ਦੂਜੇ ਟੀ-20 ''ਚ ਚਾਹਲ ਤੋੜ ਸਕਦੇ ਹਨ ਅਸ਼ਵਿਨ ਦਾ ਇਹ ਵੱਡਾ ਰਿਕਾਰਡ

12/08/2019 1:51:15 PM

ਸਪੋਰਟਸ ਡੈਸਕ— ਤਿਰੂਅੰਨਤਪੁਰਮ ਦੇ ਗ੍ਰੀਨਫੀਲਡ ਕੌਮਾਂਤਰੀ ਕ੍ਰਿਕਟ ਸਟੇਡੀਅਮ 'ਚ ਭਾਰਤ ਅਤੇ ਵਿੰਡੀਜ਼ ਵਿਚਾਲੇ ਸੀਰੀਜ਼ ਦਾ ਦੂਜਾ ਟੀ-20 ਮੈਚ ਅੱਜ ਖੇਡਿਆ ਜਾਣਾ ਹੈ। ਅਜਿਹੇ 'ਚ ਸਾਰਿਆਂ ਦੀਆਂ ਨਜ਼ਰਾਂ ਟੀਮ ਇੰਡੀਆ ਦੇ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ 'ਤੇ ਹੋਣਗੀਆਂ ਜੋ ਦੂਜੇ ਟੀ-20 'ਚ 1 ਵਿਕਟ ਲੈਂਦੇ ਹੀ ਭਾਰਤੀ ਟੀਮ ਦੇ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੇ ਸਭ ਤੋਂ ਸਫਲ ਟੀ-20 ਗੇਂਦਬਾਜ਼ ਬਣ ਜਾਣਗੇ।
PunjabKesari
ਦਰਅਸਲ, ਯੁਜਵੇਂਦਰ ਚਾਹਲ ਟੀਮ ਇੰਡੀਆ ਦੇ ਮੁੱਖ ਸਪਿਨ ਗੇਂਦਬਾਜ਼ ਹਨ। ਜੇਕਰ ਚਾਹਲ ਵੈਸਟਇੰਡੀਜ਼ ਖਿਲਾਫ ਦੂਜੇ ਮੈਚ 'ਚ ਭਾਵ ਟੀ-20 ਸੀਰੀਜ਼ 'ਚ 1 ਵਿਕਟ ਲੈ ਲੈਂਦੇ ਹਨ ਤਾਂ ਉਹ ਭਾਰਤ ਲਈ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਜਾਣਗੇ। ਤੁਹਾਨੂੰ ਦੱਸ ਦਈਏ ਕਿ ਮੌਜੂਦਾ ਸਮੇਂ 'ਚ ਰਵੀਚੰਦਰਨ ਅਸ਼ਵਿਨ ਕੋਲ 52 ਅਤੇ ਚਾਹਲ ਕੋਲ ਵੀ 52 ਵਿਕਟਾਂ ਹਨ। ਇਸ ਲਈ ਇਹ ਰਿਕਾਰਡ ਬਣਾਉਣ ਦਾ ਚਾਹਲ ਕੋਲ ਸੁਨਹਿਰੀ ਮੌਕਾ ਹੈ।
PunjabKesari
ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਖਿਲਾਫ ਐਤਵਾਰ ਨੂੰ ਦੂਜੇ ਮੈਚ 'ਚ ਭਾਰਤੀ ਟੀਮ ਗੇਂਦਬਾਜ਼ੀ ਅਤੇ ਫੀਲਡਿੰਗ 'ਚ ਬਿਹਤਰ ਪ੍ਰਦਰਸ਼ਨ ਕਰਕੇ ਇਕ ਹੋਰ ਟੀ-20 ਸੀਰੀਜ਼ ਆਪਣੇ ਨਾਂ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ ਪਿਛਲੇ 13 ਮਹੀਨਿਆਂ 'ਚ ਵੈਸਟਇੰਡੀਜ਼ ਖਿਲਾਫ 6 ਟੀ-20 ਮੈਚ ਖੇਡ ਕੇ ਹਰ ਵਾਰ ਜਿੱਤ ਦਰਜ ਕੀਤੀ। ਹੁਣ ਵਿਰਾਟ ਕੋਹਲੀ ਦੀ ਟੀਮ ਦੀਆਂ ਨਜ਼ਰਾਂ ਸਤਵਾਂ ਟੀ-20 ਜਿੱਤਣ 'ਤੇ ਲੱਗੀਆਂ ਹੋਣਗੀਆਂ। ਪਹਿਲੇ ਮੈਚ 'ਚ ਭਾਰਤ ਨੇ 6 ਵਿਕਟਾਂ ਨਾਲ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਵਾਧਾ ਦਰਜ ਕੀਤਾ ਹੈ।


Tarsem Singh

Content Editor

Related News