ਡਾਲਰ ਮੁਕਾਬਲੇ ਭਾਰਤੀ ਕਰੰਸੀ 7 ਪੈਸੇ ਦੀ ਗਿਰਾਵਟ ਨਾਲ ਬੰਦ

10/23/2020 4:20:48 PM

ਮੁੰਬਈ— ਸ਼ੁੱਕਰਵਾਰ ਨੂੰ ਭਾਰਤੀ ਕਰੰਸੀ 'ਚ ਕਮਜ਼ੋਰੀ ਦਰਜ ਹੋਈ। ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੀ ਮਜਬੂਤੀ ਨਾਲ ਭਾਰਤੀ ਕਰੰਸੀ 'ਚ ਗਿਰਾਵਟ ਦਰਜ ਕੀਤੀ ਗਈ। ਰੁਪਿਆ 7 ਪੈਸੇ ਲੁੜਕ ਕੇ 73.61 ਪ੍ਰਤੀ ਡਾਲਰ 'ਤੇ ਬੰਦ ਹੋਇਆ।

ਪਿਛਲੇ ਕਾਰੋਬਾਰੀ ਦਿਨ ਰੁਪਿਆ ਚਾਰ ਪੈਸੇ ਦੀ ਮਜਬੂਤੀ ਨਾਲ 73.54 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ। ਘਰੇਲੂ ਸ਼ੇਅਰ ਬਾਜ਼ਾਰ ਦੀ ਮਜਬੂਤ ਸ਼ੁਰੂਆਤ ਦੇ ਬਾਵਜੂਦ ਡਾਲਰ ਦੀ ਮਜਬੂਤੀ ਸਾਹਮਣੇ ਭਾਰਤੀ ਕਰੰਸੀ ਪੂਰੇ ਕਾਰੋਬਾਰ ਦੌਰਾਨ ਦਬਾਅ 'ਚ ਰਹੀ।

ਕਾਰੋਬਾਰ ਦੇ ਸ਼ੁਰੂ 'ਚ ਰੁਪਿਆ 8 ਪੈਸੇ ਡਿੱਗ ਕੇ 73.62 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ। ਕਾਰੋਬਾਰ ਦੌਰਾਨ ਇਹ 73.67 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਹੇਠਲੇ ਪੱਧਰ ਅਤੇ 73.46 ਰੁਪਏ ਪ੍ਰਤੀ ਡਾਲਰ ਦੇ ਉੱਚ ਪੱਧਰ ਦੇ ਵਿਚਕਾਰ ਰਿਹਾ। ਅੰਤ 'ਚ ਇਹ ਪਿਛਲੇ ਦਿਨ ਦੀ ਤੁਲਨਾ 'ਚ ਸੱਤ ਪੈਸੇ ਡਿੱਗ ਕੇ 73.61 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।


Sanjeev

Content Editor

Related News