ਅਜਿਹਾ ਵਾਈ-ਫਾਈ ਜੋ ਕਰ ਸਕਦਾ ਹੈ ਆਮ ਨਾਲੋਂ 10,000 ਗੁਣਾਂ ਘੱਟ ਬਿਜਲੀ ਦੀ ਖਪਤ

Thursday, Feb 25, 2016 - 04:44 AM (IST)

ਅਜਿਹਾ ਵਾਈ-ਫਾਈ ਜੋ ਕਰ ਸਕਦਾ ਹੈ ਆਮ ਨਾਲੋਂ 10,000 ਗੁਣਾਂ ਘੱਟ ਬਿਜਲੀ ਦੀ ਖਪਤ

ਜਲੰਧਰ- ਵਾਈ-ਫਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਵਰਤੋਂ ਅਜੋਕੇ ਸਮੇਂ ਲਈ ਲਾਜ਼ਮੀ ਬਣ ਚੁੱਕੀ ਹੈ। ਹਰ ਵਿਅਕਤੀ ਇਸ ਦੀ ਵਰਤੋਂ ਤੋਂ ਵਾਕਿਫ ਹੈ। ਸਮਾਰਟਫੋਨ ਤੋਂ ਲੈ ਕੇ ਹਰ ਤਰ੍ਹਾਂ ਦੇ ਡਿਵਾਈਸ ''ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਗੱਲ ਨੂੰ ਵੀ ਕਾਫੀ ਹੱਦ ਤੱਕ ਸਹੀ ਕਿਹਾ ਜਾ ਸਕਦਾ ਹੈ ਕਿ ਇਸ ਦੀ ਵਰਤੋਂ ਦੀ ਬਿਜਲੀ ਦੀ ਖਪਤ ਨੂੰ ਵੀ ਵਧਾ ਦਿੰਦੀ ਹੈ। ਇਸੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਵਿਗਿਆਨੀਆਂ ਨੇ ਇਕ ਅਜਿਹਾ ਤਰੀਕਾ ਅਪਣਾਇਆ ਹੈ ਜਿਸ ਨਾਲ ਵਾਈ-ਫਾਈ ਨੂੰ ਕੁਨੈਕਟ ਕਰਨ ਸਮੇਂ ਇਹ ਬਲੂਟੂਥ ਕੁਨੈਕਸ਼ਨ ਤੋਂ ਵੀ ਘੱਟ ਪਾਵਰ ਲਵੇਗਾ। ਇਸ ਕੰਸਪੈਟ ਨੂੰ ਪੈਸਿਵ ਵਾਈਫਾਈ ਵਜੋਂ ਲਿਆ ਗਿਆ ਹੈ ਜੋ ਬਾਕੀ ਵਾਈਫਾਈ ਪੋਰਟਲ ਨਾਲੋਂ ਹਜ਼ਾਰਾਂ ਗੁਣਾ ਘੱਟ ਪਾਵਰ ਨਾਲ ਕੰਮ ਕਰੇਗਾ। ਇਕ ਕੰਸਪੈਟ ਦੇ ਤੌਰ ''ਤੇ ਇਸ ਨੂੰ ਕੁਝ ਸਮੇਂ ਲਈ ਹੀ ਚਲਾਇਆ ਗਿਆ ਹੈ ਹਾਲਾਕਿ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਇਹ ਹਜ਼ਾਰਾਂ ਗੁਣਾ ਘੱਟ ਪਾਵਰ ''ਚ ਵਾਈਫਾਈ ਕੁਨੈਕਸ਼ਨ ਨੂੰ ਐਕਸੈਸ ਕਰ ਸਕਦਾ ਹੈ। ਇਸ ਨੂੰ ਬਣਾਉਣ ਲਈ ਵਾਸ਼ਿੰਗਟਨ ਦੇ ਵਿਗਿਆਨੀਆਂ ਨੇ ਰੇਡੀਓ ਦੇ ਕੰਮ ਕਰਨ ਦੇ ਤਰੀਕੇ ਨੂੰ ਦੁਬਾਰਾ ਸਮਝਿਆ ਕਿ ਰੇਡੀਓ ਟਰਾਂਸਮਿਸ਼ਨ ਕਿਸ ਤਰ੍ਹਾਂ ਡਿਜ਼ੀਟਲ ਅਤੇ ਐਨਾਲਾਗ ਆਪ੍ਰੇਸ਼ਨ ਨਾਲ ਕੰਮ ਕਰਦਾ ਹੈ। 

ਇਸ ਕੰਸੈਪਟ ''ਚ ਇਕ ਸਿੰਗਲ ਸਿਸਟਮ ਨੂੰ ਪਲੱਗ ਕੀਤਾ ਜਾਂਦਾ ਹੈ ਜੋ ਕਿ ਕਾਫੀ ਮਾਤਰਾ ''ਚ ਪਾਵਰ ਲੈਂਦਾ ਹੈ। ਇਸ ਤੋਂ ਬਾਅਦ ਇਹ ਸਿਸਟਮ ਐਨਾਲਾਗ ਤਰੰਗਾਂ ਨੂੰ ਪੈਸਿਵ ਵਾਈਫਾਈ ਸੈਂਸਰ ਵੱਲ ਭੇਜਦਾ ਹੈ। ਇਨ੍ਹਾਂ ਸੈਂਸਰਜ਼ ਨੂੰ ਕਿਸੇ ਤਰ੍ਹਾਂ ਦੀ ਐਨਰਜ਼ੀ ਦੀ ਲੋੜ ਨਹੀਂ ਹੁੰਦੀ ਅਤੇ ਇਹ ਤਰੰਗਾਂ ਨੂੰ  ਡਿਜ਼ੀਟਲ ਸਵਿਚ ਨਾਲ ਰਿਫਲੈਕਟ ਕਰਦਾ ਹੈ ਜੋ ਇਕ ਵਾਈਫਾਈ ਪੈਕਟਸ ਨਾਂ ਦੀ ਟੀਮ ਬਣਾਉਂਦੀਆਂ ਹਨ। ਇਹ ਤਰੰਗਾਂ ਘੱਟ ਐਨਰਜ਼ੀ ਨਾਲ ਇੰਟਰਨੈੱਟ ਨੂੰ ਡਿਵਾਈਸਸ, ਫੋਨਸ ਅਤੇ ਰਾਊਟਰ ਲਈ 11 ਮੈਗਾਬਾਈਟਸ ਪ੍ਰਤੀ ਸਕਿੰਟ ਵਧਾ ਦਿੰਦੀਆਂ ਹਨ। ਖੋਜ਼ਕਾਰਾਂ ਅਨੁਸਾਰ ਇਸ ਤਕਨੀਕ ਨੂੰ ਕੈਂਪਸ ਦੌਰਾਨ ਸਹੀ ਤਰ੍ਹਾਂ ਨਾਲ ਵਿਚਾਰਿਆ ਅਤੇ ਪਰਖਿਆ ਗਿਆ ਹੈ ਅਤੇ ਇਹ ਸੈਂਸਰਜ਼ ਫੋਨਸ ਨਾਲ 100 ਫੁੱਟ ਦੀ ਦੂਰੀ ਤੋਂ ਵੀ ਕੁਨੈਕਟ ਕੀਤੇ ਜਾ ਸਕਦੇ ਹਨ।


Related News