ਯੁਜਵੇਂਦਰ ਨੇ ਇਸ ਵਜ੍ਹਾ ਤੋਂ 'ਚਾਹਲ ਟੀਵੀ 'ਤੇ ਉਡਾਇਆ ਸ਼ੰਕਰ ਦਾ ਮਜ਼ਾਕ (Video)
Wednesday, Mar 06, 2019 - 07:24 PM (IST)

ਨਾਗਪੁਰ : ਆਸਟਰੇਲੀਆ ਨੂੰ ਦੂਜੇ ਵਨ ਡੇ ਵਿਚ 8 ਦੌੜਾਂ ਨਾਲ ਹਰਾਉਣ ਤੋਂ ਬਾਅਦ ਟੀਮ ਇੰਡੀਆ ਦਾ ਜੋਸ਼ 7ਵੇਂ ਆਸਮਾਨ 'ਤੇ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ 5 ਮੈਚਾਂ ਵਨ ਡੇ ਸੀਰੀਜ਼ ਵਿਚ 2-0 ਨਾਲ ਬੜ੍ਹਤ ਬਣਾ ਲਈ ਹੈ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 48.2 ਓਵਰਾਂ ਵਿਚ 251 ਦੌੜਾਂ ਦਾ ਟੀਚਾ ਆਸਟਰੇਲੀਆ ਸਾਹਮਣੇ ਰੱਖਿਆ ਸੀ, ਜਿਸਦੇ ਜਵਾਬ ਵਿਚ ਮਿਹਮਾਨ ਟੀਮ 49.3 ਓਵਰਾਂ ਵਿਚ 242 ਦੌੜਾਂ ਦੇ ਸਕੋਰ 'ਤੇ ਢੇਰ ਹੋ ਗਈ। ਮੈਚ ਜਿੱਤਣ ਤੋਂ ਬਾਅਦ ਇਕ ਵਾਰ ਫਿਰ ਸਪਿਨਰ ਯੁਜਵੇਂਦਰ ਚਾਹਲ ਨੇ ਆਪਣੇ ਮਸ਼ਹੂਰ 'ਚਾਹਲ ਟੀਵੀ' 'ਤੇ ਖਿਡਾਰੀਆਂ ਦੇ ਨਾਲ ਮਿਲ ਕੇ ਮਜ਼ੇ ਲਏ। ਇਸ ਵਾਰ ਉਸ ਦੇ ਜੋਸ਼ ਦਾ ਹਿੱਸਾ ਬਣੇ ਵਿਰਾਟ ਕੋਹਲੀ ਅਤੇ ਵਿਜੇ ਸ਼ੰਕਰ ਪਹੁੰਚੇ। ਚਾਹਲ ਨੇ ਵਿਰਾਟ ਅਤੇ ਵਿਜੇ ਨਾਲ ਕਈ ਗੱਲਾਂ ਕੀਤੀਆਂ ਅਤੇ ਮਸਤੀ ਵੀ ਕੀਤੀ।
ਇੰਟਰਵਿਊ ਦੌਰਾਨ ਚਾਹਲ ਨੇ ਦੱਸਿਆ ਕਿ ਟੈਂਸਨ ਦੀ ਵਜ੍ਹਾ ਨਾਲ ਕਪਤਾਨ ਕੋਹਲੀ ਦੀ ਦਾੜੀ ਦੇ ਵਾਲ ਚਿੱਟੇ ਹੁੰਦੇ ਜਾ ਰਹੇ ਹਨ। ਸ਼ੋਅ ਦੀ ਸ਼ੁਰੂਆਤ ਕਰਦਿਆਂ ਯੁਜਵੇਂਦਰ ਚਾਹਲ ਨੇ ਮਜ਼ਾਕੀਆ ਅੰਦਾਜ਼ ਵਿਚ ਕੋਹਲੀ ਤੋਂ ਪੁੱਛਿਆ, ਵਿਰਾਟ ਭਾਜੀ ਅੱਜ ਤੁਸੀਂ 40ਵਾਂ ਸੈਂਕੜਾ ਲਾਇਆ, ਜੋ ਮੇਰੇ ਤੋਂ 40 ਵੱਧ ਹੈ। ਉਸ ਦੇ ਬਾਰੇ ਕੁਝ ਦੱਸੋਂ। ਕੋਹਲੀ ਨੇ ਹੱਸਦਿਆਂ ਜਵਾਬ ਦਿੱਤਾ, ''ਦੋਪਿਹਰ ਨੂੰ ਗਰਮੀ ਦੀ ਵਜ੍ਹਾ ਨਾਲ ਪਿਚ ਸੁਖ ਗਈ ਸੀ। 25 ਓਵਰਾਂ ਤੋਂ ਬਾਅਦ ਕਾਫੀ ਸਲੋਅ ਹੋ ਗਈ ਸੀ। ਅਜਿਹੇ ਵਿਚ ਜ਼ਰੂਰੀ ਸੀ ਕਿ ਮੈਂ ਲੰਬੀ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 250 ਤੱਕ ਲਿਜਾਂਵਾ। ਵਿਜੇ ਸ਼ੰਕਰ ਨੇ ਵਿਕਟ 'ਤੇ ਮੇਰਾ ਸਾਥ ਦਿੱਤਾ। ਹਾਲਾਂਕਿ ਉਹ ਬਦਕਿਸਮਤੀ ਨਾਲ ਆਊਟ ਹੋ ਗਏ। ਇਸ ਤੋਂ ਬਾਅਦ ਉਸ ਨੂੰ ਆਖਰੀ ਓਵਰ ਵਿਚ ਟੀਮ ਨੂੰ ਜਿੱਤ ਦਿਵਾਉਣ ਦਾ ਕੰਮ ਦਿੱਤਾ ਗਿਆ।''
Men Of The Moment - Captain @imVkohli & ice cool @vijayshankar260 relive #TeamIndia's 500th ODI win in our latest episode of Chahal 📺 - by @28anand
— BCCI (@BCCI) March 6, 2019
P.S. Did Vijay continue the rest of his interview in Hindi with @yuzi_chahal? 😁😁
Full Video link here https://t.co/EG645crRXT pic.twitter.com/xyVFWCvN4A
ਚਾਹਲ ਨੇ ਅਗਲਾ ਸਵਾਲ ਕੀਤਾ, ਇਹ ਹਿੰਦੀ ਸ਼ੋਅ ਹੈ ਅਤੇ ਤੁਹਾਨੂੰ ਹਿੰਦੀ ਬੋਲਣ ਵਿਚ ਮੁਸ਼ਕਲ ਹੈ ਤਾਂ ਆਖਰੀ ਓਵਰ ਵਿਚ ਜ਼ਿਆਦਾ ਪ੍ਰੈਸ਼ਰ ਸੀ ਜਾਂ ਹਿੰਦੀ ਬੋਲਣ 'ਚ? ਵਿਜੇ ਸ਼ੰਕਰ ਨੇ ਹੱਸ ਕੇ ਕਿਹਾ, ''ਹਾਂ, ਹਿੰਦੀ ਬੋਲਣ ਵਿਚ ਥੋੜਾ ਪ੍ਰੈਸ਼ਰ ਹੈ। ਵੈਸੇ ਮੈਂ ਆਖਰੀ ਓਵਰ ਲਈ ਤਿਆਰ ਸੀ। 43ਵਾਂ ਓਵਰ ਸੁੱਟਣ ਤੋਂ ਬਾਅਦ ਮੈਂ ਤਿਆਰ ਸੀ ਕਿ ਮੈਨੂੰ ਆਖਰੀ ਓਵਰ ਸੁੱਟਣਾ ਪੈ ਸਕਦਾ ਹੈ।''
ਇਸ ਤੋਂ ਬਾਅਦ ਕੋਹਲੀ ਨੇ ਕਿਹਾ, ''ਅਸੀਂ ਪਹਿਲਾਂ ਕੇਦਾਰ ਜਾਧਵ ਤੋਂ ਆਖਰੀ ਓਵਰ ਕਰਾਉਣ ਬਾਰੇ ਸੋਚ ਰਹੇ ਸੀ ਪਰ ਸਪਿਨਰ ਦੀ ਗੇਂਦ ਰਡਾਰ ਵਿਚ ਆਉਣ ਦਾ ਡਰ ਸੀ। ਵਿਕਟ 'ਤੇ ਗੇਂਦ ਰਿਵਰਸ ਹੋ ਰਿਹਾ ਸੀ, ਇਸ ਲਈ ਅਸੀਂ ਆਖਰੀ ਓਵਰ ਵਿਜੇ ਸ਼ੰਕਰ ਤੋਂ ਹੀ ਕਰਾਉਣ ਦਾ ਫੈਸਲਾ ਲਿਆ, ਜੋ ਆਖਰ 'ਚ ਬਿਲਕੁਲ ਸਹੀ ਸਾਬਤ ਹੋਇਆ।