ਚਾਈਨਾ ਦਾ ਨਵਾਂ ਗੇਮਿੰਗ ਸਿਸਟਮ ਕਰੇਗਾ ਸੋਨੀ ਅਤੇ ਮਾਈਕ੍ਰੋਸਾਫਟ ਕੰਸੋਲਜ਼ ਦਾ ਮੁਕਾਬਲਾ

Thursday, May 12, 2016 - 03:01 PM (IST)

ਚਾਈਨਾ ਦਾ ਨਵਾਂ ਗੇਮਿੰਗ ਸਿਸਟਮ ਕਰੇਗਾ ਸੋਨੀ ਅਤੇ ਮਾਈਕ੍ਰੋਸਾਫਟ ਕੰਸੋਲਜ਼ ਦਾ ਮੁਕਾਬਲਾ
ਜਲੰਧਰ- ਜਿਵੇਂ ਕਿ ਅਸੀਂ ਚਾਈਨਾ ਵੱਲੋਂ ਬਣਾਏ ਗਏ ਕਈ ਆਈਫੋਨ ਕਲੋਨਜ਼ ਦੇਖੇ ਹੋਣਗੇ ਜਿਵੇਂ ਮੀਜ਼ੁ ਪ੍ਰੋ 6, ਹੁਣ ਇਹ ਗੇਮਿੰਗ ਐਰੀਨਾ ''ਚ ਵੀ ਕਦਮ ਰੱਖਣ ਜਾ ਰਹੀ ਹੈ। ਚਾਈਨਾ ਦੀ ਇਕ ਕੰਪਨੀ ਫੁਜ਼ੀ ਨੇ ਇਕ ਨਵੇਂ ਗੇਮਿੰਗ ਕੰਸੋਲ ਦਾ ਐਲਾਨ ਕੀਤਾ ਹੈ। ਟੋਮੇਹੋਕ ਐੱਫ 1(Tomahawk F1) ''ਚ ਸੋਨੀ ਦੇ ਪਲੇਅਸਟੇਸ਼ਨ 4 ਅਤੇ ਮਾਈਕ੍ਰੋਸਾਫਟ ਦੇ ਐਕਸਬਾਕਸ ਵਨ ਵਰਗੀਆਂ ਸਮਾਨਤਾਵਾਂ ਹਨ। ਇਹ ਕੰਸੋਲ ਪੀ.ਐੱਸ.4 ਤੋਂ ਪੂਰੀ ਤਰ੍ਹਾਂ ਪ੍ਰੇਰਿਤ ਹੈ ਜਦੋਂ ਕਿ ਇਸ ਐੱਫ1 ਦਾ ਕੰਟਰੋਲ ਬਿਲਕੁਲ ਐਕਸਬਾਕਸ ਵਨ ਦੀ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ। 
 
ਇਕ ਰਿਪੋਰਟ ਅਨੁਸਾਰ ਇਹ ਕੰਸੋਲ ਐਂਡ੍ਰਾਇਡ ਲਈ ਕੰਮ ਕਰਦਾ ਹੈ ਅਤੇ ਇਸ ਦੀ ਕੀਮਤ 899 ਯੂਆਨ ਰੱਖੀ ਗਈ ਹੈ ਜਿਸ ਨੂੰ 140 ਡਾਲਰ, AU190 ਡਾਲਰ ਅਤੇ £95 ਡਾਲਰ ''ਚ ਬਦਲਿਆ ਜਾ ਸਕਦਾ ਹੈ। ਸੋਨੀ ਅਤੇ ਮਾਈਕ੍ਰੋਸਾਫਟ ਦੇ ਕੰਸੋਲ ਨੂੰ ਪੀਪਲਜ਼ ਰਿਪਬਲਿਕ ''ਚ ਸੀਮਿਤ ਕੀਤਾ ਗਿਆ ਹੈ ਜਿਸ ''ਚ ਗੇਮਿੰਗ ਕੰਸੋਲਜ਼ ਨੂੰ ਜੁਲਾਈ ਤੱਕ ਬੈਨ ਕੀਤਾ ਗਿਆ ਹੈ ਅਤੇ ਫੁਜ਼ੀ ਦਾ ਕੰਸੋਲ ਇਸ ਦਾ ਲਾਭ ਲੈ ਸਕਦਾ ਹੈ।

Related News