ਸਨੈਪਡ੍ਰੈਗਨ 825 ਪ੍ਰੋਸੈਸਰ ਨਾਲ ਜੂਨ ''ਚ ਲਾਂਚ ਹੋ ਸਕਦੈ Nokia ਦਾ ਨਵਾਂ ਫਲੈਗਸ਼ਿਪ ਸਮਾਰਟਫੋਨ: ਰਿਪੋਰਟ

Wednesday, Mar 08, 2017 - 02:55 PM (IST)

ਸਨੈਪਡ੍ਰੈਗਨ 825 ਪ੍ਰੋਸੈਸਰ ਨਾਲ ਜੂਨ ''ਚ ਲਾਂਚ ਹੋ ਸਕਦੈ Nokia ਦਾ ਨਵਾਂ ਫਲੈਗਸ਼ਿਪ ਸਮਾਰਟਫੋਨ: ਰਿਪੋਰਟ

ਜਲੰਧਰ- ਨੋਕਿਆ ਨੇ ਐਮ. ਡਬਲੀਯੂ. ਸੀ 2017 ਬਾਰਸਿਲੋਨਾ ''ਚ ਨੋਕਿਆ 3 ਅਤੇ ਨੋਕਿਆ 5 ਸਮਾਰਟਫੋਨ ਲਾਂਚ ਕਰ ਸਭ ਦਾ ਧਿਆਨ ਆਪਣੇ ਵੱਲ ਖਿਚ ਲਿਆ ਹੈ। ਹਾਲਾਂਕਿ, ਕੰਪਨੀ ਨੇ ਫਲੈਗਸ਼ਿਪ ਸਮਾਰਟਫੋਨ ਦੇ ਬਾਰੇ ''ਚ ਕੋਈ ਘੋਸ਼ਣਾ ਨਹੀਂ ਕੀਤੀ ਜਿਸ ਦੇ ਨਾਲ ਕਈ ਗਾਹਕਾਂ ਨੂੰ ਨਿਰਾਸ਼ਾ ਹੋਈ। ਮੀਡੀਆ ਖ਼ਬਰਾਂ ਅਤੇ ਮਿਲੀ ਰਹੀਆਂ ਜਾਣਕਾਰੀਆਂ ਮੁਤਾਬਕ ਹੁਣ ਇਕ ਨਵੀਂ ਖ਼ਬਰ ਦਾ ਪਤਾ ਚੱਲਿਆ ਹੈ ਕਿ ਕੰਪਨੀ ਜੂਨ ''ਚ ਸਨੈਪਡਰੈਗਨ 825 ਪ੍ਰੋਸੈਸਰ ਵਾਲਾ ਇਕ ਫਲੈਗਸ਼ਿਪ ਨੋਕਿਆ ਡਿਵਾਇਸ ਜਾਰੀ ਕਰੇਗੀ। ਇਹ ਫੋਨ ਦੋ ਵੇਰਿਅੰਟ ''ਚ ਉਪਲੱਬਧ ਹੋਵੇਗਾ। ਚੀਨੀ ਵੈੱਬਸਾਈਟ ਮਾਇਡਰਾਇਵਰਸ ਦੀ ਨਵੀਂ ਰਿਪੋਰਟ ਦੇ ਮੁਤਾਬਕ, ਨੋਕਿਆ ਫਲੈਗਸ਼ਿਪ ਸਮਾਰਟਫੋਨ ਦੋ ਸਟੋਰੇਜ਼ ਮੈਮਰੀ ਅਤੇ 4 ਜੀ. ਬੀ ਰੈਮ ਅਤੇ 6 ਜੀ. ਬੀ ਰੈਮ ਵੇਰਿਅੰਟ ''ਚ ਉਪਲੱਬਧ ਹੋਵੇਗਾ।

 

ਪਾਕੇਟ ਨਾਓ ਦੀ ਰਿਪੋਰਟ ਦੇ ਮਤਾਬਕ, ਇਸ ਫੋਨ ''ਚ ਸਨੈਪਡਰੈਗਨ 835 ਪ੍ਰੋਸੈਸਰ ਹੋਵੇਗਾ। ਇਸ ਫੋਨ ਦੇ ਯੂਨਿਬਾਡ ਮੈਟਲ ਡਿਜ਼ਾਇਨ ਦੇ ਨਾਲ ਆਉਣ ਦੀ ਉਮੀਦ ਹੈ ਪਰ ਇਸ ਦੇ ਡਿਸਪਲੇ ਸਾਈਜ਼ ਦਾ ਪਤਾ ਨਹੀਂ ਚੱਲਿਆ ਹੈ, ਹਾਲਾਂਕਿ ਫੋਨ ਦਾ ਦੋ ਸਕ੍ਰੀਨ ਸਾਇਜ਼ ''ਚ ਆਉਣ ਦਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ, ਨੋਕਿਆ ਫਲੈਗਸ਼ਿਪ ਡਿਵਾਇਸ ''ਚ ਘੱਟ ਤੋਂ ਘੱਟ 23 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਸੈਟਅਪ ਹੋਵੇਗਾ। ਗੌਰ ਕਰਨ ਵਾਲੀ ਗੱਲ ਹੈ ਕਿ, ਦੋਨੋਂ ਵੇਰਿਅੰਟ ਚੋਂ ਇਕ ਦੇ ਡਿਊਲ ਕੈਮਰਾ ਸੈਟਅਪ ਦੇ ਨਾਲ ਆਉਣ ਦੀਆਂ ਖ਼ਬਰਾਂ ਹਨ।

 

ਫਲੈਗਸ਼ਿਪ ਸਮਾਰਟਫੋਨ ਦੇ ਛੋਟੇ ਸਾਇਜ਼ ਵਾਲੇ ਵੇਰਿਅੰਟ ਦੀ ਕੀਮਤ 4,000 ਚੀਨੀ ਯੂਆਨ ( ਕਰੀਬ 38,600 ਰੁਪਏ) ਜਦ ਕਿ ਵੱਡੇ ਸਾਈਜ਼ ਵਾਲੇ ਵੇਰਿਅੰਟ ਦੀ ਕੀਮਤ 4,500 ਚੀਨੀ ਯੂਆਨ (ਕਰੀਬ 43,500 ਰੁਪਏ) ਹੋ ਸਕਦੀ ਹੈ। ਗੌਰ ਕਰਣ ਵਾਲੀ ਗੱਲ ਹੈ, ਚਰਚਿਤ ਫਲੈਗਸ਼ਿਪ ਡਿਵਾਇਸ ''ਚ ਕਾਰਲ ਜੇਸਿਸ ਜਾਂ ਪਿਓਰ ਵਿਊ ਬਰਾਂਡਿੰਗ ਨਹੀਂ ਹੋਣ ਦੀ ਉਂਮੀਦ ਹੈ। ਕਿਉਂਕਿ ਕੰਪਨੀ ਨੇ ਆਧਿਕਾਰਕ ਤੌਰ ''ਤੇ ਸਪੱਸ਼ਟ ਕਰ ਦਿੱਤਾ ਹੈ ਕਿ ਕੰਪਨੀ ਕਾਰਲ ਜੇਸਿਸ ਟੈਕਨਾਲੋਜ਼ੀ ਦਾ ਇਸਤੇਮਾਲ ਨਹੀਂ ਕਰੇਗੀ।


Related News