ਸਵ. ਪ੍ਰਿੰਸੀਪਲ ਸੁਰਜੀਤ ਸਿੰਘ ਦੀ ਅੰਤਿਮ ਅਰਦਾਸ ਹੋਈ
Sunday, Nov 11, 2018 - 04:41 PM (IST)

ਤਰਨਤਾਰਨ (ਸ਼ਕਤੀ ਸ਼ਰਮਾ) - ਪਿਛਲੇ ਦਿਨੀ ਸੰਖੇਪ ਬੀਮਾਰੀ ਨਾਲ ਚੱਲ ਵੱਸੇ ਸਵ. ਪ੍ਰਿੰਸੀਪਲ ਸੁਰਜੀਤ ਸਿੰਘ ਦੀ ਅੱਜ ਗੁਰਦੁਆਰਾ ਲਕੀਰ ਸਾਹਿਬ ਵਿਖੇ ਅੰਤਿਮ ਅਰਦਾਸ ਹੋਈ। ਇਸ ਮੌਕੇ ਸਰਕਾਰੀ ਸੈਕੰ. ਸਕੂਲ ਤੁਡ਼ ਤੋਂ ਲੈਕਚਰਾਰ ਮਨਜਿੰਦਰ ਸਿੰਘ, ਤਜਿੰਦਰ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ, ਮਨਿੰਦਰ ਕੌਰ, ਪਰਮਿੰਦਰ ਸਿੰਘ, ਡੀ. ਈ. ਓ. ਪਰਮਜੀਤ ਸਿੰਘ, ਲੈਕਚਰਾਰ ਕਮਲ, ਲੈਕਚਰਾਰ ਮੰਗਤ ਸਿੰਘ ਤੇ ਸਰਕਾਰੀ ਸੈਕੰ. ਸਕੂਲ ਸਭਰਾ ਤੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਸਟਾਫ ਨੇ ਭਾਗ ਲਿਆ ਤੇ ਸੁਰਜੀਤ ਸਿੰਘ ਦੀ ਪਤਨੀ ਸੋਨੀਆ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਹੋਰ ਵੀ ਕਈ ਰਿਸ਼ਤੇਦਾਰ ਹਾਜ਼ਰ ਹੋਏ।