਸੂਲ ਹਮਜ਼ਾਤੋਵ ਤੱਕ ਦਾ ਉਲੱਥਾ ਵੀ ਕੀਤਾ ਹੈ। 

ਉਰਦੂ ਜ਼ੁਬਾਨ ਦੇ ਅਮੀਰ ਖੁਸਰੋ ਤੋਂ ਲੈਕੇ ਮੁਹੰਮਦ ਇਕਬਾਲ, ਫਿਲੌਰ ਦੇ ਜੰਮਪਲ ਕਵੀ ਇਬਨੇ ਇਨਸ਼ਾ, ਸਾਹਿਬਜ਼ਾਦਿਆਂ ਦਾ ਗੁਣਗਾਨ ਕਰਨ ਵਾਲੇ ਅੱਲ੍ਹਾ ਯਾਰ ਖ਼ਾਂ ਜੋਗੀ, ਗੁਰੂ ਨਾਨਕ ਦੇਵ ਜੀ ਬਾਰੇ ਉਸਤਤਿ ਕਰਨ ਵਾਲੇ ਨਜ਼ੀਰ ਅਕਬਰਾਬਾਦੀ ਅਤੇ ਦੁਸ਼ਯੰਤ ਕੁਮਾਰ ਤੱਕ ਦੇ ਅਦੀਬ ਪੜ੍ਹਨ ਨੂੰ ਮਿਲਣਗੇ।

ਵੀਰਵਾਰ ਨੂੰ ਦਾਨ ਕਰੋ ਇਹ ਚੀਜ਼ਾਂ, ਘਰ 'ਚ ਆਉਣਗੀਆਂ ਖੁਸ਼ੀਆਂ

ਅਦਬ ਦੀ ਰੌਸ਼ਨੀ
ਸੱਚਲ ਸਰਮਸਤ ਸਾਡੀ ਧਰਤੀ ਦੇ ਵੱਡੇ ਕਵੀ ਹੋਏ ਹਨ। ਯੂਸੁਫ਼ ਨਾਮ ਦਾ ਉਨ੍ਹਾਂ ਦਾ ਚੇਲਾ ਸੀ। ਯੂਸੁਫ਼ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਗਿਆ ਅਤੇ ਸੱਚਲ ਸਰਮਸਤ ਕੋਲ ਵਾਪਸ ਆ ਗਿਆ। ਸਰਮਸਤ ਪੁੱਛਦੇ ਹਨ ਕਿ ਤੂੰ ਓਥੋਂ ਕੀ ਸਿੱਖਿਆ ? ਕਹਿੰਦੇ ਹਨ ਕਿ ਯੂਸੁਫ਼ ਨਾਨਕ ਹੋ ਗਿਆ। ਕਰਮਜੀਤ ਸਿੰਘ ਗਠਵਾਲਾ ਇਸ ਕਥਾ ਨੂੰ ਦਸਦੇ ਹੋਏ ਗੱਲ ਸਾਂਝੀ ਕਰਦੇ ਹਨ ਕਿ ਮੁਹੱਬਤ ਤਾਂ ਇਹੋ ਜਿਹੀ ਹੁੰਦੀ ਹੈ। ਤੁਸੀਂ ਜਾਵੋ ਤਾਂ ਖੁਦ ਪਰ ਵਾਪਸ ਕਿਸੇ ਹੋਰ ਦੇ ਬਣਕੇ ਆ ਜਾਵੋ। ਯੂਸੁਫ਼ ਨੇ ਬਾਅਦ ਵਿਚ ਆਪਣੀਆਂ ਸਾਰੀਆਂ ਕਵਿਤਾਵਾਂ ਯੂਸੁਫ਼ ਨਾਨਕ ਦੇ ਨਾਮ ਨਾਲ ਲਿਖੀਆਂ। 

1920 ਦੇ ਨੇੜੇ-ਤੇੜੇ ਦੀਆਂ ਗੱਲਾਂ ਹਨ ਕਿ ਸੁਬਰਮਨਿਅਮ ਭਾਰਤੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਵਿਤਾਵਾਂ ਲਿਖੀਆਂ। ਇਸ ਤੋਂ ਬਾਅਦ ਭਾਰਤੀ ਖੁਦ ਪੱਗ ਬੰਨਣ ਲੱਗ ਪਏ। ਕਰਮਜੀਤ ਸਿੰਘ ਗਠਵਾਲਾ ਕਹਿੰਦੇ ਹਨ ਕਿ ਇਹ ਅਦਬ ਦੀ ਰੌਸ਼ਨੀ ਹੈ। ਜੇ ਇਸ ਰੌਸ਼ਨੀ ਨੂੰ ਪਾ ਲਈਏ ਤਾਂ ਜ਼ਿੰਦਗੀ ਵਿਚ ਕਿੰਨੀ ਕੁ ਗੁੰਜਾਇਸ਼ ਬਚਦੀ ਹੈ ਕਿ ਕੋਈ ਫਿਰਕੂ ਹੋ ਜਾਵੇ ! ਬਾਬੂ ਫ਼ੀਰੋਜ਼ਦੀਨ ਸ਼ਰਫ਼, ਲਾਲਾ ਧਨੀ ਰਾਮ ਚਾਤ੍ਰਿਕ, ਉਸਤਾਦ ਦਾਮਨ ਅਤੇ ਇਨ੍ਹਾਂ ਤੋਂ ਵੀ ਬਹੁਤ ਪਹਿਲਾਂ ਖ਼ਵਾਜਾ ਗ਼ੁਲਾਮ ਫ਼ਰੀਦ ਤੱਕ ਅਦਬ ਦੀ ਰੋਸ਼ਨੀ ਸਿੰਧ ਤੱਕ ਫੈਲੀ ਹੈ। 

 ਚੀਨ ਨਾਲੋਂ ਵਪਾਰਕ ਸਾਂਝ ਤੋੜਨਾ ਭਾਰਤ ਲਈ ਸਿੱਧ ਹੋਵੇਗਾ ਨੁਕਸਾਨ ਦੇਹ, ਸੁਣੋ ਇਹ ਵੀਡੀਓ

ਜ਼ੁਬਾਨ ਅਹਿਸਾਸ ਦਾ ਜ਼ਰੀਆ
ਕਿਰਪਾਲ ਸਿੰਘ ਕਸੇਲ ਦਾ ਸ਼ੁਕਰੀਆ ਉਨ੍ਹਾਂ ਨੇ ਭਗਤ ਜੈ ਦੇਵ ਦਾ ਗੀਤ ਗੋਵਿੰਦ ਦਾ ਪੰਜਾਬੀ ਵਿੱਚ ਉਲੱਥਾ ਕੀਤਾ। ਜ਼ੁਬਾਨ ਸਾਡੇ ਅਹਿਸਾਸ ਦਾ ਜ਼ਰੀਆ ਹੈ। ਵੱਡੀ ਗੱਲ ਹੈ ਵਿਚਾਰ, ਫਲਸਫਾ ਜਿਸ ਤੋਂ ਅਸੀਂ ਆਪਣੇ ਉੱਚੇ ਕਿਰਦਾਰ ਬਣਾਉਂਦੇ ਹਨ। ਕਸ਼ਮੀਰ ਵਿੱਚ ਲੱਲੇਸ਼ਵਰੀ ਵੱਡੀ ਕਵੀ ਹੋਈ ਹੈ। ਉਨ੍ਹਾਂ ਨੇ ਜੋ ਉਚਾਰਿਆ ਉਸ ਵਿਚ ਪੰਜਾਬੀ ਫਾਰਸੀ ਤਿੱਬਤੀ ਸੰਸਕ੍ਰਿਤ ਦਾ ਸੁਮੇਲ ਸੀ ਅਤੇ ਜ਼ੁਬਾਨ ਕਸ਼ਮੀਰੀ ਸੀ। ਪੰਜਾਬੀ ਕਵਿਤਾ 'ਤੇ ਉਨ੍ਹਾਂ ਦੇ ਵੀ ਛੇ ਵਾਕ (ਸਲੋਕ) ਮਿਲਦੇ ਹਨ। ਸੰਸਾਰ ਦੀਆਂ ਵੱਖ-ਵੱਖ ਜ਼ੁਬਾਨਾਂ ਦੇ ਵੱਡੇ ਕਵੀਆਂ ਨੂੰ ਆਪਣੇ ਪਾਠਕਾਂ ਦੇ ਰੂਬਰੂ ਕਰਨਾ ਜ਼ਰੂਰੀ ਹੈ। ਇਨ੍ਹਾਂ ਕਵੀਆਂ ਦੀ ਕਹਿਣੀ ਕਰਨੀ ਅਤੇ ਲਿਖਣੀ ਇੱਕ ਸੀ। 

ਕਰਮਜੀਤ ਸਿੰਘ ਗਠਵਾਲਾ ਕਹਿੰਦੇ ਹਨ ਕਿ ਜ਼ੁਬਾਨ ਨੂੰ ਲੈਕੇ ਕੱਟੜ ਨਹੀਂ ਆਸ਼ਕ ਹੋਣ ਦੀ ਲੋੜ ਹੈ। ਪੰਜਾਬੀ ਕਵਿਤਾ ਦੇ ਦੋ ਰੰਗ ਨੀਲਾ ਅਤੇ ਹਰਾ ਹੈ। ਇਹ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝ ਨੂੰ ਮੁਖ਼ਾਤਬ ਹੈ। ਤੁਸੀਂ ਆਪਣੀ ਜ਼ੁਬਾਨ ਵਿਚ ਦੂਜੀਆਂ ਜ਼ੁਬਾਨਾਂ ਦੇ ਅਦਬ ਦੀ ਪਛਾਣ ਜਦੋਂ-ਜਦੋਂ ਕਰਵਾਉਂਗੇ, ਇਸੇ ਵਿਰਾਸਤ ਨਾਲ ਹੀ ਸਾਡਾ ਸਰਮਾਇਆ ਬਣਨਾ ਹੈ। ਕਰਮਜੀਤ ਸਿੰਘ ਗਠਵਾਲਾ ਕਹਿੰਦੇ ਹਨ ਕਿ ਮੇਰੀ ਕੋਸ਼ਿਸ਼ ਤਾਂ ਬੱਸ ਇੰਨੀ ਕੁ ਹੈ। 

ਭਾਰਤੀ-ਚੀਨ ਸਰਹੱਦ ’ਤੇ ਸ਼ਹੀਦੀ ਪਹਿਰੇ ਦਾ ਸੂਰਮਾ : ਬਾਬਾ ਹਰਭਜਨ ਸਿੰਘ

"ਇਸ ਮੰਚ ਦੀ ਸ਼ੁਰੂਆਤ ਕਰਨ ਪਿੱਛੇ ਮਨ 'ਚ ਸਿਰਫ ਜੰਨੂਨ ਹੀ ਸੀ। 2011 ਤੋਂ ਤੁਰਦੇ-ਤੁਰਦੇ 2020 ਤੱਕ ਆ ਪਹੁੰਚੇ ਹਾਂ। ਮਨ ਚ ਸਿਰਫ ਇਹੀ ਉਮੀਦ ਸੀ ਕਿ ਲੋਕ ਸਾਹਿਤ ਨੂੰ ਪਿਆਰ ਕਰਨ। ਜਿਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਕੋਈ ਪੰਜਾਬੀ ਅਦਬ ਲਈ ਮੇਰੇ ਤੋਂ ਬਿਹਤਰ ਕੰਮ ਕਰ ਰਿਹਾ ਹੈ ਮੈਂ ਆਪ ਹੀ ਸੇਵਾ-ਮੁਕਤ ਹੋ ਜਾਵਾਂਗਾ। ਮੈਨੂੰ ਖੁਸ਼ੀ ਹੈ ਕਿ ਪੰਜਾਬੀ ਸਾਹਿਤ ਦੀ ਦੁਨੀਆਂ ਵਿਚ ਲੋਕ ਸਭ ਤੋਂ ਵੱਧ ਪੰਜਾਬੀ ਕਵਿਤਾ ਪੜ੍ਹਦੇ ਹਨ। ਪੰਜਾਬੀ ਸਾਹਿਤ ਦੀ ਇਸ ਵੈੱਬਸਾਈਟ ਤੋਂ ਇਲਾਵਾ ਪੰਜਾਬੀ ਕਹਾਣੀ ਅਤੇ ਹਿੰਦੀ ਕਵਿਤਾ ਦੀਆਂ ਬਣਾਈਆਂ ਵੈਬਸਾਈਟਾਂ ਨੂੰ ਵੀ ਭਰਪੂਰ ਹੁੰਗਾਰਾ ਮਿਲਿਆ।" - ਕਰਮਜੀਤ ਸਿੰਘ ਗਠਵਾਲਾ


author

rajwinder kaur

Content Editor

Related News