ਗੁੱਡ ਨਿਊਜ਼ : ਹੁਣ FD ''ਤੇ ਕਮਾਓ ਵਧ ਰਿਟਰਨ, Axis ਬੈਂਕ ਨੇ ਦਿੱਤਾ ਤੋਹਫਾ

02/12/2019 3:47:09 PM

ਨਵੀਂ ਦਿੱਲੀ— ਜੇਕਰ ਤੁਸੀਂ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਚ ਪੈਸਾ ਨਿਵੇਸ਼ ਕਰਨ ਦਾ ਕੋਈ ਚੰਗਾ ਮੌਕਾ ਤਲਾਸ਼ ਰਹੇ ਸੀ, ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਐਕਸਿਸ ਬੈਂਕ 'ਚ ਹੁਣ ਇਸ 'ਤੇ ਵੱਧ ਰਿਟਰਨ ਮਿਲੇਗਾ। ਇਕ ਸਾਲ 'ਚ 1 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ 'ਤੇ 7 ਹਜ਼ਾਰ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਜਾ ਸਕਦੀ ਹੈ। ਬੈਂਕ ਦਾ ਇਹ ਕਦਮ ਉਸ ਵੇਲੇ ਸਾਹਮਣੇ ਆਇਆ ਹੈ, ਜਦੋਂ ਹਾਲ ਹੀ 'ਚ ਅੰਤਰਿਮ ਵਿੱਤ ਮੰਤਰੀ ਪਿਊਸ਼ ਗੋਇਲ ਨੇ ਆਪਣੇ ਬਜਟ ਭਾਸ਼ਣ 'ਚ ਵਿਆਜ ਦੀ ਆਮਦਨ 'ਤੇ ਟੈਕਸ ਕਟੌਤੀ (ਟੀ. ਡੀ. ਐੱਸ.) ਦੀ ਹੱਦ ਵਧਾਉਣ ਦਾ ਪ੍ਰਸਤਾਵ ਕੀਤਾ ਹੈ।

ਐਕਸਿਸ ਬੈਂਕ ਨੇ ਇਕ ਸਾਲ ਦੀ ਐੱਫ. ਡੀ. 'ਤੇ 7.3 ਫੀਸਦੀ ਵਿਆਜ ਆਫਰ ਕੀਤਾ ਹੈ। ਉੱਥੇ ਹੀ 2 ਸਾਲ ਦੀ ਫਿਕਸਡ ਡਿਪਾਜ਼ਿਟ 'ਤੇ ਹੁਣ 7.50 ਵਿਆਜ ਮਿਲੇਗਾ। ਇਸ ਦਾ ਮਤਲਬ ਹੈ ਕਿ 1 ਲੱਖ ਰੁਪਏ ਦੀ ਇਕ ਸਾਲ ਵਾਲੀ ਐੱਫ. ਡੀ. 'ਤੇ 7 ਹਜ਼ਾਰ ਰੁਪਏ ਤੋਂ ਵੱਧ ਦੀ ਵਿਆਜ ਆਮਦਨ ਹੋਵੇਗੀ। ਹਾਲਾਂਕਿ 3 ਸਾਲ ਤੋਂ 10 ਸਾਲ ਵਿਚਕਾਰ ਵਾਲੀ ਐੱਫ. ਡੀ. 'ਤੇ 7.25 ਫੀਸਦੀ ਵਿਆਜ ਮਿਲੇਗਾ।
ਉੱਥੇ ਹੀ, ਬਜ਼ੁਰਗਾਂ ਨੂੰ ਇਸ 'ਤੇ ਹੋਰ ਵੀ ਵੱਧ ਫਾਇਦਾ ਮਿਲੇਗਾ। ਉਨ੍ਹਾਂ ਨੂੰ 13 ਮਹੀਨੇ ਵਾਲੀ ਐੱਫ. ਡੀ. 'ਤੇ 8 ਫੀਸਦੀ ਵਿਆਜ ਮਿਲੇਗਾ। 6 ਜਾਂ 7 ਮਹੀਨੇ ਦੀ ਐੱਫ. ਡੀ. 'ਤੇ ਵੀ ਬੈਂਕ ਨੇ ਸੀਨੀਅਰ ਸਿਟੀਜ਼ਨਸ ਲਈ 7 ਫੀਸਦੀ ਵਿਆਜ ਆਫਰ ਕੀਤਾ ਹੈ, ਯਾਨੀ ਘੱਟ ਸਮੇਂ 'ਚ ਚੰਗਾ ਮੁਨਾਫਾ ਕਮਾਉਣ ਦਾ ਮੌਕਾ ਦਿੱਤਾ ਹੈ। ਐਕਸਿਸ ਬੈਂਕ ਵੱਲੋਂ ਜਾਰੀ ਨਵੀਂ ਵਿਆਜ ਲਿਸਟ ਲਾਗੂ ਹੋ ਚੁੱਕੀ ਹੈ। ਬੈਂਕ 'ਚ ਜਾ ਕੇ ਜਾਂ ਫਿਰ ਆਨਲਾਈਨ ਜਾਂ ਮੋਬਾਇਲ ਬੈਂਕਿੰਗ ਰਾਹੀਂ ਤੁਸੀਂ ਇਸ ਦਾ ਫਾਇਦਾ ਉਠਾ ਸਕਦੇ ਹੋ।


Related News