iPhone ''ਚ VR ਦੇ ਫੀਚਰ ਦੇਵੇਗਾ ਇਹ ਫੋਨ ਕੇਸ

Tuesday, Dec 15, 2015 - 04:33 PM (IST)

iPhone ''ਚ VR ਦੇ ਫੀਚਰ ਦੇਵੇਗਾ ਇਹ ਫੋਨ ਕੇਸ

ਜਲੰਧਰ- ਵਰਚੁਅਲ ਰਿਐਲਟੀ (VR) ਦਾ ਅਨੁਭਵ ਦੇਣ ਲਈ ਕਈ ਤਰ੍ਹਾਂ ਦੇ ਕਾਰਡਬੋਰਡ ਬਣਾਏ ਗਏ ਹਨ ਜੋ ਫੋਨ ਦੇ ਨਾਲ ਅਟੈਚ ਕਰਨ ਨਾਲ VR ਦਾ ਅਨੁਭਵ ਦਿੰਦੇ ਹਨ ਪਰ ਹੁਣ ਤੁਸੀਂ ਇਕ ਕੇਸ ਦੀ ਮਦਦ ਨਾਲ VR ਦਾ ਅਨੁਭਵ ਆਪਣੇ iPhone ''ਤੇ ਵੀ ਕਰ ਸਕਦੇ ਹੋ।
ਇਸ ਨਵੇਂ ਤਰੀਕੇ ਨਾਲ ਡਿਜ਼ਾਈਨ ਕੇਸ ਨੂੰ ਸਿਲੀਕਾਨ ਰਬੜ ਅਤੇ ਪਾਲੀਕਾਰਬੋਨੇਟ ਪਲਾਸਟਿਕ ਨਾਲ ਬਣਾਇਆ ਜਾ ਰਿਹਾ ਹੈ ਤਾਂ ਜੋ ਇਸ ਨੂੰ ਆਸਾਨੀ ਨਾਲ ਫੋਨ ''ਤੇ ਫਿਟ ਕੀਤਾ ਜਾ ਸਕੇ ਤੇ ਇਸ ਦੇ ਸਾਰੇ ਪੋਰਟਸ, ਕੈਮਰਾ ਫੰਕਸ਼ਨ ਅਤੇ ਬਟਨਸ ਨੂੰ ਚਲਾਇਆ ਜਾ ਸਕੇ। ਇਸ ਚ ਲੱਗੇ ਲੈਂਸਸ ਨੂੰ ਸਕਰੈਚ ਰਸਿਸਟੇਂਟ ਬਣਾਇਆ ਗਿਆ ਹੈ ਤਾਂ ਜੋ ਯੂਜ਼ ਕਰਨ ''ਤੇ ਇਹ ਖਰਾਬ ਨਾ ਹੋਵੇ ਅਤੇ ਮੂਵੀ ਦੇਖਣ ਲਈ ਇਸ ਨੂੰ ਸਟੈਂਡ ਬਣਾ ਕੇ ਵੀ ਯੂਜ਼ ਕੀਤਾ ਜਾ ਸਕੇ। ਆਉਣ ਵਾਲੇ ਸਮੇਂ ''ਚ ਇਸ ਕੇਸ ਨੂੰ ਕਈ ਰੰਗਾ ਦੇ ਨਾਲ iPhone ਅਤੇ iPhone 6 plus ਲਈ ਉਪਲੱਬਧ ਕੀਤਾ ਜਾਵੇਗਾ।


Related News