ਇਹ ਕੰਪਨੀ ਆਪਣੇ ਗਾਹਕਾਂ ਨੂੰ ਦੇ ਰਹੀ ਹੈ 4 ਮਹੀਨੇ ਤੱਕ ਦਾ ਮੁਫਤ ਇੰਟਰਨੈੱਟ

06/01/2020 4:33:33 PM

ਗੈਜੇਟ ਡੈਸਕ—ਬੀ.ਐੱਸ.ਐੱਨ.ਐੱਲ. ਯੂਜ਼ਰਸ ਲਈ ਖੁਸ਼ਖਬਰੀ ਹੈ। ਕੰਪਨੀ ਆਪਣੇ ਬ੍ਰਾਡਬੈਂਡ ਯੂਜ਼ਰਸ ਨੂੰ ਚਾਰ ਮਹੀਨੇ ਦੀ ਫ੍ਰੀ ਸਰਵਿਸ ਆਫਰ ਕਰ ਰਹੀ ਹੈ। ਇਸ ਧਾਂਸੂ ਆਫਰ ਦਾ ਫਾਇਦਾ ਭਾਰਤ ਫਾਇਬਰ ਬ੍ਰਾਂਡਬੈਂਡ ਯੂਜ਼ਰਸ ਨਾਲ ਹੀ ਲੈਂਡਲਾਈਨ ਬ੍ਰਾਡਬੈਂਡ ਅਤੇ ਵਾਈ-ਫਾਈ ਮੈਕਸ ਬ੍ਰਾਡਬੈਂਡ ਯੂਜ਼ਰਸ ਨੂੰ ਦਿੱਤਾ ਜਾ ਰਿਹਾ ਹੈ। ਇਸ ਆਫਰ ਦਾ ਲਾਭ ਉਹੀ ਯੂਜ਼ਰਸ ਲੈ ਸਕਦੇ ਹਨ ਜੋ ਬੀ.ਐੱਸ.ਐੱਨ.ਐੱਲ. ਦੇ 36 ਮਹੀਨੇ ਵਾਲੇ ਕਿਸੇ ਪਲਾਨ ਨੂੰ ਸਬਸਕਰਾਈਬ ਕਰਵਾਉਣਗੇ। ਕੰਪਨੀ ਕੋਲ ਦੂਜੇ ਕਈ ਲਾਂਗ ਟਰਮ ਪਲਾਨ ਵੀ ਹਨ ਪਰ ਉਨ੍ਹਾਂ 'ਚ ਚਾਰ ਮਹੀਨੇ ਫ੍ਰੀ ਸਰਵਿਸ ਦਾ ਆਫਰ ਨਹੀਂ ਦਿੱਤਾ ਜਾ ਰਿਹਾ।

ਬੀ.ਐੱਸ.ਐੱਨ.ਐੱਲ. ਭਾਰਤ ਫਾਈਬਰ ਬ੍ਰਾਡਬੈਂਡ ਅਤੇ ਦੂਜੇ ਬ੍ਰਾਡਬੈਂਡ ਕੁਨੈਕਸ਼ਨ ਨਾਲ ਇਕ ਤੋਂ ਜ਼ਿਆਦਾ ਲਾਂਗ ਟਰਮ ਪਲਾਨ ਆਫਰ ਕਰ ਰਿਹਾ ਹੈ। ਇਨ੍ਹਾਂ ਪਲਾਨ 'ਚ ਦੂਜੇ ਕਈ ਬੈਨੀਫਿਟਸ ਮਿਲਦੇ ਹਨ। 12 ਮਹੀਨਿਆਂ ਵਾਲੇ ਪਲਾਨ 'ਚ ਕੰਪਨੀ ਇਕ ਮਹੀਨੇ ਦੀ ਫ੍ਰੀ ਸਰਵਿਸ ਅਤੇ 24 ਮਹੀਨਿਆਂ ਵਾਲੇ ਪਲਾਨ 'ਚ 3 ਮਹੀਨੇ ਦੀ ਫ੍ਰੀ ਸਰਵਿਸ ਦੇ ਰਹੀ ਹੈ। ਉੱਥੇ, ਜੇਕਰ ਤੁਸੀਂ 36 ਮਹੀਨਿਆਂ ਦਾ ਪਲਾਨ ਲੈਂਦੇ ਹੋ ਤਾਂ ਤੁਹਾਨੂੰ ਕੁੱਲ 40 ਮਹੀਨੇ ਦੀ ਫ੍ਰੀ ਸਰਵਿਸ ਮਿਲੇਗੀ।

ਜੇਕਰ ਤੁਸੀਂ ਭਾਰਤ ਫਾਈਬਰ ਬ੍ਰਾਡਬੈਂਡ ਕੁਨਕੈਸ਼ਨ ਲੈਂਦੇ ਹੋ ਤਾਂ ਤੁਹਾਨੂੰ ਇਸ ਦੇ ਨਾਲ ਹੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਲੇਗੀ। ਜ਼ਿਆਦਾਤਰ ਪਲਾਨ 'ਚ ਕੰਪਨੀ ਤੈਅ ਐੱਫ.ਯੂ.ਪੀ. ਲਿਮਿਟ ਤਕ ਵਧੀਆ ਅਨਲਿਮਟਿਡ ਡਾਊਨਲੋਡਿੰਗ ਸਪੀਡ ਆਫਰ ਕਰ ਰਹੀ ਹੈ।

ਸਰਕਲ ਦੇ ਹਿਸਾਬ ਨਾਲ ਪਲਾਨ ਅਤੇ ਬੈਨੀਫਿਟਸ 'ਚ ਫਰਕ
ਕਿਸ ਪਲਾਨ 'ਚ ਕਿੰਨਾ ਡਾਟਾ ਬੈਨੀਫਿਟ ਮਿਲੇਗਾ ਇਹ ਪਲਾਨ ਦੇ ਰੈਂਟਲ 'ਤੇ ਨਿਰਭਰ ਕਰਦਾ ਹੈ। ਬੀ.ਐੱਸ.ਐੱਨ.ਐੱਲ. ਵੱਖ-ਵੱਖ ਸਰਕਲਸ 'ਚ ਵੱਖ-ਵੱਖ ਪਲਾਨ ਆਫਰ ਕਰਦਾ ਹੈ। ਅਜਿਹੇ 'ਚ ਇਨ੍ਹਾਂ ਪਲਾਨਸ 'ਚ ਮਿਲਣ ਵਾਲੇ ਬੈਨੀਫਿਟਸ ਅਤੇ ਕੀਮਤ 'ਚ ਵੀ ਥੋੜਾ ਫਰਕ ਹੁੰਦਾ ਹੈ। ਕੰਪਨੀ ਆਪਣੇ ਦੂਜੇ ਪਲਾਨਸ 'ਚ ਵੀ ਕਈ ਬੈਨੀਫਿਟਸ ਦੇ ਰਹੀ ਹੈ।


Karan Kumar

Content Editor

Related News