ਯੁਜਵੇਂਦਰ ਚਾਹਲ ਦੀ ਵਜ੍ਹਾ ਕਰਕੇ ਆਪਣਾ 200ਵਾਂ ਵਨ ਡੇ ਮੈਚ ਭੁਲਾਉਣਾ ਚਾਹੇਗਾ ਇਹ ਖਿਡਾਰੀ

Wednesday, Oct 24, 2018 - 01:40 PM (IST)

ਯੁਜਵੇਂਦਰ ਚਾਹਲ ਦੀ ਵਜ੍ਹਾ ਕਰਕੇ ਆਪਣਾ 200ਵਾਂ ਵਨ ਡੇ ਮੈਚ ਭੁਲਾਉਣਾ ਚਾਹੇਗਾ ਇਹ ਖਿਡਾਰੀ

ਨਵੀਂ ਦਿੱਲੀ— ਗੁਵਾਹਾਟੀ ਵਨ ਡੇ ਵੈਸਟਇੰਡੀਜ਼ ਦੇ ਆਲਰਾਊਂਡਰ ਮਾਰਲਨ ਸੈਮੂਅਲਜ਼ ਲਈ ਬਹੁਤ ਖਾਸ ਸੀ, ਉਨ੍ਹਾਂ ਦੇ ਕਰੀਅਰ ਦਾ 200ਵਾਂ ਵਨ ਡੇ ਮੈਚ ਸੀ, ਪਰ ਇਸ ਖਾਸ ਮੁਕਾਬਲੇ 'ਚ ਉਨ੍ਹਾਂ ਦਾ ਮਜ੍ਹਾ ਟੀਮ ਇੰਡੀਆ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਕਿਰਕਿਰਾ ਕਰ ਦਿੱਤਾ। ਯੁਜਵੇਂਦਰ ਚਾਹਲ ਨੇ ਸੈਮੁਆਲਜ਼ ਨੂੰ 0 'ਤੇ ਆਊਟ ਕੀਤਾ। ਵਿੰਡੀਜ਼ ਟੀਮ ਨੂੰ ਉਮੀਦ ਸੀ ਕਿ ਸੈਮੁਅਲਜ਼ ਆਪਣੇ 200ਵੇਂ ਵਨ ਡੇ ਮੈਚ 'ਚ ਵੱਡੀ ਪਾਰੀ ਖੇਡਾਂਗੇ, ਹਾਲਾਂਕਿ ਅਜਿਹਾ ਹੋਇਆ ਨਹੀਂ। ਯੁਜਵੇਂਦਰ ਚਾਹਲ ਨੇ 16ਵੇਂ ਓਵਰ 'ਚ ਸੈਮੁਅਲਜ਼ ਨੂੰ ਪੈਵੇਲੀਅਨ ਦੀ ਰਾਹ ਦਿਖਾਈ। ਉਹ ਯੁਜਵੇਂਦਰ ਦੀ ਗੁਗਲੀ ਗੇਂਦ 'ਤੇ ਐੱਲ.ਬੀ.ਡਬਲਯੂ. ਨੂੰ ਪੈਵੇਲੀਅਨ ਦੀ ਰਾਹ ਦਿਖਾਈ ਉਹ ਯੁਜਵੇਂਦਰ ਦੀ ਗੁਗਲੀ ਗੇਦ 'ਤੇ ਐੱਲ.ਬੀ.ਡਬਲਯੂ. ਆਊਟ ਹੋ ਗਏ। ਸੈਮੁਅਲਜ਼ ਸਿਰਫ 2 ਹੀ ਗੇਂਦ ਖੇਡ ਸਕੇ। 
PunjabKesari
ਤੁਹਾਨੂੰ ਦੱਸ ਦਈਏ ਕਿ ਸੈਮੁਅਲਜ਼ 200ਵੇਂ ਵਨ ਡੇ ਮੈਚ 'ਚ ਜ਼ੀਰੋ 'ਤੇ ਆਊਟ ਹੋਣ ਵਾਲੇ ਵਿੰਡੀਜ਼ ਦੇ ਸਿਰਫ ਤੀਜੇ ਖਿਡਾਰੀ ਹੈ। ਉਨ੍ਹਾਂ ਤੋਂ ਪਹਿਲਾ ਕਟਰਨੀ ਵਾਲਸ਼ ਅਤੇ ਬ੍ਰਾਇਨ ਲਾਰਾ ਵੀ 200ਵੇਂ ਵਨ ਡੇ ਮੈਚ 'ਚ ਬਿਨਾਂ ਖਾਤੇ ਖੋਲੇ ਪੈਵੇਲੀਅਨ ਪਰਤੇ ਹਨ। ਸੈਮੁਅਲਜ਼ 200ਵੇਂ ਵਨ ਡੇ ਮੈਚ 'ਚ ਜ਼ੀਰੋ 'ਤੇ ਆਊਟ ਹੋਣ ਵਾਲੇ ਦੁਨੀਆ ਦੇ 8ਵੇਂ ਬੱਲੇਬਾਜ਼ ਹਨ। ਇਸ ਅਣਚਾਹੀ ਫੇਹਰਿਸਤ 'ਚ ਗਿਲਕ੍ਰਿਸਟ, ਸ਼ੋਇਬ ਮਲਿਕ, ਕ੍ਰਿਸਗੇਲ, ਵਰਗੇ ਖਿਡਾਰੀਆਂ ਦੇ ਨਾਂ ਵੀ ਸ਼ਾਮਲ ਹਨ।
ਸੈਮੁਅਲਜ਼ ਆਪਣੀ ਸ਼ਾਨਦਾਰ ਹਿਟਿੰਗ ਲਈ ਮਸ਼ਹੂਰ ਹੈ ਉਹ ਭਾਰਤ ਖਿਲਾਫ ਬਿਹਤਰੀਨ ਪ੍ਰਦਰਸ਼ਨ ਵੀ ਕਰਦੇ ਹਨ, ਹਾਲਾਂਕਿ ਗੁਵਾਹਾਟੀ 'ਚ ਉਹ ਇਤਿਹਾਸ ਦੋਹਰਾ ਨਹੀਂ ਸਕੇ, ਸੈਮੁਅਲਜ਼ ਪਹਿਲੀ ਵਾਰ ਭਾਰਤ ਖਿਲਾਫ ਵਨ ਡੇ 'ਚ ਜ਼ੀਰੋ 'ਤੇ ਆਊਟ ਹੋ ਗਏ।


Related News