ਧਨਾਸ਼੍ਰੀ ਨਾਲ ਡਾਂਸ ਫਲੋਰ ’ਤੇ ਨੱਚੇ ਯੁਜਵੇਂਦਰ ਚਾਹਲ, ਧਵਨ ਨੇ ਵੀ ਪਾਇਆ ਭੰਗੜਾ, ਵੇਖੋ ਤਸਵੀਰਾਂ

Friday, Jan 01, 2021 - 04:21 PM (IST)

ਧਨਾਸ਼੍ਰੀ ਨਾਲ ਡਾਂਸ ਫਲੋਰ ’ਤੇ ਨੱਚੇ ਯੁਜਵੇਂਦਰ ਚਾਹਲ, ਧਵਨ ਨੇ ਵੀ ਪਾਇਆ ਭੰਗੜਾ, ਵੇਖੋ ਤਸਵੀਰਾਂ

ਸਪੋਰਟਸ ਡੈਸਕ : ਭਾਰਤੀ ਟੀਮ ਦੇ ਲੈਗ ਸਪਿਨਰ ਗੇਂਦਬਾਜ਼ ਯੁਜਵੇਂਦਰ ਚਾਹਲ ਹਾਲ ਹੀ ਵਿੱਚ ਧਨਾਸ਼੍ਰੀ ਵਰਮਾ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਇਨ੍ਹਾਂ ਦੋਵਾਂ ਨੇ ਆਪਣੇ ਵਿਆਹ ਨੂੰ ਗੁਪਤ ਰੱਖਿਆ ਸੀ ਅਤੇ ਵਿਆਹ ਦੀ ਜਾਣਕਾਰੀ ਵੀ ਇਨ੍ਹਾਂ ਨੇ ਸੋਸ਼ਲ ਮੀਡੀਆ ਜ਼ਰੀਏ ਖ਼ੁਦ ਲੋਕਾਂ ਨੂੰ ਦਿੱਤੀ ਸੀ। ਹੁਣ ਇਹ ਜੋੜਾ ਆਪਣੇ ਵਿਆਹ ਦੀਆਂ ਤਸਵੀਰਾਂ ਦੇ ਨਾਲ-ਨਾਲ ਹੋਰ ਸਮਾਰੋਹ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਿਹਾ ਹੈ। ਹਾਲ ਹੀ ਵਿੱਚ ਇਨ੍ਹਾਂ ਨੇ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਚਾਹਲ ਅਤੇ ਧਨਾਸ਼੍ਰੀ ਨੇ ਡਾਂਸ ਫਲੋਰ ਉੱਤੇ ਆ ਕੇ ਧੁੰਮ ਮਚਾ ਦਿੱਤੀ। 

ਇਹ ਵੀ ਪੜ੍ਹੋ : MS ਧੋਨੀ ਦੀ ਧੀ ਜੀਵਾ ਐਡ ਦੀ ਦੁਨੀਆ ’ਚ ਕਰੇਗੀ ਡੈਬਿਊ (ਵੇਖੋ ਵੀਡੀਓ)

 

 

ਧਨਾਸ਼੍ਰੀ ਨੇ ਆਪਣੇ ਇੰਸਟਾਗਰਾਮ ਅਕਾਉਂਟ ਉੱਤੇ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਉਹ ਚਾਹਲ ਨਾਲ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਧਨਾਸ਼੍ਰੀ ਇਕੱਲੇ ਵੀ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ। ਚਾਹਲ ਅਤੇ ਧਨਾਸ਼੍ਰੀ ਦੇ ਸੰਗੀਤ ਸੈਰੇਮਨੀ ਵਿੱਚ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ ਆਪਣੇ ਡਾਂਸ ਦਾ ਜਾਦੂ ਬਿਖੇਰਿਆ। ਧਵਨ ਨੇ ਵੀ ਇਸ ਮੌਕੇ ਉੱਤੇ ਭੰਗੜਾ ਪਾ ਕੇ ਧਨਾਸ਼੍ਰੀ ਨੂੰ ਸਖ਼ਤ ਚੁਣੌਤੀ ਦਿੱਤੀ । 

ਇਹ ਵੀ ਪੜ੍ਹੋ : BCCI ਦੇ ਫ਼ੈਸਲੇ ਤੋਂ ਪਰੇਸ਼ਾਨ ਯੁਵਰਾਜ ਸਿੰਘ, ਪਿਤਾ ਯੋਗਰਾਜ ਸਿੰਘ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਧਨਾਸ਼੍ਰੀ ਨੇ ਇੰਸਟਾ ਉੱਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ‘ਇਹ ਇਸ ਸਾਲ ਦੀ ਸਭ ਤੋਂ ਊਰਜਾਵਾਨ ਪਰਫਾਰਮੈਂਸ ਸੀ। ਇਹ ਡਾਂਸ ਬੇਹੱਦ ਦਿਲਚਸਪ ਸੀ।’ ਧਨਾਸ਼੍ਰੀ ਨੇ ਇਸ ਦੇ ਨਾਲ ਹੀ ਚਾਹਲ ਅਤੇ ਸ਼ਿਖਰ ਧਵਨ ਦੇ ਡਾਂਸ ਦੀ ਤਾਰੀਫ ਕਰਦੇ ਹੋਏ ਲਿਖਿਆ, ‘ਤੁਸੀਂ ਦੋਵਾਂ ਨੇ ਕਮਾਲ ਕਰ ਦਿੱਤਾ। ਬਹੁਤ ਵਧੀਆ ਡਾਂਸ ਕੀਤਾ।’ ਧਨਾਸ਼੍ਰੀ ਨੇ ਇਹ ਵੀ ਦੱਸਿਆ ਕਿ ਉਹ ਇਸ ਦੀ ਵੀਡੀਓ ਜਲਦ ਹੀ ਆਪਣੇ ਯੂ-ਟਿਊਬ ਉੱਤੇ ਅਪਲੋਡ ਕਰੇਗੀ।

ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੀਆਂ ਵਧੀਆਂ ਕੀਮਤਾਂ

PunjabKesari

ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News