ਭਾਰਤ ''ਚ ਹੋਣ ਵਾਲੇ 2023 ਵਨ ਡੇ ਵਿਸ਼ਵ ਕੱਪ ਦੇ ਕੁਆਲੀਫਾਇਰ ਦੀ ਮੇਜ਼ਬਾਨੀ ਕਰੇਗਾ ਜ਼ਿੰਬਾਬਵੇ

Wednesday, Dec 16, 2020 - 08:57 PM (IST)

ਦੁਬਈ- ਭਾਰਤ 'ਚ 2023 'ਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਦੇ ਕੁਆਲੀਫਾਇਰ ਦੀ ਮੇਜ਼ਬਾਨੀ ਜ਼ਿੰਬਾਬਵੇ ਨੂੰ ਸੌਂਪੀ ਗਈ ਹੈ ਜੋ 18 ਜੂਨ ਤੋਂ 9 ਜੁਲਾਈ 2023 ਦੇ ਵਿਚ ਇਨ੍ਹਾਂ ਮੈਚਾਂ ਦਾ ਆਯੋਜਨ ਕਰੇਗਾ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਕੋਵਿਡ-19 ਮਹਾਮਾਰੀ ਕਾਰਨ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਮੇਜ਼ਬਾਨ ਭਾਰਤ ਤੇ ਸੱਤ ਹੋਰ ਚੋਟੀ ਸੁਪਰ ਲੀਗ ਟੀਮਾਂ ਅਕਤੂਬਰ-ਨਵੰਬਰ 2023 'ਚ ਹੋਣ ਵਾਲੇ ਟੂਰਨਾਮੈਂਟ ਦੇ ਸਿੱਧੇ ਕੁਆਲੀਫਾਈ ਕਰੇਗੀ। ਸੁਪਰ ਲੀਗ ਦੀ ਬਾਕੀ ਦੀਆਂ ਪੰਜ ਟੀਮਾਂ 2023 ਵਿਸ਼ਵ ਕੱਪ ਕੁਆਲੀਫਾਇਰ 'ਚ ਖੇਡਣਗੀਆਂ। ਇਸ 'ਚ ਲੀਗ 2 ਨਾਲ ਤਿੰਨ ਸਰਵਸ੍ਰੇਸ਼ਠ ਟੀਮਾਂ ਵੀ ਖੇਡਣਗੀਆਂ। ਆਈ. ਸੀ. ਸੀ. ਦੇ ਪ੍ਰਤੀਯੋਗਿਤਾ ਪ੍ਰਮੁਖ ਕ੍ਰਿਸ ਟੇਟਲੇ ਨੇ ਬਿਆਨ 'ਚ ਕਿਹਾ ਕਿ ਜਦੋਂ ਅਸੀਂ ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਨੂੰ ਅਕਤੂਬਰ-ਨਵੰਬਰ 2023 'ਚ ਆਯੋਜਿਤ ਕਰਨ ਦਾ ਫੈਸਲਾ ਕੀਤਾ ਤਾਂ ਇਸ ਨਾਲ ਸਾਨੂੰ ਕੁਆਲੀਫਿਕੇਸ਼ਨ ਮੁਕਾਬਲਿਆਂ ਦੇ ਆਯੋਜਨ ਦੇ ਲਈ ਵੀ ਸਮਾਂ ਮਿਲ ਗਿਆ। ਇਸ ਨਾਲ ਸਾਨੂੰ ਟੂਰਨਾਮੈਂਟ 'ਚ ਖੇਡਣ ਵਾਲੀਆਂ ਟੀਮਾਂ ਸੁਨਿਸ਼ਚਿਤ ਕਰਨ ਦੇ ਲਈ ਮੌਕੇ ਦਾ ਜ਼ਿਆਦਾ ਤੋਂ ਜ਼ਿਆਦਾ ਵਧੀਆ ਵਰਤੋਂ ਕਰ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ 96 ਵਨ ਡੇ ਤੇ 60 ਲਿਸਟ-ਏ ਮੈਚਾਂ ਦਾ ਫਿਰ ਤੋਂ ਪ੍ਰੋਗਰਾਮ ਤਿਆਰ ਕਰਨ ਲਈ ਆਪਣੇ ਮੈਂਬਰਾਂ ਤੇ ਹਿੱਸੇਦਾਰਾਂ ਦੇ ਨਾਲ ਮਿਲ ਕੇ ਕੰਮ ਕੀਤਾ ਹੈ। ਆਈ. ਸੀ. ਸੀ. ਨੇ ਇਸ ਦੇ ਨਾਲ ਵਿਸ਼ਵ ਲੀਗ 2 ਤੇ ਚੈਲੰਜ ਲੀਗ ਦਾ ਪ੍ਰੋਗਰਾਮ ਵੀ ਐਲਾਨ ਕੀਤਾ ਹੈ।

ਨੋਟ- ਭਾਰਤ 'ਚ ਹੋਣ ਵਾਲੇ 2023 ਵਨ ਡੇ ਵਿਸ਼ਵ ਕੱਪ ਦੇ ਕੁਆਲੀਫਾਇਰ ਦੀ ਮੇਜ਼ਬਾਨੀ ਕਰੇਗਾ ਜ਼ਿੰਬਾਬਵੇ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News