ATM ਕੈਸ਼ ਦੇ ਰੱਖ-ਰਖਾਅ ਲੲੀ ਨਿਯੁਕਤ ਕੀਤੀਆਂ ਦੇਸ਼ ਦੀਆਂ ਪਹਿਲੀਆਂ ਤਿੰਨ ਔਰਤਾਂ (ਵੀਡੀਓ)
Tuesday, Jun 09, 2020 - 01:51 PM (IST)
ਜਲੰਧਰ (ਬਿਊਰੋ) - ਅੱਜ ਦੇ ਇਸ ਦੌਰ ਵਿੱਚ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਵੀ ਔਰਤ ਨੇ ਹਰੇਕ ਖੇਤਰ ਵਿੱਚ ਆਪਣੇ ਪੈਰ ਜਮ੍ਹਾ ਲਏ ਹਨ। ਪਰ ਇੱਕ ਖੇਤਰ ਔਰਤ ਦੀ ਹੋਂਦ ਤੋਂ ਅਛੂਤਾ ਸੀ, ਜੋ ਹਾਲ ਫਿਲਹਾਲ ਵਿੱਚ ਹੀ ਔਰਤ ਦੀ ਮੌਜੂਦਗੀ ਨਾਲ ਚਰਚਾ ਦਾ ਵਿਸ਼ਾ ਬਣ ਗਿਆ। ਕਈ ਵਾਰ ਪੈਸੇ ਕੱਢਵਾਉਣ ਲਈ ਏ.ਜੀ.ਐੱਸ. ਜਾਂਦਿਆਂ ਸਾਨੂੰ ਕਾਫੀ ਇਤਜ਼ਾਰ ਕਰਨਾ ਪੈਂਦਾ ਹੈ, ਕਿਉਂਕਿ ਸੁਰੱਖਿਆਂ ਨਿਗਰਾਨਾਂ ਦੀ ਮੌਜੂਦਗੀ ਵਿਚ ਇਕ ਆਦਮੀ ਅਟੈਚੀ ਲੈ ਕੇ ਅੰਦਰ ਜਾਂਦਾ ਹੈ ਅਤੇ ਕੈਸ਼ ਜਮ੍ਹਾਂ ਕਰਕੇ ਬਾਹਰ ਆਉਂਦਾ ਹੈ।
ਪੜ੍ਹੋ ਇਹ ਵੀ - ਅਮਰੀਕਾ ਨੂੰ ਕੋਰੋਨਾ ਦੇ ਨਾਲ-ਨਾਲ ਨਸਲੀ ਵਿਤਕਰਿਆਂ ਖ਼ਿਲਾਫ਼ ਅੰਦੋਲਨਾਂ ਨੇ ਚੁਤਰਫ਼ਾ ਘੇਰਿਆ !
ਇਸੇ ਲਈ ਦੇਸ਼ ’ਚ ਪਹਿਲੀ ਵਾਰ ਏ.ਟੀ.ਐੱਮ 'ਚ ਕੈਸ਼ ਦੇ ਰੱਖ-ਰਖਾਅ ਲਈ ਤਿੰਨ ਔਰਤਾਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਕਿ ਇਕ ਖਾਸ ਪਹਿਲ ਹੈ। ਇਹ ਪਹਿਲ ਬੈਂਕਿੰਗ ਆਟੋਮੇਸ਼ਨ ਕੰਪਨੀ ਏ.ਜੀ.ਐੱਸ. ਵੱਲੋਂ ਕੀਤੀ ਗਈ ਹੈ। ਦੱਸ ਦੇਈਏ ਕਿ ਨਿਯੁਕਤ ਕੀਤੀਆਂ ਔਰਤਾਂ, ਜਿਨ੍ਹਾਂ ਦੇ ਨਾਮ ਸਈਦਾ ਬੇਗਮ, ਜ਼ਕੀਆ ਬਾਨੋ ਅਤੇ ਬਲਕਿਸ ਬਾਨੋ ਹਨ, ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ। ਇਸ ਸਬੰਧ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ-ਪਹਿਲ ਇਹ ਨੌਕਰੀ ਕਰਨ ’ਚ ਸੰਗ ਆਉਂਦੀ ਸੀ ਪਰ ਉਨ੍ਹਾਂ ਦੇ ਇਸ ਕੰਮ ਵਿੱਚ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ। ਇਸੇ ਕਰਕੇ ਹੁਣ ਉਨ੍ਹਾਂ ਨੂੰ ਇਹ ਕੰਮ ਕਰਕੇ ਚੰਗਾ ਲੱਗਦਾ ਹੈ।
ਪੜ੍ਹੋ ਇਹ ਵੀ - ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਸਿੱਧੀ ਬਿਜਾਈ ਵੱਲ ਮੁੜੇ ਕਿਸਾਨ (ਵੀਡੀਓ)
ਜ਼ਿਕਰਯੋਗ ਹੈ ਕਿ ਅੱਜ ਜਦੋਂ ਔਰਤਾਂ ਹਰੇਕ ਖੇਤਰ ’ਚ ਖੁਦ ਨੂੰ ਸਾਬਿਤ ਕਰ ਰਹੀਆਂ ਹਨ ਤਾਂ ਫਿਰ "ਕੈਸ਼ ਇੰਡਸਟਰੀ" ਵਿੱਚ ਵੀ ਵੱਧ ਤੋਂ ਵੱਧ ਔਰਤਾਂ ਨੂੰ ਨੌਕਰੀ ਕਰਨੀ ਚਾਹੀਦੀ ਹੈ। ਇਸ ਸਬੰਧ ਵਿਚ ਏ.ਜੀ.ਐੱਸ. ਦੇ ਮੁਖੀ ਪਾਰਥਾ ਸਮਾਈ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚੋਂ ਇਸ ਕੰਮ ਦੇ ਲਈ ਔਰਤਾਂ ਨੂੰ ਨਿਯੁਕਤ ਕੀਤਾ ਜਾਵੇਗਾ। ਇਸ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ..
ਪੜ੍ਹੋ ਇਹ ਵੀ - ਦੁਆਬੇ ਦੀ ਹੂਕ : ਮਾਲਟਾ ਕਿਸ਼ਤੀ ਕਾਂਡ