ਇਸ ਆਨਲਾਈਨ ਸ਼ਾਪਿੰਗ ਸਾਈਟਸ ਨੇ ਦੁਬਾਰਾ ਸ਼ੁਰੂ ਕੀਤੀ ਕੈਸ਼ ਆਨ ਡਿਲਵਰੀ ਸਰਵੀਸ

Friday, Nov 18, 2016 - 03:49 PM (IST)

ਇਸ ਆਨਲਾਈਨ ਸ਼ਾਪਿੰਗ ਸਾਈਟਸ ਨੇ ਦੁਬਾਰਾ ਸ਼ੁਰੂ ਕੀਤੀ ਕੈਸ਼ ਆਨ ਡਿਲਵਰੀ ਸਰਵੀਸ

ਜਲੰਧਰ - 1000 ਅਤੇ 500 ਰੁਪਏ  ਦੇ ਨੋਟ ਬੰਦ ਹੋਣ ਤੋਂ ਬਾਅਦ ਕੁੱਝ ਆਨਲਾਈਨ ਸ਼ਾਪਿੰਗ ਸਾਇਟਸ ਨੇ ਪ੍ਰੋਡਕਟਸ ''ਤੇ ਕੈਸ਼ ਆਨ ਡਿਲਿਵਰੀ ਦੀ ਆਪਸ਼ਨ ਬੰਦ ਕਰ ਦਿੱਤੀ ਸੀ ਜਿਨ੍ਹਾਂ ''ਚ ਐਮਾਜ਼ਨ, ਫਲਿੱਪਕਾਰਟ ਅਤੇ ਸਨੈਪਡੀਲ ਆਦਿ ਸ਼ਾਮਿਲ ਸੀ। ਹੁਣ ਇਨ੍ਹਾਂ ਕੰਪਨੀਆਂ ਨੇ ਦੁਬਾਰਾ COD ਸਰਵਿਸ ਮਤਲਬ ਕਿ ਕੈਸ਼ ਆਨ ਡਿਲਵਿਰੀ ਸਰਵਿਸ ਸ਼ੁਰੂ ਕਰ ਦਿੱਤੀਆਂ ਹਨ ਅਤੇ ਹੁਣ ਤੁਸੀਂ ਵੇਲਿਡ 500 ਅਤੇ 2000 ਰੁਪਏ ਦੇ ਨੋਟ ਪੇਮੇਂਟਸ ਕਰ ਸਕਦੇ ਹੋ।

 

ਧਿਆਨ ਯੋਗ ਹੈ ਕਿ COD ਸਰਵਿਸ ਨੂੰ ਸਭ ਤੋਂ ਪਹਿਲਾਂ ਐਮਾਜਨ ਨੇ ਬੰਦ ਕੀਤਾ ਸੀ ਅਤੇ ਫਿਰ ਕਰੀਬ-ਕਰੀਬ ਫਲਿੱਪਕਾਰਟ ਅਤੇ ਸਨੈਪਡੀਲ ਨੇ ਵੀ ਇਸ ਨੂੰ ਬੰਦ ਕਰ ਦਿੱਤਾ,  ਇਸ ਦੇ ਨਾਲ ਕੁੱਝ ਸਾਈਟਸ ''ਤੇ ਇਹ ਲਿੱਖਿਆ ਆ ਰਿਹਾ ਸੀ ਕਿ 500 ਅਤੇ 1000 ਰੁਪਏ ਪੇਮੇਂਟ ਲਈ ਮੰਜ਼ੂਰ ਨਹੀਂ ਕੀਤੇ ਜਾਣਗੇ। ਹਾਲ ਹੀ ''ਚ ਫਲਿੱਪਕਾਰਟ ਨੇ ਇਹ ਮੇਂਸ਼ਨ ਕੀਤਾ ਹੈ ਕਿ ਰਿਜਰਵ ਬੈਂਕ ਆਫ ਇੰਡੀਆ ਦੁਆਰਾ 10 ਨਵੰਬਰ 2016 ਤੋਂ ਜਾਰੀ ਕੀਤੇ ਗਏ ਨੋਟ ਮੰਜ਼ੂਰ ਕੀਤੇ ਜਾਣਗੇ।


Related News