ਡਾਓ ਜੋਂਸ 'ਚ 38 ਅੰਕ ਦੀ ਬੜ੍ਹਤ, ਨੈਸਡੈਕ ਤੇ S&P ਵੀ ਗ੍ਰੀਨ 'ਤੇ ਬੰਦ

06/20/2019 7:51:50 AM

ਵਾਸ਼ਿੰਗਟਨ— ਬੁੱਧਵਾਰ ਵੀ ਅਮਰੀਕੀ ਸਟਾਕਸ ਬਾਜ਼ਾਰ 'ਚ ਤੇਜ਼ੀ ਦਰਜ ਕੀਤੀ ਗਈ। ਬਾਜ਼ਾਰ ਉਮੀਦਾਂ ਮੁਤਾਬਕ ਫੈਡਰਲ ਰਿਜ਼ਰਵ ਦੀ ਪਾਲਿਸੀ ਜਾਰੀ ਹੋਣ ਨਾਲ ਨਿਵੇਸ਼ਕਾਂ ਦੀ ਧਾਰਨਾ ਨੂੰ ਮਜਬੂਤੀ ਮਿਲੀ। ਫੈਡਰਲ ਰਿਜ਼ਰਵ ਨੇ ਮੀਟਿੰਗ 'ਚ ਵਿਆਜ ਦਰਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ ਤੇ ਉਸ ਨੇ ਸੰਕੇਤ ਦਿੱਤਾ ਹੈ ਕਿ ਭਵਿੱਖ 'ਚ ਮਾਨਿਟਰੀ ਪਾਲਿਸੀ ਨੂੰ ਨਰਮ ਕੀਤਾ ਜਾ ਸਕਦਾ ਹੈ।

 

ਇਸ ਵਿਚਕਾਰ ਡਾਓ ਜੋਂਸ ਲਗਾਤਾਰ ਦੂਜੇ ਦਿਨ ਤੇਜ਼ੀ ਦਰਜ ਕਰਦੇ ਹੋਏ 38.46 ਅੰਕ ਦੀ ਮਜਬੂਤੀ 'ਚ 26,504 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.3 ਫੀਸਦੀ ਦੀ ਮਜਬੂਤੀ ਨਾਲ 2,926.46 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਇਲਾਵਾ ਨੈਸਡੈਕ ਕੰਪੋਜ਼ਿਟ 0.4 ਫੀਸਦੀ ਚੜ੍ਹ ਕੇ 7,987 'ਤੇ ਬੰਦ ਹੋਇਆ। ਐੱਸ. ਐਂਡ ਪੀ.-500 ਇੰਡੈਕਸ ਆਪਣੇ 1 ਮਈ ਦੇ ਆਲਟਾਈਮ ਹਾਈ 2,954.13 ਦੇ ਨਜ਼ਦੀਕ ਹੈ।
ਬਾਜ਼ਾਰ ਚੀਨ ਤੇ ਅਮਰੀਕਾ ਵਿਚਕਾਰ ਵਪਾਰ ਨੂੰ ਲੈ ਕੇ ਹੋਣ ਵਾਲੀ ਵਾਰਤਾ 'ਤੇ ਵੀ ਨਜ਼ਰ ਰੱਖ ਰਿਹਾ ਹੈ। ਉੱਥੇ ਹੀ, ਨਿਵੇਸ਼ਕਾਂ ਨੂੰ ਉਮੀਦ ਹੈ ਕਿ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਸਤੰਬਰ ਜਾਂ ਦਸੰਬਰ 'ਚ ਵਿਆਜ ਦਰਾਂ 'ਚ ਕਟੌਤੀ ਹੋ ਸਕਦੀ ਹੈ। 28 ਜੂਨ ਨੂੰ ਜਪਾਨ 'ਚ ਸ਼ੁਰੂ ਹੋਣ ਵਾਲੇ ਜੀ-20 ਸੰਮੇਲਨ ਦੌਰਾਨ ਡੋਨਾਲਡ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਵਿਚਕਾਰ ਹੋਣ ਵਾਲੀ ਮੁਲਾਕਾਤ 'ਚ ਕੀ ਹੱਲ ਨਿਕਲਦਾ ਹੈ ਇਸ 'ਤੇ ਵੀ ਬਾਜ਼ਾਰ ਦੀ ਨਜ਼ਰ ਰਹੇਗੀ।


Related News