ਬੁਮਰਾਹ, ਹਾਰਦਿਕ ਦੀ ਸੱਟ ਕਾਰਨ ਬੋਲਟ, ਕੁਲਕਰਣੀ ਨੂੰ ਟੀਮ ਨਾਲ ਜੋੜਨਾ ਪਿਆ : ਜ਼ਹੀਰ

Monday, Nov 18, 2019 - 05:11 PM (IST)

ਬੁਮਰਾਹ, ਹਾਰਦਿਕ ਦੀ ਸੱਟ ਕਾਰਨ ਬੋਲਟ, ਕੁਲਕਰਣੀ ਨੂੰ ਟੀਮ ਨਾਲ ਜੋੜਨਾ ਪਿਆ : ਜ਼ਹੀਰ

ਮੁੰਬਈ— ਸਾਬਕਾ ਤੇਜ਼ ਗੇਂਦਬਾਜ਼ ਅਤੇ ਮੁੰਬਈ ਇੰਡੀਅਨਜ਼ ਦੇ ਕ੍ਰਿਕਟ ਨਿਰਦੇਸ਼ਕ ਜ਼ਹੀਰ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ ਦੀ ਫਿਟਨੈਸ ਨਾਲ ਜੁੜੀ ਚਿੰਤਾ ਨੇ ਟੀਮ ਨੂੰ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਸ ਤੋਂ ਕ੍ਰਮਵਾਰ ਟ੍ਰੇਂਟ ਬੋਲਟ ਅਤੇ ਧਵਲ ਕੁਲਕਰਣੀ ਨੂੰ ਟ੍ਰੇਡ ਕਰਨ ਲਈ ਪ੍ਰੇਰਿਤ ਕੀਤਾ।
PunjabKesari
ਜ਼ਹੀਰ ਨੇ ਕਿਹਾ, ''ਸੱਟ ਦੀ ਸਮੱਸਿਆ ਕਾਰਨ ਸਾਡੇ ਲਈ ਆਈ. ਪੀ. ਐੱਲ. ਦਾ ਆਗਾਮੀ ਸੈਸ਼ਨ ਕਾਫੀ ਚੁਣੌਤੀਪੂਰਨ ਹੋਣ ਵਾਲਾ ਹੈ। ਹਾਰਦਿਕ ਨੂੰ ਪਿੱਠ ਦੀ ਸਰਜਰੀ ਕਰਾਉਣੀ ਪਈ ਜਦਕਿ ਬੁਮਰਾਹ ਵੀ ਪਿੱਠ ਦਰਦ ਦੀ ਸਮੱਸਿਆ ਨਾਲ ਪਰੇਸ਼ਾਨ ਹਨ। ਜੇਸਨ ਬੇਹਰੇਨਡਾਰਫ ਵੀ ਅਜਿਹੀ ਸਮੱਸਿਆ ਨਾਲ ਜੂਝ ਰਹੇ ਹਨ।'' ਉਨ੍ਹਾਂ ਕਿਹਾ, ''ਖਿਡਾਰੀਆਂ ਦੇ ਟ੍ਰੇਡ ਦੇ ਸਮੇਂ ਸਾਡੇ ਲਈ ਇਹ ਇਕ ਚਿੰਤਾ ਦੀ ਗੱਲ ਸੀ। ਸਾਨੂੰ ਲੱਗਾ ਕਿ ਗੇਂਦਬਾਜ਼ੀ ਵਿਭਾਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਇਸੇ ਨੂੰ ਦੇਖਦੇ ਹੋਏ ਅਸੀਂ ਕੈਪੀਟਲਸ ਅਤੇ ਰਾਇਲਸ ਦੇ ਨਾਲ ਟ੍ਰੇਡ ਕੀਤਾ।'' ਆਈ. ਪੀ. ਐੱਲ. ਦੇ 2020 ਸੈਸ਼ਨ ਲਈ 19 ਦਸੰਬਰ ਨੂੰ ਕੋਲਕਾਤਾ 'ਚ ਖਿਡਾਰੀਆਂ ਦੀ ਨਿਲਾਮੀ ਦਾ ਆਯੋਜਨ ਹੋਵੇਗਾ।


author

Tarsem Singh

Content Editor

Related News