iBall ਨੇ ਲਾਂਚ ਕੀਤਾ ਆਪਣਾ ਪਹਿਲਾ ਐਂਡ੍ਰਾਇਡ ਮਾਰਸ਼ਮੈਲੋ ਸਮਾਰਟਫੋਨ
Friday, Jul 01, 2016 - 04:28 PM (IST)
.jpg)
ਜਲੰਧਰ: ਭਾਰਤੀ ਇਲੈਕਟ੍ਰਾਨਿਕਸ ਨਿਰਮਾਤਾ ਕੰਪਨੀ ਆਈਬਾਲ ਨੇ ਆਪਣਾ ਨਵਾਂ 4G ਸਮਾਰਟਫੋਨ ਐਂਡੀ 5ਜੀ ਬਲਿੰਕ 4G ਲਾਂਚ ਕਰ ਦਿੱਤਾ ਹੈ। ਆਈਬਾਲ ਦੇ ਇਸ ਸਮਾਰਟਫੋਨ ਦੀ ਕੀਮਤ 6,299 ਰੁਪਏ ਹੈ ਅਤੇ ਇਹ ਫੋਨ ਰੋੜ ਗੋਲਡ ਅਤੇ ਸਪੈਸ਼ਲ ਗੋਲਡ ਕਲਰ ਵੇਰਿਅੰਟ ''ਚ ਮਿਲੇਗਾ। ਇਸ ਸਮਾਰਟਫੋਨ ਨੂੰ ਕੰਪਨੀ ਦੀ ਵੈੱਬਸਾਈਟ ''ਤੇ ਇਸ ਦੀ ਕੀਮਤ ਅਤੇ ਸਪੈਸੀਫਿਕੇਸ਼ਨ ਨਾਲ ਲਿਸਟ ਕਰ ਦਿੱਤਾ ਗਿਆ ਹੈ।
ਐਂਡੀ 5G ਬਲਿੰਕ 4G ਕੰਪਨੀ ਦਾ ਪਹਿਲਾ ਸਮਾਰਟਫੋਨ ਹੈ ਜੋ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ। ਐਂਡੀ 5Gਬਲਿੰਕ 4G ''ਚ 5 ਇੰਚ (854x480ਪਿਕਸਲ) ਰੈਜ਼ੋਲਿਊਸ਼ਨ ਦਾ ਐੱਫ.ਡਬਲਿਯੂ ਵੀ. ਜੀ. ਏ ਆਈ. ਪੀ. ਐੱਸ ਡਿਸਪਲੇ ਹੈ। ਫੋਨ ''ਚ 1 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ. ਟੀ6735ਐੱਮ 64-ਬਿਟ ਪ੍ਰੋਸੈਸਰ ਦਿੱਤਾ ਗਿਆ ਹੈ। ਗਰਾਫਿਕਸ ਲਈ ਮਾਲੀ ਟੀ720 ਜੀ. ਪੀ. ਯੂ ਹੈ। ਫੋਨ ''ਚ 1GB ਰੈਮ ਅਤੇ 8 ਜੀ. ਬੀ ਇਨ-ਬਿਲਟ ਸਟੋਰੇਜ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ (32GB ਤੱਕ) ਵਧਾਈ ਜਾ ਸਕਦੀ ਹੈ।
ਇਸ ਆਈਬਾਲ ਐਂਡੀ 57 ਬਲਿੰਕ 47 ਸਮਾਰਟਫੋਨ ''ਚ ਐੱਲ. ਈ. ਡੀ ਫਲੈਸ਼ ਨਾਲ 5 MP ਦਾ ਆਟੋਫੋਕਸ ਰਿਅਰ ਕੈਮਰਾ ਹੈ। ਫੋਨ ''ਚ ਐੱਲ. ਈ. ਡੀ ਫਲੈਸ਼ ਦੇ ਨਾਲ 2 MP ਦਾ ਫ੍ਰੰਟ ਕੈਮਰਾ ਵੀ ਹੈ। ਡੂਅਲ ਸਿਮ ਵਾਲੇ ਇਸ ਫੋਨ ''ਚ ਦੋਨਾਂ ਸਿਮ ''ਤੇ 4G ਨੈੱਟਵਰਕ ਸਪੋਰਟ ਮਿਲਦਾ ਹੈ।
4G ਐੱਲ. ਟੀ. ਈ ਤੋ ਇਲਾਵਾ ਇਹ ਫੋਨ 3ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0 ਅਤੇ ਜੀ. ਪੀ. ਐੱਸ, ਏ-ਜੀ. ਪੀ. ਐੱਸ ਜਿਵੇਂ ਫੀਚਰ ਦਿੱਤੇ ਗਏ ਹਨ। ਆਈਬਾਲ ਦੇ ਇਸ ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 2300 MAh ਦੀ ਬੈਟਰੀ । ਫੋਨ ''ਚ 21 ਭਾਰਤੀ ਭਾਸ਼ਾਵਾਂ ਪੜ੍ਹਣ ਅਤੇ ਲਿੱਖਣ ਲਈ ਸਪੋਰਟ ਕਰਦਾ ਹੈ।