ਜੰਮੀ ਹੋਈ ਮਿੱਟੀ ਪਿਘਲਣ ਨਾਲ ਮੁੜ ਉੱਭਰ ਰਹੀਆਂ ਹਨ ਅਲੋਪ ਮੰਨੀਆਂ ਜਾਨਲੇਵਾ ਬੀਮਾਰੀਆਂ

Thursday, Jul 09, 2020 - 01:17 PM (IST)

ਜੰਮੀ ਹੋਈ ਮਿੱਟੀ ਪਿਘਲਣ ਨਾਲ ਮੁੜ ਉੱਭਰ ਰਹੀਆਂ ਹਨ ਅਲੋਪ ਮੰਨੀਆਂ ਜਾਨਲੇਵਾ ਬੀਮਾਰੀਆਂ

ਸਾਈਬੇਰਿਆ 'ਚ ਤਾਪਮਾਨ ਵਧਣ ਦੇ ਨਾਲ ਹੀ ਲੋਕ ਕਿੰਨੀਆਂ ਬੀਮਾਰੀਆਂ ਤੋਂ ਪੀੜਤ ਹੋ ਰਹੇ ਹਨ, ਕਿਉਂਕਿ ਪਰਮਾਫ੍ਰਾਸਟ ਮਤਲਬ ਕਿ ਸਦੀਆਂ ਤੋਂ ਜੰਮੀ ਮਿੱਟੀ ਸੂਖਮ ਜੀਵਾਣੂਆਂ ਨੂੰ ਛੱਡਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਗਲੋਬਰ ਵਾਰਮਿੰਗ ਦੇ ਕਾਰਣ ਮਿੱਟੀ 'ਚ ਛਿਪੇ ਹੋਰ ਜ਼ਿਆਦਾ ਖਤਰੇ ਮੁਕਤ ਹੋ ਸਕਦੇ ਹਨ।

ਉੱਤਰ-ਪੂਰਬੀ ਸਾਈਬੇਰੀਆ 'ਚ 2016 'ਚ ਇਕ ਬੈਕਟੀਰੀਆ ਦੇ ਪ੍ਰਕੋਪ ਤੋਂ ਬਾਅਦ 12 ਸਾਲਾ ਇਕ ਲੜਕੇ ਦੀ ਮੌਤ ਹੋ ਗਈ ਸੀ। ਇਸ ਦੌਰਾਨ 70 ਤੋਂ ਜ਼ਿਆਦਾ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਸ ਨੂੰ ਵਿਗਿਆਨਕ ਲੰਮੇਂ ਸਮੇਂ ਤੋਂ ਖਤਮ ਮੰਨ ਚੁੱਕੇ ਸੀ। ਇਸ ਲਈ ਦੋਸ਼ੀ ਹੈ ‘ਗਲੋਬਲ ਵਾਰਮਿੰਗ’। 

ਖੁਸ਼ੀ ਭਰਿਆ ਮਾਹੌਲ ਸਿਰਜਣ ਲਈ ਕੁਝ ਚੀਜ਼ਾਂ ਨੂੰ ਕਰੀਏ ਨਜ਼ਰਅੰਦਾਜ਼

ਵਿਗਿਆਨਕਾਂ ਦਾ ਕਹਿਣਾ ਹੈ ਕਿ ਐਂਥ੍ਰੇਕਸ ਬੈਕਟੀਰੀਆ ਪਰਮਾਫ੍ਰਾਸਟ ਪਿਘਲਣ ਨਾਲ ਪੈਦਾ ਹੋਇਆ ਸੀ। ਤਾਪਮਾਨ ਵਧਦਾ ਗਿਆ ਅਤੇ ਜਾਨਵਰ ਬੀਮਾਰ ਹੋ ਗਏ। ਫਿਰ ਲੋਕਾਂ ਨੇ ਇਕ ਬੀਮਾਰ ਰੇਂਡਿਅਰ ਦਾ ਮਾਸ ਖਾਧਾ ਅਤੇ ਖੁਦ ਵੀ ਪੀੜਤ ਹੋ ਗਏ। ਜਦੋਂ ਗਲੋਬਲ ਵਾਰਮਿੰਗ ਦੇ ਕਾਰਣ ਮਿੱਟੀ ਪਿਘਲਦੀ ਹੈ ਅਤੇ ਰੋਗਾਣੂਆਂ ਨੂੰ ਮੁਕਤ ਕਰਦੀ ਹੈ, ਅਜਿਹੇ ਪ੍ਰਕੋਪਾਂ ਦੀਆਂ ਘਟਨਾਵਾਂ ਜ਼ਿਆਦਾ ਆਮ ਹੋ ਸਕਦੀਆਂ ਹਨ। 

ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਆਦਾ ਲਾਭ ਸਿਆਸੀ ਆਗੂਆਂ ਨੂੰ ਜਾਂ ਆਮ ਲੋਕਾਂ ਨੂੰ...

ਹੈਮਬਰਗ 'ਚ ਬਰਨਹਾਰਡ ਨੋਹਟ ਇੰਸਟੀਚਿਊਟ ਫਾਰ ਟ੍ਰਾਪਿਕਲ ਮੈਡਿਸਿਨ ਨਾਲ ਵਾਯਰੋਲਾਜਿਸਟ (ਵਿਸ਼ਾਣੂ ਵਿਗਿਆਨੀ) ਜੋਨਾਸ ਸ਼ਿਮਟ-ਚਾਨਸਿਟ ਰਹਿੰਦੇ ਹਨ, ''ਖਤਰਾ ਅਸਲ 'ਚ ਹੈ।'' ਉਨ੍ਹਾਂ ਦੇ ਮੁਤਾਬਕ ਮਿੱਟੀ 'ਚ ਦਫਨ ਲਾਸ਼ਾਂ 'ਤੇ ਬੈਕਟੀਰੀਆ ਸਦੀਆਂ ਤੱਕ ਜ਼ਿੰਦਾ ਰਹਿ ਸਕਦੇ ਸਨ, ਜਿਨ੍ਹਾਂ ਨੂੰ ਹੁਣ ਵਧਦੇ ਤਾਪਮਾਨ ਦੇ ਕਾਰਣ ਬਰਫ ਤੋਂ ਮੁਕਤੀ ਮਿਲ ਰਹੀ ਹੈ। ਜਲਵਾਯੂ ਤਬਦੀਲੀ ਅਲਾਸਕਾ, ਕੈਨੇਡਾ ਅਤੇ ਸਾਈਬੇਰੀਆ ਸਮੇਤ ਪਰਮਾਫ੍ਰਾਸਟ ਵਾਲੇ ਖੇਤਰਾਂ 'ਚ ਇਕ ਅਸੰਗਤ ਪ੍ਰਭਾਵ ਪੈ ਰਿਹਾ ਹੈ।  

ਫੌਜ਼ੀਆਂ ਦੀ ਸ਼ਹਾਦਤ ’ਤੇ ਹੁੰਦੀ ਸਿਆਸਤ ਇਕ ਘਟੀਆ ਸੋਚ 

ਯੂਰਪੀ ਧਰਤੀ ਅਵਲੋਕਣ ਕਾਪਰਨਿਕਸ ਨੇ ਕਿਹਾ ਕਿ  ਮਈ 2019 ਦੁਨੀਆ ਭਰ 'ਚ ਔਸਤਨ ਸਭ ਤੋਂ ਗਰਮ ਸੀ, ਜਿਸ ਨੂੰ 1970 'ਚ ਰਿਕਾਰਡ ਕਰਨਾ ਸ਼ੁਰੂ ਕੀਤਾ ਗਿਆ ਸੀ। ਸਾਈਬੇਰਿਆ ਨੂੰ 1981 ਅਤੇ 2010 ਦੇ ਵਿਚਕਾਰ  ਔਸਤ ਨਾਲ 10 ਗੁਣਾ ਜ਼ਿਆਦਾ ਗਰਮ ਦਰਜ ਕੀਤਾ ਗਿਆ ਸੀ, ਜਦੋਂ ਕਿ ਅਲਾਸਕਾ ਅਤੇ ਅਂਟਾਰਟਿਕਾ ਵੀ ਔਸਤ 'ਚ ਕਾਫੀ ਗਰਮ ਸੀ। ਆਰਕਟਿਕ ਪਰਮਾਫ੍ਰਾਸਟ 'ਚ ਸਦੀਆਂ ਤੋਂ ਲੋਕ ਦਫਨ ਹਨ, ਜਿਨ੍ਹਾਂ 'ਚ ਉਹ ਲੋਕ ਵੀ ਸ਼ਾਮਲ ਹਨ, ਜੋ ਬੀਮਾਰੀਆਂ ਨਾਲ ਅਤੇ ਮਹਾਮਾਰੀ 'ਚ ਮਰੇ ਹਨ।

ਰੋਜ਼ਾਨਾ ਕਸਰਤ ਕਰਨ ਨਾਲ ਇਨ੍ਹਾਂ ਗੰਭੀਰ ਬੀਮਾਰੀਆਂ ਨੂੰ ਦਿੱਤੀ ਜਾ ਸਕਦੀ ਹੈ ਮਾਤ

ਦਸ ਸਾਲ ਪਹਿਲਾਂ, ਵਿਗਿਆਨਕ ਲੱਖਾਂ ਲੋਕਾਂ ਦੀ ਜਾਨ ਲੈਣ ਵਾਲੀ ਮਹਾਮਾਰੀ ਸਪੈਨਿਸ਼ ਫਲੂ ਦੇ ਬਾਰੇ ਜੈਨੇਟਿਕ ਜਾਣਕਾਰੀ ਨੂੰ ਫਿਰ ਤੋਂ ਜ਼ਿੰਦਾ ਕਰਨ 'ਚ ਕਾਮਯਾਬ ਰਹੇ, ਜੋ 75 ਸਾਲ ਪਹਿਲਾਂ ਅਲਾਸਕਾ 'ਚ ਦਫਨਾਈ ਗਈ ਇਕ ਮਹਿਲਾ ਦੇ ਸਰੀਰ 'ਚ ਕਣਾਂ ਦੇ ਕਾਰਨ ਸੰਭਵ ਹੋ ਸਕਿਆ। ਪਰਮਾਫ੍ਰਾਸਟ ਅਤੇ ਮਹਿਲਾ ਦੇ ਚਿਕਨਾਈ ਭੰਡਾਰ ਨੇ ਵਾਇਰਸ ਨੂੰ ਉਸ ਦੇ ਫੇਫੜਿਆਂ 'ਚ ਸੁਰੱਖਿਅਤ ਰੱਖਿਆ ਉਸ ਨੂੰ ਬ੍ਰੇਵਿਗ ਮਿਸ਼ਨ ਸ਼ਹਿਰ ਕੋਲ ਇਕ ਦੂਰ-ਦੂਰਾਡੇ ਇਨੁਇਟ ਪਿੰਡ 'ਚ ਇਕ ਵੱਡੇ ਕਬਰਿਸਤਾਨ 'ਚ 2 ਮੀਟਰ ਬਰਫ ਅਤੇ ਗੰਦਗੀ ਦੇ ਹੇਠਾਂ ਦਫਨਾਇਆ ਗਿਆ ਸੀ। ਵਿਗਿਆਨਕ ਹੁਣ ਇਹ ਪਤਾ ਲਗਾ ਰਹੇ ਹਨ ਕਿ ਅਜਿਹੀਆਂ ਬੀਮਾਰੀਆਂ ਕਿੰਨੀਆਂ ਖਤਰਨਕ ਹੋ ਸਕਦੀਆਂ ਹਨ। 

ਕੋਰੋਨਾ ਨੂੰ ਹਰਾ ਚਰਚਾ ਦਾ ਵਿਸ਼ਾ ਬਣਿਆ ਏਸ਼ੀਆ ਦਾ ਸਭ‌ ਤੋਂ ਵੱਡਾ ਝੁੱਗੀ-ਝੌਂਪੜੀ ਵਾਲਾ ਧਾਰਾਵੀ ਇਲਾਕਾ (ਵੀਡੀਓ)


author

rajwinder kaur

Content Editor

Related News