ਭਾਰਤ ਦੇ ਬਿਹਤਰੀਨ ਰੇਲਵੇ ਸਟੇਸ਼ਨਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

Monday, Jun 22, 2020 - 10:08 AM (IST)

ਭਾਰਤ ਦੇ ਬਿਹਤਰੀਨ ਰੇਲਵੇ ਸਟੇਸ਼ਨਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

ਭਾਰਤ ਵਿਚ ਬਹੁਤ ਸਾਰੇ ਰੇਲਵੇ ਰੇਲਵੇ ਸਟੇਸ਼ਨ ਹਨ। ਭਾਰਤ ਦੇ ਸਾਰੇ ਰੇਲਵੇ ਸਟੇਸ਼ਨਾਂ ਵਿਚੋਂ ਅੱਜ ਅਸੀਂ ਤੁਹਾਨੂੰ ਸਭ ਤੋਂ ਜ਼ਿਆਦਾ ਬੇਹਤਰੀਨ ਰੇਲਵੇ ਸਟੇਸ਼ਨਾਂ ਦੇ ਬਾਰੇ ਦੱਸਣ ਜਾ ਰਹੇ ਹਨ।

ਮੁੰਬਈ : ਛਾਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ

PunjabKesari
ਕਿਸੇ ਸਮੇਂ ਵਿਕਟੋਰਿਆ ਟਰਮੀਨਲ ਦੇ ਨਾਂ ਤੋਂ ਜਾਣਿਆ ਜਾਂਦਾ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਯੁਨੇਸਕੋ ਰਜਿਸਟਰਡ ਗਾਥਿਕ ਰੈਸਟੋਰੇਸ਼ਨ ਸ਼ੈਲੀ ਦਾ ਆਰਕੀਟੈਕਚਰਲ ਅਚੰਭਾ ਹੈ ਜਿਸ ਨੂੰ ਬਾਹਰ ਤੋਂ ਦੇਖਣ ਦੀ ਗਲਤੀ ਨਾਲ ਕੋਈ ਸਰਕਾਰੀ ਮੁੱਖ ਦਫਤਰ ਸਮਝ ਲੈਂਦਾ ਹੈ। ਹਾਲਾਂਕਿ ਇਸ ਦੀ ਸੁੰਦਰਤਾ ਸਿਰਫ ਬਾਹਰ ਤੋਂ ਹੀ ਹੈ, ਇਸ ਦੇ ਅੰਦਰ ਇਨਸਾਨੀ ਸੈਲਾਬ ਦੇਖਣ ਨੂੰ ਮਿਲਦਾ ਹੈ ਜਿਸ ਵਿਚੋਂ ਕੁਝ ਪਹੀਏ 'ਤੇ ਸਵਾਰ ਹੁੰਦੇ ਹਨ। 

ਕੋਰੋਨਾ ਆਫਤ ਦੌਰਾਨ ਕਰੋ ਇਹ ਯੋਗ ਆਸਣ, ਹੋਣਗੇ ਕਈ ਫਾਇਦੇ

ਕਟਕ ਰੇਲਵੇ ਸਟੇਸ਼ਨ

PunjabKesari
ਕਟਕ ਰੇਲਵੇ ਸਟੇਸ਼ਨ ਦਾ ਅਗਲਾ ਹਿੱਸਾ ਕਈ  ਅਰਥਾਂ 'ਚ ਆਰਟੀਕਲਚਰਲ ਮਾਸਟਰਪੀਸ ਹੈ। ਬੁਕਿੰਗ ਨਤੀਜਿਆਂ ਦੇ ਲਿਹਾਜ਼ ਤੋਂ ਇਹ ਭਾਰਤ ਦੇ ਚੋਟੀ ਦੇ 100 ਬੁਕਿੰਗ ਸਟੇਸ਼ਨਾਂ ’ਚੋਂ ਇਕ ਮੰਨਿਆ ਜਾਂਦਾ ਹੈ। ਸਟੇਸ਼ਨ ਦੀ  ਆਰਕੀਟੈਕਚਰ ਬਾਰਾਬਤੀ ਕਿਲੇ ਨਾਲ ਮਿਲਦੀ ਹੈ, ਜੋ ਇਕ ਮਹਾਨ ਇਤਿਹਾਸਕ ਯਾਦਗਾਰ  ਹੈ, ਜਿਸ ਨੂੰ ਪੂਰਬੀ ਗੰਗਾ ਰਾਜਵੰਸ਼ ਦੇ ਸਮੇਂ ਦੇ ਦੌਰਾਨ ਬਣਾਇਆ ਗਿਆ ਸੀ। 

ਮਾਨਸਿਕ ਤਣਾਅ ਦੂਰ ਕਰਨ ਵਿਚ ਜਾਣੋ ਕੀ ਹੈ ਯੋਗ ਅਭਿਆਸ ਦੀ ਮਹੱਤਤਾ

‘ਆਈ ਲਵ ਯੂ’ ਕਹਿਣ ਲਈ ਹਾਰਨ ਵਜਾਉਂਦੇ ਹਨ ‘ਕਾਹਿਰਾ’ ਦੇ ਡਰਾਈਵਰ

ਹਾਵੜਾ ਜੰਕਸ਼ਨ

PunjabKesari
ਆਪਣੇ ਅਗਲੇ ਹਿੱਸੇ ਅਤੇ ਸਥਿਤੀ ਮਤਲਬ ਲੋਕੇਸ਼ਨ ਦੇ ਕਾਰਨ ਹਾਵੜਾ ਜੰਕਸ਼ਨ ਅਨੌਖਾ ਹੈ। ਲਾਲ ਰੰਗ ਦੀ ਇਹ ਇਮਾਰਤ ਹੁਗਲੀ ਨਦੀ ਦੇ ਕਿਨਾਰੇ 'ਤੇ ਬਣੀ ਹੈ। ਜੰਕਸ਼ਨ ਦਾ ਡਿਜ਼ਾਈਨ ਸ਼ੁਰੂ 'ਚ ਜਾਰਜ ਟਰਨਬੁਲ ਨੇ ਬਣਾਇਆ ਸੀ, ਫਿਰ ਬ੍ਰਿਟਿਸ਼ ਆਰਕੀਟੈਕਟ ਹੈਸਲੇ ਰਿਕਾਰਡੋ ਨੇ 1905 'ਚ ਇਸ 'ਚ ਤਬਦੀਲੀਆਂ ਕੀਤੀਆਂ।

ਬੱਚਿਆਂ ਦੀ ਫ਼ਿਕਰ ਕਰਨ ਵਾਲੇ ਮਾਂ ਬਾਪ ਨੂੰ ਸਮਰਪਿਤ

ਵਿਜੇਵਾੜਾ ਰੇਲਵੇ ਸਟੇਸ਼ਨ

PunjabKesari
ਵਿਜੇਵਾੜਾ ਰੇਲਵੇ ਸਟੇਸ਼ਨ ਦੇਸ਼ ਦੇ ਸਭ ਤੋਂ ਬਿਜ਼ੀ ਰੇਲਵੇ ਸਟੇਸ਼ਨਾਂ 'ਚੋਂ ਇਕ ਹੈ। ਆਪਣੇ ਸਫੈਦ ਰੰਗ ਦੇ ਬਾਹਰੀ ਹਿੱਸੇ ਦੇ ਕਾਰਨ ਇਹ ਸਟੇਸ਼ਨ ਬਹੁਤ ਆਕਰਸ਼ਕ ਦਿਖਾਈ ਦਿੰਦਾ ਹੈ। ਇਸ ਦਾ ਨਿਰਮਾਣ 1888 'ਚ ਦੱਖਣੀ ਮਹਾਰੱਤਾ ਰੇਲਵੇ ਮੇਨ ਰੂਟ ਨੂੰ ਹੋਰ ਲਾਈਨਸ ਦੇ ਨਾਲ ਜੋੜਨ 'ਚ ਮਦਦ ਦੇ ਲਈ ਕੀਤਾ ਗਿਆ ਸੀ, ਜੋ ਇਸ ਸਥਾਨ ਤੋਂ ਹੋ ਕੇ ਲੰਘਦੀ ਹੈ। 

ਦੰਦਾਂ ਦੀ ਸਾਂਭ-ਸੰਭਾਲ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਹੋਣਗੇ ਕਈ ਫਾਇਦੇ

ਚਾਰਬਾਗ ਰੇਲਵੇ ਸਟੇਸ਼ਨ

PunjabKesari
ਖੂਬਸੂਰਤ ਬਗੀਚਿਆਂ ਨਾਲ ਘਿਰਿਆ ਲਖਨਊ ਸਥਿਤ ਚਾਰਬਾਗ ਰੇਲਵੇ ਸਟੇਸ਼ਨ ਸਾਡੇ ਦੇਸ਼ ਦੇ ਸਭ ਤੋਂ ਖੂਬਸੂਰਤ ਰੇਲਵੇ ਸਟੇਸ਼ਨਾਂ 'ਚੋਂ ਇਕ ਮੰਨਿਆ ਜਾਂਦਾ ਹੈ। ਚਾਰਬਾਗ ਰੇਲਵੇ ਸਟੇਸ਼ਨ ਨੂੰ ਆਪਣੀ ਵਿਸ਼ਾਲਤਾ ਅਤੇ ਆਲੀਸ਼ਾਨ ਅਗਲੇ ਹਿੱਸੇ ਕਾਰਣ ਆਸਾਨੀ ਨਾਲ ਇਕ ਵੱਡਾ ਮਹਿਲ ਸਮਝਣ ਦੀ ਗਲਤੀ ਕਰ ਲਈ ਜਾਂਦੀ ਹੈ। ਇਸ ਮਾਸਟਰ-ਪੀਸ ਨੂੰ ਬਣਾਉਣ ਲਈ ਇਸ 'ਚ ਅਵਧੀ, ਰਾਜਪੂਤ ਅਤੇ ਮੁਗਲ ਆਰਕੀਟੈਕਚਰਲ ਸੁੰਦਰਤਾ ਸ਼ਾਸਤਰ ਦਾ ਇਸਤੇਮਾਲ ਕੀਤਾ ਗਿਆ ਹੈ। ਰੇਲਵੇ ਸਟੇਸ਼ਨ ਦੀ ਇਕ ਹੋਰ ਦਿਲਚਸਪ ਵਿਸ਼ੇਸ਼ਤਾ ਇਸ ਦਾ ਆਸਮਾਨੀ ਨਜ਼ਾਰਾ ਹੈ। ਉਪਰ ਤੋਂ ਦੇਖਣ ’ਤੇ ਇਹ ਇਕ ਚੈੱਸ ਬੋਰਡ ਦੇ ਵਾਂਗ ਦਿਖਾਈ ਦਿੰਦਾ ਹੈ  ਅਤੇ ਇਸ ਦੇ ਸਤੰਭ ਅਤੇ ਗੁੰਬਦ ਗੋਟੀਆਂ ਵਾਂਗ ਨਜ਼ਰ ਆਉਂਦੇ ਹਨ। 

 


author

rajwinder kaur

Content Editor

Related News