ਨਸ਼ੇ ਤੋਂ ਪਰੇਸ਼ਾਨ ਮਾਂ-ਬਾਪ ਬੱਚੇ ਨੂੰ ਕਹਿੰਦੇ ਹਨ, ‘‘ਚੰਗਾ ਹੁੰਦਾ ਜੇ ਤੂੰ ਜੰਮਣ ਤੋਂ ਪਹਿਲੇ ਮਰ ਜਾਂਦਾ’’

Sunday, Aug 23, 2020 - 03:08 PM (IST)

ਨਸ਼ੇ ਤੋਂ ਪਰੇਸ਼ਾਨ ਮਾਂ-ਬਾਪ ਬੱਚੇ ਨੂੰ ਕਹਿੰਦੇ ਹਨ, ‘‘ਚੰਗਾ ਹੁੰਦਾ ਜੇ ਤੂੰ ਜੰਮਣ ਤੋਂ ਪਹਿਲੇ ਮਰ ਜਾਂਦਾ’’

ਸੰਜੀਵ ਸਿੰਘ ਸੈਣੀ ਮੋਹਾਲੀ 

ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਨਸ਼ਿਆਂ ਦਾ ਫੈਲਾਓ ਬੜੀ ਤੇਜ਼ੀ ਨਾਲ ਹੋਇਆ ਹੈ । ਨਸ਼ੇ ਨੇ ਤਾਂ ਪੰਜਾਬ ਦੀ ਜਵਾਨੀ ਖ਼ਤਮ ਕਰ ਦਿੱਤੀ ਹੈ। ਕੋਈ ਦਿਨ ਅਜਿਹਾ ਨਹੀਂ ਹੋਣਾ ਜਦੋਂ ਅਖ਼ਬਾਰ ਵਿੱਚ ਇਹ ਖ਼ਬਰ ਨਾ ਛਪੀ ਹੋਵੇ ਕਿ ਅੱਜ ਇਹ ਨੌਜਵਾਨ ਚਿੱਟੇ ਦੀ ਭੇਟ ਚੜ੍ਹਿਆ। ਹੁਣ ਤਾਂ ਕੁੜੀਆਂ ਵੀ ਨਸ਼ੇ ਦੀਆਂ ਆਦੀ ਹੋ ਗਈਆਂ ਹਨ। ਹਾਲ ਹੀ ਵਿੱਚ ਖ਼ਬਰ ਪੜ੍ਹਨ ਨੂੰ ਮਿਲੀ ਕਿ ਕੁੜੀ ਆਪਣਾ ਕਰੀਅਰ ਬਣਾਉਣ ਚੰਡੀਗੜ੍ਹ ਆਈ ਤੇ ਚਿੱਟੇ ਦੀ ਸ਼ੌਕੀਨ ਬਣ ਗਈ। ਫਿਰ ਉਸ ਨੂੰ ਨਸ਼ਾ ਮੁਕਤੀ ਕੇਂਦਰ ’ਚ ਭਰਤੀ ਕੀਤਾ ਗਿਆ। ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰ ਦਿੱਤਾ ਹੈ । ਨਸ਼ੇ ਦਾ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ। 

ਪੰਜਾਬ ਦੇ ਅੰਮ੍ਰਿਤਸਰ ਦੇ ਨਾਲ ਲੱਗਦੇ ਸਰਹੱਦੀ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਾਫ਼ੀ ਮੌਤਾਂ ਹੋਈਆਂ ਹਨ। ਹੁਣ ਇਸ ਜ਼ਹਿਰੀਲੀ ਸ਼ਰਾਬ ਨੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ। ਦੁੱਧ, ਘਿਉ, ਮੱਖਣ, ਲੱਸੀ, ਪਨੀਰ ਆਦਿ ਨਾਲ ਪਲਣ ਵਾਲੇ ਜ਼ਿਆਦਾਤਰ ਪੰਜਾਬੀ ਗੱਭਰੂ ਅੱਜ ਨਸ਼ਿਆਂ ਦੇ ਗੁਲਾਮ ਬਣ ਚੁੱਕੇ ਹਨ। ਜੋ ਸ਼ਰਾਬ ਦੇ ਆਦੀ ਹੁੰਦੇ ਹਨ, ਉਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਹੁੰਦੇ ਹਨ। ਘਰ ਵਿੱਚ ਕਲੇਸ਼ ਰਹਿੰਦਾ ਹੈ। ਚਾਹੇ ਘਰ ਵੀ ਰਾਸ਼ਨ ਨਾ ਹੋਵੇ ਪਰ ਇਹ ਸ਼ਰਾਬ ਦੀ ਬੋਤਲ ਜ਼ਰੂਰ ਹਰ ਰੋਜ਼ ਪੀਂਦੇ ਹਨ। ਅਜਿਹੇ ਬੰਦਿਆਂ ਨੂੰ ਨਾ ਆਪਣੀ ਸਿਹਤ ਦੀ ਪ੍ਰਵਾਹ ਹੁੰਦੀ ਹੈ, ਨਾ ਹੀ ਪਰਿਵਾਰ ਦੀ । ਹਾਲਾਂਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਜਿਸ ਦਾ ਲੀਵਰ ਤੇ ਅਸਰ ਹੁੰਦਾ ਹੈ ।

ਪੜ੍ਹੋ ਇਹ ਵੀ ਖਬਰ - ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਮਾਂ ਪਿਓ ਦੇ ਬਹੁਤ ਅਰਮਾਨ ਹੁੰਦੇ ਹਨ। ਜਦੋਂ ਛੋਟਾ ਬੱਚਾ ਹੁੰਦਾ ਹੈ ਤਾਂ ਮਾਂ ਬਾਪ ਦੇ ਸੁਪਨੇ ਹੁੰਦੇ ਹਨ ਕਿ ਮੈਂ ਆਪਣੇ ਬੱਚੇ ਨੂੰ ਅਫ਼ਸਰ ਬਣਾਵਾਂਗਾ। ਜਦੋਂ ਸਾਡੇ ਬੱਚੇ ਲਾਇਕ ਬਣ ਜਾਣਗੇ ਤਾਂ ਸਾਡਾ ਸਮਾਜ ਵਿੱਚ ਨਾਮ ਰੌਸ਼ਨ ਹੋਵੇਗਾ। ਡਿਗਰੀਆਂ ਹੱਥਾਂ ਵਿੱਚ ਫੜੀ ਨੌਕਰੀ ਦੀ ਪ੍ਰੇਸ਼ਾਨੀ ਮਾਪਿਆਂ ਦੀਆਂ ਉਮੀਦਾਂ ਤੇ ਖਰਾ ਨਾ ਤੁਰਨਾ ਨਸ਼ੇ ਦਾ ਬਹੁਤ ਵੱਡਾ ਕਾਰਨ ਹੈ। ਜਦੋਂ ਨਸ਼ੇ ਦੀ ਪੂਰਤੀ ਲਈ ਨੌਜਵਾਨ ਨੂੰ ਕਿੱਥੋਂ ਵੀ ਪੈਸੇ ਨਹੀਂ ਮਿਲਦੇ ਤਾਂ ਆਪਣੇ ਘਰ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੰਦਾ ਹੈ। ਹਾਲ ਹੀ ਵਿੱਚ ਮੋਗਾ ਜ਼ਿਲ੍ਹੇ ਦੀ ਖ਼ਬਰ ਆਈ ਕਿ ਉੱਥੇ ਇੱਕ ਨਸ਼ੇੜੀ ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਮਾਨ ਤੱਕ ਵੇਚ ਦਿੱਤਾ। ਰਸੋਈ ਵਿੱਚ ਸਿਲੰਡਰ ਤੱਕ ਨਹੀਂ ਛੱਡਿਆ । ਇੱਥੋਂ ਤੱਕ ਕਿ ਕਈ ਨਸ਼ੇੜੀ ਨੌਜਵਾਨ ਆਪਣੇ ਮਾਂ-ਬਾਪ ਨੂੰ ਵੀ ਨਹੀਂ ਬਖਸ਼ਦੇ। ਮਾਂ ਬਾਪ ਨੂੰ ਵੀ ਮਾਰਦੇ ਹਨ। ਕਿ ਸਾਨੂੰ ਪੈਸੇ ਕੀ ਚਾਹੀਦੇ ਹਨ। ਸਾਨੂੰ ਨਸ਼ਾ ਕਰਨਾ ਹੈ। ਨਸ਼ਿਆਂ ਦੀ ਭਰਪਾਈ ਲਈ ਤਾਂ ਨੌਜਵਾਨਾਂ ਨੇ ਆਪਣੀ ਜ਼ਮੀਨ ਗਹਿਣੇ ਤੱਕ ਰੱਖ ਦਿੱਤੀ ਹੈ। ਮਾਂ ਬਾਪ ਇੰਨੇ ਪ੍ਰੇਸ਼ਾਨ ਹੋ ਜਾਂਦੇ ਹਨ ਕਿ ਉਹ ਫਿਰ ਦੁੱਖ ਹੋ ਕੇ ਇਹੀ ਕਹਿੰਦੇ ਹਨ ਕਿ ਚੰਗਾ ਹੁੰਦਾ ਜੇ ਤੂੰ ਜੰਮਣ ਤੋਂ ਪਹਿਲੇ ਹੀ ਮਰ ਜਾਂਦਾ। ਸਾਨੂੰ ਇੰਨਾ ਦੁੱਖ ਨਾ ਹੁੰਦਾ, ਜੋ ਹੁਣ ਤੂੰ ਸਾਨੂੰ ਤਸੀਹੇ ਦੇ ਦੇ ਕੇ ਮਾਰ ਰਿਹਾ ਹੈ। ਇਹ ਨਸ਼ੇੜੀ ਨੌਜਵਾਨਾਂ ਦੇ ਮਾਂ-ਬਾਪ ਦੀ ਕਹਿਣੀ ਹੈ । ਹਾਲ ਹੀ ਵਿੱਚ ਲਹਿਰਾਗਾਗਾ ਵਿਖੇ ਨਸ਼ੇੜੀ ਪੁੱਤ ਵੱਲੋਂ ਪੈਸਿਆਂ ਖਾਤਰ ਆਪਣੇ ਪਿਓ ਦਾ ਹੀ ਕਤਲ ਕਰ ਦਿੱਤਾ ਗਿਆ ।

ਪੜ੍ਹੋ ਇਹ ਵੀ ਖਬਰ - ਇੱਕਲੇ ਨਹੀਂ, ਆਪਣੇ ਪਾਟਨਰ ਨਾਲ ਕਰੋ ਇਹ ‘ਕਸਰਤ’, ਰਹੋਗੇ ਹਮੇਸ਼ਾ ‘ਫਿੱਟ‘

ਜਦੋਂ ਨੌਜਵਾਨ ਚੜ੍ਹਦੀ ਜਵਾਨੀ ਵਿੱਚ ਹੁੰਦੇ ਹਨ ਤਾਂ ਉਹ ਅਫ਼ੀਮ ,ਟੀਕੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਹੌਲੀ ਹੋਲੀ ਉਹ ਸਮੈਕ ਦੇ ਰਾਹ ਤੁਰ ਪੈਂਦੇ ਹਨ। ਫਿਰ ਚਿੱਟੇ ਦੇ ਸ਼ੌਕੀਨ ਬਣ ਜਾਂਦੇ ਹਨ। ਖ਼ਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ ਕਿ ਇੱਕ ਨਸ਼ੇੜੀ ਹਰ ਰੋਜ਼ ਦਸ ਹਜਾਰ ਰੁਪਏ ਤੱਕ ਦਾ ਨਸ਼ਾ ਕਰ ਲੈਂਦਾ ਹੈ। ਮਾਂ ਬਾਪ ਨੂੰ ਝੂਠ ਬੋਲ ਕੇ ਉਨ੍ਹਾਂ ਤੋਂ ਪੈਸੇ ਲੈਂਦੇ ਹਨ। ਜਦੋਂ ਉਨ੍ਹਾਂ ਦਾ ਝੂਠ ਫੜਿਆ ਜਾਂਦਾ ਹੈ, ਤਾਂ ਫਿਰ ਉਹ ਨਸ਼ੇ ਦੀ ਪ੍ਰਾਪਤੀ ਲਈ ਚੋਰੀ ਡਕੈਤੀਆਂ ਤੱਕ ਕਰਦੇ ਹਨ। ਮਾਂ ਬਾਪ ਅਜਿਹੇ ਨਸ਼ੇੜੀਆਂ ਦਾ ਇਲਾਜ ਵੀ ਕਰਵਾਉਂਦੇ ਹਨ। ਨਸ਼ੇ ਦੇ ਸੌਦਾਗਰਾਂ ਨੇ ਨਸ਼ਾ ਵੇਚਣ ਦੇ ਨਵੇਂ ਨਵੇਂ ਤਰੀਕੇ ਕੱਢ ਲਏ ਹਨ। 

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ Truecaller ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖਬਰ

ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਜ਼ਿੰਦਗੀ ਤੋਂ ਹਾਰ ਗਏ ਮਾਂ ਬਾਪ ਦੀ ਚੰਗੀ ਲੁੱਟ ਕਸੁੱਟ ਕਰਦੇ ਹਨ। ਦਸ ਤੋਂ ਪੱਚੀ ਹਜ਼ਾਰ ਰੁਪਏ ਮਹੀਨਾ ਵਸੂਲਦੇ ਹਨ। ਹਾਲ ਹੀ ਵਿੱਚ ਅਸੀਂ ਅਖਬਾਰਾਂ ਵਿੱਚ ਪੜ੍ਹਿਆ ਕਿ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਮਰੀਜ਼ਾਂ ਦੀ ਕਟਾਈ ਵੀ ਕਰਦੇ ਹਨ  ਤੇ ਉਨ੍ਹਾਂ ਤੇ ਜ਼ੁਲਮ ਵੀ ਢਾਹੁੰਦੇ ਹਨ। ਸਰਕਾਰ ਨੂੰ ਅਜਿਹੇ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਦੇ ਲਾਇਸੈਂਸ ਕੈਂਸਲ ਕਰਨੇ ਚਾਹੀਦੇ ਹਨ। ਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਅਰਬਾਂ ਰੁਪਏ ਦੀ ਹੈਰੋਇਨ ਫੜੀ ਗਈ। ਸਰਕਾਰ ਨੂੰ ਅਜਿਹੇ ਸੌਦਾਗਰਾਂ ਨੂੰ ਸਾਰੀ ਉਮਰ ਲਈ ਜੇਲ੍ਹਾਂ ਵਿੱਚ ਭੇਜ ਦੇਣਾ ਚਾਹੀਦਾ ਹੈ ।ਕਾਫੀ ਸੌਦਾਗਰ ਜੇਲਾਂ ਚ ਵੀ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਸਰਕਾਰ ਨੂੰ ਜੇਲ੍ਹ ਪ੍ਰਸ਼ਾਸਨ ਤੇ ਵੀ ਸਖ਼ਤੀ ਕਰਨੀ ਚਾਹੀਦੀ ਹੈ ।

ਪੜ੍ਹੋ ਇਹ ਵੀ ਖਬਰ - ਸਿਰ ਦਰਦ ਅਤੇ ਤਣਾਅ ਸਣੇ ਇਨ੍ਹਾਂ ਬੀਮਾਰੀਆਂ ਤੋਂ ਨਿਜ਼ਾਤ ਦਿਵਾਉਂਦਾ ਹੈ ‘ਤੁਲਸੀ ਵਾਲਾ ਦੁੱਧ’

ਹੁਣ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ 22 ਮਾਰਚ ਤੋਂ ਤਕਰੀਬਨ ਲਾਕਡਾਊਨ ਲੱਗਾ। ਸਭ ਨੂੰ ਉਮੀਦ ਸੀ ਕਿ ਕੋਰੋਨਾ ਵਾਇਰਸ ਦੌਰਾਨ ਹੋ ਰਹੀ ਸਖਤੀ ਕਾਰਨ ਨਸ਼ਿਆਂ ਦਾ ਰੁਝਾਨ ਕੁਝ ਘੱਟ ਜਾਵੇਗਾ ਪਰ ਪਿਛਲੇ ਦਿਨਾਂ ਵਿੱਚ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਵਧੀਆਂ ਹਨ। ਇਸ ਤਾਲਾਬੰਦੀ ਦੌਰਾਨ ਵੀ ਪਿੰਡਾਂ ਦੇ ਕਈ ਨੌਜਵਾਨ ਨੇ ਓਵਰਡੋਜ਼ ਕਾਰਨ ਆਪਣੀ ਜਾਨ ਗੁਆ ਦਿੱਤੀ ।ਹਾਲਾਂਕਿ ਸੂਬਾ ਸਰਕਾਰਾਂ ਨੇ ਕੁਝ ਹੱਦ ਤੱਕ ਨਸ਼ਾ ਸੌਦਾਗਰਾਂ ਨੂੰ ਕਾਬੂ ਵੀ ਕੀਤਾ ਹੈ। ਕਈ ਸੌਦਾਗਰ ਜੇਲਾਂ ਵਿੱਚ ਵੀ ਡੱਕੇ ਹਨ। ਪੁਲਸ ਪ੍ਰਸ਼ਾਸਨ ਨੂੰ ਵੀ ਸਰਕਾਰਾਂ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ।ਨਸ਼ਾ ਇੱਕ ਕੋਹੜ ਵਰਗੀ ਬੀਮਾਰੀ ਹੈ, ਜੋ ਭਵਿੱਖ ਨੂੰ ਤਬਾਹ ਕਰ ਰਹੀ ਹੈ। ਕਈ ਸਮਾਜਿਕ ਜਥੇਬੰਦੀਆਂ ਪਿੰਡਾਂ ਵਿੱਚ ਸੈਮੀਨਾਰ ਲਗਾਉਂਦੀਆਂ ਹਨ ਤਾਂ ਕਿ ਨੌਜਵਾਨਾਂ ਨੂੰ ਨਸ਼ੇ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਕਈ ਵਧੀਆ ਪੁਲਸ ਅਫ਼ਸਰਾਂ, ਪ੍ਰਸ਼ਾਸਨ ਵੱਲੋਂ ਪਿੰਡਾਂ ’ਚ ਸੈਮੀਨਾਰ ਕਰਵਾਏ ਜਾਂਦੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਸ ਦਲ-ਦਲ ਤੋਂ ਬਚਾਇਆ ਜਾ ਸਕੇ।


author

rajwinder kaur

Content Editor

Related News