ਆਸਟਰੇਲੀਆਈ ਓਪਨ ਦੀਆਂ ਮਿਤੀਆਂ ਦਾ ਐਲਾਨ ਅਗਲੇ ਦੋ ਹਫਤਿਆਂ 'ਚ

Monday, Nov 23, 2020 - 12:32 AM (IST)

ਆਸਟਰੇਲੀਆਈ ਓਪਨ ਦੀਆਂ ਮਿਤੀਆਂ ਦਾ ਐਲਾਨ ਅਗਲੇ ਦੋ ਹਫਤਿਆਂ 'ਚ

ਮੈਲਬੋਰਨ– ਟੈਨਿਸ ਆਸਟਰੇਲੀਆ (ਟੀ. ਏ.) ਨੇ ਕਿਹਾ ਕਿ ਅਗਲੇ ਸਾਲ ਮੈਲਬੋਰਨ ਵਿਚ ਹੋਣ ਵਾਲੇ ਆਸਟਰੇਲੀਆਈ ਓਪਨ ਦੇ ਪ੍ਰੋਗਰਾਮ ਦਾ ਐਲਾਨ ਅਗਲੇ ਦੋ ਹਫਤਿਆਂ ਦੇ ਅੰਦਰ ਹੋ ਜਾਵੇਗਾ। ਟੀ. ਏ. ਦੇ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਕ੍ਰੇਗ ਟੈਲੀ ਨੇ ਐਤਵਾਰ ਨੂੰ ਉਨ੍ਹਾਂ ਗਲਤ ਰਿਪੋਰਟਾਂ ਦੇ ਜਵਾਬ ਵਿਚ ਇਹ ਗੱਲ ਕਹੀ, ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਸੈਸ਼ਨ ਦੇ ਸ਼ੁਰੂਆਤੀ ਗ੍ਰੈਂਡ ਸਲੈਮ ਨੂੰ ਫਰਵਰੀ ਜਾਂ ਮਾਰਚ ਤਕ ਟਾਲਿਆ ਜਾ ਸਕਦਾ ਹੈ। ਟੂਰਨਾਮੈਂਟ ਨੂੰ 18 ਜਨਵਰੀ ਨੂੰ ਸ਼ੁਰੂ ਹੋਣਾ ਹੈ ਪਰ ਖਿਡਾਰੀਆਂ ਤੇ ਸਹਿਯੋਗੀ ਮੈਂਬਰਾਂ ਨੂੰ ਮਿਲਾ ਕੇ ਲਗਭਗ 2500 ਲੋਕਾਂ ਦੇ ਇਕਾਂਤਵਾਸ ਦੀਆਂ ਲੋੜਾਂ ਨੂੰ ਪੂਰਾ ਕਰਨ 'ਤੇ ਸਵਾਲ ਬਣਿਆ ਹੋਇਆ ਹੈ। ਟੈਲੀ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਟੈਨਿਸ ਆਸਟਰੇਲੀਆ 'ਆਗਾਮੀ ਗਰਮੀਆਂ ਦੇ ਸੈਸ਼ਨ ਲਈ ਟੈਨਿਸ ਪ੍ਰੋਗਰਾਮ ਨੂੰ ਤੈਅ ਕਰਨ ਲਈ ਟੀ. ਏ. ਸਭ ਕੁਝ ਕਰ ਰਿਹਾ ਹੈ।
ਉਸ ਨੇ ਕਿਹਾ,''ਸਾਡਾ ਇਰਾਦਾ ਗਰਮੀ ਦੇ ਸੈਸ਼ਨ ਵਿਚ ਉਨ੍ਹਾਂ ਹਾਲਾਤ ਵਿਚ ਪਹੁੰਚਾਉਣਾ ਹੈ, ਜਿਹੜੇ ਖਿਡਾਰੀਆਂ ਨੂੰ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਲਈ ਤਿਆਰ ਕਰਨ ਵਿਚ ਮਦਦ ਕਰਨ ਤੇ ਖਿਡਾਰੀ ਤੇ ਦਰਸ਼ਕ ਸਾਰੇ ਸੁਰੱਖਿਅਤ ਮਹਿਸੂਸ ਕਰਨ। ਵਿਕਟੋਰੀਆ ਰਾਜ ਦੇ ਪ੍ਰਮੁੱਖ ਡੈਨੀਅਲ ਐਂਡ੍ਰਿਊਜ ਨੇ ਕਿਹਾ ਕਿ ਸਰਕਾਰ ਕਿਸੇ ਵੀ ਇਕਾਂਤਵਾਸ ਮੁੱਦੇ ਨੂੰ ਸੁਚਾਰੂ ਕਰਨ ਲਈ ਕੰਮ ਕਰ ਰਹੀ ਹੈ।


author

Gurdeep Singh

Content Editor

Related News