ਬੰਗਲਾਦੇਸ਼-ਜਿੰਬਾਬਵੇ ਮੈਚ ਦੇ ਅਖ਼ੀਰ 'ਚ ਦਿਖਿਆ Ind-Pak ਵਰਗਾ ਰੋਮਾਂਚ, ਲੱਕੀ ਚਾਂਸ ਮਿਲਿਆ ਪਰ ਹਾਰ ਗਈ ਜਿੰਬਾਬਵੇ

10/30/2022 1:07:46 PM

ਆਸਟ੍ਰੇਲੀਆ : ਬੰਗਲਾਦੇਸ਼ ਅਤੇ ਜਿੰਬਾਬਵੇ ਵਿਚਕਾਰ ਐਤਵਾਰ ਨੂੰ ਖੇਡੇ ਗਏ ਮੈਚ 'ਚ ਅਚਾਨਕ ਭਾਰਤ-ਪਾਕਿਸਤਾਨ ਦੇ ਮੈਚ ਵਰਗਾ ਰੋਮਾਂਚ ਦੇਖਣ ਨੂੰ ਮਿਲਿਆ। ਜਿੰਬਾਬਵੇ ਨੂੰ ਆਖ਼ਰੀ ਓਵਰ 'ਚ 16 ਦੌੜਾਂ ਚਾਹੀਦੀਆਂ ਸਨ। ਉਨ੍ਹਾਂ ਨੇ 11 ਦੌੜਾਂ ਤਾਂ ਬਣਾ ਲਈਆਂ ਪਰ ਆਖ਼ਰੀ 2 ਗੇਂਦਾਂ 'ਤੇ 2 ਵਿਕਟਾਂ ਡਿੱਗੀਆਂ ਅਤੇ ਜਿੰਬਾਬਵੇ ਹਾਰ ਗਈ। ਦੋਵੇਂ ਟੀਮਾਂ ਡਗਆਊਟ 'ਚ ਚਲੀਆਂ ਗਈਆਂ ਪਰ ਰੋਮਾਂਚ ਖ਼ਤਮ ਨਹੀਂ ਹੋਇਆ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਕਾਲਜਾਂ 'ਚ ਅਧਿਆਪਕਾਂ ਦੀ ਭਰਤੀ 'ਤੇ ਲੱਗੀ ਬ੍ਰੇਕ, ਜਾਣੋ ਕੀ ਹੈ ਪੂਰਾ ਮਾਮਲਾ

ਮੈਚ ਰੈਫ਼ਰੀ ਨੇ ਆਖ਼ਰੀ ਗੇਂਦ ਨੂੰ ਨੋ ਬਾਲ ਦੇ ਦਿੱਤਾ ਕਿਉਂਕਿ ਬੰਗਲਾਦੇਸ਼ ਦੇ ਵਿਕੇਟ ਕੀਪਰ ਨੂਰਲ ਹਸਲ ਨੇ ਵਿਕੇਟ ਦੇ ਅੱਗੇ ਤੋਂ ਗੇਂਦ ਫੜ੍ਹੀ ਅਤੇ ਜਿੰਬਾਬਵੇ ਦੇ ਬੈਟਸਮੈਨ ਨੂੰ ਸਟੰਪ ਕੀਤਾ। ਪਰ ਲੱਕੀ ਚਾਂਸ ਮਿਲਣ ਦੇ ਬਾਵਜੂਦ ਜਿੰਬਾਬਵੇ ਹਾਰ ਗਈ।

ਇਹ ਵੀ ਪੜ੍ਹੋ : ਪੰਜਾਬ ਵਾਸੀ ਕੱਢ ਲੈਣ ਰਜਾਈਆਂ-ਕੰਬਲ, ਇਨ੍ਹਾਂ ਦਿਨਾਂ 'ਚ ਪੈਣ ਵਾਲਾ ਹੈ ਮੀਂਹ ਤੇ ਜ਼ੋਰ ਫੜ੍ਹੇਗੀ ਠੰਡ

ਮੋਸਦੈਕ ਨੇ ਆਖ਼ਰੀ ਗੇਂਦ ਵੀ ਖ਼ਾਲੀ ਕਰਾ ਦਿੱਤੀ ਅਤੇ ਕੋਈ ਦੌੜ ਨਹੀਂ ਦਿੱਤੀ। ਜਿੰਬਾਬਵੇ 3 ਦੌੜਾਂ ਨਾਲ ਹਾਰੀ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ 'ਤੇ 150 ਦੌੜਾਂ ਬਣਾਈਆਂ ਸਨ। ਜਵਾਬ 'ਚ ਜਿੰਬਾਬਵੇ ਦੀ ਟੀਮ 147 ਦੌੜਾਂ ਹੀ ਬਣ ਸਕੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News