Meizu ਦੀ ਇਸ ਡਿਵਾਇਸ ''ਚ ਹੈ ਫਾਸਟ ਚਾਰਜਿੰਗ ਟੈਕਨਾਲੋਜੀ ਅਤੇ 4G VoLTE ਸਪੋਰਟ

12/06/2016 6:00:39 PM

ਜਲੰਧਰ - ਚਾਈਨੀਜ਼ ਦੀ ਸਮਾਰਚਟਫੋਨ ਨਿਰਮਾਤਾ ਕੰਪਨੀ ਨੇ ਆਖਿਰਕਾਰ ਮੇਜ਼ੂ ਨੇ ਚੀਨ ''ਚ ਆਯੋਜਿਤ ਇਕ ਈਵੈਂਟ ''ਚ ਆਪਣਾ ਨਵਾਂ ਸਮਾਰਟਫੋਨ ਐੱਮ5 ਨੋਟ ਲਾਂਚ ਕਰ ਦਿੱਤਾ ਹੈ। ਇਹ ਫੋਨ ਤਿੰਨ ਵੱਖ-ਵੱਖ ਰੈਮ/ਸਟੋਰੇਜ਼ ਵੇਰਿਅੰਟ ''ਚ 3 ਜੀ. ਬੀ ਰੈਮ/16 ਜੀ. ਬੀ ਸਟੋਰੇਜ਼ 899 ਚੀਨੀ ਯੁਆਨ (8,900 ਰੁਪਏ), 3 ਜੀ. ਬੀ ਰੈਮ/32 ਜੀ. ਬੀ ਸਟੋਰੇਜ਼ 999 ਚੀਨੀ ਯੂਆਨ (ਕਰੀਬ 9,900 ਰੁਪਏ) ਅਤੇ 4 ਜੀ. ਬੀ ਰੈਮ/64 ਜੀ. ਬੀ ਸਟੋਰੇਜ ਵੇਰਿਅੰਟ 1, 499 ਚੀਨੀ ਯੂਆਨ ( 14,900 ਰੁਪਏ) ਰੁਪਏ ''0ਚ ਮਿਲੇਗਾ। ਇਸਦੀ ਵਿਕਰੀ ਵੀਰਵਾਰ ਤੋਂ ਸ਼ੁਰੂ ਹੋਵੇਗੀ।

 

ਮੇਜ਼ੂ ਐੱਮ5 ਸਪੈਸੀਫੀਕੇਸ਼ਨ

- ਐਂਡ੍ਰਾਇਡ 6.0 ਮਾਰਸ਼ਮੈਲੋ ਆਧਾਰਿਤ ਫਲਾਇਮ ਓ. ਐੱਸ 6

- ਮੇਟਲ ਬਾਡੀ

- 4000 ਐੱਮ. ਏ. ਐੱਚ

- ਫਾਸਟ ਚਾਰਜਿੰਗ ਟੈਕਨਾਲੋਜੀ ਨੂੰ ਸਪੋਰਟ ਕਰਦਾ।

- 90 ਮਿੰਟ ''ਚ ਹੀ ਪੂਰੀ ਤਰ੍ਹਾਂ ਚਾਰਜ ਹੋ ਜਾਂਦਾ ਹੈ।

- ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਇੰਟੀਗ੍ਰੇਟੇਡ ਹੈ।

- 5.5 ਇੰਚ (1080x1920 ਪਿਕਸਲ) ਐੱਲ. ਟੀ. ਪੀ. ਐੱਸ 2.5ਡੀ ਕਰਵਡ ਗਲਾਸ ਡਿਸਪਲੇ ।

- 1.8 ਗੀਗਾਹਰਟਜ਼ ਮੀਡੀਆਟੈੱਕ ਹੈਲੀਓ ਪੀ10 ਆਕਟਾ-ਕੋਰ ਪ੍ਰੋਸੈਸਰ

- ਗਰਾਫਿਕਸ ਲਈ ਏ ਆਰ. ਐੱਮ ਮਾਲੀ ਟੀ860 ਜੀ. ਪੀ. ਯੂ।

- ਐੱਸ. ਡੀ ਕਾਰਡ ਸਪੋਰਟ 128 ਜੀ. ਬੀ ਤੱਕ।- 4ਜੀ ਵੀ. ਓ. ਐੱਲ. ਟੀ. ਈ ਸਪੋਰਟ।

- ਅਪਰਚਰ ਐੱਫ/2.2, ਡਿਊਲ ਟੋਨ ਐੱਲ. ਈ. ਡੀ ਫਲੈਸ਼ ਅਤੇ ਪੀ. ਡੀ. ਏ. ਐੱਫ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ

- 4ਪੀ ਲੈਨਜ਼ ਨਾਲ 5 ਮੈਗਾਪਿਕਸਲ ਫ੍ਰੰਟ ਕੈਮਰਾ। - ਵਾਈ-ਫਾਈ 802.11 ਏ/ਬੀ/ਜੀ/ਐੱਨ, ਬਲੂਟੁੱਥ 4.1 ਅਤੇ ਜੀ. ਪੀ. ਐੱਸ ਸਪੋਰਟ 

- ਡਾਇਮੇਂਸ਼ਨ 153.6x75.8x8.15 ਮਿਲੀਮੀਟਰ

- ਭਾਰ 175 ਗ੍ਰਾਮ 

-  ਗ੍ਰੇ, ਸਿਲਵਰ, ਸ਼ੈਂਪੇਨ ਗੋਲਡ ਅਤੇ ਬਲੂ ਕਲਰ ਵੇਰਿਅੰਟ ''ਚ।


Related News