ICC ਦੇ ਬੈਨ ਦੇ ਬਾਵਜੂਦ ਜ਼ਿੰਬਾਬਵੇ ਦੀ ਮੇਜ਼ਬਾਨੀ ਕਰੇਗਾ ਬੰਗਲਾਦੇਸ਼

08/08/2019 3:02:20 PM

ਢਾਕਾ— ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਆਈ.ਸੀ.ਸੀ. ਵੱਲੋਂ ਬੈਨ ਕੀਤੇ ਜਾਣ ਦੇ ਬਾਵਜੂਦ ਅਗਲੇ ਮਹੀਨੇ ਹੋਣ ਵਾਲੇ ਤਿਕੋਣੀ ਟਵੰਟੀ-20 ਟੂਰਨਾਮੈਂਟ 'ਚ ਉਹ ਜ਼ਿੰਬਾਬਵੇ ਦੀ ਮੇਜ਼ਬਾਨੀ ਕਰੇਗਾ। ਖੇਡ ਦੇ ਵਿਸ਼ਵ ਪੱਧਰੀ ਅਦਾਰੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਜੁਲਾਈ 'ਚ ਜ਼ਿੰਬਾਬਵੇ ਨੂੰ ਸਰਕਾਰੀ ਦਖਲਅੰਦਾਜ਼ੀ ਦੇ ਕਾਰਨ ਬੈਨ ਕਰ ਦਿੱਤਾ ਸੀ ਜਿਸ ਨਾਲ ਉਸ ਦੀ ਕਈ ਦੇਸ਼ਾਂ ਦੇ ਟੂਰਨਾਮੈਂਟ 'ਚ ਹਿੱਸੇਦਾਰੀ 'ਤੇ ਖਦਸ਼ਾ ਬਣ ਗਿਆ ਹੈ।
PunjabKesari
ਬੀ.ਸੀ.ਬੀ. ਦੇ ਬੁਲਾਰੇ ਜਲਾਲ ਯੂਨੁਸ ਨੇ ਪੱਤਰਕਾਰਾਂ ਨੂੰ ਕਿਹਾ, ''ਸਾਨੁੰ ਸਬੰਧਤ ਅਧਿਕਾਰੀਆਂ ਤੋਂ ਸੂਚਨਾ ਮਿਲੀ ਹੈ ਕਿ ਜ਼ਿੰਬਾਬਵੇ ਦੇ ਦੋ-ਪੱਖੀ ਮੈਚਾਂ 'ਚ ਖੇਡਣ 'ਤੇ ਕੋਈ ਰੋਕ ਨਹੀਂ ਹੈ। ਉਨ੍ਹਾਂ ਨੂੰ ਸਿਰਫ ਆਈ.ਸੀ.ਸੀ. ਟੂਰਨਾਮੈਂਟਾਂ 'ਚੋਂ ਹੀ ਬੈਨ ਕੀਤਾ ਗਿਆ ਹੈ। ਇਸ ਲਈ ਅਸੀਂ ਉਸ ਨੂੰ ਸੀਰੀਜ਼ 'ਚ ਸ਼ਾਮਲ ਕੀਤਾ।'' ਇਸ ਪ੍ਰਤੀਯੋਗਿਤਾ 'ਚ ਹਿੱਸਾ ਲੈਣ ਵਾਲੀ ਤੀਜੀ ਟੀਮ ਅਫਗਾਨਿਸਤਾਨ ਹੈ ਜਿਸ ਦਾ ਆਯੋਜਨ 13 ਤੋਂ 24 ਸਤੰਬਰ ਤਕ ਕੀਤਾ ਜਾਵੇਗਾ। ਬੰਗਲਾਦੇਸ਼ ਨੇ ਪਹਿਲਾਂ ਸਤੰਬਰ 'ਚ ਅਫਗਾਨਿਸਤਾਨ ਖਿਲਾਫ ਦੋ-ਪੱਖੀ ਸੀਰੀਜ਼ ਖੇਡਣੀ ਸੀ ਪਰ ਜ਼ਿੰਬਾਬਵੇ ਦੇ ਸੀਰੀਜ਼ 'ਚ ਸ਼ਾਮਲ ਕਰਨ ਦੀ ਬੇਨਤੀ ਦੇ ਬਾਅਦ ਇਸ ਨੂੰ ਤਿਕੋਣੀ ਸੀਰੀਜ਼ ਕੀਤਾ ਗਿਆ।


Tarsem Singh

Content Editor

Related News