ਅਫਗਾਨ ਨੂੰ ਹਰਾ ਜ਼ਿੰਬਾਬਵੇ ਨੇ ਦਰਜ ਕੀਤੀ ਟੂਰਨਾਮੈਂਟ ਦੀ ਪਹਿਲੀ ਜਿੱਤ
Friday, Sep 20, 2019 - 10:55 PM (IST)

ਚਟਗਾਓ— ਅਫਗਾਨਿਸਤਾਨ ਤੇ ਜ਼ਿੰਬਾਬਵੇ ਵਿਚਾਲੇ ਟੀ-20 ਤਿਕੋਣੀ ਸੀਰੀਜ਼ ਦਾ ਪੰਜਵਾਂ ਮੈਚ ਚਟਗਾਓ 'ਚ ਖੇਡਿਆ ਗਿਆ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ ਜ਼ਿੰਬਾਬਵੇ ਨੂੰ 156 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ ਨੇ 19.3 ਓਵਰਾਂ 'ਚ 3 ਵਿਕਟਾਂ 'ਤੇ 156 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ । 3 ਦੇਸ਼ਾਂ ਦੀ ਟੀ-20 ਸੀਰੀਜ਼ 'ਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਪਹਿਲੀ ਜਿੱਤ ਦਰਜ ਕੀਤੀ।
ਜ਼ਿੰਬਾਬਵੇ ਦੀ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਹੈਮਿਲਟਨ ਨੇ 71 ਦੌੜਾਂ ਬਣਾਈਆਂ, ਜਿਸ 'ਚ 5 ਛੱਕੇ ਤੇ 4 ਚੌਕੇ ਸ਼ਾਮਲ ਹਨ।