ਕੋਵਿਡ-19 ਚਿੰਤਾ : ਰੁਪਏ ਨੂੰ 31 ਪੈਸੇ ਦਾ ਨੁਕਸਾਨ, 73.12 ਤੋਂ ਪਾਰ ਡਾਲਰ

Monday, Apr 05, 2021 - 12:03 PM (IST)

ਕੋਵਿਡ-19 ਚਿੰਤਾ : ਰੁਪਏ ਨੂੰ 31 ਪੈਸੇ ਦਾ ਨੁਕਸਾਨ, 73.12 ਤੋਂ ਪਾਰ ਡਾਲਰ

ਮੁੰਬਈ- ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਵਿਚਕਾਰ ਸੋਮਵਾਰ ਨੂੰ ਰੁਪਿਆ 31 ਪੈਸੇ ਦੀ ਵੱਡੀ ਗਿਰਾਵਟ ਨਾਲ 73.43 ਪ੍ਰਤੀ ਡਾਲਰ 'ਤੇ ਆ ਗਿਆ।

ਸੈਂਸੈਕਸ ਅਤੇ ਨਿਫਟੀ ਵਿਚ ਵੀ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ। ਸੈਂਸੈਕਸ 1,400 ਅੰਕ ਤੱਕ ਡਿੱਗਾ ਅਤੇ ਨਿਵੇਸ਼ਕਾਂ ਦੇ 4.54 ਲੱਖ ਕਰੋੜ ਰੁਪਏ ਡੁੱਬ ਗਏ।

ਸਥਾਨਕ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਨਾਲ ਵੀ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ। ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿਚ ਰੁਪਿਆ ਸ਼ੁਰੂਆਤੀ ਕਾਰੋਬਾਰ ਵਿਚ 73.38 ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ, ਜੋ ਬਾਅਦ ਵਿਚ 31 ਪੈਸੇ ਦੇ ਨੁਕਸਾਨ ਨਾਲ 73.43 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। ਵੀਰਵਾਰ ਨੂੰ ਰੁਪਿਆ 73.12 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਅਮਰੀਕੀ ਡਾਲਰ ਦਾ ਰੁਖ਼ ਦਰਸਾਉਣ ਵਾਲਾ ਸੂਚਕ 0.02 ਫ਼ੀਸਦੀ ਟੁੱਟ ਕੇ 92.99 'ਤੇ ਆ ਗਿਆ।


author

Sanjeev

Content Editor

Related News