ਤਾਲਾਬੰਦੀ ਹਟਣ ਤੋਂ ਬਾਅਦ ਚੀਨੀ ਵਿਦਿਆਰਥੀਆਂ ’ਚ ਵੱਧ ਰਹੇ ਨੇ ਖੁਦਕੁਸ਼ੀ ਕਰਨ ਦੇ ਕੇਸ (ਵੀਡੀਓ)

Thursday, Jun 11, 2020 - 03:48 PM (IST)

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਕਾਰਨ ਜਿੱਥੇ ਆਰਥਿਕ ਅਤੇ ਸਮਾਜਿਕ ਢਾਂਚੇ ’ਤੇ ਬਹੁਤ ਜ਼ਿਆਦਾ ਮਾੜਾ ਅਸਰ ਪਿਆ ਹੈ, ਉੱਥੇ ਹੀ ਇਸ ਨਾਲ ਮਾਨਸਿਕ ਸਿਹਤ ਵਿਚ ਵੀ ਵਿਗਾੜ ਪੈਦਾ ਹੋਇਆ ਹੈ। ਕੋਰੋਨਾ ਵਾਇਰਸ ਦਾ ਕੇਂਦਰ ਰਹੇ ਚੀਨ ਨੇ 23 ਜਨਵਰੀ ਤੋਂ ਲਾਗੂ ਕੀਤੀ ਤਾਲਾਬੰਦੀ ਨੂੰ ਅੱਠ ਅਪ੍ਰੈਲ ਨੂੰ ਹਟਾ ਦਿੱਤਾ ਸੀ। ਇਸ ਤੋਂ ਬਾਅਦ ਚੀਨ ਵਿਚ ਮਾਰਚ ਮਹੀਨੇ ਵਿੱਚ ਸਕੂਲ ਖੋਲ੍ਹ ਦਿੱਤੇ ਗਏ। ਪਰ ਇਸ ਸਮੇਂ ਚੀਨ ’ਚ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ, ਜੋ ਹੈ ਵਿਦਿਆਰਥੀਆਂ ਦਾ ਡਿੱਗ ਰਿਹਾ ਮਨੋਬਲ। 

ਪੜ੍ਹੋ ਇਹ ਵੀ ਖਬਰ - ਸਿੱਖਿਆਰਥੀਆਂ ਲਈ ਵਿਸ਼ੇਸ਼ : ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ ਕੀ ਪੜ੍ਹੀਏ, ਕੀ ਕਰੀਏ ?

ਜਾਣਕਾਰੀ ਅਨੁਸਾਰ ਚੀਨ 'ਚ ਨੌਜਵਾਨ ਖਾਸਕਰ ਵਿਦਿਆਰਥੀ ਲਗਾਤਾਰ ਖੁਦਕੁਸ਼ੀ ਕਰ ਰਹੇ ਹਨ। ਜੋ ਕਿ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹੈ ਹੈ। ਹੁਣ ਤੱਕ ਦੇਸ਼ ਭਰ ਵਿੱਚ ਵੱਖ-ਵੱਖ ਸਥਾਨਾਂ ’ਤੇ  18 ਵਿਦਿ‌ਆਰਥੀ ਇਮਾਰਤਾਂ ਤੋਂ ਕੁੱਦ ਕੇ ਆਪਣੀ ਜਾਨ ਦੇ ਚੁੱਕੇ ਹਨ। ਲੱਗਭਗ 10 ਲੱਖ 22 ਹਜ਼ਾਰ ਪ੍ਰਾਇਮਰੀ ਅਤੇ ਸਕੈਂਡਰੀ ਵਿਦਿਆਰਥੀਆਂ ’ਤੇ ਕੀਤੇ ਗਏ ਆਨਲਾਈਨ ਸਰਵੇ ਮੁਤਾਬਕ ਸਾਢੇ 10 ਫੀਸਦੀ ਵਿਦਿਆਰਥੀ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪ੍ਰਭਾਵਿਤ ਪਾਏ ਗਏ ਹਨ। 

ਪੜ੍ਹੋ ਇਹ ਵੀ ਖਬਰ - ਇਹ ਯੋਗ-ਆਸਣ ਕਰਨ ਨਾਲ ਦੂਰ ਹੁੰਦੀਆਂ ਹਨ ਭਿਆਨਕ ਬੀਮਾਰੀਆਂ

ਇਨ੍ਹਾਂ ਤੱਥਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚੀਨ ਨੇ ਅਪ੍ਰੈਲ ਮਹੀਨੇ ਵਿਚ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਸੀ, ਜਿਸ ’ਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਵੱਲ ਧਿਆਨ ਦੇਣ ਦੇ ਹੁਕਮ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਬੱਚਿਆਂ ਉੱਪਰ ਪੜ੍ਹਾਈ ਦਾ ਦਬਾਅ ਘੱਟ ਤੋਂ ਘੱਟ ਰੱਖਣ ਲਈ ਵੀ ਕਿਹਾ ਗਿਆ ਹੈ ਤਾਂਕਿ ਉਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਨਾ ਹੋ ਸਕਣ। ਚੀਨ ਦੇ ਸਕੂਲਾਂ ਵਿੱਚ life education ਪ੍ਰੋਗਰਾਮ ਸ਼ੁਰੂ ਕੀਤੇ ਗਏ ਤਾਂ ਜੋ ਵਿਦਿਆਰਥੀਆਂ ਨੂੰ ਮਾਨਸਿਕ ਪਰੇਸ਼ਾਨੀਆਂ ਤੋਂ ਬਾਹਰ ਨਿਕਲਣ ਲਈ ਮਦਦ ਕੀਤੀ ਜਾ ਸਕੇ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਸਦਕਾ ਹੋਰ ਕਿਹੜੀਆਂ ਮੁਸ਼ਕਲਾਂ ਦਰਪੇਸ਼ ਆਉਣਗੀਆਂ, ਦੇ ਬਾਰੇ ਵਿਸਥਾਰ ਵਿਚ ਜਾਨਣ ਲਈ ਸੁਣੋ ਜਗ ਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਨੇਤਰਹੀਣ ਵਿਅਕਤੀਆਂ ਲਈ ਸਪਰਸ਼ ਕਰਨ ਤੇ ਲਿਖਣ ਦੀ ਇੱਕ ਪ੍ਰਣਾਲੀ :‘ਬ੍ਰੇਲ ਲਿੱਪੀ’

ਮੋਟਾਪਾ ਦੂਰ ਕਰਨ ਲਈ ਪੀਓ ਲੂਣ ਵਾਲਾ ਪਾਣੀ, ਜਾਣੋ ਇਸ ਦੇ ਹੋਰ ਵੀ ਫਾਇਦੇ


author

rajwinder kaur

Content Editor

Related News