ਕੋਰੋਨਾ ਹੁਣ ਆਮ ਤੋਂ ਖ਼ਾਸ ਤੱਕ ਕਿਵੇਂ ਪਹੁੰਚਿਆ, ਗੱਲ ਸੋਚਣ ਵਾਲੀ ਏ...

Tuesday, Jul 14, 2020 - 02:48 PM (IST)

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ 
ਮੋਬਾਇਲ - 98550 36444 

ਕੋਰੋਨਾ ਦਾ ਹਮਲਾ ਭਾਵੇਂ ਪੂਰੇ ਵਿਸ਼ਵ ਉੱਤੇ ਹੋਇਆ ਹੈ ਪਰ ਇਸ ਨਾ ਮੁਰਾਦ ਮਹਾਮਾਰੀ ਨੇ ਪੂਰੇ ਵਿਸ਼ਵ ਦੇ ਸਾਰੇ ਕੰਮ-ਕਾਰ ਠੱਪ ਕਰਕੇ ਰੱਖ ਦਿੱਤੇ ਹਨ। ਹਰੇਕ ਖ਼ੇਤਰ ਅਤੇ ਹਰੇਕ ਉਦਯੋਗ ਜਗਤ ਤੋਂ ਲੈ ਕੇ ਸਰਕਾਰੀ ਅਰਧ ਸਰਕਾਰੀ ਹਰੇਕ ਖ਼ੇਤਰ ਨੂੰ ਪ੍ਰਭਾਵਿਤ ਕੀਤਾ ਹੈ। ਕੋਰੋਨਾ ਦਾ ਅਸਰ ਤਾਂ ਸਭ ਤੋਂ ਪਹਿਲਾਂ ਆਮ ਆਦਮੀ ਜਾਂ ਆਮ ਵਰਗ ਉੱਤੇ ਹੀ ਵੇਖਣ ਨੂੰ ਮਿਲਿਆ ਸੀ, ਕਿਉਂਕਿ ਜ਼ਮੀਨੀ ਪੱਧਰ ਤੋਂ ਜ਼ਮੀਨ ਨਾਲ ਜੁੜੇ ਹੋਣ ਕਰਕੇ, ਜ਼ਿਆਦਾਤਰ ਮੀਡੀਆ ਨੇ ਆਮ ਆਦਮੀ ਵਿੱਚ ਹੀ ਇਸ ਮਹਾਮਾਰੀ ਨੂੰ ਲੈ ਕੇ ਦਹਿਸ਼ਤ ਪਾਈ ਰੱਖੀ ਹੋਈ ਸੀ।

ਪਰ ਹੁਣ ਥੋੜ੍ਹੇ ਜਿਹੇ ਸਮੇਂ ਵਿੱਚ ਇਸ ਮਹਾਮਾਰੀ ਦਾ ਅਸਰ ਸਾਡੇ ਉੱਚ ਅਧਿਕਾਰੀਆਂ ’ਤੇ ਵੀ ਵੇਖਣ ਨੂੰ ਮਿਲਿਆ, ਜਿਨ੍ਹਾਂ ਵਿਚੋਂ DC ਰੋਪੜ, ADC ਲੁਧਿਆਣਾ, ADC ਜਗਰਾਉਂ, SSP ਜਲੰਧਰ, SDM ਹੁਸ਼ਿਆਰਪੁਰ, SDM ਮੁਹਾਲੀ, SDM ਰੋਪੜ, SDM ਖੰਨਾ, SDM ਫਗਵਾੜਾ, SDM ਮੁਹਾਲੀ, SDM ਪਾਇਲ, SDM ਦਿੜਬਾ, ਸ਼ੈਸ਼ਨ ਜੱਜ ਬਠਿੰਡਾ, ਸਿਵਲ ਸਰਜਨ ਸੰਗਰੂਰ ਆਦਿ ’ਤੇ ਸਾਡੇ ਫਤਿਹਗੜ੍ਹ ਸਾਹਿਬ ਤੋਂ ਵੀ ਡੀ. ਸੀ.ਸਾਹਿਬ ਅਤੇ ਐੱਸ. ਐੱਸ. ਪੀ ਸਾਹਿਬ ਨੇ ਵੀ ਆਮ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ।

ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?

ਉਨ੍ਹਾਂ ਅਪੀਲ ਵਿਚ ਕਿਹਾ ਕਿ ਲੋਕ ਉਨ੍ਹਾਂ ਦੇ ਦਫ਼ਤਰ ਆਉਣ ਦੀ ਵਜਾਏ ਸਾਡੇ ਹੈਲਪ ਲਾਇਨ ਨੰਬਰਾਂ ’ਤੇ ਜਾਂ ਸਾਡੇ ਮੇਲ ਆਈ. ਡੀ. ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਹੁਣ ਕੋਰੋਨਾ ਦਾ ਇਹ ਰੁਖ਼ ਉੱਚੇ ਲੋਕਾਂ ਤੱਕ ਪਹੁੰਚ ਕਰਨ ਦਾ ਕਾਰਨ ਕੀ..? ਤੇ ਫ਼ਿਲਮੀ ਸਿਤਾਰਿਆਂ ਜਿਵੇਂ ਇਰਫ਼ਾਨ ਖ਼ਾਨ ਜੀ ਜਦ ਕੀ ਉਹ ਪਹਿਲਾਂ ਹੀ ਕਿਸੇ ਬੀਮਾਰੀ ਕਾਰਨ ਪੀੜਤ ਚੱਲ ਰਹੇ ਸੀ ਪਰ ਜਦੋਂ ਉਹ ਦੁਨੀਆਂ ਨੂੰ ਅਲਵਿਦਾ ਆਖ ਗਏ ਅਤੇ ਉਨ੍ਹਾਂ ਦੇ ਨਾਂ ਨਾਲ ਵੀ ਕੋਰੋਨਾ ਪਾਜ਼ੇਟਿਵ ਲਾ ਕੇ ਮੌਤ ਦਾ ਇੱਕ ਕਾਰਨ ਦੱਸਿਆ ਗਿਆ। ਜਾਂ ਜੋ ਹੋਰ ਪੰਜਾਬ ਜਾਂ ਭਾਰਤ ਅੰਦਰ ਮੌਤਾਂ ਦਾ ਹੋਣਾ ਅਸਲੀਅਤ ਵਿੱਚ ਕਾਰਨ ਹੋਰ ਹੋਣਾ ਅਤੇ ਬਾਅਦ ਵਿੱਚ ਜਾਂ ਪੁਸ਼ਟੀ ਕਰਕੇ ਕੋਰੋਨਾ ਦਾ ਨਾਮ ਦੇ ਦਿੱਤਾ ਜਾਂਦਾ ਹੈ।

ਤਾਲਾਬੰਦੀ ਦੌਰਾਨ ਦਿੱਤੀ ਜਾ ਰਹੀ ਆਨਲਾਈਨ ਸਿੱਖਿਆ ’ਚ ਅਧਿਆਪਕਾਂ ਤੋਂ ਵੀ ਅਹਿਮ ਹੈ ਮਾਪਿਆਂ ਦੀ ਭੂਮਿਕਾ…

ਤੁਸੀਂ ਸੋਚਣਾ ਕੀ ਇਸ ਬੀਮਾਰੀ ਤੋਂ ਇਲਾਵਾ ਵੀ ਤਾਂ ਲੋਕ ਮਰ ਰਹੇ ਹਨ। ਉਨ੍ਹਾਂ ਦਾ ਕਿਤੇ ਵੀ ਜ਼ਿਕਰ ਨਹੀਂ ,....ਕਿਉਂ..? ਕਿਤੇ ਕੋਈ ਇਸ ਪਿੱਛੇ ਕੋਈ ਵੱਡਾ ਕਾਰਨ ਹੋਰ ਤਾਂ ਨਹੀਂ। ਇਸ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕਈ ਬੈਂਕਾਂ ਦਾ ਆਪਸ ਵਿੱਚ ਮਰਜ਼ ਕਰ ਦੇਣਾ, ਬਿਨਾਂ ਸ਼ੋਰ ਸ਼ਰਾਬੇ ਦੇ , ਹਰ ਰੋਜ਼ ਤੇਲ ਦੀਆਂ ਕੀਮਤਾਂ ਵਿੱਚ ਵਾਧਾ, ਪੈਟਰੋਲ ਦਾ 82 ਰੁਪਏ ਤੱਕ ਹੋ ਜਾਣਾ, ਡੀਜ਼ਲ ਦਾ ਬਰਾਬਰੀ ਤੱਕ ਜਾਣਾ ਬਿਨਾਂ ਕਿਸੇ ਰੌਲੇ ਰੱਪੇ ਦੇ ਬਿਨਾਂ ਕਿਸੇ ਵਿਰੋਧ ਦੇ ਰੇਲਵੇਂ ਵਿਭਾਗ ਨੂੰ ਪ੍ਰਾਈਵੇਟ ਕਰ ਦੇਣ ਤੱਕ ਦੇ ਵਿਚਾਰ ਸਾਂਝੇ ਕਰ ਲੈਣੇ, ਰੇਲਵੇਂ ਵਿਭਾਗ ਦੇ ਸਟੇਸ਼ਨਾਂ ਦੇ ਕਰੋੜਾਂ ਤੱਕ ਦੀ ਬੋਲੀ ਹੋਣ ਦੇ ਅਨੁਮਾਨ ਲਗਾਇਆ ਜਾਣਾ ਆਦਿ ਸ਼ਾਮਲ ਹਨ। ਕਿਤੇ ਇਸ ਕੋਰੋਨਾ ਦੇ ਨਾਂ ਹੇਠ ਸਾਡਾ ਬਹੁਤ ਕੁੱਝ ਵੇਚਣ ਦੀਆਂ ਤਿਆਰੀਆਂ ’ਤੇ ਨਹੀਂ ਕਰ ਰਹੀ ਸਰਕਾਰ।

ਅਪਾਹਜ ਵਿਅਕਤੀਆਂ ਲਈ ਪੜ੍ਹਾਈ ਅਤੇ ਰੁਜ਼ਗਾਰ ਦੇ ਜਾਣੋ ਖ਼ਾਸ ਮੌਕੇ

ਗੱਲ ਸਿਰਫ਼ ਸੋਚਣ ਅਤੇ ਵਿਚਾਰ ਕਰਨ ਦੀ ਹੈ। ਫ਼ੈਸਲੇ ਸਰਕਾਰ ਦੇ ਹੋ ਸਕਦੇ ਹਨ ਪਰ ਹੱਕ ਤਾਂ ਆਮ ਲੋਕਾਂ ਦੇ ਹੀ ਮਾਰੇ ਜਾਣਗੇ। ਸੋਚ ਸਰਕਾਰ ਦੀ ਦੂਰ ਤੱਕ ਹੋ ਸਕਦੀ ਹੈ ਪਰ ਮਾਰ ਤਾਂ ਦੂਰੋਂ ਵੀ ਆਮ ਵਰਗ ਨੂੰ ਹੀ ਪਵੇਗੀ। ਸੋਸ਼ਲ ਮੀਡੀਆ ’ਤੇ ਤਾਂ ਇਹ ਵੀ ਗੱਲਾਂ ਇਹ ਵੀ ਹੋ ਰਹੀਆਂ ਹਨ ਕਿ ਦੂਬੇ ਦੇ ਇਨਕਾਊਂਟਰ ਨੂੰ ਮੈਗਾ ਸਟਾਰ ਸਮਝੇ ਜਾਣ ਵਾਲੇ ਅਮਿਤਾਬ ਬੱਚਨ, ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ, ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਬੇਟੀ ਸਾਰੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

 ਬੱਚਨ ਪਰਿਵਾਰ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ’ਤੇ ਦੂਬੇ ਦੇ ਇਨਕਾਉਂਟਰ ਨੂੰ ਵੀ ਸਾਡੇ ਮੀਡੀਆ ਨੇ ਭੁਲਾਕੇ ਰੱਖ ਦਿੱਤਾ ਹੈ। ਬਸ ਸਾਰੇ ਪਾਸੇ ਅਮਿਤਾਬ ਬੱਚਨ ਅਤੇ ਉਸ ਦੇ ਪਰਿਵਾਰ ਦੀ ਗੱਲ ਹੀ ਹੋ ਰਹੀ ਹੈ। ਹੁਣ ਹੋ ਸਕਦਾ ਹੈ ਇਸ ਕੋਰੋਨਾ ਦੇ ਰੌਲੇ ਵਿੱਚ ਪੂਰੇ ਭਾਰਤ ਦੀ ਤਸਵੀਰ ਦੇ ਨਾਲ-ਨਾਲ ਪੰਜਾਬ ਦਾ ਵੀ ਬਹੁਤ ਕੁੱਝ ਬਦਲ ਜਾਣਾ ਹੈ।

15 ਸਾਲ ਦੀ ਉਮਰ ’ਚ 80 ਫੀਸਦੀ ਅਪਾਹਜ ਹੋਈ ‘ਪੂਜਾ ਸ਼ਰਮਾ’ ਅੱਜ ਬੱਚਿਆਂ ਲਈ ਬਣ ਰਹੀ ਹੈ ਪ੍ਰੇਰਣਾ

ਦੂਸਰੇ ਪਾਸੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ। W.H.O ਦੇ ਅਨੁਸਾਰ ਭਿਆਨਕ ਸਮਾਂ ਆਉਣ ਦਾ ਡਰ ਹੈ। W.H.O. ਵਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਅਰਜ ਕੀਤਾ ਜਾ ਰਿਹਾ ਹੈ ਕਿ ਕ੍ਰਿਪਾ ਕਰਕੇ ਇਸ ਬੀਮਾਰੀ ਨੂੰ ਮਖੌਲ ’ਚ ਨਾ ਲਿਆ ਜਾਵੇ। ਆਪਣਾ ਅਤੇ ਆਪਣੇ ਪਰਿਵਾਰ ਦਾ ਪੂਰਾ ਖਿਆਲ ਰੱਖਿਆ ਜਾਵੇ।

ਬੱਸ ਸਟੈਂਡ ’ਚ ਬੱਸਾਂ ਹਨ ਪਰ ਵਿੱਚ ਬੈਠਣ ਲਈ ਸਵਾਰੀਆਂ ਨਹੀਂ..?

ਇਸ ਮੌਕੇ ਜਿੱਥੇ ਗੱਲ ਖ਼ਿਆਲ ਰੱਖਣ ਦੀ ਆ ਜਾਂਦੀ ਹੈ ਤਾਂ ਸਵਾਲ ਇਹ ਆਉਂਦਾ ਹੈ ਕੀ ਸਰਕਾਰ ਨੇ ਆਮ ਲੋਕਾਂ ਦਾ ਖ਼ਿਆਲ ਰੱਖਿਆ ? ਕਈ ਪਿੰਡਾਂ ਵਿੱਚ ਤਾਂ ਦਿੱਤਾ ਹੋਇਆ ਰਾਸ਼ਨ ਸਰਪੰਚਾਂ ਨੇ ਹੀ ਅੱਧਾ ਗ਼ਾਇਬ ਕਰ ਦਿੱਤਾ। ਬਹੁਤ ਸਾਰੇ ਪਰਿਵਾਰ ਰਾਸ਼ਨ ਲੈਣ ਤੋਂ ਵੀ ਵਾਂਝੇ ਰਹਿ ਗਏ ਹਨ। ਇਸ ਤਾਲਾਬੰਦੀ ਵਿੱਚ ਸਰਕਾਰ ਨੇ ਬਹੁਤ ਸਾਰੀ ਸੈਟਿੰਗ ਜਿਵੇਂ ਕਰ ਲਈ ਹੋਵੇ, ਅਤੇ ਉਸ ਦੀ ਵਰਤੋਂ ਹੁਣ ਰਹੀ ਹੈ। ਕੋਰੋਨਾ ਦਾ ਡਰ ਵਿਖਾ ਕੇ, ਡਾਕਟਰਾਂ ਮੁਤਾਬਕ ਇਹ ਆਮ ਵਾਇਰਸ ਦੇ ਵਾਂਗੂ ਇੱਕ ਵਾਇਰਸ ਹੀ ਹੈ ਪਰ ਇਸ ਵਾਇਰਸ ਨੂੰ ਸਾਨੂੰ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਕੇ ਚੱਲਣਾ ਪਵੇਗਾ। ਜ਼ਿਆਦਾਤਰ ਲੋਕ ਇਸ ਦੇ ਡਰ ਕਾਰਨ ਹੀ ਮਰ ਜਾਂਦੇ ਹਨ, ਕੀ ਮੈਨੂੰ ਕੋਰੋਨਾ ਹੋ ਗਿਆ।

ਇਸ ਦੌਰਾਨ ਜਿੱਥੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ, ਉੱਥੇ ਹਰੇਕ ਵਸਤੂ ਵਿੱਚ ਵਾਧਾ ਕੀਤਾ ਗਿਆ ਹੈ। ਸਾਰੀਆਂ ਇੰਸੋਰੈਂਸ ਕੰਪਨੀਆਂ ਨੇ ਇੰਸੋਰਸ ਮਹਿੰਗੀ ਕਰ ਦਿੱਤੀ, ਮਾਰਕੀਟ ਵਿੱਚ ਸਾਰੀਆਂ ਦਵਾਈਆਂ ਦੇ ਰੇਟ ਵਧਾ ਦਿੱਤਾ ਗਏ ਹਨ। ਨਿੱਤ ਵਰਤੋ ਦੀਆਂ ਵਸਤਾਂ ਦੇ ਨਾਲ ਪ੍ਰਚੂਨ ਦੇ ਹਰੇਕ ਚੀਜ਼ ਪਿੱਛੇ 5 ਤੋਂ 10 ਰੁਪਏ ਦਾ ਫ਼ਰਕ ਨਾਲ ਮਹਿੰਗੀਆਂ ਵੇਚੀਆਂ ਜਾ ਰਹੀਆਂ ਹਨ।

ਮਾਨਸੂਨ ਦੇ ਮੌਸਮ ’ਚ ਘੱਟ ਨਾ ਹੋ ਜਾਵੇ ਤੁਹਾਡੀ ਖ਼ੂਬਸੂਰਤੀ, ਰੱਖੋ ਇਨ੍ਹਾਂ ਗੱਲਾਂ ਦਾ ਖਿਆਲ

ਕੋਰੋਨਾ ਮਹਾਮਾਰੀ ਦੇ ਨਾਂ ਨਾਲ-ਨਾਲ ਬਹੁਤ ਬਦਲਾਅ ਹੋ ਗਏ ਹਨ। ਹਰੇਕ ਚੀਜ਼ ਦੇ ਰੇਟ ਵੱਧ ਗਏ। ਇਹ ਸਭ ਬਿਨਾਂ ਧਰਨੇ ਲਾਇਆ, ਬਿਨਾਂ ਹੜ੍ਹਤਾਲ ਕੀਤਿਆਂ ਬੜੀ ਹੀ ਤੇਜ਼ੀ ਤੇ ਸੋਚੀ ਸਮਝੀ ਇੱਕ ਚਾਲ ਨਾਲ ਹੋ ਗਿਆ ਤੇ ਮੇਰੇ ਮਹਾਨ ਭਾਰਤ ਦੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ। ਸਾਰਿਆਂ ਨੂੰ ਬਸ ਆਪੋ-ਆਪਣੀ ਜਾਨ ਦੀ ਪੈ ਗਈ ਅਤੇ ਹੋ ਸਕਦਾ ਹੈ ਕੀ ਸਰਕਾਰ ਕੁੱਝ ਕੋਰਪਰੇਟ ਘਰਾਣਿਆਂ ਨਾਲ ਰਲ਼ਕੇ ਅੰਦਰੋਂ ਅੰਦਰੀ ਸੈਟਿੰਗ ਕਰਕੇ ਆਮ ਆਦਮੀ ਅਤੇ ਆਮ ਵਰਗ ਉੱਪਰ ਸਾਰੇ ਪਾਸੇ ਤੋਂ ਹੀ ਮਹਿੰਗਾਈ ਦਾ ਬੋਝ ਹੋਰ ਪਾ ਦਿੱਤਾ ਜਾਵੇ।

ਸ਼ਾਇਦ ਬਿਜ਼ਨੈਸ ਬੰਦਿਆਂ ਦਾ ਘਾਟਾ ਪੂਰਾ ਵੀ ਹੋ ਜਾਵੇ। ਸਮੇਂ ਦੇ ਨਾਲ ਪਰ ਇਸ ਮਹਿੰਗਾਈ ਦੇ ਦੌਰ ਵਿੱਚ ਆਮ ਵਰਗ ਲਈ ਆਪਣਾ ਪਰਿਵਾਰ ਚਲਾਉਣਾ ਬਹੁਤ ਔਖਾ ਹੋ ਗਿਆ ਹੈ। ਮਹਿੰਗਾਈ ਦਾ ਵੱਧਣਾ ਅਤੇ ਆਮ ਬੰਦੇ ਦੇ ਬੋਝ ਦਾ ਵੱਧਣਾ, ਇਹ ਸਭ ਇੱਕ ਨਕੰਮੀ ਸਰਕਾਰ ਦੀ ਨਿਸ਼ਾਨੀ ਜ਼ਾਹਰ ਕਰਦੀ ਹੈ। ਤੁਸੀਂ ਸੋਚਣਾ ਬਿਨਾਂ ਵਿਰੋਧ ਕੀਤਿਆਂ ਬਹੁਤ ਕੁੱਝ ਬਦਲ ਜਾਣਾ, ਇਹ ਇੱਕ ਸੋਚੀ ਸਮਝੀ ਚਾਲ ਨਹੀਂ ਤਾਂ ਹੋਰ ਕੀ ਹੋ ਸਕਦਾ ਹੈ। ਸੋਚਣਾ ਜ਼ਰੂਰ, ਕਿਉਂਕਿ ਸੋਚ ਦਾ ਦਾਇਰਾ ਵਧਾਕੇ ਹੋ ਸਕਦਾ ਹੈ ਮੈਂ ਹੀ ਕਿਤੇ ਗ਼ਲਤ ਹੋਵਾਂ।

ਦੇਸ਼ ਦੀ ਡੁੱਬਦੀ ਆਰਥਿਕਤਾ ਦੀ ਬੇੜੀ ਨੂੰ ਹੁਣ ਬਚਾਏਗੀ ‘ਖੇਤੀਬਾੜੀ’ (ਵੀਡੀਓ)


rajwinder kaur

Content Editor

Related News