ਯੁਜਵੇਂਦਰ ਨੇ ਦੀਪਕ ਚਾਹਰ ਨੂੰ ਕਿਹਾ- ਬਹੁਤ ਹੀ ਬੇਸ਼ਰਮ ਇਨਸਾਨ, ਜਾਣੋ ਪੂਰਾ ਮਾਮਲਾ (ਵੀਡੀਓ)

11/11/2019 2:18:01 PM

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਈ ਟੀ-20 ਸੀਰੀਜ਼ ਨੂੰ ਭਾਰਤ ਨੇ 2-1 ਨਾਲ ਜਿੱਤ ਲਿਆ ਹੈ। ਇਸ ਜਿੱਤ ਨਾਲ ਟੀਮ ਇੰਡੀਆ 'ਚ ਜਸ਼ਨ ਦਾ ਮਾਹੌਲ ਹੈ। ਇਸ ਮੁਕਾਬਲੇ 'ਚ ਦੀਪਕ ਚਾਹਰ ਨੇ ਸ਼ਾਨਦਾਰ ਹੈਟ੍ਰਿਕ ਦੇ ਨਾਲ 6 ਵਿਕਟਾਂ ਲਈਆਂ ਅਤੇ ਯੁਜਵੇਂਦਰ ਚਾਹਲ ਦਾ ਰਿਕਾਰਡ ਤੋੜਦੇ ਹੋਏ ਟੀ-20 'ਚ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਦਕਿ ਬੱਲੇਬਾਜ਼ਾਂ 'ਚ ਸ਼ੇਅਸ ਅਈਅਰ ਨੇ ਔਖੇ ਸਮੇਂ 'ਚ ਨਾ ਸਿਰਫ ਟੀਮ ਨੂੰ ਸੰਭਾਲਿਆ ਸਗੋਂ 3 ਗੇਂਦਾਂ 'ਤੇ 3 ਛੱਕੇ ਜੜ ਕੇ ਧਮਾਲ ਕੀਤਾ। ਇਸ ਜ਼ਬਰਦਸਤ ਪ੍ਰਦਰਸ਼ਨ ਅਤੇ ਟੀਮ ਦੀ ਜਿੱਤ ਦੇ ਬਾਅਦ ਦੋਹਾਂ ਦਾ ਸਾਹਮਣਾ ਚਾਹਲ ਟੀ. ਵੀ. 'ਤੇ ਹੋਇਆ। ਇਸ ਸ਼ੋਅ ਦੇ ਦੌਰਾਨ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ।
PunjabKesari
ਚਾਹਲ ਨੇ ਦੀਪਕ ਦੀ ਜਾਣ-ਪਛਾਣ ਕਰਾਉਂਦੇ ਹੋਏ ਕਿਹਾ ਕਿ ਇਨ੍ਹਾਂ ਨੇ 6 ਵਿਕਟਾਂ ਲਈਆਂ ਅਤੇ ਹੈਟ੍ਰਿਕ ਵੀ ਲਾਈ ਅਤੇ ਮੇਰਾ ਹੀ ਰਿਕਾਰਡ ਤੋੜ ਦਿੱਤਾ। ਇਸ ਦੇ ਅੱਗੇ ਯੁਜਵੇਂਦਰ ਚਾਹਲ ਨੇ ਦੀਪਕ ਚਾਹਰ ਨੂੰ ਕਿਹਾ ਕਿ ਬਹੁਤ ਬੇਸ਼ਰਮ ਇਨਸਾਨ ਹੋ ਯਾਰ। ਜਦਕਿ ਚਾਹਰ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਹੀ ਚੰਗੀ ਫੀਲਿੰਗ ਹੈ। ਤੁਸੀਂ ਘਰ 'ਚ ਬੈਠ ਕੇ ਸੋਚੋਗੇ ਤੇ ਕਦੀ ਇਹ ਨਹੀਂ ਸੋਚ ਸਕੋਗੇ ਕਿ ਕੌਮਾਂਤਰੀ ਟੀ-20 'ਚ 7 ਦੌੜਾਂ ਦੇ ਕੇ 6 ਵਿਕਟ ਲਵੋਗੇ। ਜੇਕਰ ਤੁਸੀਂ ਗਲਤੀ ਨਾਲ ਸੋਚ ਵੀ ਲਿਆ ਕਿ 5 ਵਿਕਟ ਲਵਾਂਗਾ ਤਾਂ ਦੌੜਾਂ ਘੱਟੋ-ਘੱਟ 20-25 ਹੋਣਗੀਆਂ।
PunjabKesari
ਇਸ ਤੋਂ ਬਾਅਦ ਅਈਅਰ ਨੇ ਵੀ ਦੀਪਕ ਨੂੰ ਰੋਕਦੇ ਹੋਏ ਕਿਹਾ ਕਿ ਇਸ ਲਈ ਮੈਨੂੰ ਵੀ ਕ੍ਰੈਡਿਟ (ਸਿਹਰਾ) ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਪੰਜਵਾਂ ਕੈਚ ਮੈਂ ਲਿਆ ਹੈ। ਇਸ ਤੋਂ ਇਲਾਵਾ ਅਈਅਰ ਨੇ ਵੀ ਵੀਡੀਓ 'ਚ ਤਾਸ਼ ਦੇ ਪੱਤਿਆਂ ਦੇ ਨਾਲ ਇਕ ਜਾਦੂ ਵੀ ਦਿਖਾਇਆ, ਜਿਸ 'ਚ ਉਹ ਚਾਹਲ ਅਤੇ ਚਾਹਰ ਤੋਂ ਇਕ-ਇਕ ਪੱਤੇ ਨੂੰ ਚੁੱਕਣ ਨੂੰ ਕਹਿੰਦੇ ਹਨ ਅਤੇ ਉਸ 'ਚੋਂ ਛੱਕੇ ਵਾਲਾ ਹੀ ਪੱਤਾ ਨਿਕਲਦਾ ਹੈ।
 

ਇਸ ਮੁਕਾਬਲੇ ਦੀ ਗੱਲ ਕਰੀਏ ਤਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 175 ਦੌੜਾਂ ਦਾ ਟੀਚਾ ਬੰਗਲਾਦੇਸ਼ ਦੇ ਸਾਹਮਣੇ ਰਖਿਆ ਸੀ। ਜਦਕਿ ਇਸ ਦੇ ਜਵਾਬ 'ਚ ਮਹਿਮਾਨ ਟੀਮ 144 ਦੇ ਸਕੋਰ 'ਤੇ ਮਿਸਟ ਗਈ। ਚਾਹਰ ਨੇ 6 ਤਾਂ ਸ਼ਿਵਮ ਦੁਬੇ ਨੂੰ ਤਿੰੰਨ ਸਫਲਤਾਵਾਂ ਮਿਲੀਆਂ।

 


Tarsem Singh

Content Editor

Related News