ਕੱਚੇ ਤੇਲ ''ਚ ਜ਼ੋਰਦਾਰ ਤੇਜ਼ੀ, ਸੋਨੇ ''ਚ ਗਿਰਾਵਟ

06/26/2019 9:42:56 AM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਜ਼ੋਰਦਾਰ ਤੇਜ਼ੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ 1.80 ਫੀਸਦੀ ਦੀ ਮਜ਼ਬੂਤੀ ਦੇ ਨਾਲ 59.00 ਡਾਲਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਉੱਧਰ ਬ੍ਰੈਂਡ ਕਰੂਡ 'ਚ ਵੀ ਤੇਜ਼ੀ ਦਿਸ ਰਹੀ ਹੈ ਅਤੇ ਇਹ 1.12 ਫੀਸਦੀ ਦੀ ਤੇਜ਼ੀ ਦੇ ਨਾਲ 66 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ। 
ਉੱਧਰ ਦੂਜੇ ਪਾਸੇ ਕੌਮਾਂਤਰੀ ਬਾਜ਼ਾਰ 'ਚ ਸੋਨੇ 'ਚ ਕਮਜ਼ੋਰੀ ਨਜ਼ਰ ਆ ਰਹੀ ਹੈ ਅਤੇ ਕਾਮੈਕਸ 'ਤੇ ਸੋਨਾ 0.25 ਫੀਸਦੀ ਦੀ ਗਿਰਾਵਟ ਨਾਲ 1415.20 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ 'ਚ ਵੀ ਕਮਜ਼ੋਰੀ ਦਿਖਾਈ ਦੇ ਰਹੀ ਹੈ ਅਤੇ ਕਾਮੈਕਸ 'ਤੇ ਚਾਂਦੀ 0.15 ਫੀਸਦੀ ਦੀ ਕਮਜ਼ੋਰੀ ਦੇ ਨਾਲ 15 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਹੀ ਹੈ। 
ਸੋਨਾ
ਖਰੀਦੋ-34600 ਰੁਪਏ
ਟੀਚਾ-34800 ਰੁਪਏ
ਸਟਾਪਲਾਸ-34300 ਰੁਪਏ
ਕੱਚਾ ਤੇਲ 
ਖਰੀਦੋ-4040 ਰੁਪਏ
ਟੀਚਾ-3990 ਰੁਪਏ
ਸਟਾਪਲਾਸ-4120 ਰੁਪਏ


Aarti dhillon

Content Editor

Related News