'ਹੁਸ਼ਿਆਰਪੁਰ ਜ਼ਿਲ੍ਹੇ ਦੇ 13 ਵਿਦਿਆਰਥੀ ਹਾਸਲ ਕਰਨਗੇ ਮੁੱਖ ਮੰਤਰੀ ਤੋਂ 5100-5100 ਰੁਪਏ ਦੀ ਸਨਮਾਨ ਰਾਸ਼ੀ'

07/28/2020 9:51:39 PM

ਹੁਸ਼ਿਆਰਪੁਰ : ਜ਼ਿਲ੍ਹੇ ਦੇ 13 ਵਿਦਿਆਰਥੀਆਂ ਵਲੋਂ ਬਾਰਵੀਂ ਜਮਾਤ ਦੇ ਨਤੀਜਿਆਂ 'ਚ ਮੋਹਰੀ ਸਥਾਨ ਹਾਸਲ ਕਰਨ 'ਤੇ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਇਨ੍ਹਾ ਹੋਣਹਾਰ ਵਿਦਿਆਰਥੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 5100-5100 ਰੁਪਏ ਦੀ ਸਨਮਾਨ ਰਾਸ਼ੀ ਭੇਟ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ 13 ਵਿਦਿਆਰਥੀ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਮਾਹੀ ਦੇਵੀ ਦੇ 5 ਵਿਦਿਆਰਥੀ, ਗੌਰਮਿੰਟ ਗਰਲਜ਼ ਸ.ਸ. ਸ. ਰੇਲਵੇ ਰੋਡ ਹੁਸ਼ਿਆਰਪੁਰ ਦੀ ਵਿਦਿਆਰਥਣ ਪ੍ਰਵੀਨ ਕੌਰ, ਗੌਰਮਿੰਟ ਗਰਲਜ਼ ਸਸਸ ਤਲਵਾੜਾ ਦੀਆਂ ਵਿਦਿਆਰਥਣਾਂ ਤਮੰਨਾ ਅਤੇ ਕਵਿਤਾ, ਗੌਰਮਿੰਟ ਗਰਲਜ਼ ਸਸਸ ਦਸੂਹਾ ਦੀ ਵਿਦਿਆਰਥਣ ਗੁਰਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਿੰਗਰ ਦੇ ਵਿਦਿਆਰਥੀ ਸੁਖਪ੍ਰੀਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੈਂਬਰਾਂ ਦੀ ਵਿਦਿਆਰਥਣ ਅਨਚਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੈਡੀ ਸੁਰੀਆ ਸਿੰਘ ਦੇ ਵਿਦਿਆਰਥੀ ਰੋਹਿਤ ਧੀਰ ਅਤੇ ਡਾ. ਅਮੀਰ ਸਿੰਘ ਕਾਲਕਟ ਮੈਮੋਰੀਅਲ ਗੌਰਮਿੰਟ ਗਰਲਜ਼ ਸਸਸ ਉਰਮੜ ਟਾਂਡਾ ਦੀ ਵਿਦਿਆਰਥਣ ਸੁਚੀਨਾ ਕੌਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨੀਮ ਪਹਾੜੀ ਇਲਾਕੇ 'ਚ ਪੈਂਦੇ ਔਖੇ ਰਾਹਾਂ ਦੇ ਬਾਵਜੂਦ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਮਾਹੀ ਦੇਵੀ ਦੇ 5 ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਾਇਆ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਮਾਹੀ ਦੇਵੀ ਸਕੂਲ ਦੇ ਸਭ ਤੋਂ ਵੱਧ ਪੰਜ ਬੱਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ੍ਹੋਂ ਦਿੱਤੀ ਜਾਣ ਵਾਲੀ ਸਨਮਾਨ ਰਾਸ਼ੀ ਹਾਸਲ ਕਰਨਗੇ। ਇਸ ਸਕੂਲ ਦੇ ਨਾਨ ਮੈਡੀਕਲ ਨਾਲ ਸਬੰਧਤ ਵਿਦਿਆਰਥੀਆਂ ਰਿਸ਼ੀ ਮਹਿਤਾ ਨੇ 446/450, ਸਹਿਲ ਨੇ 444/450 , ਨਵਰਾਜ ਨੇ 442/450 ,ਰਿਤੀਕਾ ਕੁਮਾਰੀ ਨੇ 442/450 ਅਤੇ ਰਿਆ ਨੇ ਆਰਟਸ ਸਟਰੀਮ  ਵਿਚੋਂ 447/450 ਅੰਕ ਹਾਸਲ ਕੀਤੇ ਹਨ। ਇਸੇਤ ਤਰ੍ਹਾਂ ਪ੍ਰਵੀਨ ਕੌਰ ਨੇ 448/450, ਤਮੰਨਾ ਨੇ 445/450 , ਕਵਿਤਾ ਰਾਣੀ ਨੇ 444/450, ਗੁਰਜੀਤ ਕੌਰ ਨੇ 444/450 , ਸੁਖਪ੍ਰੀਤ ਸਿੰਘ ਨੇ 444/450, ਅਨਚਲ ਨੇ 442/450, ਰੋਹਿਤ ਧੀਰ ਨੇ 441/450, ਸੂਚੀਨਾ ਕੌਰ ਨੇ 441/450 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਂ ਰੁਸ਼ਨਾਇਆ ਹੈ। ਇਸੇ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਬਲਦੇਵ ਰਾਜ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਕਮਾਹੀ ਦੇਵੀ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਆਦਿ ਨੇ ਵੀ ਵਿਦਿਆਰਥੀਆਂ ਦੀ ਇਸ ਸ਼ਾਨਾਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ।


 


Deepak Kumar

Content Editor

Related News