ਮੁੰਬਈ ਇੰਡੀਅਨਸ ਦੇ ਕਪਤਾਨ ਦੇ ਰੂਪ ''ਚ ਜ਼ਹੀਰ ਖਾਨ ਨੇ ਦੱਸੀ ਰੋਹਿਤ ਦੀ ਖਾਸੀਅਤ
Thursday, Aug 27, 2020 - 01:18 AM (IST)
ਨਵੀਂ ਦਿੱਲੀ- ਮੁੰਬਈ ਇੰਡੀਅਨਸ ਇੰਡੀਆ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਸਭ ਤੋਂ ਸਫਲ ਟੀਮਾਂ 'ਚੋਂ ਇਕ ਹੈ। ਇਸਦਾ ਸਿਹਰਾ ਭਾਰਤੀ ਓਪਨਰ ਤੇ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਜਾਂਦਾ ਹੈ। ਜਿਸਦੀ ਅਗਵਾਈ 'ਚ ਮੁੰਬਈ ਨੇ ਚਾਰ ਵਾਰ ਖਿਤਾਬ ਆਪਣੇ ਨਾਂ ਕੀਤਾ ਹੈ। ਹੁਣ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਤੇ ਮੁੰਬਈ ਇੰਡੀਅਨਸ ਦੇ ਕ੍ਰਿਕਟ ਸੰਚਾਲਨ ਦੇ ਨਿਰਦੇਸ਼ਕ ਜ਼ਹੀਰ ਖਾਨ ਨੇ ਰੋਹਿਤ ਸ਼ਰਮਾ ਦੇ ਵਾਰੇ 'ਚ ਖੁੱਲ ਕੇ ਗੱਲਬਾਤ ਕੀਤੀ।
ਮੁੰਬਈ ਇੰਡੀਅਨਸ ਦੇ ਅਧਿਕਾਰਿਕ ਪੇਜ਼ 'ਤੇ ਸਵਾਲ ਤੇ ਜਵਾਬ ਦੇ ਸੈਸ਼ਨ ਦੇ ਦੌਰਾਨ ਜ਼ਹੀਰ ਖਾਨ ਨੇ ਰੋਹਿਤ ਸ਼ਰਮਾ ਦੇ ਵਾਰੇ 'ਚ ਗੱਲ ਕਰਦੇ ਹੋਏ ਕਿਹਾ ਲਿਸਟ ਬਹੁਤ ਲੰਮੀ ਹੈ ਪਰ ਮੇਰੇ ਲਈ ਜੋ ਖੂਬੀ ਸਭ ਤੋਂ ਪਹਿਲਾਂ ਆਉਂਦੀ ਹੈ ਉਹ ਆਰਾਮਦਾਇਕ ਨਜ਼ਰ ਆਉਂਦੇ ਹਨ। ਇਸ ਦੇ ਬਾਵਜੂਦ ਉਹ ਬਹੁਤ ਗੰਭੀਰਤਾ ਨਾਲ ਸੋਚਦੇ ਹਨ ਅਤੇ ਖੇਡ ਦੀ ਡੂੰਘਾਈ ਨੂੰ ਸਮਝਦੇ ਹਨ। ਇਸ 41 ਸਾਲਾ ਸਾਬਕਾ ਖਿਡਾਰੀ ਨੇ ਕਿਹਾ ਕਿ ਇਹ ਅਸਲ 'ਚ ਦਿਖਾਉਂਦਾ ਹੈ, ਜਦੋਂ ਉਹ ਮੈਦਾਨ 'ਤੇ ਦਬਾਅ ਦੇ ਹਾਲਾਤਾਂ 'ਚ ਰਣਨੀਤਕ ਫੈਸਲੇ ਲੈਂਦੇ ਹਨ ਤਾਂ ਉਸਦੀ ਟੀਮ ਦੇ ਸਾਥੀ ਵੀ ਉਨ੍ਹਾਂ 'ਤੇ ਪੂਰਾ ਭਰੋਸਾ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਦੀ ਹਰ ਖਿਡਾਰੀ ਨਾਲ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਵਾਉਣ ਦੀ ਸਮਰਥਾ ਨੂੰ ਸਭ ਤੋਂ ਉੱਪਰ ਰੱਖਾਂਗਾ।