ਜ਼ਿੰਬਾਬਵੇ ਨੇ ਵਨ ਡੇ ਸੀਰੀਜ਼ ''ਚ UAE ਨੂੰ 4-0 ਨਾਲ ਕੀਤਾ ਕਲੀਨ ਸਵੀਪ

04/16/2019 11:56:27 PM

ਹਰਾਰੇ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੇ ਜ਼ਿੰਬਾਬਵੇ ਵਿਚਾਲੇ ਚੌਥਾ ਵਨ ਡੇ ਮੈਚ ਹਰਾਰੇ 'ਚ ਖੇਡਿਆ ਗਿਆ। UAE ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ UAE ਨੇ ਜ਼ਿੰਬਾਬਵੇ ਨੂੰ 176 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ ਨੇ ਇਹ ਮੈਚ 3 ਵਿਕਟਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਜ਼ਿੰਬਾਬਵੇ ਨੇ ਵਨ ਡੇ ਸੀਰੀਜ਼ 'ਚ UAE  ਨੂੰ 4-0 ਨਾਲ ਕਲੀਨ ਸਵੀਪ ਕਰ ਦਿੱਤਾ ਹੈ।

PunjabKesari


Gurdeep Singh

Content Editor

Related News