ਭਾਰਤੀ ਹਵਾਈ ਫ਼ੌਜ ’ਚ ਸ਼ਾਮਲ ਹੋ ਕੇ ਪੰਛੀਆਂ ਵਾਂਗ ਦਿਓ ਹੁਣ ਆਪਣੇ ਸੁਫ਼ਨਿਆਂ ਨੂੰ ਉਡਾਣ

Friday, Sep 11, 2020 - 06:51 PM (IST)

ਪ੍ਰੋ. ਜਸਵੀਰ ਸਿੰਘ

ਧਰਤੀ ਆਪਣੇ ਆਪ ਵਿਚ ਕੁਦਰਤ ਦੀ ਬਹੁਤ ਵੱਡੀ ਦੇਣ ਹੈ। ਜਿੱਥੇ ਕਦਮ ਦਰ ਕਦਮ ਤੁਰਿਆਂ ਹਜ਼ਾਰਾਂ ਨਵੇਂ ਵਸੀਲਿਆਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਅਜਿਹੀ ਧਰਤ ਸੁਹਾਵੀਂ ਨੂੰ ਅਸਮਾਨ 'ਚੋਂ ਵੇਖਿਆਂ ਤੇ ਨੁਹਾਰਿਆਂ ਦਿਲ ਬਾਗੋ ਬਾਗ ਹੋ ਜਾਵੇਗਾ। ਉੱਚੇ ਅੰਬਰਾਂ ਵਿਚ ਪੰਛੀਆਂ ਦੀ ਭਾਂਤੀ ਉਡਾਰੀਆਂ ਲਾਉਣ ਦੇ ਚਾਹਵਾਨੋਂ - 'ਭਾਰਤੀ ਸੁਰੱਖਿਆ (ਬਲ) ਫੌਜ' ਦੀ ਇਕ ਸਾਖ਼ਾ 'ਭਾਰਤੀ ਹਵਾਈ ਫੌਜ' ਵਜੋਂ ਵੀ ਜਾਣੀ ਜਾਂਦੀ ਹੈ। ਜੋ 8 ਅਕਤੂਬਰ, 1932 ਨੂੰ ਹੋਂਦ ਵਿਚ ਆਈ। ਜਿਸ ਦਾ ਮੁੱਖ ਦਫ਼ਤਰ ਨਵੀਂ ਦਿੱਲੀ ਹੈ। ਅੱਜ ਆਪਾਂ 'ਭਾਰਤੀ ਹਵਾਈ ਫੌਜ ਵਿਚ ਰੁਜ਼ਗਾਰ ਸੰਬੰਧੀ ਵਿਚਾਰ ਕਰ ਰਹੇ ਹਾਂ :

ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿਚ ਮੁਸੀਬਤਾਂ ਨਾਲ ਦੋ ਹੱਥ ਕਰਨ ਤੇ ਖ਼ਤਰਿਆਂ ਨਾਲ ਖੇਡਣ ਦਾ ਇਰਾਦਾ ਰੱਖਦੇ ਹੋ। ਜੇਕਰ ਤੁਹਾਡੇ ਅੰਦਰ ਬਲਵਾਨ ਆਤਮਾ ਤੇ ਸ਼ਾਂਤ ਜਿਗਰਾ ਹੈ ਤਾਂ ਤੁਸੀਂ ਭਾਰਤੀ ਹਵਾਈ ਫੌਜ ’ਚ ਗ੍ਰੈਜੂਏਸ਼ਨ, ਡਿਪਲੋਮਾ, ਪੋਸਟ ਮੈਟ੍ਰਿਕ ਜਾਂ ਮੈਟ੍ਰਿਕ ਪਾਸ ਕਰਨ ਉਪਰੰਤ ਆਉਂਦੇ ਵੱਖ ਵੱਖ ਅਹੁੱਦਿਆਂ ਲਈ ਅਪਲਾਈ ਕਰ ਸਕਦੇ ਹੋ। ਜਿੱਥੇ ਵੱਖ-ਵੱਖ ਜਹਾਜਾਂ ਨੂੰ ਚਲਾਉਣ, ਤਕਨੀਕੀ ਸੰਭਾਵਨਾਵਾਂ ਦਿਖਾਉਣ ਤੇ ਰੌਮਾਚਿਕ ਜੀਵਨ ਜੀਉਣ ਦੇ ਖ਼ਾਬਾਂ ਨੂੰ ਪੂਰੇ ਕਰਨ ਲਈ ਰਾਹ ਖੁੱਲ੍ਹਦੇ ਹਨ।

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਭਾਰਤੀ ਹਵਾਈ ਫੌਜ (ਆਈ.ਏ.ਐੱਫ਼ - ਇੰਡੀਅਨ ਏਅਰ ਫੋਰਸ) ਵਿਚ ਰੁਜ਼ਗਾਰ ਤਕਨੀਕੀ ਅਤੇ ਗ਼ੈਰ ਤਕਨੀਕੀ ਸ਼ਖ਼ਾਵਾਂ ਅਧੀਨ ਕੀਤਾ ਜਾ ਸਕਦਾ ਹੈ। ਭਰਤੀ ਦੀ ਪਹਿਲੀ ਪ੍ਰਕਿਰਿਆ ਵਿਚੋਂ ਲੰਘਣ ਮਗਰੋਂ ਹਵਾਈ ਫੌਜ ਦੀ ਕਿਸੇ ਸਿਖਲਾਈ ਸੰਸਥਾ ਵਿਚੋਂ ਸਖ਼ਤ ਟ੍ਰੇਨਿੰਗ ਵਿਚੋਂ ਲੰਘਣਾ ਪੈਂਦਾ ਹੈ। ਜਿਸ ਮਗਰੋਂ ਉਕਤ ਉਮੀਦਵਾਰ ਨੂੰ ਅਫ਼ਸਰ ਵਜੋਂ ਤਾਇਨਾਤ ਕੀਤਾ ਜਾਂਦਾ ਹੈ। ਭਾਰਤੀ ਹਵਾਈ ਫੌਜ ਦੀਆਂ ਤਿੰਨ ਸ਼ਖਾਵਾਂ 'ਹਵਾਈ ਉਡਾਣ ਸ਼ਾਖ਼ਾ' (ਫਲਾਇੰਗ ਬ੍ਰਾਂਚ), ਤਕਨੀਕੀ ਸ਼ਾਖ਼ਾ (ਟੈਕਨੀਕਲ ਬ੍ਰਾਂਚ) ਤੇ ਜ਼ਮੀਨ 'ਤੇ ਡਿਊਟੀ ਸ਼ਾਖ਼ਾ (ਗਰਾਊਂਡ ਡਿਊਟੀ ਬ੍ਰਾਂਚ) ਅਧੀਨ ਆਪਣੀ ਜ਼ਿੰਮੇਵਾਰੀ ਨਿਭਾਅ ਸਕਦਾ ਹੈ।

ਬਿਊਟੀ ਟਿਪਸ : ਇਸ ਤਰ੍ਹਾਂ ਕਰੋ ਚਿਹਰੇ ਦੀ ਮਸਾਜ, ਚਮੜੀ ਰਹੇਗੀ ਝੁਰੜੀਆਂ ਤੋਂ ਮੁਕਤ

● ਉਡਾਣ ਸ਼ਾਖਾ (ਫਲਾਇੰਗ ਬ੍ਰਾਂਚ) :
ਇਸ ਸ਼ਾਖ਼ਾ ਵਿਚ ਸ਼ਾਮਲ ਅਧਿਕਾਰੀ ਲੜਾਕੂ ਪਾਇਲਟ, ਟ੍ਰਾਂਸਪੋਰਟ ਪਾਇਲਟ ਅਤੇ ਹੈਲੀਕਾਪਟਰ ਪਾਇਲਟ ਆਦਿ ਲੱਗ ਸਕਦੇ ਹਨ। ਜੋ ਹਰ ਤਰ੍ਹਾਂ ਦੇ ਮਹੌਲ (ਸ਼ਾਂਤੀ ਜਾਂ ਯੁੱਧ) ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪਾਬੰਦ ਹੋਣਗੇ। ਇਨ੍ਹਾਂ ਅਹੁਦਿਆਂ ਲਈ ਸੀ.ਡੀ.ਐੱਸ. ਪ੍ਰੀਖਿਆ ਰਾਹੀਂ ਗ੍ਰੈਜੂਏਟਡ ਪੁਰਸ਼, ਏ.ਐੱਫ਼. ਕੈਟ ਪ੍ਰੀਖਿਆ ਰਾਹੀਂ ਪੁਰਸ਼ ਤੇ ਔਰਤਾਂ ਜਾਂ ਐੱਨ.ਸੀ.ਸੀ. ਸਪੈਸ਼ਲ ਟ੍ਰੇਨਿੰਗ ਰਾਹੀਂ (ਪੁਰਸ਼) ਸਿੱਧਿਆਂ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ 12ਵੀਂ ਕਰਨ ਉਪਰੰਤ ਐੱਨ.ਡੀ.ਏ. ਜਾਂ ਐੱਨ. ਏ. ਪ੍ਰੀਖਿਆ ਦੇ ਸਕਦੇ ਹੋ।

● ਤਕਨੀਕੀ ਸ਼ਾਖਾ ( ਟੈਕਨੀਕਲ ਬ੍ਰਾਂਚ ) :
ਇਸ ਸ਼ਾਖਾ ਅਧੀਨ ਚੋਣ ਲਈ ਤੁਹਾਡੇ ਕੋਲ ਮਕੈਨੀਕਲ ਜਾਂ ਇਲੈਕਟ੍ਰੋਨਿਕਸ ’ਚ ਮੁਹਾਰਤ ਹੋਣਾ ਚਾਹੀਦੀ ਹੈ। ਇਸ ਮਗਰੋਂ ਏ.ਐੱਫ਼. ਕੈਟ ਦਾ ਇਮਤਿਹਾਨ ਜਾਂ ਯੂਨੀਵਰਸਿਟੀ ਐਂਟਰੀ ਸਕੀਮ (ਯੂ.ਈ.ਐੱਸ.) ਰਾਹੀਂ ਆਪਣੀ ਭੂਮਿਕਾ ਅਦਾ ਕਰ ਸਕਦੇ ਹੋ। 

ਖੁਸ਼ਖਬਰੀ : ਜਨਰਲ ਆਇਲਟਸ ਨਾਲ ਵੀ ਲਵਾ ਸਕਦੇ ਹੋ ਹੁਣ ਕੈਨੇਡਾ ਦਾ ਸਟੂਡੈਂਟ ਵੀਜ਼ਾ

● ਜ਼ਮੀਨ 'ਤੇ ਜ਼ਿੰਮੇਵਾਰੀ ਸ਼ਾਖ਼ਾ (ਗਰਾਊਂਡ ਡਿਊਟੀ ਬ੍ਰਾਂਚ) :
ਇਸ ਸ਼ਾਖ਼ਾ ਅਧੀਨ ਜ਼ਮੀਨੀ ਕਾਰਜਾਂ ਨੂੰ ਸੰਭਾਲਿਆ ਤੇ ਪ੍ਰਬੰਧਿਤ ਕੀਤਾ ਜਾਂਦਾ ਹੈ। ਜਿਸ ਵਿਚ ਪ੍ਰਬੰਧਨ ਦਾ ਕਾਰਜ, ਲੇਖਾ (ਅਕਾਊਂਟ) , ਲੌਜਿਸਟਿਕਸ, ਸਿੱਖਿਆ ਅਤੇ ਮੌਸਮ ਆਦਿ ਵਿਭਾਗਾਂ ਅਧੀਨ ਡਿਊਟੀ ਪ੍ਰਦਾਨ ਕੀਤੀ ਜਾਂਦੀ ਹੈ। ਜਿਸ ਵਿਚ ਉਮੀਦਵਾਰ/ ਅਧਿਕਾਰੀ ਵਲੋਂ ਸਾਰੇ ਜ਼ਮੀਨੀ ਪ੍ਰਬੰਧਨ ਨੂੰ ਸੰਭਾਲਣ ਅਤੇ ਕਾਇਮ ਰੱਖਣ (ਮੇਨਟੇਨੈੱਸ), ਫੰਡਾਂ ਦਾ ਪ੍ਰਬੰਧਨ ਕਰਨਾ ਅਤੇ ਕਾਇਮ ਰੱਖਣਾ,ਅੰਦਰੂਨੀ ਔਡੀਟਰਾਂ, ਹਵਾਈ ਟ੍ਰੈਫ਼ਿਕ ਕੰਟਰੌਲਰ ਅਤੇ ਲੜਾਕੂ ਨਿਯੰਤਰਕ ਆਦਿ ਵਜੋਂ ਆਪਣੀ ਭੂਮਿਕਾ ਨਿਭਾਈ ਜਾਣੀ ਲਾਜ਼ਮੀ ਹੁੰਦੀ ਹੈ। ਤੁਸੀਂ ਏ.ਐੱਫ.ਕੈਟ (ਏ.ਐੱਫ.ਸੀ.ਏ.ਟੀ.) ਦਾ ਇਮਤਿਹਾਨ ਦੇਣ ਮਗਰੋਂ; ਇਸ ਸ਼ਾਖ਼ਾ ਦਾ ਹਿੱਸਾ ਬਣ ਸਕਦੇ ਹੋ।

ਜਾਣੋ ਗਰਭਵਤੀ ਜਨਾਨੀਆਂ ਕਿਉਂ ਖਾਣਾ ਪਸੰਦ ਕਰਦੀਆਂ ਨੇ ਖੱਟੀਆਂ-ਮਿੱਠੀਆਂ ਚੀਜ਼ਾਂ

● ਸਾਇੰਸ ਸਟ੍ਰੀਮ ਵਿਚ 12ਵੀਂ ਭੌਤਿਕ ਵਿਗਿਆਨ (ਫਜ਼ਿਕਸ) ਅਤੇ ਗਣਿਤ (ਮੈੱਥ.) ਸਮੇਤ) ਪਾਸ ਕਰਨ ਵਾਲੇ ਨੌਜਵਾਨ 'ਰਾਸ਼ਟਰੀ ਸੁਰੱਖਿਆ ਅਕਾਦਮੀ (ਐੱਨ.ਡੀ.ਏ.) ਅਤੇ ਨੇਵਲ ਅਕਾਦਮੀ (ਐੱਨ.ਏ.) ਦਾ ਇਮਤਿਹਾਨ ਦੇਣ ਉਪਰੰਤ ਭਾਰਤੀ ਹਵਾਈ ਫੌਜ ਵਿਚ ਸ਼ਾਮਲ ਹੋ ਸਕਦੇ ਹਨ। ਇਹ ਇਮਤਿਹਾਨ ਯੂ.ਪੀ. ਐੱਸ.ਸੀ. ਵਲੋਂ ਇਕ ਸਾਲ ਵਿਚ ਦੋ ਵਾਰ ਵੱਡੇ ਸ਼ਹਿਰਾਂ ਵਿਚ ਕਰਵਾਏ ਜਾਂਦੇ ਹਨ। ਇਸ ਸਾਰੀ ਪ੍ਰਕਿਰਿਆ ਦੌਰਾਨ ਪਹਿਲੀ ਚੋਣ ਹੋਣ ਮਗਰੋਂ ਤਿੰਨ ਸਾਲਾ ਸਖ਼ਤ ਸਿਖਲਾਈ ਲਈ ਐੱਨ.ਡੀ.ਏ. ਖੜਕਵਾਸਲਾ ਵਿਖੇ ਭੇਜਿਆ ਜਾਂਦਾ ਹੈ। ਇਸੇ ਤਰ੍ਹਾਂ ਗ੍ਰੈਜੂਏਸ਼ਨ ਪਾਸ ਕੁੜੀਆਂ ਤੇ ਮੁੰਡੇ ਆਈ.ਐੱਫ਼. ਕੈਟ ਦਾ ਇਮਤਿਹਾਨ ਦੇਣ ਮਗਰੋਂ, ਇਸੇ ਤਰ੍ਹਾਂ ਇੰਜੀਨੀਅਰਿੰਗ ਡਿਪਲੋਮਾ ਪਾਸ ਕਰਨ ਉਪਰੰਤ ਆਈ.ਐੱਫ਼. ਕੈਟ ਅਤੇ ਸੀ.ਡੀ.ਐੱਸ. ਦਾ ਇਮਤਿਹਾਨ ਦੇਣ ਮਗਰੋਂ ਅਤੇ ਪੋਸਟ - ਗ੍ਰੈਜੂਏਸ਼ਨ ਕਰਨ ਵਾਲੇ ਮੁੰਡੇ-ਕੁੜੀਆਂ ਆਈ.ਐੱਫ਼.ਸੀ.ਏ.ਟੀ. ਦਾ ਇਮਤਿਹਾਨ ਦੇਣ ਮਗਰੋਂ ਭਾਰਤੀ ਹਵਾਈ ਫੌਜ ਵਿਚ ਸ਼ਾਮਲ ਹੋ ਸਕਦੇ ਹਨ।

ਇੰਡੀਅਨ ਏਅਰ ਫੋਰਸ ਵਿੱਚ ਏਅਰ ਮੈਨ
ਭਾਰਤੀ ਹਵਾਈ ਫੌਜ (ਇੰਡੀਅਨ ਏਅਰ ਫੋਰਸ) ਵਿਚ ਸਿਪਾਹੀ ਰੈਂਕ ਦੇ ਜਵਾਨ ਨੂੰ 'ਏਅਰ-ਮੈਨ' ਵਜੋਂ ਜਾਣਿਆ ਜਾਂਦਾ ਹੈ। ਏਅਰਮੈਨ ਦੀ ਭਰਤੀ ਲਈ ਸਮੇਂ ਸਮੇਂ ਨਿਰਧਾਰਤ ਕੀਤੇ ਗਏ ਫਿਜ਼ੀਕਲ ਸਟੈਂਡਰਡਜ਼ ਅਨੁਸਾਰ ਕੱਦ ਤੇ ਭਾਰ ਆਦਿ ਵਿਚਾਰੇ ਜਾਂਦੇ ਹਨ। ਉਮੀਦਵਾਰ ਸਿਹਤ ਪੱਖੋਂ ਤੰਦਰੁਸਤ ਅਤੇ ਉਸ ਦੀ ਸੁਣਨ ਤੇ ਦੇਖਣ ਦੀ ਸਮਰੱਥਾ ਬਹੁਤ ਵਧੀਆ ਪੱਧਰ ਦੀ ਹੋਣੀ ਜ਼ਰੂਰੀ ਹੈ।

ਤੰਦਰੁਸਤ ਰਹਿਣ ਲਈ ਹਰ ਉਮਰ ਦੇ ਵਿਅਕਤੀ ਨੂੰ ਕਿੰਨਾ ਤੁਰਨਾ ਹੈ ਲਾਹੇਵੰਦ, ਜਾਣਨ ਲਈ ਪੜ੍ਹੋ ਖ਼ਬਰ

ਏਅਰਮੈਨ ਦੀ ਭਰਤੀ ਦੋ ਟ੍ਰੇਡਾਂ ( ਟੈਕਨੀਕਲ ਤੇ ਨਾਨ-ਟੈਕਨੀਕਲ) ਅਧੀਨ ਹੁੰਦੀ ਹੈ। ਜਿਸ ਵਿਚ ਏਅਰਮੈਨ ਗੈ਼ਰ ਤਕਨੀਕੀ ਲਈ ਵਿਦਿਅਕ ਯੋਗਤਾ 12ਵੀਂ ਸਾਇੰਸ, ਆਰਟਸ, ਕਮਰਸ ਸਟ੍ਰੀਮਸ ਵਿਚ 50% ਅੰਕਾਂ ਨਾਲ ਉਮੀਦਵਾਰ ਦਾ ਪਾਸ ਹੋਣਾ ਜ਼ਰੂਰੀ ਹੈ।ਜਦ ਕਿ ਏਅਰਮੈਨ ਟੈਕਨੀਕਲ ਲਈ 12ਵੀਂ ਜਮਾਤ (ਭੌਤਿਕ ਵਿਗਿਆਨ ਤੇ ਗਣਿਤ ਸਮੇਤ) ਘੱਟੋ-ਘੱਟ 50% ਅੰਕਾਂ ਨਾਲ ਪਾਸ ਹੋਣੀ ਜ਼ਰੂਰੀ ਹੈ। ਏਅਰਮੈਨ ਟੈਕਨੀਕਲ ਅਧੀਨ ਅਹੁੱਦਿਆਂ ਲਈ ਮੈਕਨੀਕਲ, ਇਲੈਕਰੀਕਲ, ਇਲੈਕਟ੍ਰੋਨਿਕਸ, ਆਟੋ ਮੋਬਾਇਲ, ਕੰਪਿਊਟਰ ਸਾਇੰਸ ਇੰਸਟੂਮੈਂਨਟੇਸ਼ਨ ਟੈਕਨੋਲੋਜੀ ਅਤੇ ਇਨਫਰਮੇਸ਼ਨ ਟੈਕਨੋਲੋਜੀ ਦਾ 3 ਸਾਲਾ ਡਿਪਲੋਮਾ ਹੋਲਡ ਯੋਗ ਹਨ। 

ਏਅਰਮੈਨ ਦੀ ਭਰਤੀ ਲਈ ਯੋਗਤਾ
ਭਾਰਤੀ ਹਵਾਈ ਫੌਜ ਵਿਚ ਏਅਰਮੈਨ ਦੀ ਭਰਤੀ ਵਿਚ 10ਵੀਂ ਜਮਾਤ ਤੱਕ ਪਾਸ ਕਰਨ ਵਾਲੇ ਉਮੀਦਵਾਰ 16 ਤੋਂ 20 ਸਾਲ ਦੀ ਉਮਰ ਦੌਰਾਨ ਅਪਲਾਈ ਕਰ ਸਕਦੇ ਹਨ। ਪੋਸਟ - ਮੈਟ੍ਰਿਕ ਅਤੇ ਡਿਪਲੋਮਾ ਕਰਨ ਵਾਲੇ ਉਮੀਦਵਾਰ 16 ਸਾਲ ਤੋਂ 22 ਸਾਲ ਦੀ ਉਮਰ ਤੱਕ ਅਪਲਾਈ ਕਰ ਸਕਦੇ ਹਨ। ਜਦਕਿ ਗ੍ਰੈਜੂਏਸ਼ਨ ਕਰਨ ਵਾਲੇ ਉਮੀਦਵਾਰ 20 ਤੋਂ 25 ਸਾਲ ਦੀ ਉਮਰ ਵਿਚਕਾਰ ਅਪਲਾਈ ਕਰਨ ਦੇ ਯੋਗ ਹਨ। ਇਸੇ ਤਰ੍ਹਾਂ ਪੋਸਟ ਗ੍ਰੈਜੂਏਸ਼ਨ ਉਮੀਦਵਾਰ ਕਰੀਬ 20 ਤੋਂ 28 ਸਾਲ ਦੀ ਉਮਰ ਦਰਮਿਆਨ ਅਪਲਾਈ ਕਰ ਸਕਦੇ ਹਨ।

ਕਮਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖਾਸ ਖ਼ਬਰ, ਇੰਝ ਪਾਓ ਰਾਹਤ

ਇਸ ਤੋਂ ਅੱਗੇ ਵੱਖ-ਵੱਖ ਸ਼ਾਖਾਵਾਂ ਵਿਚ ਅਫ਼ਸਰ ਦੇ ਅਹੁੱਦਿਆਂ ਲਈ ਉਮਰ ਹੱਦ ਐੱਨ.ਡੀ.ਏ. ਵਿਚ ਅਪਲਾਈ ਲਈ ਉਮਰ ਡਾਢੇ ਸੋਲ੍ਹਾਂ ਸਾਲ ਤੋਂ ਉੱਨੀ ਸਾਲ ਦੇ ਦਰਮਿਆਨ, ਉਡਾਣ ਸ਼ਾਖ਼ਾ/ਫਲਾਇੰਗ ਬ੍ਰਾਂਚ ਵਿਚ ਗ੍ਰੈਜੂਏਟ ਲਈ 19 ਤੋਂ 23 ਸਾਲ, ਤਕਨੀਕੀ ਸ਼ਾਖਾ ਵਿਚ ਗ੍ਰੈਜੂਏਟ ਲਈ 18 ਤੋਂ 28 ਸਾਲ, ਗਰਾਊਂਡ ਡਿਊਟੀ ਬ੍ਰਾਂਚ ’ਚ ਗ੍ਰੈਜੂਏਟ ਲਈ 20 ਤੋਂ 23 ਸਾਲ, ਟੈਕਨੀਕਲ ਬ੍ਰਾਂਚ ’ਚ ਇੰਜੀਨੀਅਰਿੰਗ ਗ੍ਰੈਜੂਏਟ ਲਈ 18 ਤੋਂ 28 ਸਾਲ, ਗਰਾਊਂਡ ਡਿਊਟੀ ਬ੍ਰਾਂਚ ’ਚ ਇੰਜੀਨੀਅਰਿੰਗ ਗ੍ਰੈਜੂਏਟ ਲਈ 20 ਤੋਂ 25  ਸਾਲ, ਟੈਕਨੀਕਲ ਬ੍ਰਾਂਚ ’ਚ ਪੋਸਟ ਗ੍ਰੈਜੂਏਸ਼ਨ ਲਈ 18 ਤੋਂ 28 ਸਾਲ ਅਤੇ ਗਰਾਊਂਡ ਡਿਊਟੀ ਬ੍ਰਾਂਚ ਵਿਚ ਪੋਸਟ ਗ੍ਰੈਜੂਏਸ਼ਨ ਬ੍ਰਾਂਚ ਲਈ 20 ਤੋਂ 25 ਸਾਲ ਦੇ ਦਰਮਿਆਨ ਉਮਰ ਹੋਣਾ ਯਕੀਨੀ ਬਣਾਈ ਜਾਵੇ।

ਇਸ ਤੋਂ ਅੱਗੇ ਉਮੀਦਵਾਰ ਦੀ ਨਾਗਰਿਕਤਾ ਭਾਰਤੀ ਹੋਵੇ ਅਤੇ ਉਸ ਦਾ ਕੁਆਰਾ (ਅਨ-ਮੈਰਿਡ) ਹੋਣਾ ਜ਼ਰੂਰੀ ਹੈ। ਏਅਰਮੈਨ ਦੀ ਭਰਤੀ ਲਈ ਸਭ ਤੋਂ ਪਹਿਲਾਂ ਯੋਗ ਉਮੀਦਵਾਰਾਂ ਦਾ ਲਿਖਤੀ ਟੈਸਟ ਲਿਆ ਜਾਂਦਾ ਹੈ। ਲਿਖਤੀ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਸਰੀਰਕ ਯੋਗਤਾ ਲਈ ਕਰੀਬ 1600 ਮੀ. ਦੌੜ ਕਰਵਾਈ ਜਾਂਦੀ ਹੈ, ਜੋ 8 ਮਿੰਟ ਵਿਚ ਪੂਰੀ ਕਰਨੀ ਹੁੰਦੀ ਹੈ। ਇਸ ਤੋਂ ਬਾਅਦ ਨਿਸ਼ਚਿਤ ਨਿਯਮਾਂ ਅਨੁਸਾਰ ਇੰਟਰਵਿਊ ਹੁੰਦੀ ਹੈ। ਫਿਰ ਮੈਡੀਕਲ  ਜਾਂਚ ਕੀਤੀ ਜਾਂਦੀ ਹੈ। ਆਖ਼ਰ, ਹਰ ਪੱਖ ਤੋਂ ਯੋਗ ਉਮੀਦਵਾਰਾਂ ਦੀ ਚੋਣ ਮੈਰਿਟ ਤਿਆਰ ਕਰਨ ਉਪੰਰਤ ਕੀਤੀ ਜਾਂਦੀ ਹੈ। ਇਨ੍ਹਾਂ ਸਿਲੈਕਟਿਡ (ਚੁਣੇ ਹੋਏ) ਨੌਜਵਾਨਾਂ ਨੂੰ ਏਅਰਮੈਨ ਟ੍ਰੇਨਿੰਗ ਸਟੂਲ, ਬੇਲਗਾਮ (ਕਰਨਾਟਕ) ਵਿਖੇ 12 ਹਫ਼ਤਿਆਂ ਦੇ ਲਗਭਗ 'ਜੁਆਇੰਟ ਬੇਸਿਕ ਫੇਜ਼ ਟ੍ਰੇਨਿੰਗ' ਦਿੱਤੀ ਜਾਂਦੀ ਹੈ। ਇਸ ਉਪਰੰਤ ਟ੍ਰੇਨਿੰਗ ਕਰਨ ਮਗਰੋਂ ਟ੍ਰੇਡ ਅਲਾਟ ਕੀਤੇ ਜਾਂਦੇ ਹਨ। ਫਿਰ ਨੌਜਵਾਨਾਂ ਨੂੰ ਟ੍ਰੇਡ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਸੰਪੂਰਨ ਸਿਖਲਾਈ ਦੇਣ ਮਗਰੋਂ ਏਅਰਮੈਨ ਨੂੰ ਅਲਾਟ ਟ੍ਰੇਡ ਅਨੁਸਾਰ ਤਾਇਨਾਤ ਕੀਤਾ ਜਾਂਦਾ ਹੈ। 

 ਭਾਰਤ ਨੂੰ ਨਵੇਂ ਰਾਹ ''ਤੇ ਲੈ ਕੇ ਜਾ ਸਕਦਾ ਹੈ ਖਿਡੌਣਿਆਂ ਦਾ ਉਤਪਾਦਨ (ਵੀਡੀਓ)
● ਕਮਿਸ਼ਨਡ ਅਫ਼ਸਰ :
ਭਾਰਤੀ ਹਵਾਈ ਫੌਜ ਵਿਚ ਫਲਾਇੰਗ ਅਫ਼ਸਰ ਵਜੋਂ ਭਰਤੀ ਹੋਣ ਵਾਲੇ ਉਮੀਦਵਾਰ ਨੂੰ ਕਮਿਸ਼ਨਡ ਅਫ਼ਸਰ ਕਿਹਾ ਜਾਂਦਾ ਹੈ। ਹਵਾਈ ਫੌਜ ਵਿਚ ਕਮਿਸ਼ਨ ਅਫ਼ਸਰ ਦੋ ਕਿਸਮ ਦੇ ਹੁੰਦੇ ਹਨ। ਇਕ ਪਰਮਾਨੈਂਟ (ਪੱਕੇ ਤੌਰ 'ਤੇ) ਅਤੇ ਦੂਜੇ ਸ਼ਾਰਟ ਸਰਵਿਸ (ਸੀਮਤ ਸਮੇਂ ਲਈ)। ਇਸ ਅਹੁੱਦੇ ਲਈ ਹਵਾਈ ਫੌਜ ਦੇ ਵੱਖ ਵੱਖ ਵਿਭਾਗਾਂ ਵਿਚ ਭਰਤੀ ਹੋਣ ਉਪਰੰਤ ਤਰੱਕੀ ਕਰਦਿਆਂ ਕਮਿਸ਼ਨਡ ਅਫ਼ਸਰ ਬਣਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਉਮੀਦਵਾਰ ਨੂੰ ਲਿਖਤੀ ਇਮਤਿਹਾਨ, ਇੰਟਰਵਿਊ ਤੇ ਮਨੋਵਿਗਿਆਨ, ਇੰਟੈਲੀਜੈਂਸੀ ਤੇ ਸ਼ਖ਼ਸੀਅਤ ਦੇ ਗੁਣ (ਪ੍ਰਸਨੈਨਲੀ) ਟੈਸਟਾਂ ਵਿਚੋਂ ਪਾਸ ਹੋਣਾ ਜ਼ਰੂਰੀ ਹੈ। ਇੱਥੇ ਵੀ ਮੈਡੀਕਲ ਜਾਂਚ, ਸ਼ਪੈਸ਼ਲ ਟ੍ਰੇਨਿੰਗ ਅਤੇ ਚੁਣੇ ਗਏ ਉਮੀਦਵਾਰ ਨੂੰ ਏਅਰ ਫੋਰਸ ਅਕਾਦਮੀ, ਹੈਦਰਾਬਾਦ ਵਿਖੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਫਲਾਇੰਗ ਬ੍ਰਾਂਚ ਅਧੀਨ ਕੈਡਿਟ ਪਾਇਲਟ ਦੀ ਟ੍ਰੇਨਿੰਗ ਹਾਸਲ ਕਰਦੇ ਹਨ, ਜੋ ਤਕਰੀਬਨ ਡੇਢ ਸਾਲ ਦੀ ਹੁੰਦੀ ਹੈ। ਜਦਕਿ ਗਰਾਊਂਡ ਡਿਊਟੀ ਬ੍ਰਾਂਚ ਦੇ ਕੈਡਿਟਾਂ ਦੀ ਟ੍ਰੇਨਿੰਗ ਦਾ ਸਮਾਂ ਇਕ ਸਾਲ ਹੁੰਦਾ ਹੈ। ਯਾਦ ਰਹੇ ਕਿ ਕੈਡਿਟਾਂ ਨੂੰ ਟ੍ਰੇਨਿੰਗ ਦੌਰਾਨ ਸਟਾਈ-ਫੰਡ ਦਿੱਤਾ ਜਾਂਦਾ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਕੇਵਲ ਫਲਾਇੰਗ ਬ੍ਰਾਂਚ ਅਧੀਨ ਭਰਤੀ ਹੋਏ ਕੈਡਿਟ ਹੀ ਪਾਇਲਟ ਬਣ ਸਕਦੇ ਹਨ। ਕੁੜੀਆਂ ਸਿਰਫ਼ ਹੈਲੀਕਾਪਟਰ ਅਤੇ ਮਾਲ-ਵਾਹਕ ਹਵਾਈ ਜਹਾਜ਼ ਹੀ ਚਲਾ ਸਕਦੀਆਂ ਹਨ। ਅੰਤ ਵਿੱਚ ਹਰ ਤਰ੍ਹਾਂ ਦੀ ਟ੍ਰੇਨਿੰਗ ਪ੍ਰਕਿਰਿਆ ਵਿਚੋਂ ਲੰਘਣ ਉਪਰੰਤ ਕੈਡਿਟਾਂ ਨੂੰ ਫਲਾਇੰਗ ਅਫਸਰ ਨਿਯੁਕਤ ਕੀਤਾ ਜਾਂਦਾ ਹੈ।

ਹਵਾਈ ਫੌਜ ਵਿਚ ਵੱਖ ਵੱਖ ਆਹੁਦਿਆਂ ਲਈ ਨਿਯੁਕਤ ਉਮੀਦਵਾਰਾਂ ਲਈ ਤਨਖ਼ਾਹ ਭੱਤੇ ( ਜਿਵੇਂ ਉਡਾਣ ਸ਼ਾਖਾ ਲਈ 74,264 ਤਕਨੀਕੀ ਸ਼ਾਖਾ ਅਧੀਨ 65,514 ਅਤੇ ਗਰਾਉਂਡ ਡਿਊਟੀ ਸ਼ਾਖਾ ਅਧੀਨ 63,014 ਦੇ ਲਗਭਗ ਹਰ ਮਹੀਨੇ) ਦਿੱਤੇ ਜਾਂਦੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਮੀਦਵਾਰ ਆਪਣੀ ਸਿਖਲਾਈ ਦੇ ਆਖ਼ਰੀ ਸਾਲ ਵਿਚ ਹੀ 21,000/- ਦੇ ਕਰੀਬ (ਮਹੀਨਾ) ਕਮਾਉਣ ਲੱਗ ਪੈਂਦੇ ਹਨ।

ਹਰ ਉਮੀਦਵਾਰ ਆਪਣੀ ਸਮਝ, ਸੂਝ ਤੇ ਗਿਆਨ ਨਾਲ ਅੱਗੇ ਵੱਧ ਸਕਦਾ ਹੈ। ਉਸ ਦੀ ਦਲੇਰੀ, ਸ਼ਹਿਣਸ਼ੀਲਤਾ, ਲਿਆਕਤ ਅਤੇ ਦੂਰ-ਅੰਦੇਸ਼ੀ, ਉਸ ਨੂੰ ਹੋਰ ਵੱਡੇ ਅਹੁਦਿਆਂ ਤੱਕ ਪਹੁੰਚਾ ਸਕਦੇ ਹਨ। ਭਾਰਤੀ ਹਵਾਈ ਫੌਜ ਵਿਚ ਭਰਤੀ ਸੰਬੰਧੀ ਸਮੇਂ ਸਮੇਂ ਅਖ਼ਬਾਰਾਂ, ਰੁਜ਼ਗਾਰ ਸਮਾਚਾਰਾਂ ਵਿਚ ਅਕਸਰ ਨੋਟੀਫਿਕੇਸ਼ਨ ਆਉਂਦੇ ਰਹਿੰਦੇ ਹਨ। ਤੁਸੀਂ ਵਧੇਰੇ ਜਾਣਕਾਰੀ ਲਈ indianairforce.nic.in (ਭਾਰਤੀ ਹਵਾਈ ਸੈਨਾ) ਦੀ ਵੈਬਸਾਈਟ 'ਤੇ ਲਾਗਿਨ ਕਰ ਸਕਦੇ ਹੋ।


rajwinder kaur

Content Editor

Related News