ਕਿਸਾਨ ਅੰਦੋਲਨ ਨੂੰ ਲੈ ਕੇ ਦਿੱਲੀ ਪੁਲਸ ਕਮਿਸ਼ਨਰ ਬੋਲੇ- ਹਰ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ

12/22/2020 11:21:42 PM

ਨਵੀਂ ਦਿੱਲੀ - ਖੇਤੀਬਾੜੀ ਅੰਦੋਲਨ ਦੇ ਖ਼ਿਲਾਫ਼ ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਕਰੀਬ ਇੱਕ ਮਹੀਨੇ ਤੋਂ ਜਾਰੀ ਹੈ ਅਤੇ ਇਸ ਦੇ ਛੇਤੀ ਖ਼ਤਮ ਹੋਣ ਦੇ ਲੱਛਣ ਨਹੀਂ ਨਜ਼ਰ ਆ ਰਹੇ ਹਨ। ਇਹੀ ਨਹੀਂ ਵੱਡੀ ਗਿਣਤੀ ਵਿੱਚ ਹੋਰ ਖੇਤਰਾਂ ਦੇ ਕਿਸਾਨ ਇਸ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ। ਅਜਿਹੇ ਵਿੱਚ ਦਿੱਲੀ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਨੇ ਕਿਹਾ ਕਿ ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂਕਿ ਲਾਅ ਐਂਡ ਆਰਡਰ ਦਾ ਵਿਸ਼ਾ ਚਿੰਤਾਜਨਕ ਹੈ ਪਰ ਹਾਲਾਤ ਕਾਬੂ ਵਿੱਚ ਹਨ।
ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਖ਼ਿਲਾਫ਼ 6 ਹਫਤੇ 'ਚ ਤਿਆਰ ਹੋਵੇਗੀ ਵੈਕਸੀਨ: ਬਾਇਓਨਟੈਕ 

ਕਿਸਾਨ ਅੰਦੋਲਨ ਨੂੰ ਲੈ ਕੇ ਦਿੱਲੀ ਪੁਲਸ ਸਾਹਮਣੇ ਚੁਣੌਤੀ ਅਤੇ ਬਾਰਡਰ ਦੇ ਹਾਲਾਤ ਨੂੰ ਲੈ ਕੇ ਦਿੱਲੀ ਪੁਲਸ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਨੇ ਕਿਹਾ, ਅਸੀਂ ਵੇਖਿਆ ਹੈ ਕਿਸਾਨ ਅੰਦੋਲਨ ਨੂੰ ਤਕਰੀਬਨ 1 ਮਹੀਨਾ ਹੋ ਗਿਆ ਹੈ। ਕਿਸਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉਹ ਰੋਜ਼ਾਨਾ ਨਵੇਂ ਤਰੀਕੇ ਨਾਲ ਆਪਣੀਆਂ ਚੀਜ਼ਾਂ ਸਾਹਮਣੇ ਰੱਖ ਰਹੇ ਹਨ। ਠੀਕ ਉਸੇ ਤਰ੍ਹਾਂ ਹਰ ਇੱਕ ਚੁਣੌਤੀ ਲਈ ਦਿੱਲੀ ਪੁਲਸ ਆਪਣੇ ਨੂੰ ਤਿਆਰ ਵੀ ਕਰ ਰਹੀ ਹੈ। ਅਸੀਂ ਪੂਰਾ ਵਿਸ਼ਵਾਸ ਹੈ ਕਿ ਇਸ ਨਵੀਂ ਚੁਣੌਤੀ ਨੂੰ ਵੀ ਅਸੀਂ ਚੰਗੀ ਤਰ੍ਹਾਂ ਸੰਭਾਲ ਸਕਾਂਗੇ। 
ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਸੁਰੱਖਿਆ ਵਿਵਸਥਾ ਨੂੰ ਲੈ ਕੇ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ  ਨੇ ਕਿਹਾ ਕਿ ਇੱਕ ਪਾਸੇ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ ਤਾਂ ਦੂਜੇ ਪਾਸੇ ਜਵਾਨਾਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ, ਸਿਰਫ 3 ਬਾਰਡਰ ਹੀ ਨਹੀਂ ਤਮਾਮ ਬਾਰਡਰ ਹਨ ਅਤੇ ਸਾਰਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸਾਡੇ ਲਈ ਪੂਰੀ ਦਿੱਲੀ ਉਪਲਬੱਧ ਹੈ। ਗ੍ਰਹਿ ਮੰਤਰਾਲਾ ਨੇ ਸਾਨੂੰ ਵੱਖਰੀ ਫੋਰਸ ਦਿੱਤੀ ਹੈ। ਇਸ ਸਭ ਦੀ ਡਿਪਲਾਇਮੈਂਟ ਕੀਤੀ ਗਈ ਹੈ, ਮੈਂ ਪੁਲਸ ਪ੍ਰਬੰਧਾਂ ਤੋਂ ਸੰਤੁਸ਼ਟ ਹਾਂ।

ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਵੀ ਇੱਕ ਵਰਕਿੰਗ ਰਿਲੇਸ਼ਨ ਬਣਾ ਰੱਖਿਆ ਹੈ ਤਾਂ ਕਿ ਉਨ੍ਹਾਂ ਦੇ  ਪ੍ਰਦਰਸ਼ਨ ਨਾਲ ਸਬੰਧਤ ਜਾਣਕਾਰੀ ਸਾਨੂੰ ਮਿਲ ਸਕੇ। ਪੁਲਸ ਕਮਿਸ਼ਨਰ ਨੇ ਕਿਹਾ ਕਿ ਅਜੇ ਤੱਕ ਅਸੀਂ ਵੇਖਿਆ ਹੈ ਕਿ ਕਿਸਾਨ ਵੀ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂਕਿ ਲਾਅ ਐਂਡ ਆਰਡਰ ਦਾ ਸਬਜੈਕਟ ਚਿੰਤਾਜਨਕ ਹੈ ਪਰ ਹਾਲਾਤ ਕਾਬੂ ਵਿੱਚ ਹਨ। ਅਸੀਂ ਹਰ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰ ਰਹੇ ਹਾਂ। ਵੱਖ-ਵੱਖ ਜਾਂਚ ਏਜੰਸੀਆਂ ਨਾਲ ਸੰਪਰਕ ਵਿੱਚ ਹਾਂ ਅਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News